ਵਿੱਤ ਮੰਤਰਾਲਾ
‘4.48 ਫ਼ੀਸਦੀ ਸਰਕਾਰੀ ਸਟਾਕ 2023’ ਦੀ ਵਿਕਰੀ (ਰੀ-ਇਸ਼ੂ) ਲਈ ਨੀਲਾਮੀ, ‘ਭਾਰਤ ਸਰਕਾਰ ਦੇ ਫਲੋਟਿੰਗ ਰੇਟ ਬਾਂਡ 2033’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ‘6.22 ਫ਼ੀਸਦੀ ਜੀਐੱਸ 2035’ ਦੀ ਵਿਕਰੀ (ਰੀ-ਇਸ਼ੂ) ਲਈ ਨੀਲਾਮੀ, ਅਤੇ ‘6.67 ਫ਼ੀਸਦੀ ਜੀਐੱਸ 2050’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ
प्रविष्टि तिथि:
16 NOV 2020 7:50PM by PIB Chandigarh
ਭਾਰਤ ਸਰਕਾਰ ਨੇ (i) ‘4.48 ਫ਼ੀਸਦੀ ਸਰਕਾਰੀ ਸਟਾਕ, 2023’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 6,000 ਕਰੋੜ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ (ii) ‘ਭਾਰਤ ਸਰਕਾਰ ਦੇ ਫਲੋਟਿੰਗ ਰੇਟ ਬਾਂਡ 2033’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 2,000 ਕਰੋੜ ਰੁਪਏ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ, (iii) ‘6.22 ਫ਼ੀਸਦੀ ਸਰਕਾਰੀ ਸਟਾਕ, 2035’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 9,000 ਕਰੋੜ ਰੁਪਏ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ ਅਤੇ (iv) ‘6.67 ਫ਼ੀਸਦੀ ਸਰਕਾਰੀ ਸਟਾਕ, 2050’ ਦੀ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 5,000 ਕਰੋੜ ਰੁਪਏ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ ਵਿਕਰੀ ਕਰਨ ਦਾ ਐਲਾਨ ਕੀਤਾ ਹੈ।ਭਾਰਤ ਸਰਕਾਰ ਕੋਲ ਉਪਰੋਕਤ ਸਕਿਉਰਿਟੀਆਂ ਵਿੱਚੋਂ ਕਿਸੇ ਇੱਕ ਜਾਂ ਵਧੇਰੇ ਪ੍ਰਤੀ 2,000 ਕਰੋੜ ਰੁਪਏ ਤੱਕ ਦੀ ਵਾਧੂ ਸਬਸਕ੍ਰਿਪਸ਼ਨ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ।ਨਿਲਾਮੀ ਕਈ ਮੁੱਲ ਵਿਧੀ ਦੀ ਵਰਤੋਂ ਕਰਕੇ ਕੀਤੀ ਜਾਵੇਗੀ।ਇਹ ਨਿਲਾਮੀ 20 ਨਵੰਬਰ, 2020 (ਸ਼ੁੱਕਰਵਾਰ) ਨੂੰ ਰਿਜ਼ਰਵ ਬੈਂਕ ਆਵ੍ ਇੰਡੀਆ, ਮੁੰਬਈ ਦਫ਼ਤਰ, ਕਿਲਾ, ਮੁੰਬਈ ਦੁਆਰਾ ਕੀਤੀ ਜਾਵੇਗੀ।
ਸਟਾਕਾਂ ਦੀ ਵਿਕਰੀ ਦੀ ਅਧਿਕਤਮ ਰਕਮ ਦਾ 5 ਫ਼ੀਸਦੀ ਅਧਿਕਾਰਿਤ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਰਕਾਰੀ ਸਕਿਉਰਿਟੀਆਂ ਦੀ ਨਿਲਾਮੀ ਵਿੱਚ ਗ਼ੈਰ-ਪ੍ਰਤੀਯੋਗੀ ਬੋਲੀ ਸੁਵਿਧਾ ਦੀ ਸਕੀਮ ਅਨੁਸਾਰ ਅਲਾਟ ਕੀਤਾ ਜਾਵੇਗਾ।
ਨਿਲਾਮੀ ਲਈ ਬੋਲੀਆਂ ਪ੍ਰਤੀਯੋਗੀ ਅਤੇ ਗ਼ੈਰ-ਪ੍ਰਤੀਯੋਗੀ ਦੋਵੇਂ ਬੋਲੀਆਂ 20 ਨਵੰਬਰ, 2020 ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬਰ) ਪ੍ਰਣਾਲੀ ’ਤੇ ਇਲੈਕਟ੍ਰਾਨਿਕ ਫਾਰਮੈਟ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।ਗ਼ੈਰ-ਪ੍ਰਤੀਯੋਗੀ ਬੋਲੀ ਸਵੇਰੇ 10.30 ਵਜੇ ਤੋਂ ਸਵੇਰੇ 11.00 ਦੇ ਵਿਚਕਾਰ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਪ੍ਰਤੀਯੋਗੀ ਬੋਲੀ ਸਵੇਰੇ 10.30 ਵਜੇ ਤੋਂ ਸਵੇਰੇ 11.30 ਵਜੇ ਦੇ ਵਿਚਕਾਰ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ।
ਨਿਲਾਮੀ ਦਾ ਨਤੀਜਾ 20 ਨਵੰਬਰ, 2020 (ਸ਼ੁੱਕਰਵਾਰ) ਨੂੰ ਐਲਾਨਿਆ ਜਾਵੇਗਾ ਅਤੇ ਸਫ਼ਲ ਬੋਲੀ ਲਗਾਉਣ ਵਾਲਿਆਂ ਨੂੰ 23 ਨਵੰਬਰ, 2020 (ਸੋਮਵਾਰ) ਨੂੰ ਭੁਗਤਾਨ ਕਰਨਾ ਹੋਵੇਗਾ।
ਸਟਾਕ 24 ਜੁਲਾਈ, 2018 ਨੂੰ ਰਿਜ਼ਰਵ ਬੈਂਕ ਆਵ੍ ਇੰਡੀਆ ਦੁਆਰਾ ਜਾਰੀ ਕੀਤੇ ਸਰਕੂਲਰ ਨੰਬਰ ਆਰਬੀਆਈ/ 2018-19/ 25 ਦੁਆਰਾ ਜਾਰੀ ‘ਕੇਂਦਰ ਸਰਕਾਰ ਦੀਆਂ ਸਕਿਉਰਿਟੀਆਂ ’ਚ ਜਾਰੀ ਕੀਤੇ ਗਏ ਟ੍ਰਾਂਜੈਕਸ਼ਨ’ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ “ਜਦੋਂ ਜਾਰੀ ਕੀਤੇ ਜਾਣਗੇ” ਵਪਾਰ ਲਈ ਯੋਗ ਹੋਣਗੇ।ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਸੋਧਿਆ ਜਾਂਦਾ ਹੈ।
****
ਆਰਐੱਮ / ਕੇਐੱਮਐੱਨ
(रिलीज़ आईडी: 1673357)
आगंतुक पटल : 179