ਕਬਾਇਲੀ ਮਾਮਲੇ ਮੰਤਰਾਲਾ

ਸੋਹਣੀਆਂ ਢੋਕਰਾ ਸਜਾਵਟੀ ਕ੍ਰਿਤੀਆਂ ਨੂੰ ‘ਟ੍ਰਾਈਬਜ਼ ਇੰਡੀਆ ਕੁਲੈਕਸ਼ਨ’ ਵਿੱਚ ਸ਼ਾਮਲ ਕੀਤਾ

Posted On: 21 DEC 2020 7:23PM by PIB Chandigarh

ਭਾਰਤ ਦੇ ਵਿਭਿੰਨ ਕਬੀਲਿਆਂ ਦੇ ਖ਼ੂਬਸੂਰਤ ਢੋਕਰਾ ਉਤਪਾਦ ਉਨ੍ਹਾਂ ਮੁੱਖ ਵਸਤਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ‘ਟ੍ਰਾਈਬਜ਼ ਇੰਡੀਆ’ ਦੀ ਉਸ ਮੁਹਿੰਮ ‘ਸਾਡੇ ਘਰ ਤੋਂ ਤੁਹਾਡੇ ਘਰ ਤੱਕ’ ਦੇ 7ਵੇਂ ਸੰਸਕਰਣ ਵਿੱਚ ਸ਼ਾਮਲ ਕੀਤਾ ਗਿਆ ਸੀ; ਜਿਸ ਦੌਰਾਨ ਨਵੇਂ, ਕੁਦਰਤੀ, ਦਿਲ–ਖਿੱਚਵੇਂ ਅਤੇ ਰੋਗਾਂ ਨਾਲ ਲੜਨ ਵਾਲੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਵਾਲੇ ਕਬਾਇਲੀ ਉਤਪਾਦ ਇਕੱਠੇ ਕਰਨ ਤੇ ਉਨ੍ਹਾਂ ਨੂੰ ਗਾਹਕ ਤੱਕ ਲਿਆਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਪਿਛਲੇ ਹਫ਼ਤੇ ਦੌਰਾਨ ‘ਟ੍ਰਾਈਬਜ਼ ਇੰਡੀਆ’ ਦੀ ਸੂਚੀ ਵਿੱਚ 35 ਨਵੇਂ ਉਤਪਾਦ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਵਿੱਚੋਂ ਢੋਕਰਾ ਸ਼ੈਲੀ ਦਾ ਧਾਤ ਦਾ ਕੰਮ ਪ੍ਰਮੁੱਖ ਹਨ। ਢੋਕਰਾ ਲੋਹੇ ਤੋਂ ਬਿਨਾ ਹੋਰ ਧਾਤ ਨੂੰ ਢਾਲ ਕੇ ਬਣਾਉਣ ਦੀ ਸ਼ੈਲੀ ਹੈ, ਜੋ ਲੌਸਟ–ਵੈਕਸ ਤਕਨੀਕ ਦੀ ਵਰਤੋਂ ਕਰਦੀ ਹੈ। ਇਸ ਸ਼ੈਲੀ ਦੀ ਧਾਤ ਦੀ ਢਲਾਈ ਸਦੀਆਂ ਤੋਂ ਭਾਰਤ ਦੇ ਸਾਰੇ ਭਾਗਾਂ ਵਿੱਚ ਪ੍ਰਚੱਲਿਤ ਰਹੀ ਹੈ। ਢੋਕਰਾ ਉਤਪਾਦ ਕਬਾਇਲੀ ਅਤੇ ਲੋਕ ਜੀਵਨ ਦੀ ਸਾਦਗੀ ਤੇ ਮੂਲ–ਭਾਵ ਨੂੰ ਪ੍ਰਤੀਬਿੰਬਤ ਕਰਦੇ ਹਨ ਅਤੇ ਸ਼ਾਨਦਾਰ ਤੋਹਫ਼ਾ ਦੇਣ ਦੇ ਵਿਕਲਪ ਦਿੰਦੇ ਹਨ। ਇੰਝ ਇਹ ਭਾਰਤ ਤੇ ਵਿਦੇਸ਼ ਦੋਵੇਂ ਥਾਵਾਂ ’ਤੇ ਹਰਮਨਪਿਆਰੇ ਹਨ।

 A picture containing textDescription automatically generated

‘ਟ੍ਰਾਈਬਜ਼ ਇੰਡੀਆ’ ’ਚ ਸ਼ਾਮਲ ਕੀਤੇ ਜਾ ਰਹੇ ਢੋਕਰਾ ਉਤਪਾਦਾਂ ’ਚ ਮੱਛੀਆਂ, ਹਾਥੀਆਂ ਦੀਆਂ ਆਕਰਸ਼ਕ ਮੂਰਤੀਆਂ ਅਤੇ ਝਾਰਖੰਡ ਦੇ ਲੋਹਰਾ ਕਬੀਲਿਆਂ ਦੇ ਕਿਸ਼ਤੀ ਜੇਲ ਡਿਜ਼ਾਇਨ ਦੇ ਹੈਂਗਰ ਹਨ। ਓੜੀਸ਼ਾ ਦੇ ਸਦੀਬਰਾਇਨੀ ਕਬੀਲਿਆਂ ਦੀਆਂ ਗਣੇਸ਼ ਦੀਆਂ ਮੂਰਤੀਆਂ, ਨੱਚਦਾ ਗਣੇਸ਼, ਦੇਵੀ ਦੁਰਗਾ ਤੇ ਭਗਵਨ ਜਗਨਨਾਥ ਦਾ ਇੱਕ ਮਾਸਕ, ਇੱਕ ਬੁੱਧ ਜਾਲੀ ਅਤੇ ਵਿਭਿੰਨ ਆਕਾਰਾਂ ਦੇ ਸੋਹਣੇ ਦੀਵੇ ਇਕੱਠੇ ਕੀਤੇ ਗਏ ਹਨ। ਵਾਜਬ ਕੀਮਤ ਦੀਆਂ ਇਹ ਵਸਤਾਂ ਕਿਸੇ ਵੀ ਘਰ ਦੀ ਸਜਾਵਟ ਵਿੱਚ ਵਾਧਾ ਕਰਨਗੀਆਂ ਤੇ ਵਿਚਾਰਨਯੋਗ ਤੋਹਫ਼ੇ ਹੋਣਗੀਆਂ।

ਹੋਰ ਉਤਪਾਦਾਂ ਵਿੱਚ ਤਾਮਿਲ ਨਾਡੂ ਦੇ ਕੱਟੂਨਾਇਕਨ ਕਬੀਲਿਆਂ ਦੇ ਉਤਪਾਦ ਸ਼ਾਮਲ ਹਨ। ਇਨ੍ਹਾਂ ਵਿੱਚ ਵਿਭਿੰਨ ਪ੍ਰਕਾਰ ਦੇ ਸ਼ੁੱਧ, ਮਿਲਾਵਟਹੀਣ ਸ਼ਹਿਦ, ਆਂਵਲਾ, ਵੜੂ ਅੰਬ ਦੇ ਸੁਆਦੀ ਆਚਾਰ, ਰੌਂਗੀ ਤੇ ਕਈ ਤਰ੍ਹਾਂ ਦੇ ਚੌਲ ਸ਼ਾਮਲ ਹਨ। ਆਸਾਮ ਕਬੀਲਿਆਂ ਦਾ ਸ਼ੁੱਧ ਘਿਓ, ਆਰਗੈਨਿਕ ਪੋਹਾ, ਆਚਾਰ, ਕੱਚਾ ਸ਼ਹਿਦ ਇਕੱਠਾ ਕੀਤਾ ਗਿਆ ਹੈ। ਸਾਰੇ ਨਵੇਂ ਉਤਪਾਦ ‘ਟ੍ਰਾਈਬਜ਼ ਇੰਡੀਆ’ ਦੇ 125 ਆਊਟਲੈਟਸ, ‘ਟ੍ਰਾਈਬਜ਼ ਇੰਡੀਆ’ ਦੀਆਂ ਮੋਬਾਇਲ ਵੈਨਾਂ ਤੇ ‘ਟ੍ਰਾਈਬਜ਼ ਇੰਡੀਆ’ ਈ–ਬਾਜ਼ਾਰ  (tribesindia.com) ਅਤੇ ਈ–ਟੇਲਰਜ਼ ਜਿਹੇ ਆੱਨਲਾਈਨ ਪਲੈਟਫ਼ਾਰਮਾਂ ਵਿੱਚ ਉਪਲਬਧ ਹਨ।

A picture containing text, screenshotDescription automatically generated

ਬਹੁਤ ਸਾਰੇ ਨਵੇਂ ਉਤਪਾਦ (ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਉਤਪਾਦ ਜੰਗਲਾਂ ਵਿੱਚ ਤਾਜ਼ਾ ਤੇ ਆਰਗੈਨਿਕਸ ਰੇਂਜ ਵਿੱਚ ਤਿਆਰ ਹੁੰਦੇ ਹਨ, ਕਬਾਇਲੀ ਕਲਾ ਤੇ ਦਸਤਕਾਰੀਆਂ) ਪਿਛਲੇ ਦੋ ਮਹੀਨਿਆਂ ’ਚ ਸ਼ਾਮਲ ਕੀਤੇ ਗਏ ਹਨ। ਹਾਲ ਹੀ ਵਿੱਚ ਲਾਂਚ ਕੀਤਾ ਗਿਆ ‘ਟ੍ਰਾਈਬਜ਼ ਇੰਡੀਆ’ ਦਾ ਈ–ਬਾਜ਼ਾਰ, ਭਾਰਤ ਦੇ ਵਿਸ਼ਾਲ ਦਸਤਕਾਰੀ ਤੇ ਆਰਗੈਨਿਕ ਉਤਪਾਦਾਂ ਦਾ ਬਾਜ਼ਾਰ 5 ਲੱਖ ਕਬਾਇਲੀ ਉੱਦਮੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜੇਗਾ, ਜਿੱਥੇ ਕਬਾਇਲੀ ਉਤਪਾਦ ਅਤੇ ਦਸਤਕਾਰੀਆਂ ਪ੍ਰਦਰਸ਼ਿਤ ਹਨ, ਜਿੱਥੇ ਦੇਸ਼ ਭਰ ਦੇ ਗਾਹਕ ਉਨ੍ਹਾਂ ਤੱਕ ਪਹੁੰਚ ਕਰ ਸਕਦੇ ਹਨ। ਅਨੇਕ ਪ੍ਰਕਾਰ ਦੇ ਕੁਦਰਤੀ ਤੇ ਟਿਕਾਊ ਉਤਪਾਦਨਾਂ ਤੇ ਉਤਪਾਦਾਂ ਨਾਲ ‘ਟ੍ਰਾਈਬਜ਼ ਇੰਡੀਆ’ ਦਾ ਈ–ਬਾਜ਼ਾਰ ਸਾਡੇ ਕਬਾਇਲੀ ਭਾਈਚਾਰਿਆਂ ਦੀਆਂ ਜੁੱਗਾਂ ਪੁਰਾਣੀਆਂ ਰਵਾਇਤਾਂ ਦੀ ਇੱਕ ਝਲਕ ਵੀ ਪੇਸ਼ ਕਰਦਾ ਹੈ। market.tribesindia.com ਉੱਤੇ ਚੈੱਕ ਕਰੋ। ਲੋਕਲ ਖ਼ਰੀਦੋ ਟ੍ਰਾਈਬਲ ਖ਼ਰੀਦੋ!

*****

ਐੱਨਬੀ/ਐੱਸਕੇ/ਜੇਕੇ/ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ/21 ਦਸੰਬਰ, 2020



(Release ID: 1682503) Visitor Counter : 135


Read this release in: English , Urdu , Hindi