ਬਿਜਲੀ ਮੰਤਰਾਲਾ
30 ਸਤੰਬਰ 2020 ਨੂੰ ਖਤਮ ਹੋਈ ਤਿਮਾਹੀ ਤੱਕ ਪੀਐੱਫਸੀ ਦਾ ਸ਼ੁੱਧ ਲਾਭ 80 ਪ੍ਰਤੀਸ਼ਤ ਵੱਧ ਕੇ 2,085 ਕਰੋੜ ਰੁਪਏ ਹੋਇਆ
ਕੁੱਲ ਆਮਦਨੀ 15 ਪ੍ਰਤੀਸ਼ਤ ਦੇ ਵਾਧੇ ਨਾਲ 9,232 ਕਰੋੜ ਰੁਪਏ ਹੋਈ
Posted On:
12 NOV 2020 8:05PM by PIB Chandigarh
ਬਿਜਲੀ ਸੈਕਟਰ 'ਤੇ ਕੇਂਦ੍ਰਿਤ ਭਾਰਤ ਦੀ ਪ੍ਰਮੁੱਖ ਨਾਨ-ਬੈਂਕਿੰਗ ਫਾਈਨੈਂਸ ਕਾਰਪੋਰੇਸ਼ਨ (ਐੱਨਬੀਐੱਫਸੀ) ਅਤੇ ਬਿਜਲੀ ਮੰਤਰਾਲੇ ਦੇ ਤਹਿਤ ਜਨਤਕ ਖੇਤਰ ਦੇ ਇੱਕ ਅਦਾਰੇ, ਪਾਵਰ ਫਾਈਨੈਂਸ ਕਾਰਪੋਰੇਸ਼ਨ (ਪੀਐੱਫਸੀ) ਦਾ 30 ਸਤੰਬਰ 2020 ਨੂੰ ਖਤਮ ਹੋਈ ਤਿਮਾਹੀ ਵਿੱਚ, ਵਿੱਤੀ ਵਰ੍ਹੇ 20 ਦੀ ਇਸੇ ਮਿਆਦ ਦੇ ਮੁਕਾਬਲੇ ਸਟੈਂਡ-ਅਲੋਨ ਸ਼ੁੱਧ ਲਾਭ ਵਿੱਚ 80 ਪ੍ਰਤੀਸ਼ਤ ਦੇ ਵਾਧੇ ਨਾਲ 2,085 ਕਰੋੜ ਰੁਪਏ ਰਿਹਾ ਅਤੇ ਕਰਜ਼ ਸੰਪਤੀ ਵਿੱਚ 14 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਕੁੱਲ ਆਮਦਨ ਵਿੱਚ ਵੀ 15 ਪ੍ਰਤੀਸ਼ਤ ਦਾ ਵਾਧਾ ਦਰਜ ਕਰਦਿਆਂ ਇਹ 9,232 ਕਰੋੜ ਰੁਪਏ ਹੋਈ।
ਇਸ ਤਿਮਾਹੀ ਦੌਰਾਨ ਕਰਜ਼ਿਆਂ ਦੀਆਂ ਮਨਜ਼ੂਰੀਆਂ, ਇੱਕ ਸਾਲ ਪਹਿਲਾਂ ਦੇ ਮੁਕਾਬਲੇ 54 ਪ੍ਰਤੀਸ਼ਤ ਵੱਧ ਕੇ 50,119 ਕਰੋੜ ਰੁਪਏ ਹੋਈਆਂ, ਇਸੇ ਅਰਸੇ ਵਿੱਚ ਕਰਜ਼ਿਆਂ ਦੀ ਡਿਸਬਰਸਲ ਇੱਕ ਸਾਲ ਪਹਿਲਾਂ ਦੀ 18,366 ਕਰੋੜ ਰੁਪਏ ਦੇ ਮੁਕਾਬਲੇ ਵਿੱਚ 28,826 ਕਰੋੜ ਰੁਪਏ ਰਹੀ। ਇੱਕ ਸੰਗਠਿਤ ਪੱਧਰ 'ਤੇ ਵੀ, ਸਮੂਹ ਨੇ 30 ਸਤੰਬਰ 2020 ਨੂੰ ਖਤਮ ਹੋਈ ਤਿਮਾਹੀ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ।
ਪੀਐੱਫਸੀ ਗਰੁੱਪ ਨੇ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 2,497 ਕਰੋੜ ਰੁਪਏ ਦੇ ਮੁਕਾਬਲੇ ਹੁਣ 4,290 ਕਰੋੜ ਰੁਪਏ ਦੇ ਟੈਕਸ ਤੋਂ ਬਾਅਦ ਦਾ ਮੁਨਾਫਾ ਦਰਜ ਕੀਤਾ ਹੈ। 30 ਸਤੰਬਰ 2020 ਨੂੰ ਖਤਮ ਹੋਈ ਤਿਮਾਹੀ ਵਿੱਚ ਕੰਨਸੋਲੀਡੇਟਿਡ ਕੁੱਲ ਆਮਦਨ 18,171 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 15,538 ਕਰੋੜ ਰੁਪਏ ਸੀ, ਜਿਸ ਵਿੱਚ 17 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।
ਚਲ ਰਹੀ ਮਹਾਮਾਰੀ ਦੇ ਵਿਚਕਾਰ, ਪਾਵਰ ਸੈਕਟਰ ਵਿੱਚ ਮੋਹਰੀ ਰਿਣਦਾਤਾ ਵਜੋਂ ਆਪਣੀ ਸਥਿਤੀ ਦਾ ਲਾਭ ਉਠਾਉਂਦਿਆਂ ਪੀਐੱਫਸੀ ਇੱਕ ਮਜ਼ਬੂਤ ਪ੍ਰਦਰਸ਼ਨਦਿਖਾਉਣਵਿੱਚਸਫਲਰਹੀਹੈ।
*********
ਆਰਸੀਜੇ/ਐੱਮ
(Release ID: 1672470)
Visitor Counter : 81