ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਕੈਬਨਿਟ ਨੇ ਉੱਤਰ ਪੂਰਬ ਰਾਜਾਂ ਦੇ ਸਾਰੇ ਦੂਰਸੰਚਾਰ ਵਿਕਾਸ ਸਬੰਧੀ ਯੋਜਨਾ ਦੇ ਤਹਿਤ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਦੋ ਜ਼ਿਲ੍ਹਿਆ ਵਿੱਚ ਮੋਬਾਈਲ ਕਵਰੇਜ ਉਪਲੱਬਧ ਕਰਵਾਉਣ ਲਈ ਯੂਨੀਵਰਸਲ ਸਰਵਿਸ ਔਬਲੀਗੇਸ਼ਨ ਫੰਡ ਸਕੀਮ ਨੂੰ ਪ੍ਰਵਾਨਗੀ ਦਿੱਤੀ

Posted On: 09 DEC 2020 3:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਉੱਤਰ ਪੂਰਬ ਖੇਤਰ  (ਐੱਨਈਆਰ) ਦੇ ਵਿਆਪਕ ਦੂਰਸੰਚਾਰ ਵਿਕਾਸ ਯੋਜਨਾ (ਸੀਟੀਡੀਪੀ)  ਦੇ ਤਹਿਤ ਅਰੁਣਾਚਲ ਪ੍ਰਦੇਸ਼ ਅਤੇ ਅਸਾਮ  ਦੇ ਦੋ ਜ਼ਿਲ੍ਹਿਆ ਕਰਬੀ ਅੰਗਲੌਂਗ ਅਤੇ ਦੀਮਾ ਹਸਾਓ ਵਿੱਚ ਮੋਬਾਈਲ ਕਵਰੇਜ ਉਪਲੱਬਧ ਕਰਵਾਉਣ ਲਈ ਯੂਨੀਵਰਸਲ ਸਰਵਿਸ ਔਬਲੀਗੇਸ਼ਨ ਫੰਡ ਸਕੀਮ  (ਯੂਐੱਰਸਓਐੱਫ)  ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਪ੍ਰੋਜੈਕਟ ਵਿੱਚ ਪੰਜ ਸਾਲਾਂ ਦੀ ਮਿਆਦ ਵਿੱਚ ਸੰਚਾਲਨ ਲਾਗਤ ਸਹਿਤ 2,029 ਕਰੋੜ ਰੁਪਏ ਦੀ ਲਾਗੂਕਰਨ ਲਾਗਤ ਨਾਲ ਮੋਬਾਈਲ ਸੁਵਿਧਾ ਵਿਹੂਣੇ 2,374 ਪਿੰਡਾਂ (ਅਰੁਣਾਚਲ ਪ੍ਰਦੇਸ਼ ਵਿੱਚ 1683 ਅਤੇ ਅਸਾਮ  ਦੇ ਦੋ ਜ਼ਿਲ੍ਹਿਆ  ਦੇ 691 ਪਿੰਡਾਂ)  ਵਿੱਚ ਮੋਬਾਈਲ ਕਵਰੇਜ ਉਪਲੱਬਧ  ਕਰਵਾਏ ਜਾਣ ਦੀ ਪਰਿਕਲਪਨਾ ਕੀਤੀ ਗਈ ਹੈ।

 

ਇਸ ਪ੍ਰੋਜੈਕਟ ਨੂੰ ਯੂਨੀਵਰਸਲ ਸਰਵਿਸ ਔਬਲੀਗੇਸ਼ਨ ਫੰਡ ਸਕੀਮ (ਯੂਐੱਸਓਐੱਫ) ਤੋਂ ਵਿੱਤ-ਪੋਸ਼ਿਤ ਕੀਤਾ ਜਾਵੇਗਾ ਅਤੇ ਇਸ ਨੂੰ ਦਸੰਬਰ,  2022 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

 

ਮੋਬਾਈਲ ਸੁਵਿਧਾ  ਦੇ ਦਾਇਰੇ ਵਿੱਚ ਨਾ ਆਉਣ ਵਾਲੇ ਸ਼ਨਾਖਤ ਕੀਤੇ ਪਿੰਡਾਂ ਵਿੱਚੋਂ 4ਜੀ ਮੋਬਾਈਲ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਕਾਰਜ ਵਰਤਮਾਨ ਯੂਐੱਸਓਐੱਫ ਖੁੱਲ੍ਹੀ ਪ੍ਰਤੀਯੋਗੀ ਬੋਲੀ ਲਗਾਉਣ ਦੀ ਪ੍ਰਕਿਰਿਆ ਦੇ ਜ਼ਰੀਏ ਦਿੱਤਾ ਜਾਵੇਗਾ।

 

ਅਰੁਣਾਚਲ ਪ੍ਰਦੇਸ਼ ਅਤੇ ਅਸਾਮ  ਦੇ ਦੂਰ-ਦਰਾਜ ਦੇ ਅਨਕਵਰਡ ਖੇਤਰਾਂ ਵਿੱਚ ਮੋਬਾਈਲ ਸੇਵਾਵਾਂ ਉਪਲਬਧ  ਕਰਵਾਉਣ ਨਾਲ ਇਨ੍ਹਾਂ ਖੇਤਰਾਂ ਵਿੱਚ ਡਿਜੀਟਲ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ ਜੋ ਆਤਮਨਿਰਭਰ ਬਣਨ,  ਸਿੱਖਣ ਦੀ ਪ੍ਰਕਿਰਿਆ ਵਿੱਚ ਮਦਦ ਕਰਨ,  ਗਿਆਨ ਅਤੇ ਜਾਣਕਾਰੀ ਨੂੰ ਸਾਂਝਾ ਕਰਨ,  ਕੌਸ਼ਲ ਅੱਪਗ੍ਰੇਡੇਸ਼ਨ ਅਤੇ ਵਿਕਾਸ,  ਆਪਦਾ ਪ੍ਰਬੰਧਨ,  ਈ-ਸੁਸ਼ਾਸਨ ਕੋਸ਼ਿਸ਼ਾਂ,  ਉੱਦਮਾਂ ਦੀ ਸਥਾਪਨਾ ਅਤੇ ਈ-ਕਮਰਸ ਸੁਵਿਧਾਵਾਂ,  ਵਿੱਦਿਅਕ ਸੰਸਥਾਨਾਂ ਲਈ ਗਿਆਨ ਸਾਂਝਾ ਕਰਨ ਲਈ ਉਚਿਤ ਸਮਰਥਨ ਦੇਣ,  ਰੋਜਗਾਰ  ਦੇ ਅਵਸਰਾਂ ਦੀ ਉਪਲਬਧਤਾ ਅਤੇ ਡਿਜੀਟਲ ਇੰਡੀਆ  ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।  ਇਸ ਨਾਲ ਘਰੇਲੂ ਪੱਧਰ ‘ਤੇ ਮੈਨੂਫੈਕਚਰਿੰਗ ਨੂੰ ਹੁਲਾਰਾ ਮਿਲੇਗਾ ਅਤੇ ਆਤਮਨਿਰਭਰ ਭਾਰਤ  ਦੇ ਉਦੇਸ਼ ਪੂਰੇ ਹੋਣਗੇ।

 

******

 

ਡੀਐੱਸ


(Release ID: 1679585) Visitor Counter : 162