ਮੰਤਰੀ ਮੰਡਲ

ਕੈਬਨਿਟ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ ਪ੍ਰਵਾਨਗੀ ਦਿੱਤੀ

Posted On: 16 DEC 2020 3:30PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਦੂਰਸੰਚਾਰ ਵਿਭਾਗ ਦੀ ਸਪੈਕਟ੍ਰਮ ਨਿਲਾਮੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਨਿਲਾਮੀ ਦੇ ਤਹਿਤ ਸਪੈਕਟ੍ਰਮ ਕਮਰਸ਼ੀਅਲ ਮੋਬਾਈਲ ਸੇਵਾਵਾਂ ਉਪਲਬੱਧ ਕਰਵਾਉਣ ਲਈ ਸਫ਼ਲ ਬੋਲੀਕਾਰਾਂ ਨੂੰ ਸੌਂਪ ਦਿੱਤਾ ਜਾਵੇਗਾ

 

ਇਹ ਨਿਲਾਮੀ 700 ਮੈਗਾਹਰਟਜ਼, 800 ਮੈਗਾਹਰਟਜ਼, 900 ਮੈਗਾਹਰਟਜ਼, 1800 ਮੈਗਾਹਰਟਜ਼, 2100 ਮੈਗਾਹਰਟਜ਼, 2300 ਮੈਗਾਹਰਟਜ਼ ਅਤੇ 2500 ਮੈਗਾਹਰਟਜ਼ ਫ੍ਰੀਕੁਐਂਸੀ ਬੈਂਡਸ ਦੇ ਸਪੈਕਟ੍ਰਮ ਲਈ ਹੋਵੇਗੀ ਇਹ ਸਪੈਕਟ੍ਰਮ 20 ਸਾਲ ਦੀ ਵੈਧਤਾ ਮਿਆਦ ਲਈ ਸੌਂਪਿਆ ਜਾਵੇਗਾ ਕੁੱਲ 3,92,332.70 ਕਰੋੜ ਰੁਪਏ (ਰਿਜ਼ਰਵ ਮੁੱਲ ਤੇ) ਦੇ ਮੁੱਲ ਨਿਰਧਾਰਣ ਨਾਲ ਕੁੱਲ 2251.25 ਮੈਗਾਹਰਟਜ਼ ਦਾ ਪ੍ਰਸਤਾਵ ਕੀਤਾ ਜਾ ਰਿਹਾ ਹੈ

 

ਨਿਲਾਮੀ ਜ਼ਰੀਏ ਸਪੈਕਟ੍ਰਮ ਦੇ ਉਪਯੋਗ ਦੇ ਅਧਿਕਾਰ ਪ੍ਰਾਪਤ ਕਰਨ ਵਾਲੇ ਦੂਰਸੰਚਾਰ ਸੇਵਾ ਪ੍ਰਦਾਤਾ ਆਪਣੇ ਨੈੱਟਵਰਕ ਦੀ ਸਮਰੱਥਾ ਵਧਾਉਣ ਦੇ ਸਮਰੱਥ ਹੋਣਗੇ, ਜਦਕਿ ਨਵੇਂ ਸੇਵਾ ਪ੍ਰਦਾਤਾ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੇ ਸਮਰੱਥ ਹੋਣਗੇ

 

ਇਸ ਨਿਲਾਮੀ ਵਿੱਚ ਬੋਲੀਕਾਰਾਂ ਨੂੰ ਮਾਪਦੰਡਾਂ/ਸ਼ਰਤਾਂ ਯਾਨੀ ਬਲਾਕ ਸਾਈਜ਼ ਜਿਸ ਵਿੱਚ ਬੋਲੀਕਾਰ ਆਪਣੀਆਂ ਬੋਲੀਆਂ ਪੇਸ਼ ਕਰਨ ਦੇ ਸਮਰੱਥ ਹੋਣਗੇ, ਸਪੈਕਟ੍ਰਮ ਕੈਪ ਯਾਨੀ ਬੋਲੀ ਦੀ ਸਮਾਪਤੀ ਦੇ ਬਾਅਦ ਹਰੇਕ ਬੋਲੀਕਾਰ ਦੁਆਰਾ ਦਿੱਤੀ ਜਾਣ ਵਾਲੀ ਸਪੈਕਟ੍ਰਮ ਦੀ ਅਧਿਕਤਮ ਰਕਮ, ਸ਼ੁਰੂ ਕਰਨ ਦੀਆਂ ਜ਼ਿੰਮੇਵਾਰੀਆਂ, ਭੁਗਤਾਨ ਸ਼ਰਤਾਂ ਆਦਿ ਦਾ ਅਨੁਪਾਲਨ ਕਰਨਾ ਹੋਵੇਗਾ।

 

ਸਫ਼ਲ ਬੋਲੀਕਾਰਾਂ ਨੂੰ ਪੂਰੀ ਬੋਲੀ ਰਕਮ ਦਾ ਇੱਕਮੁਸ਼ਤ ਭੁਗਤਾਨ ਕਰਨਾ ਹੋਵੇਗਾ ਜਾਂ ਨਿਸ਼ਚਿਤ ਰਕਮ (ਪ੍ਰਾਪਤੀ ਕੀਤੇ ਗਏ 700 ਮੈਗਾਹਰਟਜ਼, 800 ਮੈਗਾਹਰਟਜ਼ ਅਤੇ 900 ਮੈਗਾਹਰਟਜ਼ ਬੈਂਡਸ ਵਿੱਚ 25% ਜਾਂ 1800 ਮੈਗਾਹਰਟਜ਼, 2100 ਮੈਗਾਹਰਟਜ਼, 2300 ਮੈਗਾਹਰਟਜ਼, 2500 ਮੈਗਾਹਰਟਜ਼ ਬੈਂਡਸ ਵਿੱਚ ਪ੍ਰਾਪਤ ਕੀਤੇ ਸਪੈਕਟ੍ਰਮ ਲਈ 50%) ਦਾ ਇਕਮੁਸ਼ਤ ਭੁਗਤਾਨ ਕਰਨ ਦਾ ਵਿਕਲਪ ਚੁਣਿਆ ਜਾਵੇ ਅਤੇ ਬਕਾਇਆ ਰਕਮ ਦਾ ਦੋ ਸਾਲ ਦੇ ਕਰਜ਼ੇ ਮਾਫੀ ਦੇ ਬਾਅਦ ਜ਼ਿਆਦਾਤਰ 16 ਬਰਾਬਰ ਸਲਾਨਾ ਕਿਸ਼ਤਾਂ ਵਿੱਚ ਭੁਗਤਾਨ ਕਰਨਾ ਹੋਵੇਗਾ

 

ਬੋਲੀ ਰਕਮ ਦੇ ਇਲਾਵਾ ਸਫ਼ਲ ਬੋਲੀਕਾਰਾਂ ਨੂੰ ਇਸ ਬੋਲੀ ਦੇ ਮਾਧਿਅਮ ਤੋਂ ਪ੍ਰਾਪਤ ਕੀਤੇ ਗਏ ਸਪੈਕਟ੍ਰਮ ਉਪਯੋਗ ਚਾਰਜਾਂ ਦੇ ਰੂਪ ਵਿੱਚ ਵਾਇਰਲਾਈਨ ਸੇਵਾਵਾਂ ਦੇ ਇਲਾਵਾ ਸਮਾਯੋਜਿਤ ਕੁੱਲ ਮਾਲੀਆ (ਏਜੀਆਰ) ਦੀ 3% ਰਕਮ ਦਾ ਵੀ ਭੁਗਤਾਨ ਕਰਨਾ ਹੋਵੇਗਾ।

 

ਸਪੈਕਟ੍ਰਮ ਨਿਲਾਮੀ ਸਫ਼ਲ ਬੋਲੀਕਾਰਾਂ ਨੂੰ ਸਪੈਕਟ੍ਰਮ ਪ੍ਰਦਾਨ ਕਰਨ ਦੀ ਇੱਕ ਪਾਰਦਰਸ਼ੀ ਪ੍ਰਕਿਰਿਆ ਹੈ। ਸਪੈਕਟ੍ਰਮ ਦੀ ਲੋੜੀਂਦੀ ਉਪਲਬਧਤਾ ਉਪਭੋਗਤਾਵਾਂ ਲਈ ਦੂਰਸੰਚਾਰ ਸੇਵਾਵਾਂ ਦੀ ਗੁਣਵੱਤਾ ਵਧਾਉਂਦੀ ਹੈ

 

ਇਹ ਪ੍ਰਾਸੰਗਿਕ ਹੈ ਕਿ ਆਰਥਿਕ ਪ੍ਰਗਤੀ, ਪ੍ਰਤੱਖ ਅਤੇ ਅਪ੍ਰਤੱਖ ਰੋਜਗਾਰ ਸਿਰਜਣਾ ਅਤੇ ਡਿਜੀਟਲ ਇੰਡੀਆ ਦੇ ਪ੍ਰਸਾਰ ਦੇ ਨਾਲ ਮਜ਼ਬੂਤ ਜੁੜਾਅ ਨਾਲ ਟੈਲੀਕੌਮ ਖੇਤਰ ਅੱਜ ਇੱਕ ਪ੍ਰਮੁੱਖ ਬੁਨਿਆਦੀ ਖੇਤਰ ਬਣ ਗਿਆ ਹੈ, ਇਸ ਲਈ ਕੈਬਨਿਟ ਦੇ ਇਸ ਫ਼ੈਸਲੇ ਨਾਲ ਸਾਰੇ ਪਹਿਲੂਆਂ ਤੇ ਹਿਤਕਾਰੀ ਪ੍ਰਭਾਵ ਪੈਣ ਦੀ ਉਮੀਦ ਹੈ

 

******

 

ਡੀਐੱਸ


(Release ID: 1681184) Visitor Counter : 254