ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਖੋਜ ਤੋਂ ਪਤਾ ਚਲਦਾ ਹੈ ਕਿ ਉੱਤਰੀ ਅਟਲਾਂਟਿਕ ਵਿੱਚ ਹੋਈ ਗੜਬੜ, ਅਗਸਤ ਮਹੀਨੇ ਭਾਰਤੀ ਮੌਨਸੂਨ ਦੇ ਪਟਰੀ ਤੋਂ ਉਤਰ ਜਾਣ ਦਾ ਇੱਕ ਕਾਰਨ ਹੋ ਸਕਦੀ ਹੈ; ਮੌਨਸੂਨ ਦੀ ਭਵਿੱਖਬਾਣੀ ਨੂੰ ਬਿਹਤਰ ਬਣਾਉਣ ਲਈ ਇਸ ਦੇ ਪ੍ਰਮਾਣਿਤ ਹੋਣ ਦੀ ਜ਼ਰੂਰਤ ਹੈ
Posted On:
17 DEC 2020 11:16AM by PIB Chandigarh
ਸਾਇੰਸ ਨਾਮਕ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦਾ ਸੁਝਾਅ ਹੈ ਕਿ ਉੱਤਰ ਅਟਲਾਂਟਿਕ ਤੋਂ ਗ੍ਰਹਿਆਂ ਦੀ ਇੱਕ ਲਹਿਰ ਭਾਰਤੀ ਮੌਨਸੂਨ,ਜਿਸ ਉੱਤੇ ਕਿ ਭਾਰਤੀ ਅਰਥਵਿਵਸਥਾ ਦੀ ਬਹੁਤ ਜ਼ਿਆਦਾ ਨਿਰਭਰਤਾ ਹੈ, ਨੂੰ ਪਟਰੀ ਤੋਂ ਉਤਾਰਨ ਦੇ ਸਮਰੱਥ ਹੈ।
ਖੋਜ ਨਤੀਜਿਆਂ ਦਾ ਸੁਝਾਅ ਹੈ ਕਿ ਮੌਨਸੂਨ,ਇਸ ਦੀ ਅਸਥਿਰਤਾ ਅਤੇ ਸੋਕਿਆਂ ਦੀ ਭਵਿੱਖਬਾਣੀ ਉੱਤੇ ਬਿਹਤਰ ਪਕੜ ਹਾਸਲ ਕਰਨ ਲਈ ਮਾਡਲਿੰਗ ਪ੍ਰਯਤਨਾਂ ਵਿੱਚ ਪ੍ਰਸ਼ਾਂਤ ਅਤੇ ਭਾਰਤੀ ਮਹਾਂਸਾਗਰਾਂ ਤੋਂ ਇਲਾਵਾ, ਮਿਡ-ਲੈਟੀਟਿਊਡ ਦੇ ਪ੍ਰਭਾਵ ਨੂੰ ਸ਼ਾਮਲ ਕਰਨ 'ਤੇ ਫੋਕਸ ਕਰਨਾ ਚਾਹੀਦਾ ਹੈ।
ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ (ਆਈਆਈਐੱਸਸੀ) ਦੇ ਸੈਂਟਰ ਫਾਰ ਐਟਮੋਸਫਰਿਕ ਐਂਡ ਓਸ਼ਨਿਕ ਸਾਇੰਸਜ਼ (ਸੀਏਓਐੱਸ) ਦੀ ਇੱਕ ਟੀਮ, ਜਿਸ ਨੇ ਇਹ ਖੋਜ ਕੀਤੀ ਅਤੇ ਜਿਸ ਨੂੰ ਜਲਵਾਯੂ ਪਰਿਵਰਤਨ ਪ੍ਰੋਗਰਾਮ ਦੇ ਤਹਿਤ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦਾ ਅੰਸ਼ਿਕ ਸਮਰਥਨ ਪ੍ਰਾਪਤ ਹੈ, ਨੇ ਦਰਸਾਇਆ ਕਿਉਨ੍ਹਾਂ ਐਲ ਨੀਨੋ ਸੋਕਿਆਂ ਦੇ ਮੁਕਾਬਲੇ ਜਿੱਥੇ ਕਿ ਪੂਰਾ ਸੀਜ਼ਨ ਹੀ ਤੋਟਾ ਲੱਗਾ ਰਹਿੰਦਾ ਹੈ,ਪਿਛਲੀ ਸਦੀ ਵਿੱਚ ਨੌਨ-ਐਲ ਨੀਨੋ ਸਾਲਾਂ ਵਿੱਚ ਹੋਇਆ ਭਾਰਤੀ ਮੌਨਸੂਨ ਸੋਕਾ ਸਬ-ਸੀਜ਼ਨਲ ਸੀ।
ਖੋਜ ਟੀਮ ਨੇ 1900 ਤੋਂ 2015 ਤੱਕ ਦੇ ਸੋਕੇ ਦੀਆਂ ਦੋ ਸ਼੍ਰੇਣੀਆਂ ਦੌਰਾਨ ਰੋਜ਼ਾਨਾ ਵਰਖਾ ਦਾ ਵਿਸ਼ਲੇਸ਼ਣ ਕੀਤਾ ਅਤੇ ਵਰਖਾ ਘਾਟੇ ਦੇ ਵਿਕਾਸ ਵਿੱਚ ਨਾਟਕੀ ਅੰਤਰ ਦੇਖੇ। ਐਲ ਨੀਨੋ ਸੋਕਿਆਂ ਵਿੱਚ ਵਰਖਾ ਦੀ ਕਮੀ ਜੂਨ ਦੇ ਅੱਧ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਹੌਲੀ ਹੌਲੀ ਬਦਤਰ ਹੋ ਜਾਂਦੀ ਹੈ। ਅਗਸਤ ਦੇ ਅੱਧ ਤੱਕ, ਕਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਦੇਸ਼ ਭਰ ਵਿਚ ਫੈਲ ਜਾਂਦੀ ਹੈ, ਜਿਸ ਦੇ ਠੀਕ ਹੋਣ ਦੇ ਕੋਈ ਸੰਕੇਤ ਨਹੀਂ ਹਨ।
ਨੌਨ-ਐਲ ਨੀਨੋ ਸੋਕਿਆਂ ਦੇ ਦੌਰਾਨ ਜੂਨ ਦੀ ਬਾਰਸ਼ ਵਿੱਚ ਇੱਕ ਦਰਮਿਆਨੀ ਜਿਹੀ ਗਿਰਾਵਟ ਆਉਂਦੀ ਹੈ, ਇਸਦੇ ਬਾਅਦ ਸੀਜ਼ਨ ਦੇ ਸਿਖ਼ਰ ਉੱਤੇ ਮਿਡ- ਜੁਲਾਈ ਤੋਂ ਮਿਡ- ਅਗਸਤ ਦੇ ਦੌਰਾਨ ਰਿਕਵਰੀ ਦੇ ਸੰਕੇਤ ਮਿਲਦੇ ਹਨ। ਹਾਲਾਂਕਿ, ਅਗਸਤ ਦੇ ਅੰਤ ਵਿੱਚ, ਬਾਰਸ਼ ਵਿੱਚ ਅਚਾਨਕ ਅਤੇ ਤੇਜ਼ ਗਿਰਾਵਟ ਆਉਂਦੀ ਹੈ, ਜਿਸ ਦੇ ਨਤੀਜੇ ਵਜੋਂ ਸੋਕੇ ਦੀ ਸਥਿਤੀ ਪੈਦਾ ਹੁੰਦੀ ਹੈ।
ਸੀਏਓਐੱਸ ਦੇ ਐਸੋਸੀਏਟ ਪ੍ਰੋਫੈਸਰ ਅਤੇ ਸੀਨੀਅਰ ਲੇਖਕਾਂ ਵਿੱਚੋਂ ਇੱਕ,ਜੈ ਸੁਖਾਤਮੇ ਨੇ ਆਈਆਈਐੱਸਸੀ ਦੇ ਇੱਕ ਬਿਆਨ ਵਿੱਚ ਕਿਹਾ,“ਅਸੀਂ ਅਗਸਤ ਦੇ ਅੰਤ ਵਿੱਚ ਇਸ ਫੋਰਸਿੰਗ ਏਜੰਟ ਜਾਂ ਸਿਸਟਮ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜੋ ਭਾਰਤ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਉਨ੍ਹਾਂ ਹਵਾਵਾਂ ਨੂੰ ਦੇਖਿਆ ਜੋ ਇਨ੍ਹਾਂ ਨੌਨ-ਐਲ ਨੀਨੋ ਸੋਕੇ ਵਾਲੇ ਵਰ੍ਹਿਆਂ ਵਿੱਚ ਪ੍ਰਚੱਲਤ ਸਨ।”
ਸੀਏਓਐੱਸ ਦੇ ਐਸੋਸ਼ੀਏਟ ਪ੍ਰੋਫੈਸਰ ਅਤੇ ਇੱਕ ਸਹਿ ਲੇਖਕ ਵੀ ਵੀਨੂਗੋਪਾਲ ਨੇ ਦੱਸਿਆ,“ਉੱਪਰਲੇ ਪੱਧਰ ਦੀਆਂ ਹਵਾਵਾਂ ਅਤੇ ਡੂੰਘੀਆਂ ਚੱਕਰਵਾਤੀ ਘੁੰਮਣਘੇਰੀ ਵਿਸੰਗਤੀਆਂ ਦਰਮਿਆਨ ਅਗਸਤ ਦੇ ਆਖੀਰ ਅਤੇ ਸਤੰਬਰ ਦੇ ਸ਼ੁਰੂ ਦੌਰਾਨ ਉੱਤਰੀ ਐਟਲਾਂਟਿਕ ਪਾਣੀਆਂ ਦੇ ਉੱਪਰ ਹੋਣ ਵਾਲੀ ਇੰਟਰੈਕਸ਼ਨ ਦਾ ਨਤੀਜਾ ਹੈ ਵਾਯੂਮੰਡਲ ਵਿਚਲੀ ਗੜਬੜ। ਇਹੀ ਗੜਬੜੀ, ਇੱਕ ਰੋਸਬੀ ਲਹਿਰ, ਭਾਰਤ ਵੱਲ ਮੁੜਦੀ ਹੈ ਅਤੇ ਜ਼ਾਹਰ ਤੌਰ ਤੇ ਤਿੱਬਤੀ ਪਠਾਰ ਦੁਆਰਾ ਨਿਚੋੜੇ ਜਾਣ ਕਰਕੇ, ਮੌਨਸੂਨ ਦੀਆਂ ਹਵਾਵਾਂ ਦੇ ਪ੍ਰਵਾਹ ਨੂੰ ਰੋਕਦੀ ਹੈ।"
ਇਸ ਪੇਪਰ,ਜਿਸਦਾ ਕਿ ਪਹਿਲਾ ਲੇਖਕ ਪੀਐੱਚਡੀ ਵਿਦਿਆਰਥੀ ਪ੍ਰੀਤਮ ਬੋਰਾਹ ਸੀ ਜਿਸ ਕੋਲ ਡੀਐੱਸਟੀ ਪ੍ਰੇਰਿਤ ਫੈਲੋਸ਼ਿਪ ਸੀ,ਵਿੱਚ ਅਧਿਐਨ ਕੀਤਾ ਗਿਆ ਵਾਯੂਮੰਡਲੀ ਟੈਲੀ-ਕਨੈਕਸ਼ਨ , ਸੋਕਿਆਂ ਦੀ ਭਵਿੱਖਬਾਣੀ ਵਿੱਚ ਸੁਧਾਰ ਲਈ ਇੱਕ ਮੌਕਾ ਪੇਸ਼ ਕਰਦਾ ਹੈ, ਵਿਸ਼ੇਸ਼ ਕਰਕੇ ਪ੍ਰਸ਼ਾਂਤ ਖੇਤਰ ਵਿੱਚ ਟੈੱਲ-ਟੇਲ ਸੰਕੇਤਾਂ ਦੀ ਅਣਹੋਂਦ ਵਿੱਚ।
[ਪਬਲੀਕੇਸ਼ਨ:aay6043_Borah_SM.pdf (sciencemag.org)]
ਪ੍ਰੀਤਮ ਬੋਰਾਹ
*****
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1681427)
Visitor Counter : 141