ਬਿਜਲੀ ਮੰਤਰਾਲਾ
ਊਰਜਾ ਸਕੱਤਰ ਅਤੇ ਐੱਨਐੱਚਪੀਸੀ ਦੇ ਸੀਐੱਮਡੀ ਨੇ ਸਲਾਲ ਪਾਵਰ ਸਟੇਸ਼ਨ ਦਾ ਦੌਰਾ ਕੀਤਾ
प्रविष्टि तिथि:
29 OCT 2020 6:04PM by PIB Chandigarh
ਊਰਜਾ ਸਕੱਤਰ, ਸ਼੍ਰੀ ਸੰਜੀਵ ਨੰਦਨ ਸਹਾਏ ਨੇ 28 ਅਕਤੂਬਰ ਨੂੰ ਐੱਨਐੱਚਪੀਸੀ ਦੇ ਜੰਮੂ ਸਥਿਤ 690 ਮੈਗਾਵਾਟ ਸਮਰੱਥਾ ਵਾਲੇ ਸਲਾਲ ਪਾਵਰ ਸਟੇਸ਼ਨ ਦਾ ਦੌਰਾ ਕੀਤਾ। ਇਸ ਅਵਸਰ 'ਤੇ ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ.ਸਿੰਘ, ਊਰਜਾ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਹਾਈਡਰੋ) ਸ਼੍ਰੀ ਤਨਮਯ ਕੁਮਾਰ,ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਬਿਜਲੀ ਵੰਡ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਰੋਹਿਤ ਕਾਂਸਲ ਅਤੇ ਐੱਨਐੱਚਪੀਸੀ ਦੇ ਜੰਮੂ ਖੇਤਰੀ ਦਫ਼ਤਰ ਦੇ ਚੀਫ ਜਨਰਲ ਮੈਨੇਜਰ, ਸ਼੍ਰੀ ਰਾਜਨ ਕੁਮਾਰ ਉਨ੍ਹਾਂ ਦੇ ਨਾਲ ਸਨ।

ਊਰਜਾ ਸਕੱਤਰ ਸ਼੍ਰੀ ਸੰਜੀਵ ਨੰਦਨ ਸਹਾਏ,ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ.ਸਿੰਘ, ਊਰਜਾ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਹਾਈਡਰੋ) ਸ਼੍ਰੀ ਤਨਮਯ ਕੁਮਾਰ,ਐੱਨਐੱਚਪੀਸੀ ਦੇ ਜੰਮੂ ਖੇਤਰੀ ਦਫਤਰ ਦੇ ਚੀਫ ਜਨਰਲ ਮੈਨੇਜਰ ਸ਼੍ਰੀ ਰਾਜਨ ਕੁਮਾਰ ਅਤੇ ਸਲਾਲ ਪਾਵਰ ਸਟੇਸ਼ਨ ਦੇ ਜਨਰਲ ਮੈਨੇਜਰ (ਇੰਚਾਰਜ) ਸ਼੍ਰੀ ਨੰਨਹੇ ਰਾਮ 28 ਅਕਤੂਬਰ ਨੂੰ ਐੱਨਐੱਚਪੀਸੀ ਦੇ ਜੰਮੂ ਸਥਿਤ 690 ਮੈਗਾਵਾਟ ਸਮਰੱਥਾ ਵਾਲੇ ਸਲਾਲ ਪਾਵਰ ਸਟੇਸ਼ਨ ਦੀਆਂ ਨਵੀਨਤਮ ਇਕਾਈਆਂ ਦਾ ਉਦਘਾਟਨ ਕਰਨ ਦੇ ਅਵਸਰ 'ਤੇ ਹਾਜ਼ਰ।
ਇਨ੍ਹਾਂ ਸਾਰੇ ਪਤਵੰਤਿਆਂ ਵਿਅਕਤੀਆਂ ਦਾ ਜਯੋਤੀਪੁਰਮ ਵਿੱਚ ਸਲਾਲ ਪਾਵਰ ਸਟੇਸ਼ਨ ਦੇ ਜਨਰਲ ਮੈਨੇਜਰ (ਇੰਚਾਰਜ) ਸ਼੍ਰੀ ਨੰਨਹੇ ਰਾਮ ਅਤੇ ਐੱਨਐੱਚਪੀਸੀ ਦੇ ਹੋਰਨਾਂ ਸੀਨੀਅਰ ਅਧਿਕਾਰੀਆਂ ਸਮੇਤ ਸੀਆਈਐੱਸਐੱਫ ਅਤੇ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਵਾਗਤ ਕੀਤਾ। ਇਸ ਦੇ ਬਾਅਦ ਸੀਆਈਐੱਸਐੱਫ ਦੇ ਦੁਆਰਾ ਸਾਰਿਆਂ ਨੂੰ ਗਾਰਡ ਆਵ ਔਨਰ ਦਿੱਤਾ ਗਿਆ।
ਊਰਜਾ ਸਕੱਤਰ ਅਤੇ ਐੱਨਐੱਚਪੀਸੀ ਦੇ ਸੀਐੱਮਡੀ ਨੇ ਹੋਰਨਾਂ ਅਧਿਕਾਰੀਆਂ ਦੇ ਨਾਲ ਸਲਾਲ ਪਾਵਰ ਸਟੇਸ਼ਨ ਦੇ ਵਿਭਿੰਨ ਹਿੱਸਿਆਂ ਦਾ ਦੌਰਾ ਕੀਤਾ। ਇਸ ਮੌਕੇ 'ਤੇ ਸ਼੍ਰੀ ਸਹਾਏ ਨੇ ਸਲਾਲ ਪਾਵਰ ਸਟੇਸ਼ਨ ਦੀਆਂ ਨਵੀਨਤਮ ਇਕਾਈਆਂ ਦਾ ਉਦਘਾਟਨ ਕੀਤਾ।ਸਲਾਲ ਪਾਵਰ ਸਟੇਸ਼ਨ ਦੇ ਜਨਰਲ ਮੈਨੇਜਰ (ਇੰਚਾਰਜ) ਸ਼੍ਰੀ ਨੰਨਹੇ ਰਾਮ ਨੇ ਪਾਵਰ ਸਟੇਸ਼ਨ ਦੇ ਸੰਚਾਲਨ ਅਤੇ ਰੱਖ-ਰਖਾਅ ਦੀਆਂ ਗਤੀਵਿਧੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।
ਇਸ ਅਵਸਰ 'ਤੇ ਊਰਜਾ ਸਕੱਤਰ ਨੇ ਪਾਵਰ ਸਟੇਸ਼ਨ ਦੇ ਕੰਮ-ਕਾਜ ਵਿੱਚ ਸੁਧਾਰ ਦੇ ਲਈ ਸ਼੍ਰੀ ਏ.ਕੇ.ਸਿੰਘ ਦੀ ਅਗਵਾਈ ਵਿੱਚ ਕੀਤੀਆਂ ਗਈਆਂ ਪਹਿਲਾਂ ਦੀ ਸਰਾਹਨਾ ਕੀਤੀ ਅਤੇ ਐੱਨਐੱਚਪੀਸੀ ਦੇ ਵੱਕਾਰੀ ਪਾਵਰ ਸਟੇਸ਼ਨਾਂ ਵਿੱਚੋਂ ਇੱਕ ਨੂੰ ਦੇਖਣ ਦਾ ਅਵਸਰ ਮਿਲਣ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਪਣਬਿਜਲੀ ਪ੍ਰੋਜੈਕਟਾਂ ਨੂੰ ਸਮੇਂ 'ਤੇ ਪੂਰਾ ਕਰਨ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਸਰਕਾਰ ਨੇ ਮਾਰਚ 2019 ਵਿੱਚ ਲਿਆਂਦੀ ਗਈ ਨਵੀਂ ਪਣ ਬਿਜਲੀ ਨੀਤੀ ਦੇ ਮਾਧਿਅਮ ਨਾਲ ਪਣਬਿਜਲੀ ਪ੍ਰੋਜੈਕਟਾਂ ਨੂੰ ਪ੍ਰੌਤਸਾਹਨ ਦੇਣ ਦੀ ਪਹਿਲਾਂ ਹੀ ਸ਼ੁਰੂਆਤ ਕਰ ਚੁੱਕੀ ਹੈ।ਉਨ੍ਹਾਂ ਨੇ ਭਾਰਤੀ ਗਰਿੱਡ ਵਿੱਚ ਅਖੁੱਟ ਊਰਜਾ ਦੀ ਉੱਚ ਪੈਠ ਨੂੰ ਧਿਆਨ ਵਿੱਚ ਰੱਖਦੇ ਹੋਏ ਗਰਿੱਡ ਸਥਿਰਤਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਪੰਪ ਭੰਡਾਰਨ ਪ੍ਰੋਜੈਕਟਾਂ ਦੇ ਵਿਕਾਸ ਦੇ ਕੰਮ 'ਤੇ ਧਿਆਨ ਦੇਣ ਦਾ ਸੱਦਾ ਦਿੱਤਾ।
ਸ਼੍ਰੀ ਏ.ਕੇ.ਸਿੰਘ ਨੇ ਆਪਣੇ ਰੁਝੇਵਿਆਂ ਵਾਲੇ ਕਾਰਜਕ੍ਰਮ ਵਿੱਚੋਂ ਸਮਾਂ ਕੱਢ ਕੇ ਪਾਵਰ ਸਟੇਸ਼ਨ ਦਾ ਦੌਰਾ ਕਰਨ ਦੇ ਲਈ ਸ਼੍ਰੀ ਸਹਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਭਾਰਤ ਸਰਕਾਰ ਦੁਆਰਾ ਪਣ ਬਿਜਲੀ ਪ੍ਰੋਜੈਕਟਾਂ ਨੂੰ ਦਿੱਤੇ ਜਾਣ ਵਾਲੇ ਮਹੱਤਵ ਨੂੰ ਦਰਸਾਉਂਦਾ ਹੈ।
*****
ਆਰਸੀਜੇ/ਐੱਮ
(रिलीज़ आईडी: 1668722)
आगंतुक पटल : 120