ਰੇਲ ਮੰਤਰਾਲਾ
ਰੇਲਵੇ ਨੇ ਸਿਖਿਆਰਥੀਆਂ ਦੀ ਮਦਦ ਲਈ ਕਈ ਕਦਮ ਉਠਾਏ
ਸਿਖਿਆਰਥੀ ਕਾਨੂੰਨ, 2016 ਅਨੁਸਾਰ ਰੇਲਵੇ ਨੇ ਭਰਤੀ ਪ੍ਰਕਿਰਿਆ ਤਹਿਤ ਲੈਵਲ-2 ਭਰਤੀਆਂ ਦੀਆਂ ਅਧਿਸੂਚਿਤ 1,03,769 (ਯਾਨੀ 20,734 ਅਸਾਮੀਆਂ) ਅਸਾਮੀਆਂ ਵਿੱਚੋਂ 20 ਫੀਸਦੀ ਸਿਖਿਆਰਥੀਆਂ ਲਈ ਰਾਖਵੀਆਂ ਰੱਖੀਆਂ
Posted On:
22 OCT 2020 6:55PM by PIB Chandigarh
ਸਿਖਿਆਰਥੀ ਕਾਨੂੰਨ, 2016 ਅਨੁਸਾਰ ਰੇਲਵੇ ਨੇ ਭਰਤੀ ਪ੍ਰਕਿਰਿਆ ਤਹਿਤ ਲੈਵਲ-2 ਭਰਤੀਆਂ ਦੀਆਂ ਅਧਿਸੂਚਿਤ 1,03,769 (ਯਾਨੀ 20,734 ਅਸਾਮੀਆਂ) ਅਸਾਮੀਆਂ ਵਿੱਚੋਂ 20 ਫੀਸਦੀ ਸਿਖਿਆਰਥੀਆਂ ਲਈ ਰਾਖਵੀਆਂ ਰੱਖੀਆਂ ਹਨ।
ਹਾਲ ਹੀ ਵਿੱਚ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਰੇਲਵੇ ਅਦਾਰਿਆਂ ਵਿੱਚ ਸਿਖਲਾਈ ਪ੍ਰਾਪਤ ਅਪਰੈਂਟਿਸ ਨਿਯਮਿਤ ਨਿਯੁਕਤੀਆਂ ਦੀ ਮੰਗ ਕਰ ਰਹੇ ਹਨ।
ਅਪਰੈਂਟਿਸ ਜੀਐੱਮ ਨੂੰ ਦਿੱਤੀਆਂ ਗਈਆਂ ਪਿਛਲੀਆਂ ਸ਼ਕਤੀ ਦੀ ਬਹਾਲੀ ਲਈ ਮੰਗ ਕਰ ਰਹੇ ਹਨ ਜਿਨ੍ਹਾਂ ਨੂੰ ਮਾਰਚ 2017 ਵਿੱਚ ਬੰਦ ਕਰ ਦਿੱਤਾ ਗਿਆ ਸੀ।
ਇਸ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ ਕਿ ਬਿਨਾ ਕਿਸੇ ਖੁੱਲ੍ਹੇ ਮੁਕਾਬਲੇ ਦੇ ਬਕਾਇਦਾ ਨਿਯੁਕਤੀ ਨਿਯਮਿਤ ਭਰਤੀ ਬਾਰੇ ਸੰਵਿਧਾਨਕ ਪ੍ਰਬੰਧਾਂ ਅਤੇ ਜੀਓਆਈ ਨਿਯਮਾਂ ਦੇ ਵਿਰੁੱਧ ਹੋਵੇਗੀ।
ਦੇਸ਼ ਦੇ ਸਾਰੇ ਯੋਗ ਨਾਗਰਿਕ ਹਿੱਸਾ ਲੈਣ ਅਤੇ ਨਿਯਮਿਤ ਨੌਕਰੀਆਂ ਲਈ ਅਰਜ਼ੀ ਦੇਣ ਦੇ ਹੱਕਦਾਰ ਹਨ, ਬਿਨਾ ਕਿਸੇ ਖੁੱਲ੍ਹੇ ਮੁਕਾਬਲੇ ਦੇ ਸਿੱਧੀ ਭਰਤੀ ਕਰਨਾ ਨਿਯਮਾਂ ਦੇ ਵਿਰੁੱਧ ਹੈ।
ਇਸਦੇ ਇਲਾਵਾ 2016 ਵਿੱਚ ਅਪਰੈਂਟਿਸ ਕਾਨੂੰਨ ਵਿੱਚ ਕੀਤੀ ਗਈ ਸੋਧ ਅਨੁਸਾਰ ਹਰੇਕ ਨਿਯੁਕਤੀਕਰਤਾ ਨੂੰ ਆਪਣੇ ਅਦਾਰੇ ਵਿੱਚ ਟ੍ਰੇਨਿੰਗ ਪ੍ਰਾਪਤ ਐਕਟ ਅਪਰੈਂਟਿਸ ਦੀ ਨਿਯੁਕਤੀ ਦੀ ਨੀਤੀ ਬਣਾਉਣੀ ਪਵੇਗੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਅਜਿਹੇ ਸਿਖਿਆਰਥੀਆਂ ਲਈ ਲੈਵਲ 1 ਦੀ ਭਰਤੀ ਵਿੱਚ 20 ਫੀਸਦੀ ਖਾਲੀ ਅਸਾਮੀਆਂ ਰੱਖੀਆਂ ਹਨ ਅਤੇ ਸਾਰਿਆਂ ਨੂੰ ਉਚਿਤ ਮੌਕੇ ਪ੍ਰਦਾਨ ਕੀਤੇ ਹਨ।
ਮੌਜੂਦਾ ਨਿਯਮਾਂ ਅਨੁਸਾਰ ਕਾਨੂੰਨ ਅਪਰੈਂਟਿਸ ਨੂੰ ਸ਼ਾਮਲ ਕਰਨ ਲਈ ਰੇਲਵੇ ਆਪਣੇ ਅਦਾਰਿਆਂ ਵਿੱਚ ਟ੍ਰੇਨਿੰਗ ਪ੍ਰਦਾਨ ਕਰਨ ਲਈ ਸਿਖਿਆਰਥੀਆਂ ਨੂੰ ਸ਼ਾਮਲ ਕਰਦਾ ਹੈ। ਅਪਰੈਂਟਿਸ ਕਾਨੂੰਨ, 1961 ਦੀ ਧਾਰਾ 22 (1) ਅਨੁਸਾਰ 22 ਦਸੰਬਰ, 2014 ਨੂੰ ਸੋਧ ਕੀਤੀ ਗਈ ਹੈ, ‘‘ਹਰੇਕ ਨਿਯੁਕਤੀਕਰਤਾ ਆਪਣੇ ਅਦਾਰੇ ਵਿੱਚ ਸਿਖਲਾਈ ਅਪਰੈਂਟਿਸ ਦੀ ਮਿਆਦ ਪੂਰੀ ਕਰ ਚੁੱਕੇ ਕਿਸੇ ਵੀ ਸਿਖਿਆਰਥੀ ਦੀ ਭਰਤੀ ਲਈ ਆਪਣੀ ਨੀਤੀ ਤਿਆਰ ਕਰੇਗਾ।’’ ਉਪਰੋਕਤ ਦੀ ਪਾਲਣਾ ਕਰਦਿਆਂ ਰੇਲਵੇ ਬੋਰਡ ਦੇ ਪੱਤਰ ਨੰਬਰ ਈ (ਐੱਨਜੀ) 2/2016-1/8 ਮਿਤੀ 21.06.2016 ਤਹਿਤ ਨਿਰਦੇਸ਼ ਜਾਰੀ ਕੀਤੇ ਗਏ ਹਨ ਜੋ ਲੈਵਲ-1 ਪੋਸਟਾਂ/ਕੈਟੇਗਰੀਆਂ ਵਿੱਚ ਸਿੱਧੀ ਭਰਤੀ ਦੇ ਮਾਮਲੇ ਵਿੱਚ 20 ਫੀਸਦੀ ਖਾਲੀ ਅਸਾਮੀਆਂ ਪ੍ਰਦਾਨ ਕਰਦੇ ਹਨ, ਵਿੱਚ ਰੇਲਵੇ ਅਦਾਰਿਆਂ ਵਿੱਚ ਟ੍ਰੇਨਿੰਗ ਪ੍ਰਾਪਤ ਕੋਰਸ ਸੰਪੂਰਨ ਐਕਟ ਅਪਰੈਂਟਿਸ (ਸੀਸੀਏਏ’ਜ਼) ਨੂੰ ਤਰਜੀਹ ਦੇ ਕੇ ਭਰਿਆ ਜਾਵੇਗਾ। 2018 ਦੌਰਾਨ ਆਰਆਰਬੀ ਨੇ ਲੈਵਲ-1 ਪਦਾਂ ਵਿੱਚ 1288 ਸਿਖਿਆਰਥੀਆਂ ਦੀ ਭਰਤੀ ਕੀਤੀ ਹੈ। ਇਸ ਦੇ ਇਲਾਵਾ 203 ਖਾਲੀ ਅਸਾਮੀਆਂ (ਯਾਨੀ 20,734 ਖਾਲੀ ਅਸਾਮੀਆਂ) ਨੂੰ 1,03,769 ਵਿੱਚ ਅਪਰੈਂਟਿਸ ਲਈ ਰਾਖਵਾਂ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਆਰਆਰਬੀ ਨੇ ਤਿੰਨ ਕੇਂਦਰੀਕ੍ਰਿਤ ਰੋਜਗਾਰ ਅਧਿਸੂਚਨਾਵਾਂ (ਸੀਈਐੱਨ) ਜਾਰੀ ਕੀਤੀਆਂ ਹਨ। ਸੀਈਐੱਨ 01/2019 (ਐੱਨਟੀਪੀਸੀ ਕੈਟੇਗਰੀਆਂ), ਸੀਈਐੱਨ 03/2019 (ਆਇਸੋਲੇਟਿਡ ਅਤੇ ਮਨਿਸਰੀਅਲ ਕੈਟੇਗਰੀਆਂ) ਅਤੇ ਆਰਆਰਸੀ-01/2019 (ਲੈਵਲ-1 ਕੈਟੇਗਰੀਆਂ) ਰੇਲਵੇ ਭਰਤੀ ਲਈ ਵਿਭਿੰਨ ਕੈਟੇਗਰੀਆਂ ਦੇ ਕਰਮਚਾਰੀਆਂ ਲਈ ਰੇਲਵੇ ਭਰਤੀ ਬੋਰਡ (ਆਰਆਰਬੀ’ਜ਼) ਕੁੱਲ 1.4 ਲੱਖ ਖਾਲੀ ਅਸਾਮੀਆਂ ਲਈ ਜਾਰੀ ਕੀਤੇ ਗਏ ਹਨ। ਇਨ੍ਹਾਂ ਰੋਜਗਾਰ ਅਧਿਸੂਚਨਾਵਾਂ ਖਿਲਾਫ਼ 2.40 ਕਰੋੜ ਤੋਂ ਜ਼ਿਆਦਾ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਰੇਲ ਮੰਤਰਾਲੇ ਨੇ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਦੇ ਸੁਚਾਰੂ ਸੰਚਾਲਨ ਲਈ ਲੋੜੀਂਦੀ ਤਿਆਰੀ ਕੀਤੀ ਹੈ ਜੋ ਕਿ 15 ਦਸੰਬਰ, 2020 ਨੂੰ ਪਹਿਲਾਂ ਤੋਂ ਹੋਣਾ ਨਿਰਧਾਰਿਤ ਹੈ। ਸੀਬੀਟੀ ਦੀ ਸੂਚੀ ਦਾ ਵਿਵਰਣ ਇਨ੍ਹਾਂ ਰੋਜਗਾਰ ਅਧਿਸੂਚਨਾਵਾਂ ਲਈ ਅਲੱਗ-ਅਲੱਗ ਸਮੇਂ ’ਤੇ ਆਰਆਰਬੀ’ਜ਼ ਦੀ ਵੈੱਬਸਾਈਟ ’ਤੇ ਅੱਪਲੋਡ ਕੀਤਾ ਜਾਵੇਗਾ।
*****
ਡੀਜੇਐੱਨ/ਐੱਮਕੇਵੀ
(Release ID: 1666914)
Visitor Counter : 210