ਕਬਾਇਲੀ ਮਾਮਲੇ ਮੰਤਰਾਲਾ

ਟੀਮ ਟ੍ਰਾਈਫਡ ਨੇ ਪਬਲਿਕ ਸੈਕਟਰ ਅਦਾਰਿਆਂ ਵਿੱਚ ਸਟਾਰਟ-ਅੱਪਸ ਵਿੱਚ ਨਿਵੇਸ਼ ਲਈ ਨੈਸ਼ਨਲ ਅਵਾਰਡਸ ਫਾਰ ਐਕਸੀਲੈਂਸ ਦਾ ਵਰਚੁਅਲ ਐਡੀਸ਼ਨ ਜਿੱਤਿਆ

ਸ਼੍ਰੀ ਪ੍ਰਵੀਰ ਕ੍ਰਿਸ਼ਨ, ਮੈਨੇਜਿੰਗ ਡਾਇਰੈਕਟਰ, ਟ੍ਰਾਈਫਡ ਨੂੰ ਸਾਲ ਦਾ ਮੁੱਖ ਕਾਰਜਕਾਰੀ ਅਤੇ ਵਿਜ਼ਨਰੀ ਲੀਡਰਸ਼ਿਪ ਅਵਾਰਡ ਦਿੱਤਾ ਗਿਆ

Posted On: 14 OCT 2020 4:38PM by PIB Chandigarh

ਟ੍ਰਾਈਫਡ ਵਾਰੀਅਰਸ ਦੀ ਟੀਮ, ਸ਼੍ਰੀ ਪ੍ਰਵੀਰ ਕ੍ਰਿਸ਼ਨ, ਮੈਨੇਜਿੰਗ ਡਾਇਰੈਕਟਰ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਕਬਾਇਲੀ ਆਬਾਦੀ ਦੇ ਜੀਵਨ ਨੂੰ ਬਦਲਣ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।  ਉਨ੍ਹਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਪਹਿਲਾਂ ਨੂੰ 14 ਅਕਤੂਬਰ, 2020 ਨੂੰ ਆਯੋਜਿਤ ਹੋਏ ਪਬਲਿਕ ਸੈਕਟਰ ਅਦਾਰਿਆਂ ਲਈ ਨੈਸ਼ਨਲ ਅਵਾਰਡਸ ਫਾਰ ਐਕਸੀਲੈਂਸ ਦੇ ਵਰਚੁਅਲ ਐਡੀਸ਼ਨ ਵਿੱਚ ਯੋਗ ਮਾਨਤਾ ਮਿਲੀ। ਟੀਮ ਨੇ ਕੁਲ ਤਿੰਨ ਅਵਾਰਡ ਜਿੱਤੇ: ਸੀਈਓ ਆਵ੍ ਦ ਯੀਅਰ ਅਤੇ ਵਿਜ਼ਨਰੀ ਲੀਡਰਸ਼ਿਪ ਅਵਾਰਡ ਸ਼੍ਰੇਣੀਆਂ ਵਿੱਚ ਸ਼੍ਰੀ ਪ੍ਰਵੀਰ ਕ੍ਰਿਸ਼ਨ ਨੂੰ ਉਨ੍ਹਾਂ ਦੀ ਮਿਸਾਲੀ ਅਤੇ ਪ੍ਰੇਰਣਾਦਾਇਕ ਅਗਵਾਈ ਲਈ ਦੋ ਵਿਅਕਤੀਗਤ ਪੁਰਸਕਾਰ ਮਿਲੇ ਅਤੇ ਸਟਾਰਟ-ਅੱਪਸ ਵਿੱਚ ਨਿਵੇਸ਼ ਸ਼੍ਰੇਣੀ ਵਿੱਚ ਇੱਕ ਸਮੂਹਕ ਅਵਾਰਡ ਜਿਤਿਆ।

 

1.jpg


 

ਵਰਲਡ ਐੱਚਆਰਡੀ ਕਾਂਗਰਸ ਦੁਆਰਾ ਆਯੋਜਿਤ, ਨੈਸ਼ਨਲ ਅਵਾਰਡਸ ਫਾਰ ਐਕਸੀਲੈਂਸ - ਪਬਲਿਕ ਸੈਕਟਰ ਅਦਾਰਿਆਂ, ਸਰਕਾਰੀ ਵਿਭਾਗਾਂ, ਪਬਲਿਕ ਸੈਕਟਰ ਇਕਾਈਆਂ ਅਤੇ ਉਦਯੋਗ ਦੇ ਲੀਡਰਾਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਲਾਜਵਾਬ ਪਹਿਲਾਂ ਨੂੰ ਪਛਾਣਦਾ ਹੈ ਜਿੱਥੇ ਕਿ ਉਹ, ਦੇਸ਼ ਦੀ ਆਤਮਨਿਰਭਰ ਅਰਥਵਿਵਸਥਾ ਅਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।


 

ਇਹ ਅਵਾਰਡ, ਸਮੁੱਚੇ ਕਬਾਇਲੀ ਭਾਈਚਾਰੇ ਦੀ ਆਜੀਵਕਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣ ਵਿੱਚ ਯੋਗਦਾਨ ਲਈ ਸ਼੍ਰੀ ਪ੍ਰਵੀਰ ਕ੍ਰਿਸ਼ਨ ਨੂੰ ਮਾਨਤਾ ਪ੍ਰਦਾਨ ਕਰਦਾ ਹੈ - ਇਹ ਇੱਕ ਮਿਸ਼ਨ, ਜੋ ਉਨ੍ਹਾਂ ਦੇ ਬਸਤਰ, ਮੱਧ ਪ੍ਰਦੇਸ਼ ਵਿੱਚ ਇੱਕ ਜ਼ਿਲ੍ਹਾ ਕਲੈਕਟਰ ਵਜੋਂ ਦੇ ਦਿਨਾਂ ਤੋਂ ਹੀ ਸ਼ੁਰੂ ਹੋਇਆ ਅਤੇ ਟ੍ਰਾਈਫਡ ਵਾਰੀਅਰਸ ਦੀ ਟੀਮ ਦੀ ਵਚਨਬੱਧਤਾ ਦਾ ਵੀ ਇੱਕ ਮਿਸ਼ਨ ਹੈ। 

 

2.jpg


 

ਕਬਾਇਲੀ ਭਲਾਈ ਅਤੇ ਵਿਕਾਸ ਦੇ ਵਿਸ਼ੇ ‘ਤੇ ਬਾਟਮਸ-ਅੱਪ ਪਹੁੰਚ ਵਿੱਚ ਵਿਸ਼ਵਾਸ ਰੱਖਦਿਆਂ, ਇੱਕ ਜਨੂੰਨ ਅਤੇ ਜਜ਼ਬੇ ਨਾਲ ਸ਼੍ਰੀ ਕ੍ਰਿਸ਼ਨ ਅਤੇ ਟ੍ਰਾਈਫਡ ਦੀ ਪੂਰੀ ਟੀਮ ਪਿਛਲੇ ਸਾਲ ਤੋਂ ਹੀ, ਖ਼ਾਸ ਕਰਕੇ ਇਸ ਬੇਮਿਸਾਲ ਕੋਵਿਡ -19 ਸੰਕਟ ਦੌਰਾਨ ਵੀ, ਵਨ ਧਨ ਯੋਜਨਾ ਨੂੰ ਲਾਗੂ ਕਰਨ ਅਤੇ ਉਸਦੀ ਸਫਲਤਾ ਵੱਲ ਕੰਮ ਕਰ ਰਹੀ ਹੈ। ਉਨ੍ਹਾਂ ਦਾ ਮਿਸ਼ਨ ਇੱਕ ਆਤਮਨਿਰਭਰ ਟ੍ਰਾਈਬਲ ਇੰਡੀਆ ਬਣਾਉਣਾ ਹੈ। ਇਸ ਦ੍ਰਿਸ਼ਟੀਕੋਣ ਨੂੰ ਜਾਰੀ ਰੱਖਦਿਆਂ ਟ੍ਰਾਈਫਡ ਦੇ ਇੱਕ ਅਭਿਲਾਸ਼ੀ ਉੱਦਮ, ਈ-ਮਾਰਕਿਟਪਲੇਸ (Market.tribesindia.com) ਨੂੰ 2 ਅਕਤੂਬਰ, 2020 ਨੂੰ ਲਾਂਚ ਕੀਤਾ ਗਿਆ, ਜੋ ਦੇਸ਼ ਭਰ ਦੇ ਕਬਾਇਲੀ ਉੱਦਮਾਂ ਦੇ ਉਤਪਾਦਾਂ ਅਤੇ ਦਸਤਕਾਰੀ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਉਨ੍ਹਾਂ ਦੀਆਂ ਬਣਾਈਆਂ ਵਸਤਾਂ / ਉਤਪਾਦਾਂ ਦੀ ਸਿੱਧੀ ਮਾਰਕੀਟਿੰਗ ਵਿੱਚ ਸਹਾਇਤਾ ਕਰਦਾ ਹੈ। 5 ਲੱਖ ਕਬਾਇਲੀ ਉੱਦਮਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਨਾ, ਕਬਾਇਲੀ ਵਣਜ ਦੇ ਡਿਜੀਟਾਈਜੇਸ਼ਨ ਲਈ ਇਹ ਇੱਕ ਵੱਡੀ ਪੁਲਾਂਘ ਹੈ।

 

 

 

                       ********



 

ਐੱਨਬੀ / ਐੱਸਕੇ / ਜੇਕੇ / ਐੱਮਓਟੀਏ / 14.10.2020


(Release ID: 1664580) ਵਿਜ਼ੀਟਰ ਕਾਊਂਟਰ : 144