ਟੈਕਸਟਾਈਲ ਮੰਤਰਾਲਾ
ਦੂਜੇ ਵਿਸ਼ਵ ਕਪਾਹ ਦਿਵਸ ’ਤੇ ਭਾਰਤ ਨੂੰ ਆਪਣੀ ਕਪਾਹ ਲਈ ਪਹਿਲਾ ਬ੍ਰਾਂਡ ਅਤੇ ਲੋਗੋ ਮਿਲਿਆ- ਭਾਰਤੀ ਕਪਾਹ ਦਾ ਇਤਿਹਾਸਿਕ ਦਿਨ
प्रविष्टि तिथि:
07 OCT 2020 8:35PM by PIB Chandigarh
ਕੇਂਦਰੀ ਕੱਪੜਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ 7 ਅਕਤੂਬਰ 2020 ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਦੂਜੇ ਵਿਸ਼ਵ ਕਪਾਹ ਦਿਵਸ ਮੌਕੇ ਭਾਰਤੀ ਕਪਾਹ ਲਈ ਪਹਿਲੀ ਵਾਰ ਬ੍ਰਾਂਡ ਅਤੇ ਲੋਗੋ ਦੀ ਸ਼ੁਰੂਆਤ ਕੀਤੀ। ਹੁਣ ਭਾਰਤ ਦੀ ਪ੍ਰੀਮੀਅਮ ਕਪਾਹ ਨੂੰ ਵਿਸ਼ਵ ਕਪਾਹ ਵਪਾਰ ਵਿੱਚ ‘ਕਸਤੂਰੀ ਕਪਾਹ’ ਦੇ ਰੂਪ ਵਿੱਚ ਜਾਣਿਆ ਜਾਵੇਗਾ। ਕਸਤੂਰੀ ਕਪਾਹ ਬ੍ਰਾਂਡ ਸਫ਼ੈਦੀ, ਚਮਕ, ਕੋਮਲਤਾ, ਸ਼ੁੱਧਤਾ, ਵਿਸ਼ੇਸ਼ਤਾ ਅਤੇ ਭਾਰਤੀਅਤਾ ਦੀ ਪ੍ਰਤੀਨਿਧਤਾ ਕਰੇਗਾ।
ਇਸ ਮੌਕੇ ’ਤੇ ਬੋਲਦੇ ਹੋਏ ਮਾਣਯੋਗ ਮੰਤਰੀ ਨੇ ਕਿਹਾ, ਇਹ ਇੱਕ ਬਹੁਤ ਉਡੀਕਵਾਨ ਪਲ ਹੈ ਕਿ ਭਾਰਤੀ ਕਪਾਹ ਨੂੰ ਇੱਕ ਬ੍ਰਾਂਡ ਅਤੇ ਲੋਗੋ ਨਾਲ ਸੰਪੂਰਨ ਕੀਤਾ ਗਿਆ ਹੈ। ਇਹ ਪ੍ਰੋਗਰਾਮ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਅੱਜ ਵਿਸ਼ਵ ਭਰ ਵਿੱਚ ਦੂਜਾ ਵਿਸ਼ਵ ਕਪਾਹ ਦਿਵਸ ਮਨਾਇਆ ਜਾ ਰਿਹਾ ਹੈ।
ਮੰਤਰੀ ਨੇ ਭਾਰਤੀ ਅਰਥਵਿਵਸਥਾ ਵਿੱਚ ਕਪਾਹ ਦੇ ਮਹੱਤਵ ਦਾ ਵਰਣਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕਪਾਹ ਭਾਰਤ ਦੀਆਂ ਪ੍ਰਮੁੱਖ ਵਪਾਰਕ ਫਸਲਾਂ ਵਿੱਚੋਂ ਇੱਕ ਹੈ ਅਤੇ ਇਹ ਲਗਭਗ 6 ਕਰੋੜ ਕਪਾਹ ਕਿਸਾਨਾਂ ਨੂੰ ਜੀਵਕਾ ਪ੍ਰਦਾਨ ਕਰਦੀ ਹੈ। ਭਾਰਤ ਕਪਾਹ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਦੁਨੀਆ ਵਿੱਚ ਕਪਾਹ ਦਾ ਸਭ ਤੋਂ ਵੱਡਾ ਖਪਤਕਾਰ ਹੈ। ਭਾਰਤ ਵਿੱਚ ਹਰ ਸਾਲ ਲਗਭਗ 6.00 ਮਿਲੀਅਨ ਟਨ ਕਪਾਹ ਦਾ ਉਤਪਾਦਨ ਹੁੰਦਾ ਹੈ ਜੋ ਵਿਸ਼ਵ ਦੀ ਕਪਾਹ ਦਾ ਲਗਭਗ 23 ਫੀਸਦੀ ਹੈ। ਭਾਰਤ ਦੁਨੀਆ ਦੇ ਕੁੱਲ ਜੈਵਿਕ ਕਪਾਹ ਉਤਪਾਦਨ ਦਾ ਲਗਭਗ 51 ਫੀਸਦੀ ਉਤਪਾਦਨ ਕਰਦਾ ਹੈ ਜੋ ਸਥਿਰਤਾ ਪ੍ਰਤੀ ਭਾਰਤ ਦੇ ਯਤਨਾਂ ਨੂੰ ਪ੍ਰਦਰਸ਼ਿਤ ਕਰਦਾ ਹੈ।
ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਜੈਵਿਕ ਉਤਪਾਦਾਂ ਦੀ ਸਥਿਰਤਾ, ਅਖੰਡਤਾ ਅਤੇ ਅੰਤ ਤੋਂ ਅੰਤ ਤੱਕ ਦੀ ਖੋਜ ਨੂੰ ਯਕੀਨੀ ਕਰਨ ਲਈ ਅੰਤਰਰਾਸ਼ਟਰੀ ਤੌਰ ’ਤੇ ਸਵੀਕਾਰ ਸੰਸਥਾਗਤ ਪ੍ਰਣਾਲੀ ਜ਼ਰੀਏ ਤੁਲਨਾਤਮਕ ਅੰਤਰਰਾਸ਼ਟਰੀ ਮਾਪਦੰਡਾਂ ’ਤੇ ਅਧਾਰਿਤ ਇੱਕ ਪ੍ਰਮਾਣੀਕਰਨ ਪ੍ਰਣਾਲੀ ਲਿਆਉਣ ਦੀ ਜ਼ਰੂਰਤ ਹੈ। ਇਸ ਅਨੁਸਾਰ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਏਪੀਈਡੀਏ ਦੁਆਰਾ ਕੱਪੜਾ ਮੰਤਰਾਲੇ ਨੇ ਜੈਵਿਕ ਕਪਾਹ ਲਈ ਇੱਕ ਪ੍ਰਮਾਣੀਕਰਨ ਪ੍ਰਣਾਲੀ ਨਿਰਧਾਰਤ ਕੀਤੀ ਹੈ ਜਿਸਨੂੰ ਪੜਾਅਵਾਰ ਢੰਗ ਨਾਲ ਸੰਪੂਰਨ ਕੱਪੜਾ ਮੁੱਲ ਲੜੀ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤਰ੍ਹਾਂ ਗੈਰ ਕਾਰਬਨਿਕ ਕਪਾਹ ਲਈ ਇੱਕ ਪ੍ਰਮਾਣਿਤ ਪ੍ਰਣਾਲੀ ਨਿਰਧਾਰਤ ਕਰਨਾ ਵੀ ਏਪੀਈਡੀਏ ਨਾਲ ਲਿਆ ਗਿਆ ਹੈ ਤਾਂ ਕਿ ਕਪਾਹ ਦੇ ਉਪਯੋਗ ਨੂੰ ਢੁਕਵੇਂ ਰੂਪ ਨਾਲ ਵਧਾਇਆ ਜਾ ਸਕੇ।
ਮੰਤਰੀ ਨੇ ਕਿਹਾ ਕਿ ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ (ਸੀਸੀਆਈ) ਨੇ ਕਪਾਹ ਦਾ ਹੁਣ ਤੱਕ ਦਾ ਉੱਚ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਬਣਾਇਆ ਹੈ ਅਤੇ ਉਮੀਦ ਹੈ ਕਿ ਨਵੇਂ ਕਪਾਹ ਦੇ ਮੌਸਮ ਦੌਰਾਨ ਐੱਮਐੱਸਪੀ ਤਹਿਤ ਖਰੀਦ ਵਧਾਈ ਜਾਵੇਗੀ। ਸੀਸੀਆਈ ਨੇ ਸਾਰੇ ਕਪਾਹ ਉਤਪਾਦਕ ਰਾਜਾਂ ਵਿੱਚ 430 ਖਰੀਦ ਕੇਂਦਰ ਖੋਲ੍ਹੇ ਹਨ ਅਤੇ 72 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤੇ ਵਿੱਚ ਭੁਗਤਾਨ ਡਿਜੀਟਲ ਰੂਪ ਨਾਲ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ਤਕਨਾਲੋਜੀ ਦਾ ਲਾਭ ਉਠਾਉਂਦੇ ਹੋਏ ਇੱਕ ਮੋਬਾਈਲ ਐਪ, ‘‘ਕੌਟ-ਐਲੀ’ ਨੂੰ ਸੀਸੀਆਈ ਦੁਆਰਾ ਮੌਸਮ ਦੀ ਸਥਿਤੀ, ਫਸਲ ਦੀ ਸਥਿਤੀ ਅਤੇ ਬਿਹਤਰੀਨ ਖੇਤੀ ਵਿਧੀਆਂ ਬਾਰੇ ਨਵੀਆਂ ਖ਼ਬਰਾਂ ਪ੍ਰਦਾਨ ਕਰਨ ਲਈ ਵਿਕਸਤ ਕੀਤਾ ਗਿਆ ਹੈ। ਸੀਸੀਆਈ ਦੁਆਰਾ 300 ਰੁਪਏ ਪ੍ਰਤੀ ਕੈਂਡੀ ਦੀ ਛੋਟ ਆਪਣੀ ਨਿਯਮਤ ਵਿਕਰੀ ਲਈ ਐੱਮਐੱਸਐੱਮਈ ਮਿੱਲਾਂ, ਖਾਦੀ ਅਤੇ ਗ੍ਰਾਮ ਉਦਯੋਗ, ਸਹਿਕਾਰੀ ਖੇਤਰ ਦੀਆਂ ਮਿੱਲਾਂ ਨੂੰ ਉਨ੍ਹਾਂ ਦੀ ਪ੍ਰਤੀਯੋਗਤਾ ਅਤੇ ਕੁਸ਼ਲਤਾ ਵਧਾਉਣ ਲਈ ਪੇਸ਼ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਗਿਆ ਕਿ ਟੈਕਨੀਕਲ ਟੈਕਸਟਾਈਲ ਦੇ ਸਾਰੇ ਆਯਾਮਾਂ ਵਿੱਚ ਕਪਾਹ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਮਾਣਯੋਗ ਮੰਤਰੀ ਨੇ ਸੂਚਿਤ ਕੀਤਾ ਕਿ ਸਰਕਾਰ ਨੇ ਕਿਸਾਨਾਂ ਦੇ ਕਲਿਆਣ ਲਈ ਬਿਲ ਪਾਸ ਕੀਤੇ ਹਨ ਜੋ ਉਦਯੋਗਾਂ ਲਈ ਵੀ ਫਾਇਦੇਮੰਦ ਹਨ।
ਮਾਣਯੋਗ ਮੰਤਰੀ ਨੇ ਕਪਾਹ ਦੀ ਵਰਤੋਂ ਅਤੇ ਉਪਯੋਗਤਾ ਵਿੱਚ ਉੱਭਰਦੇ ਦ੍ਰਿਸ਼ਾਂ ’ਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਲਈ ‘ਨਿਊ-ਲੂੱਕ ਕੌਟਨ’ ਦੇ ਵਿਸ਼ੇ ’ਤੇ ਟੈਕਸਪਰੋਸਿਲ (TEXPROCIL) ਅਤੇ ਸਿਟੀ (CITI ) ਦੁਆਰਾ ਆਯੋਜਿਤ ਵੈਬੀਨਾਰ ਦੇ ਉਦਘਾਟਨ ਸੈਸ਼ਨ ਦੇ ਆਯੋਜਨ ਦੀ ਸ਼ੋਭਾ ਵਧਾਈ।
******
ਏਪੀਐੱਸ/ਐੱਸਜੀ
(रिलीज़ आईडी: 1662584)
आगंतुक पटल : 311