ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲ ਇੰਡੀਆ ਨੇ ਚੰਦੌਲੀ ਅਤੇ ਵਾਰਾਣਸੀ ਵਿੱਚ ਪੰਚਾਇਤੀ ਰਾਜ ਵਿਭਾਗ ਦੇ ਅਧੀਨ ਕੰਮ ਕਰਨ ਵਾਲੇ ਕਾਮਿਆਂ ਲਈ ਪ੍ਰਾਇਮਰੀ ਲਰਨਿੰਗ (ਆਰਪੀਐੱਲ) ਦੀ ਮਾਨਤਾ ਪ੍ਰਾਪਤ ਕੀਤੀ

Posted On: 21 DEC 2020 5:33PM by PIB Chandigarh

ਹੁਨਰ ਵਿਕਾਸ ਪ੍ਰੋਗਰਾਮਾਂ ਦੀ ਬਿਹਤਰ ਯੋਜਨਾਬੰਦੀ ਅਤੇ ਲਾਗੂ ਕਰਨ ਲਈ ਵਿਕੇਂਦਰੀਕਰਣ ਅਤੇ ਸਥਾਨਕ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਵਿਜ਼ਨ ਅਨੁਸਾਰ, ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ (ਐੱਮਐਸਡੀਈ) ਪੰਚਾਇਤੀ ਰਾਜ ਵਿਭਾਗ (ਡੀਓਪੀਆਰ) ਦੇ ਨਾਲ ਕਰਮਚਾਰੀਆਂ ਲਈ ਚੰਦੌਲੀ ਅਤੇ ਵਾਰਾਣਸੀ ਵਿੱਚ ਇੱਕ ਵਿਸ਼ੇਸ਼ ਮਾਨਤਾ ਪ੍ਰਸਾਰ ਸਿਖਲਾਈ (ਆਰਪੀਐੱਲ) ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ।ਐੱਮਐੱਸਡੀਈ ਦੇ ਸੰਕਲਪ ਪ੍ਰੌਗਰਾਮ ਅਧੀਨ ਲਾਗੂ ਕੀਤਾ ਗਿਆ ਇਹ ਪ੍ਰੋਗਰਾਮ ਵਾਰਾਣਸੀ ਦੇ ਸੇਵਾਪੁਰੀ ਅਤੇ ਬੜਗਾਓ ਬਲਾਕਾਂ ਵਿੱਚ ਲਾਗੂ ਕੀਤਾ ਗਿਆ ਹੈ ਜਿਸ ਵਿੱਚ 167 ਗਰਾਮ ਪੰਚਾਇਤਾਂ ਅਤੇ ਚੰਦੌਲੀ ਦੇ ਨਿਯਮਤਬਾਦ ਅਤੇ ਸਾਹਿਬਗੰਜ ਬਲਾਕਾਂ ਵਿੱਚ 160 ਗਰਾਮ ਪੰਚਾਇਤਾਂ ਸ਼ਾਮਲ ਹਨ।

ਪ੍ਰੋਗਰਾਮ ਲਾਗੂ ਕਰਨ ਵਾਲੀ ਏਜੰਸੀ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਹੈ । ਸ਼ੁਰੂਆਤੀ ਤਿਆਰੀਆਂ ਜਿਵੇਂ ਕਿ ਟਰੇਨਰਾਂ ਨੂੰ ਔਨਬੋਰਡ ਲਿਆਉਣ,ਉੱਚਿਤ ਥਾਵਾਂ 'ਤੇ ਆਰਪੀਐੱਲ ਕੈਂਪ ਸਥਾਪਿਤ ਕਰਨਾ ਅਤੇ ਡੀਓਪੀਆਰ ਦੇ ਸਮਰਥਨ ਨਾਲ ਉਮੀਦਵਾਰਾਂ ਦੀ ਲਾਮਬੰਦੀ, ਉੱਤਰ ਪ੍ਰਦੇਸ਼ ਦੀ ਸਿਖਲਾਈ ਅਕਤੂਬਰ-2020 ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਈ।ਉਸ ਸਮੇਂ ਤੋਂ ਬਾਅਦ ਕਾਫੀ ਪ੍ਰਗਤੀ ਹੋਈ ਹੈ ਅਤੇ ਲੱਗਭੱਗ 2250 ਉਮੀਦਵਾਰ ਸਿਖਲਾਈ ਲਈ ਦਾਖਲ ਹੋਏ ਹਨ। ਇੱਕ ਵਰਚੂਅਲ ਸਮਾਰੋਹ ਵਿੱਚ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ 900 ਤੋਂ ਵੱਧ ਕਾਮਿਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੀ ਆਰਪੀਐੱਲ ਸਿਖਲਾਈ ਨੂੰ ਹੁਨਰ ਪ੍ਰਮਾਣੀਕਰਣ ਨਾਲ ਸਫਲਤਾਪੂਰਬਕ ਪੂਰਾ ਕੀਤਾ ਹੈ ਅਤੇ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।

ਸਾਂਝੇਦਾਰੀ ਦੇ ਤਹਿਤ,ਐੱਮਐੱਸਡੀਈ ਰਾਜ ਹੁਨਰ ਵਿਕਾਸ ਨਿਗਮਾਂ (ਐੱਸਐੱਸਡੀਐੱਮਜ਼)/ ਜਿਲ੍ਹਾ ਹੁਨਰ ਕਮੇਟੀਆਂ (ਡੀਐੱਸਸੀ) ਦੀ ਪੀਆਈਏਜ਼ ਦੀ ਚੋਣ ਅਤੇ ਔਨਬੋਰਡਿੰਗ ਵਿੱਚ ਸਹਾਇਤਾ ਕਰ ਰਿਹਾ ਹੈ ਅਤੇ ਪ੍ਰੋਗਰਾਮ ਦੇ ਸਫਲ ਅਮਲ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ।ਦੋਵਾਂ ਮੰਤਰਾਲਿਆਂ (ਐੱਮਐੱਸਡੀਈ ਅਤੇ ਐੱਮਓਪੀਆਰ) ਨੂੰ ਪੰਚiਾੲਤੀ ਰਾਜ ਉੱਤਰ ਪ੍ਰਦੇਸ਼ ਅਤੇ ਰਾਜ ਹੁਨਰ ਵਿਕਾਸ ਮਿਸ਼ਨ ਉੱਤਰ ਪ੍ਰਦੇਸ਼ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਪ੍ਰਮੁੱਖ ਚੁਣੌਤੀਆਂ ਅਤੇ ਸਿਖਲਾਈਆਂ ਨੂੰ ਚੰਗੀ ਤਰ੍ਹਾ ਸਮਝਣ ਅਤੇ ਜ਼ਰੂਰੀ ਸੁਧਾਰਾਤਮਕ ਉਪਾਵਾਂ ਨੂੰ ਲਾਗੂ ਕਰਨ ਲਈ ਪਾਇਲਟ ਪ੍ਰਾਜੈਕਟ ਦੀ ਨਿਗਰਾਨੀ ਕਰ ਰਿਹਾ ਹੈ।

ਇਸ ਉਪਰਾਲੇ ਬਾਰੇ ਟਿੱਪਣੀ ਕਰਦਿਆਂ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹਿੰਦਰ ਨਾਥ ਪਾਂਡੇ ਨੇ ਕਿਹਾ, "ਸਾਡੇ ਦੇਸ਼ ਦੀ ਲੱਗਭੱਗ 70% ਆਬਾਦੀ ਪੇਂਡੂ ਭਾਰਤ ਵਿੱਚ ਰਹਿੰਦੀ ਹੈ ਅਤੇ ਇਸ ਲਈ ਜ਼ਿਲ੍ਹਾ ਹੁਨਰ ਵਿਕਾਸ ਯੋਜਨਾਵਾਂ ਦੀ ਸਫਲਤਾ ਲਈ ਗਰਾਮ ਪੰਚਾਇਤਾਂ ਨੂੰ ਸ਼ਾਮਲ ਕਰਨਾ ਬਹੁਤ ਹੀ ਮਹੱਤਵਪੂਰਨ ਹੈ  ਅਤੇ ਇਹ ਵੱਡੀ ਭਰਪੂਰ ਸਹਾਇਤਾ ਪ੍ਰਦਾਨ ਕਰੇਗਾ। ਸਕਿੱਲ ਇੰਡੀਆ ਮਿਸ਼ਨ ਦੇ ਤਹਿਤ, ਸਾਡਾ ਉਦੇਸ਼ ਦੇਸ਼ ਵਿੱਚ ਪਹਿਲਾ ਤੋਂ ਮੌਜੂਦ ਕਰਮਚਾਰੀਆਂ ਦੀਆਂ ਯੋਗਤਾਵਾਂ ਨੂੰ ਮਾਣਕੀਕ੍ਰਿਤ ਫਰੇਮਵਰਕ ਢਾਂਚੇ ਵਿੱਚ ਇਕਸਾਰ ਕਰਨਾ ਹੈ। ਪ੍ਰਮਾਣੀਕਰਣ ਵਿਸਵਾਸ਼ ਪੈਦਾ ਕਰਦਾ ਹੈ,ਉਮੀਦਵਾਰਾਂ ਨੂੰ ਸਤਿਕਾਰ ਦਿੰਦਾ ਹੈ ਅਤੇ ਮਨਾਤਾ ਪ੍ਰਦਾਨ ਕਰਦਾ ਹੈ, ਇਸ ਵਿੱਚ ਉਮੀਦਵਾਰਾਂ ਵਿੱਚ ਕੁਸ਼ਲਤਾਵਾਂ ਨੂੰ ਅਭਿਲਾਸ਼ਾ ਬਣਾਉਣ ਦੀ ਸਮਰੱਥਾ ਹੈ। ਨੌਜਵਾਨਾਂ ਦੀ ਗੈਰ ਰਸਮੀ ਸਿਖਲਾਈ ਦੇ ਰਸਮੀਕਰਨ ਦਾ ਸਮਰਥਨ,ਟਿਕਾਊ ਰੋਜ਼ੀ-ਰੋਟੀ ਦੇ ਮੌਕੇ ਲੱਭਣ ਵਿੱਚ ਉਨ੍ਹਾ ਦੇ ਯਤਨਾਂ ਦੀ ਪੂਰਕ ਹੋਵੇਗਾ ਅਤੇ ਦੂਜਿਆਂ ਉੱਤੇ ਗਿਆਨ ਦੇ ਕੁਝ ਵਿਸ਼ੇਸ਼ ਰੂਪਾਂ ਦੇ ਅਧਿਕਾਰ ਦੇ ਆਧਾਰ ਤੇ ਅਸਮਾਨਤਾਵਾਂ ਨੂੰ ਘਟਾਏਗਾ। ਸਾਡਾ ਉਦੇਸ਼ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹੁਨਰਮੰਦ ਭਾਰਤ ਦੇ ਦ੍ਰਿਸ਼ਟੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਇਸ ਪਹਿਲ ਨੂੰ ਭਾਰਤ ਦੇ ਸਾਰੇ ਪਿੰਡਾਂ ਵਿੱਚ ੜਧਾਉਣਾ ਹੈ।ਸ਼ਿਖਲਾਈ ਪ੍ਰਾਪਤ ਕਰਨ ਵਾਲਿਆਂ ਦੇ ਹੁਨਰਾਂ ਨੂੰ ਪਛਾਣਨ ਦੇ ਨਾਲ-ਨਾਲ ਪਾਇਲਟ ਉਨ੍ਹਾਂ ਨੂੰ ਗਰਾਮ ਪੰਚਾਇਤ ਦੇ ਵਿਕਾਸ ਕਾਰਜਾਂ ਤੋਂ ਨਿਕਲਣ ਵਾਲੇ ਕੰਮ ਦੇ ਅਵਸਰਾਂ ਨਾਲ ਵੀ ਜੋੜ ਦੇਵੇਗਾ।"

ਇਸ ਸਮਾਗਮ ਵਿੱਚ ਸ਼੍ਰੀ ਭੁਪਿੰਦਰ ਸਿੰਘ ਚੌਧਰੀ ਪੰਚਾਇਤੀ ਰਾਜ ਮੰਤਰੀ ਉੱਤਰ ਪ੍ਰਦੇਸ਼ ਅਤੇ ਸ਼੍ਰੀ ਕਪਿਲ ਦੇਵ ਅਗਰਵਾਲ, ਕਿੱਤਾਮੁੱਖੀ ਸਿੱਖਿਆ ਅਤੇ ਹੁਨਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪ੍ਰਦੇਸ਼ ਵੀ ਹਾਜ਼ਰ ਸਨ।

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ,ਆਪਣੇ ਜੀਵਨ ਨਿਰਮਾਣ ਲਈ ਹੁਨਰ ਪ੍ਰਾਪਤੀ ਅਤੇ ਗਿਆਨ ਜਾਗਰੂਕਤਾ ਦੇ ਵਿਸ਼ਵ ਬੈਂਕ ਦੁਆਰਾ ਸਹਿਯੋਗੀ ਪ੍ਰਗਰਾਮ (ਸੰਕਲਪ) ਦੁਆਰਾ, ਰਾਜ ਅਤੇ ਜ਼ਿਲ੍ਹਾ ਪੱਧਰੀ ਡਿਵੈਲਪਮੈਂਟ ਮਸ਼ੀਨਰੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਸਥਾਨਕ ਪੱਧਰ 'ਤੇ ਨਵੀਨਤਮ ਉੱਤਮ ਅਭਿਆਸਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਜਿਸ ਦੇ ਨਤੀਜੇ ਵਜੋਂ ਸਕਿੱਲਿੰਗ ਈਕੋ ਸਿਸਟਮ ਵਿੱਚ ਪਹੁੰਚ,ਗੁਣਵੱਤਾ ਅਤੇ ਸਮਰੱਥਾ ਵਿੱਚ ਵਾਧਾ ਹੋਵੇਗਾ।ਇਹ ਪਹਿਲ ਤਰਕਸੰਗਤ ਅਤੇ ਯਥਾਰਥਵਾਦੀ ਰਾਜ ਦੇ ਹੁਨਰ ਵਿਕਾਸ ਯੋਜਨਾਵਾਂ ਦੇ ਵਿਕਾਸ ਵਿੱਚ ਯੋਗਦਾਨ ਪਾਏਗੀ, ਅੰਤ ਹੁਨਰ ਦੇ ਵਿਕਾਸ ਲਈ ਇੱਕ ਚੰਗੀ-ਅਧਾਰਿਤ ਰਾਸ਼ਟਰੀ ਯੋਜਨਾ ਦੀ ਅਗਵਾਈ ਕਰੇਗੀ। ਗਰਾਮ ਪੰਚਾਇਤ (ਜੀਪੀ) ਪੱਧਰ 'ਤੇ ਹੁਨਰ ਵਿਕਾਸ ਯੌਜਨਾਬੰਦੀ ਨੂੰ ਸਹੀ ਢੰਗ ਵਿਕੇਂਦਰੀਕਰਣ ਵਿੱਚ ਯੋਗਦਾਨ ਦੇਵੇਗਾ। ਇਸ ਤਰ੍ਹਾਂ, ਮਜ਼ਦੂਰਾਂ ਲਈ ਟਿਕਾਊ ਰੋਜ਼ਗਾਰ ਅਤੇ ਉੱਦਮ ਦੇ ਮੌਕੇ ਪੈਦਾ ਕਰਨ ਅਤੇ ਸਥਾਨਕ ਅਰਥਚਾਰਿਆਂ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਵਧਾਏਗਾ।ਇਹ ਦੇਸ਼ ਭਰ ਦੀਆਂ ਹੋਰ ਜੀਪੀਜ਼ ਲਈ ਆਰਪੀਐੱਲ ਪ੍ਰੋਗਰਾਮ ਦੀ ਪ੍ਰਤੀਕ੍ਰਿਤੀ ਅਤੇ ਮਾਪਯੋਗਤਾ ਦੇ ਦਾਇਰੇ ਨੂੰ ਹੋਰ ਵਧਾਏਗਾ।

ਇੱਕ ਪ੍ਰਮਾਣਿਤ ਸਵੱਛਤਾ ਵਰਕਰ ਬਣਨ 'ਤੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਵਾਰਾਣਸੀ ਦੇ ਫੂਲਪੁਰ ਦੀ ਸ਼੍ਰੀਮਤੀ ਸੰਗੀਤਾ ਨੇ ਕਿਹਾ, "ਆਰਪੀਐੱਲ ਸਿਖਲਾਈ ਨੇ ਮੈਨੂੰ ਸਾਡੀ ਸਿਹਤ ਅਤੇ ਕਲਿਆਣ ਦੇ ਲਈ ਆਪਣੇ ਆਸਪਾਸ ਦi ਸਵੱਛਤਾ ਬਣਾਏ ਰੱਖਣ ਦੇ ਲਈ ਮਾਣਕ ਪ੍ਰਥਾਵਾਂ ਦਾ ਪਾਲਣ ਕਰਨ ਦੇ ਮਹੱਤਵ ਨੂੰ ਸਮਝਣ ਵਿੱਚ ਬਹੁਤ ਮੱਦਦ ਕੀਤੀ ਹੈ।ਅਸੀਂ ਸੁੱਕੇ ਕਚਰੇ ਤੋਂ ਗਿੱਲੇ੍ਹ ਕਚਰੇ ਨੂੰ ਅਲੱਗ ਕਰਨ ਦੇ ਮਹੱਤਵ ਨੂੰ ਸਿੱਖਿਆ ਅਤੇ ਇੱਥੇ ਤੱਕ ਕਿ ਇੱਕ ਕਿੱਟ ਵੀ ਪ੍ਰਾਪਤ ਕੀਤੀ, ਜਿਸ ਵਿੱਚ ਇੱਕ ਵਰਦੀ,ਮਾਸਕ,ਦਸਤਾਨੇ ਅਤੇ ਹੋਰ ਜ਼ਰੂਰੀ ਟੂਲਜ਼ ਅਤੇ ਉਪਕਰਣ ਸਨ ਜੋ ਸਾਡੇ ਕੰਮ ਕਰਦੇ ਸਮੇਂ ਸਾਨੂਮ ਸੁਰੱਖਿਅਤ ਰਹਿਣ ਦੇ ਲਈ ਜ਼ਰੂਰੀ ਸਨ।ਮੈਂ ਮਾਣਯੋਗ ਪ੍ਰਧਾਨ ਮੰਤਰੀ ਅਤੇ ਮਾਣਯੋਗ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਸਾਡੇ ਵਰਗੇ ਲੋਕਾਂ ਦੇ ਲਈ ਸਿਖਲਾਈ ਦਾ ਸੰਚਾਲਨ ਕਰਨ ਦੇ ਲਈ ਦਾ ਧੰਨਵਾਦ ਕਰਦੀ ਹਾਂ,ਜਿਨ੍ਹਾਂ ਦੇ ਪਾਸ ਸਵੱਛਤਾ ਵਰਕਰ ਦੇ ਰੂਪ ਵਿੱਚ ਕੰਮ ਕਰਨ ਦਾ ਅਨੁਭਵ ਹੈ ਲੇਕਿਨ ਪ੍ਰਮਾਣਿਤ ਨਹੀਂ ਸਨ।ਪ੍ਰਮਾਣੀਕਰਣ ਸਾਨੂੰ ਆਪਣੇ ਹੁਨਰ ਦੇ ਲਈ ਪਹਿਚਾਣੇ ਜਾਣ ਵਾਲੇ,ਬੇਹਤਰ ਕਮਾਉਣ ਅਤੇ ਇੱਕ ਸਨਮਾਨਜਨਕ ਜੀਵਨ ਜਿਉਣ ਵਿੱਚ ਮੱਦਦ ਕਰੇਗਾ।"

ਸਿਖਲ਼ਾਈ ਨੇ ਉਨ੍ਹਾ ਦੀ ਮੱਦਦ ਕਿਸ ਤਰ੍ਹਾਂ ਕੀਤੀ,ਇਸ ਬਾਰੇ ਵਿੱਚ ਗੱਲ ਕਰਦੇ ਹੋਏ ਚੰਦੌਲੀ ਦੇ ਜੀਵਾਨਾਥਪੁਰ ਤੋਂ ਲੱਕੜੀ ਦੇ ਫਰਨੀਚਰ ਬਨਾਉਣ ਵਾਲੇ ਪ੍ਰਮੁੱਖ ਕਾਰਪੇਂਟਰ ਸੰਜੈ ਵਿਸ਼ਵਕਰਮਾ ਨੇ ਕਿਹਾ, "ਮੈਂ 15 ਸਾਲ ਤੋਂ ਇੱਕ ਕਾਰਪੇਂਟਰ ਦੇ ਰੂਪ ਵਿੱਚ ਵਿੱਚ ਕੰਮ ਕਰ ਰਿਹਾ ਸੀ, ਜੋ ਸਾਰੇ ਤਰ੍ਹਾਂ ਦੇ ਆਧਨਿਕ ਅਤੇ ਪ੍ਰੰਪਰਿਕ ਫਰਨੀਚਰ ਹਨ। ਅੱਜ ਮੈਨੂੰ ਆਰਪੀਐੱਲ ਦੇ ਤਹਿਤ ਇੱਕ ਸਰਕਾਰੀ ਪ੍ਰਮਾਣ ਪੱਤਰ ਦੇ ਨਾਲ ਆਪਣੇ ਹੁਨਰ ਦੇ ਲਈ ਆਖਰਕਾਰ ਪਹਿਚਾਣ ਲਿਆ ਗਿਆ ਹੈ ਜਿਸ ਨੇ ਮੇਰੇ ਲਈ ਕਈ ਨਵੇਂ ਅਵਸਰਾਂ ਦੇ ਦੁਆਰ ਖੋਲ੍ਹ ਦਿੱਤੇ ਹਨ।ਸੁਤੰਤਰਤਾ ਦੇ ਬਾਅਦ ਪਹਿਲੀ ਵਾਰ, ਮਾਣਯੋਗ ਪ੍ਰਧਾਨ ਮੰਤਰੀ ਦੀ ਨੇਕ ਅਗਵਾਈ ਦੇ ਤਹਿਤ ਇਸ ਤਰ੍ਹਾ ਦਾ ਅਨੋਖਾ ਹੁਨਰ ਪ੍ਰੋਗਰਾਮ ਸ਼ੁਰੂ ਹੋਇਆ ਹੈ।ਮੈਂ ਜਾਵਾਂਗਾ ਅਤੇ ਸਾਰਿਆਂ ਨੂੰ ਦੱਸਾਂਗਾ ਕਿ ਇਹ ਪ੍ਰੋਗਰਾਮ ਕਿੰਨਾ ਚੰਗਾ ਹੈ, ਅਤੇ ਜ਼ਿਆਦਾ ਲੋਕਾਂ ਨੂੰ ਬੇਹਤਰ ਆਜੀਵਿਕਾ ਦੀਆਂ ਸੰਭਾਵਨਾਵਾਂ ਦੇ ਲਈ ਜੁੜਨ ਅਤੇ ਸਿੱਖਿਅਤ ਹੋਣ ਦੇ ਲਈ ਉਤਸ਼ਾਹਿਤ ਕਰ ਸਕਦਾ ਹੈ।"

ਪ੍ਰੀ-ਲਰਨਿੰਗ (ਆਰਪੀਐੱਲ) ਪ੍ਰੋਗਰਾਮ ਦੀ ਮਾਨਤਾ ਇੱਕ ਰਸਮੀ ਸੈਟਿੰਗ ਦੇ ਬਾਹਰ ਅਧਿਗ੍ਰਹੀਤ ਸਿੱਖਣ ਦੇ ਮੁੱਲ ਨੂੰ ਪਹਿਚਾਨਣਦੀ ਹੈ ਅਤੇ ਇੱਕ ਵਿਅਕਤੀ ਦੇ ਹੁਨਰ ਦੇ ਲਈ ਇੱਕ ਸਰਕਾਰੀ ਪ੍ਰਮਾਣਪੱਤਰ ਪ੍ਰਦਾਨ ਕਰਦੀ ਹੈ। ਉਮੀਦਵਾਰ ਡਿਜੀਟਲ ਅਤੇ ਵਿੱਤੀ ਸਾਖਰਤਾ ਦੀਆਂ ਧਾਰਨਾਵਾਂ ਦਾ ਐਕਸਪੋਜ਼ਰ ਅਤੇ ਤਿੰਨ ਸਾਲਾਂ ਲਈ ਮੁਫਤ ਇੱਕ ਦੁਰਘਟਨਾ ਬੀਮਾ ਪ੍ਰਾਪਤ ਕਰਦੇ ਹਨ।ਆਰਪੀਐੱਲ ਪ੍ਰੋਗਰਾਮ ਵਿੱਚ ਭਾਗ ਲੈਣ ਦੇ ਲਈ ਕਿਸੇ ਵੀ ਉਮੀਦਵਾਰ ਤੋਂ ਫੀਸ ਨਹੀਂ ਲਈ ਜਾਂਦੀ ਹੈ ਅਤੇ ਹਰੇਕ ਸਫਲ਼ਤਾਪੂਰਬਕ ਪ੍ਰਮਾਣਿਤ ਉਮੀਦਵਾਰ ਨੂੰ 500 ਰੁਪਏ ਮਿਲਣਗੇ। ਚੰਦੌਲੀ ਅਤੇ ਵਾਰਾਣਸੀ ਵਿੱਚ ਆਰਪੀਐੱਲ ਪ੍ਰੋਗਰਾਮ ਤੋਂ ਸਿੱਖਣ ਪ੍ਰਸਤਾਵਿਤ ਯੋਜਨਾ ਦੇ ਰਾਸ਼ਟਰੀ ਲਾਂਚ ਵਿੱਚ ਸ਼ਾਮਲ ਕੀਤੀ ਜਾਵੇਗੀ, ਜਿਸ ਦਾ ਉਦੇਸ਼ ਗਰਾਮ ਪੰਚਾਇਤ ਲਈ ਭਵਿੱਖ ਦੀਆਂ ਨੌਕਰੀਆਂ ਲਈ ਹੁਨਰ ਤਿਆਰ ਕਰਨਾ ਹੈ।ਇਹ ਪਹਿਲ ਗਰਾਮ ਪੰਚਾਇਤ ਦੇ ਪੱਧਰ 'ਤੇ ਹੁਨਰ ਵਿਕਾਸ ਯੋਜਨਾ 'ਤੇ ਇੱਕ ਵੱਡੇ ਪ੍ਰੋਗਰਾਮ ਦਾ ਹਿੱਸਾ ਜੋ ਦੇਸ਼ ਭਰ ਦੇ ਵਿਭਿੰਨ ਜ਼ਿਲਿ੍ਹਆਂ ਦੇ ਜੀਪੀ ਵਿੱਚ ਸੰਰਚਿਤ ਤਰੀਕੇ ਨਾਲ ਪ੍ਰੀ-ਲਰਨਿੰਗ (ਆਰਪੀਐੱਲ) ਦੀ ਮਾਨਤਾ ਸ਼ੁਰੂ ਕਰਨ 'ਤੇ ਕੇਂਦਰਿਤ ਹੈ।

******

ਵਾਈਬੀ/ਐੱਸਕੇ              



(Release ID: 1682519) Visitor Counter : 176


Read this release in: English , Urdu , Hindi , Tamil