ਖੇਤੀਬਾੜੀ ਮੰਤਰਾਲਾ

ਖਰੀਫ ਮਾਰਕਿਟਿੰਗ ਸੀਜ਼ਨ 2020-21 ਦੌਰਾਨ ਨਿਊਨਤਮ ਸਮਰੱਥਨ ਮੁੱਲ (ਐੱਮਐੱਸਪੀ) ਸੰਚਾਲਨ

Posted On: 16 NOV 2020 4:26PM by PIB Chandigarh

ਖਰੀਫ ਦੇ ਚਾਲੂ ਮਾਰਕਿਟਿੰਗ ਸੀਜ਼ਨ (ਕੇਐੱਮਐੱਸ) 2020-21 ਦੌਰਾਨ, ਸਰਕਾਰ ਆਪਣੀਆਂ ਮੌਜੂਦਾ ਐੱਮਐੱਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਨਿਊਨਤਮ ਸਮਰੱਥਨ ਮੁੱਲ (ਐੱਮਐੱਸਪੀ) 'ਤੇ ਖਰੀਫ 2020-21 ਦੀਆਂ ਫਸਲਾਂ ਦੀ ਖਰੀਦ ਕਰ ਰਹੀ ਹੈ।

 

ਖਰੀਫ 2020-21 ਲਈ ਝੋਨੇ ਦੀ ਖਰੀਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉੱਤਰਾਖੰਡ, ਤਮਿਲ ਨਾਡੂ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਕੇਰਲ, ਗੁਜਰਾਤ ਅਤੇ ਆਂਧਰ ਪ੍ਰਦੇਸ਼ ਵਿੱਚ ਨਿਰਵਿਘਨ ਢੰਗ ਨਾਲ ਜਾਰੀ ਹੈ ਅਤੇ 15.11.2020 ਤੱਕ 281.28 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ ਜਦ ਕਿ ਪਿਛਲੇ ਸਾਲ 233.89 ਲੱਖ ਮੀਟ੍ਰਿਕ ਟਨ ਦੀ ਖਰੀਦ ਹੋਈ ਸੀ ਜੋ ਪਿਛਲੇ ਸਾਲ ਨਾਲੋਂ 20.25 ਫ਼ੀਸਦੀ ਵਧੀ ਹੈ। 281.28 ਲੱਖ ਮੀਟ੍ਰਿਕ ਟਨ ਦੀ ਕੁੱਲ ਖਰੀਦ ਵਿੱਚੋਂ ਇਕੱਲੇ ਪੰਜਾਬ ਨੇ 196.13 ਲੱਖ ਮੀਟ੍ਰਿਕ ਟਨ ਦਾ ਯੋਗਦਾਨ ਪਾਇਆ ਹੈ ਜੋ ਕੁੱਲ ਖਰੀਦ ਦਾ 69.73 ਫ਼ੀਸਦੀ ਹੈ।

 

https://ci6.googleusercontent.com/proxy/jt414V6af01tjdlkjkbjydDTsaQpcktuEdIpMSzKCpo6iDnpB5S5aKpqqr6saXGt6EfPXTVBKWFrJ4PrCCV4D2_buEDS5yAyS6xKLTKZ8DgBRieI4hKeu6Po2g=s0-d-e1-ft#https://static.pib.gov.in/WriteReadData/userfiles/image/image001AHNL.jpg

 

ਤਕਰੀਬਨ 24.14 ਲੱਖ ਕਿਸਾਨਾਂ ਨੂੰ ਪਹਿਲਾਂ ਤੋਂ ਚਲ ਰਹੇ ਖਰੀਫ ਦੇ ਚਾਲੂ ਮਾਰਕਿਟਿੰਗ ਸੀਜ਼ਨ (ਕੇਐੱਮਐੱਸ)  ਦੌਰਾਨ ਐੱਮਐੱਸਪੀ ਤਹਿਤ 53105.70 ਕਰੋੜ ਰੁਪਏ ਦਾ ਲਾਭ ਮਿਲ ਚੁੱਕਾ ਹੈ। 

https://ci6.googleusercontent.com/proxy/zE6Cet7ntLlit5tOctvxRA6UboJUVys9556h3zNgZs1P2KZomUUewk37Fc_ZN2l59S2rJdQihAdRW4rudxXeflYIX1_emjbwsZeM4OrpE7jJm4yZRm5ZR80s8g=s0-d-e1-ft#https://static.pib.gov.in/WriteReadData/userfiles/image/image002AE9I.jpg

 

ਇਸ ਤੋਂ ਇਲਾਵਾ, ਰਾਜਾਂ ਦੇ ਪ੍ਰਸਤਾਵ ਦੇ ਅਧਾਰ 'ਤੇ ਤਮਿਲ ਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਰਾਜਾਂ ਲਈ ਖਰੀਫ ਮਾਰਕਿਟਿੰਗ ਸੀਜ਼ਨ 2020 ਲਈ 45.10 ਲੱਖ ਮੀਟ੍ਰਿਕ ਟਨ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਕੀਮਤ ਸਹਾਇਤਾ ਸਕੀਮ (ਪੀਐੱਸਐੱਸ) ਦੇ ਤਹਿਤ ਆਂਧਰ ਪ੍ਰਦੇਸ਼, ਕਰਨਾਟਕ, ਤਮਿਲ ਨਾਡੂ ਅਤੇ ਕੇਰਲ ਦੇ ਰਾਜਾਂ ਲਈ ਕੋਪਰਾ (ਬਾਰਾਂ ਮਾਸੀ ਫਸਲ) ਦੀ 1.23 ਲੱਖ ਮੀਟ੍ਰਿਕ ਟਨ ਖਰੀਦ ਦੀ ਪ੍ਰਵਾਨਗੀ ਵੀ ਦਿੱਤੀ ਗਈ ਸੀ। ਦੂਸਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੀ ਪੀਐੱਸਐੱਸ ਅਧੀਨ ਦਾਲ਼ਾਂ, ਤੇਲ ਬੀਜਾਂ ਅਤੇ ਕੋਪਰਾ ਦੀ ਖਰੀਦ ਦੀਆਂ ਤਜਵੀਜ਼ਾਂ ਦੀ ਪ੍ਰਾਪਤੀ 'ਤੇ ਪ੍ਰਵਾਨਗੀ ਦਿੱਤੀ ਜਾਏਗੀ ਤਾਂ ਜੋ ਇਨ੍ਹਾਂ ਫਸਲਾਂ ਦੇ ਐੱਫਏਕਿਊ ਗ੍ਰੇਡ ਦੀ ਖਰੀਦ ਸਾਲ 2020-21 ਲਈ ਸਿੱਧੇ ਰਜਿਸਟਰਡ ਕਿਸਾਨਾਂ ਤੋਂ ਕੀਤੀ ਜਾ ਸਕੇ, ਜੇਕਰ ਰਾਜ ਦੀਆਂ ਨਾਮਜ਼ਦ ਖਰੀਦ ਏਜੰਸੀਆਂ ਦੁਆਰਾ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੂਚਿਤ ਵਾਢੀ ਦੀ ਮਿਆਦ ਦੇ ਦੌਰਾਨ ਬਾਜ਼ਾਰ ਦੀ ਦਰ ਐੱਮਐੱਸਪੀ ਤੋਂ ਘਟ ਜਾਂਦੀ ਹੈ। 

 

15.11.2020 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ ਮੂੰਗ, ਉੜਦ, ਮੂੰਗਫਲੀ ਅਤੇ ਸੋਇਆਬੀਨ ਦੀ 58623.22 ਮੀਟ੍ਰਿਕ ਟਨ ਦੀ ਖਰੀਦ ਕੀਤੀ ਹੈ, ਜੋ ਤਮਿਲ ਨਾਡੂ, ਮਹਾਰਾਸ਼ਟਰ, ਗੁਜਰਾਤ, ਹਰਿਆਣਾ ਅਤੇ ਰਾਜਸਥਾਨ ਵਿੱਚ ਕਿਸਾਨਾਂ ਨੂੰ ਲਾਭ ਪਹੁੰਚਾ ਰਹੀ ਹੈ।ਪਿਛਲੇ ਸਾਲ ਇਸੇ ਮਿਆਦ ਦੌਰਾਨ 33976.48 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਸੀ ਜਿਸ ਨਾਲ ਇਸ ਵਾਰ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਵਿੱਚ 72.54 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। 

 

ਇਸੇ ਤਰ੍ਹਾਂ ਕਰਨਾਟਕ ਅਤੇ ਤਮਿਲ ਨਾਡੂ ਵਿੱਚ 15.11.2020 ਤੱਕ ਪਿਛਲੇ ਸਾਲ 293.34 ਮੀਟ੍ਰਿਕ ਟਨ ਕੋਪਰਾ ਦੀ ਖਰੀਦ ਦੇ ਮੁਕਾਬਲੇ ਇਸ ਵਾਰ 5089 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ ਜਿਸ ਦਾ ਐੱਮਐੱਸਪੀ 52.40 ਕਰੋੜ ਰੁਪਏ ਹੈ ਅਤੇ ਇਸ ਨਾਲ 3961 ਕਿਸਾਨਾਂ ਨੂੰ ਲਾਭ ਹੋਇਆ ਹੈ। ਕੋਪਰਾ ਅਤੇ ਉੜਦ ਦੇ ਸਬੰਧ ਵਿੱਚ, ਜ਼ਿਆਦਾਤਰ ਪ੍ਰਮੁੱਖ ਉਤਪਾਦਨ ਵਾਲੇ ਰਾਜਾਂ ਵਿੱਚ ਰੇਤ ਐੱਮਐੱਸਪੀ ਤੋਂ ਉੱਪਰ ਚੱਲ ਰਹੇ ਹਨ। ਸਬੰਧਿਤ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਖਰੀਫ ਦੀਆਂ ਦਾਲ਼ਾਂ ਅਤੇ ਤੇਲ ਬੀਜਾਂ ਦੇ ਸਬੰਧ ਵਿੱਚ ਰਾਜਾਂ ਦੁਆਰਾ ਨਿਰਧਾਰਿਤ ਮਿਤੀ ਤੋਂ ਖਰੀਦ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ।

 

https://ci3.googleusercontent.com/proxy/pvf-EHi_9DJjZobK7zpm5Z8N4AD-vsMLKsEMQHEPk_WgJIhl1J8KIQsnXqNe0Vk74DGBEgXmSmblhx2lR7thZewvmv_8a9kFpOM5yMl9XHuYYOzaZjEPt5wvYw=s0-d-e1-ft#https://static.pib.gov.in/WriteReadData/userfiles/image/image0036XHS.jpg

 

ਐੱਮਐੱਸਪੀ ਅਧੀਨ ਕਪਾਹ ਦੇ ਖਰੀਦ ਕਾਰਜ ਪੰਜਾਬ, ਹਰਿਆਣਾ, ਰਾਜਸਥਾਨ ਮੱਧ ਪ੍ਰਦੇਸ਼, ਤੇਲੰਗਾਨਾ, ਆਂਧਰ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਰਾਜਾਂ ਵਿੱਚ ਨਿਰਵਿਘਨ ਚਲ ਰਹੇ ਹਨ। 15.11.2020 ਤੱਕ 4187.05 ਕਰੋੜ ਰੁਪਏ ਮੁੱਲ ਦੀਆਂ 1465847 ਗੰਢਾਂ ਦੀ  ਖਰੀਦ ਕੀਤੀ ਗਈ ਹੈ, ਜਿਸ ਨਾਲ 286547 ਕਿਸਾਨਾਂ ਨੂੰ ਲਾਭ ਮਿਲਿਆ ਹੈ।

 

https://ci4.googleusercontent.com/proxy/zTtG2iztWeAXv34qYCi2_OM3Sd5PHUmyN5aarnIKhvYc5PMDkzH7zOb3RdZkAx5Sevu8S1gddZEOyWWLrTWFDe_Y1W7kWMmnROWlMBCVfkiitRQq6I6JqEOddg=s0-d-e1-ft#https://static.pib.gov.in/WriteReadData/userfiles/image/image004GKE6.jpg

                                                  

           *****

 

ਏਪੀਐੱਸ


(Release ID: 1673321) Visitor Counter : 183