ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਰੀਫ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਘੱਟੋ ਘੱਟ ਸਮਰਥਨ ਮੁੱਲ ਤਹਿਤ ਖਰੀਦ ਜਾਰੀ

Posted On: 01 NOV 2020 6:23PM by PIB Chandigarh


ਖਰੀਫ ਮਾਰਕੀਟਿੰਗ ਸੀਜ਼ਨ (ਕੇ.ਐਮ.ਐਸ.2020-21) ਦੌਰਾਨ ਸਰਕਾਰ ਵੱਲੋਂ 2020-21 ਖਰੀਫ ਫਸਲਾਂ ਦੀ ਕਿਸਾਨਾ ਕੋਲੋਂ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਅਨੁਸਾਰ ਖਰੀਦ ਜਾਰੀ ਹੈ, ਜਿਵੇਂ ਪਿਛਲੇ ਸੀਜ਼ਨਾਂ ਦੌਰਾਨ ਖਰੀਦ ਕੀਤੀ ਜਾਂਦੀ ਸੀ ।

 ਖਰੀਫ਼ ਸੀਜ਼ਨ 2020-21 ਦੌਰਾਨ ਝੋਨੇ ਦੀ ਖਰੀਦ 2 ਕਰੋੜ ਮੀਟ੍ਰਿਕ ਟਨ ਤੋਂ ਪਾਰ ਹੋ ਗਈ ਹੈ । ਇਸ ਸੀਜ਼ਨ ਦੌਰਾਨ 204.59 ਲੱਖ ਮੀਟ੍ਰਿਕ ਟਨ ਝੋਨੇ ਦੀ ਵੱਡੀ ਖਰੀਦ ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ , ਉੱਤਰਾਖੰਡ , ਤਾਮਿਲਨਾਡੂ , ਚੰਡੀਗੜ੍ਹ , ਜੰਮੂ ਤੇ ਕਸ਼ਮੀਰ , ਕੇਰਲ ਅਤੇ ਗੁਜਰਾਤ ਵਿੱਚ 31-10-2020 ਤੱਕ ਕੀਤੀ ਗਈ ਹੈ । ਜੋ ਪਿਛਲੇ ਸਾਲ ਹੋਈ ਖਰੀਦ 168.87 ਲੱਖ ਮੀਟਰਕ ਟਨ ਦੇ ਮੁਕਾਬਲੇ 21.16% ਜ਼ਿਆਦਾ ਹੈ । 204.59 ਲੱਖ ਮੀਟਰਕ ਟਨ ਕੁੱਲ ਖਰੀਦ ਵਿੱਚ ਇਕੱਲੇ ਪੰਜਾਬ ਨੇ 142.81 ਲੱਖ ਮੀਟਰਕ ਟਨ ਦਾ ਯੋਗਦਾਨ ਦਿੱਤਾ ਹੈ ਜੋ ਕੁੱਲ ਖਰੀਦ ਦਾ 69.80% ਹੈ


ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਖਰੀਦ ਤੋਂ ਤਕਰੀਬਨ 17.23 ਲੱਖ ਕਿਸਾਨ ਪਹਿਲਾਂ ਹੀ ਫਾਇਦਾ ਲੈ ਚੁੱਕੇ ਨੇ ਅਤੇ ਇਹ ਫਾਇਦਾ 38627.46 ਕਰੋੜ ਰੁਪਏ ਦੀ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ ਦਾ ਹੈ ।



ਹੋਰ ਸੂਬਿਆਂ ਵੱਲੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਖਰੀਫ ਮਾਰਕੀਟਿੰਗ ਸੀਜਨ 2020 ਵਿੱਚ 45.10 ਲੱਖ ਮੀਟਰਕ ਟਨ ਦਾਲਾਂ ਅਤੇ ਤੇਲ ਬੀਜ ਖਰੀਦਣ ਦੀ ਮਨਜੂਰੀ ਤਾਮਿਲਨਾਡੂ, ਕਰਨਾਟਕਾ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ,ਹਰਿਆਣਾ, ਉਤਰ ਪ੍ਰਦੇਸ, ਉੜੀਸਾ, ਰਾਜਸਥਾਨ ਅਤੇ ਆਂਧਰਾ ਪ੍ਰਦੇਸ ਨੂੰ ਕੀਮਤ ਸਹਿਯੋਗ ਸਕੀਮ ਤਹਿਤ (ਪੀ ਐਸ ਐਸ) ਮਨਜ਼ੂਰੀ ਦਿੱਤੀ ਜਾ ਚੁੱਕੀ ਹੈ । ਹੋਰ ਆਂਧਰਾ ਪ੍ਰਦੇਸ, ਕਰਨਾਟਕਾ, ਤਾਮਿਲਨਾਡੂ ਤੇ ਕੇਰਲ ਨੂੰ 1.23 ਲੱਖ ਮੀਟਰਕ ਟਨ ਕੋਪਰਾ ਖਰੀਦਣ ਲਈ ਮਨਜੂਰੀ ਦਿੱਤੀ ਗਈ ਹੈ । ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਖਰੀਦਣ ਦੇ ਪ੍ਰਸਤਾਵ ਮਿਲਣ ਤੋਂ ਬਾਦ ਦੂਜੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਮਨਜੂਰੀ ਦਿੱਤੀ ਜਾਵੇਗੀ ਤਾਂ ਜੋ ਇਹਨਾ ਫਸਲਾਂ ਦੇ ਐਫ ਏ ਕਿਊ ਗ੍ਰੇਡ ਦੀ ਖਰੀਦ 2020-21 ਲਈ ਨੋਟੀਫਾਈਡ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਸਿੱਧੀ ਪੰਜੀਕਰਤ ਕਿਸਾਨਾਂ ਤੋਂ ਖਰੀਦੀ ਜਾ ਸਕੇ ਜੇਕਰ ਨੋਟੀਫਾਈਡ ਵਾਢੀ ਸਮੇਂ ਦੌਰਾਨ ਮਾਰਕੀਟ ਰੇਟ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਜਾਂਦਾ ਹੈ ਤਾਂ ਉਹਨਾ ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸੈਂਟਰਲ ਨੋਡਲ ਏਜੰਸੀ ਰਾਹੀਂ ਸੂਬੇ ਵੱਲੋਂ ਨਾਮਜ਼ਦ ਕੀਤੀਆਂ ਖਰੀਦ ਏਜੰਸੀਆਂ ਰਾਹੀਂ ਖਰੀਦ ਕੀਤੀ ਜਾ ਸਕੇ ।

31-10-2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 10293.61 ਮੀਟਰਕ ਟਨ ਮੂੰਗ, ਉੜਦ ਅਤੇ ਮੁੰਗਫਲੀ ਦੀਆਂ ਫਲੀਆਂ ਅਤੇ ਸੋਇਆਬੀਨ ਜਿਹਨਾ ਦੀ ਘੱਟੋ ਘੱਟ ਸਮਰਥਨ ਮੁੱਲ ਕੀਮਤ 57.78 ਕਰੋੜ ਰੁਪਏ ਬਣਦੀ ਹੈ, ਖਰੀਦੀ ਹੈ । ਇਸ ਨਾਲ ਤਾਮਿਲਨਾਡੂ, ਮਹਾਂਰਾਸ਼ਟਰ, ਗੁਜਰਾਤ ਅਤੇ ਹਰਿਆਣਾ ਦੇ 6,102 ਕਿਸਾਨਾ ਨੂੰ ਫਾਇਦਾ ਪਹੁੰਚਿਆ ਹੈ । ਇਸੇ ਤਰ੍ਹਾਂ5,089 ਮੀਟਰਕ ਟਨ ਕੋਪਰਾ ਜਿਸ ਦੀ ਘੱਟੋ ਘੱਟ ਸਮਰਥਨ ਕੀਮਤ 52.40 ਕਰੋੜ ਰੁਪਏ ਬਣਦੀ ਹੈ, ਖਰੀਦੀ ਗਈ ਹੈ ਜਿਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3,961 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ। ਕੋਪਰਾ ਅਤੇ ਉੜਦ ਦੇ ਮਾਮਲੇ ਵਿੱਚ ਇਹਨਾ ਫਸਲਾਂ ਨੂੰ ਪੈਦਾ ਕਰਨ ਵਾਲੇ ਮੁੱਖ ਸੂਬਿਆਂ ਵਿੱਚ ਇਹਨਾ ਦੇ ਭਾਅ ਘੱਟੋ ਘੱਟ ਸਮਰਥਨ ਮੁੱਲ ਤੋਂ ਉਪਰ ਚਲ ਰਿਹਾ ਹੈ । ਸੂਬੇ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸੂਬਿਆਂ ਦੇ ਫੈਸਲਿਆਂ ਅਨੁਸਾਰ ਮਿਥੀ ਤਰੀਖ ਤੋਂ ਖਰੀਫ ਦਾਲਾਂ ਅਤੇ ਤੇਲ ਬੀਜ਼ ਫਸਲਾਂ ਸੂਬੇ ਦੀਆਂ ਮੰਡੀਆਂ ਵਿੱਚ ਆਉਣ ਦੇ ਅਧਾਰ ਮੁਤਾਬਿਕ ਖਰੀਦ ਪ੍ਰਬੰਧ ਕਰ ਰਹੀਆਂ ਹਨ ।

ਕਪਾਹ ਬੀਜ ਦੀ ਖਰੀਦ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ ਅਤੇ ਤੇਲੰਗਾਨਾ ਵਿਚ ਘੱਟੋ ਘੱਟ ਸਮਰਥਨ ਮੁੱਲ ਤਹਿਤ ਨਿਰਵਿਘਨ ਜਾਰੀ ਹੈ । 31-10-2020 ਤੱਕ 633719 ਕਪਾਹ ਗੰਢਾ ਜਿਹਨਾ ਦੀ ਕੀਮਤ 184563 ਲੱਖ ਬਣਦੀ ਹੈ, ਖਰੀਦੀ ਗਈ ਹੈ ਜਿਸ ਨਾਲ 120437 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ

 


 

***

ਏ ਪੀ ਐਸ


(Release ID: 1669390) Visitor Counter : 194