ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
40 ਤੋਂ ਵੱਧ ਦੇਸ਼ਾਂ ਦੇ ਸਰਹੱਦੀ ਖੇਤਰਾਂ ਵਿੱਚ ਭਾਰਤ ਦੇ ਸਰਗਰਮ ਅੰਤਰਰਾਸ਼ਟਰੀ ਸਹਿਯੋਗ ਦੇ ਨਤੀਜੇ ਵਜੋਂ ਗਹਿਰੀਆਂ ਵਿਗਿਆਨ ਦੀਆਂ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਹਨ : ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ
Posted On:
01 OCT 2020 5:12PM by PIB Chandigarh
ਵਿਗਿਆਨੀਆਂ ਨੇ ਇੱਕ ਮਹੱਤਵਪੂਰਨ ਸੁਰਾਗ ਦਾ ਖੁਲਾਸਾ ਕੀਤਾ ਹੈ ਕਿ ਬ੍ਰਹਿਮੰਡ ਦਾ ਹਨੇਰਾ ਯੁੱਗ ਕਿਵੇਂ ਖਤਮ ਹੋਇਆ ਅਤੇ ਪਹਿਲੀ ਐਕਸਟ੍ਰੀਮ-ਯੂਵੀ ਲਾਈਟ ਕਿਵੇਂ ਦਿਖਾਈ ਦਿੰਦੀ ਸੀ।
ਭਾਰਤ ਦੇ ਪਹਿਲੇ ਮਲਟੀ-ਵੇਵਲੈਂਥ ਸੈਟੇਲਾਈਟ ਐਸਟਰੋਸੈਟ ਨੇ ਅਕਾਸ਼ਗੰਗਾਵਾਂ ਤੋਂ ਐਕਸਟ੍ਰੀਮ-ਯੂਵੀ (ਈਯੂਵੀ) ਲਾਈਟ ਦਾ ਪਤਾ ਲਗਾਇਆ ਹੈ ਜਿਸਨੂੰ ਪ੍ਰਿਥਵੀ ਤੋਂ 9.3 ਬਿਲੀਅਨ ਪ੍ਰਕਾਸ਼ ਵਰ੍ਹੇ ਦੂਰ ਏਯੂਡੀਐੱਫ’ਜ਼01 (AUDFs01) ਕਿਹਾ ਜਾਂਦਾ ਹੈ। ਉਸ ਸਮੇਂ ਸਾਡਾ ਬ੍ਰਹਿਮੰਡ ਆਪਣੀ ਸਿਖਰਲੀ ਦਰ ’ਤੇ ਤਾਰੇ ਬਣਾ ਰਿਹਾ ਸੀ। ਇਸ ਤਰ੍ਹਾਂ ਦੀ ਈਯੂਵੀ ਰੇਡੀਏਸ਼ਨ ਵਿੱਚ ਹਾਈਡਰੋਜਨ ਪਰਮਾਣੂ ਨੂੰ ਇਸਦੇ ਇਲੈੱਕਟ੍ਰੌਨ ਨੂੰ ਨਿਊਕਲੀਅਸ ਦੇ ਪ੍ਰਭਾਵ ਤੋਂ ਮੁਕਤ ਕਰਕੇ ਤਬਦੀਲ ਕਰਨ ਲਈ ਲੋੜੀਂਦੀ ਊਰਜਾ ਹੁੰਦੀ ਹੈ। ਈਯੂਡੀਐੱਫ’ਜ਼01 ਵਰਗੀਆਂ ਅਕਾਸ਼ਗੰਗਾਵਾਂ ਵੱਲੋਂ ਉਤਸਰਜਿਤ ਈਯੂਵੀ ਫੋਟੌਨਾਂ ਨੂੰ ਕੌਸਮਿਕ ਹਨੇਰੇ ਯੁੱਗ ਦੇ ਤੁਰੰਤ ਬਾਅਦ ਸ਼ੁਰੂਆਤੀ ਬ੍ਰਹਿਮੰਡ ਨੂੰ ਮੁੜ ਤੋਂ ਪ੍ਰਕਾਸ਼ਿਤ ਕਰਨ ਅਤੇ ਪਹਿਲੀ ਰੌਸ਼ਨੀ ਉਤਸਰਜਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਅਤੇ ਯੂਰੋਪ ਦੇ ਮੰਤਰਾਲੇ ਅਤੇ ਫਰਾਂਸ ਸਰਕਾਰ ਦੇ ਵਿਦੇਸ਼ ਮਾਮਲੇ ਮੰਤਰਾਲੇ ਵੱਲੋਂ ਸਥਾਪਿਤ ਕੀਤੀ ਗਈ ਇੱਕ ਦੁਵੱਲੀ ਸੰਸਥਾ ਇੰਡੋ-ਫਰੈਂਚ ਸੈਂਟਰ ਫਾਰ ਦਿ ਪਰਮੋਸ਼ਨ ਆਫ ਅਡਵਾਂਸਡ ਰਿਸਰਚ (ਸੀਈਐੱਫਆਈਪੀਆਰਏ) ਵੱਲੋਂ ਫੰਡ ਪ੍ਰਾਪਤ ਗਏ ਪ੍ਰਾਜੈਕਟ ਤਹਿਤ ਉਨ੍ਹਾਂ ਨੇ ਇਸ ਗੱਲ ’ਤੇ ਧਿਆਨ ਦਿੱਤਾ ਕਿ ਜਦੋਂ ਪਹਿਲੇ ਤਾਰੇ ਅਤੇ ਅਕਾਸ਼ਗੰਗਾਵਾਂ ਦ੍ਰਿਸ਼ਮਾਨ ਹੋ ਜਾਂਦੀਆਂ ਸਨ ਤਾਂ ਏਯੂਡੀਐੱਫ’ਜ਼01 ਵਰਗੀਆਂ ਅਕਾਸ਼ਗੰਗਾਵਾਂ ਆਪਣੇ ਤਾਰਾ ਦ੍ਰਵਮਾਨ ਨੂੰ ਕਿਵੇਂ ਵਧਾਉਂਦੀਆਂ ਸਨ।
ਟੀਮ ਵਿੱਚ ਅਬਜ਼ਰਵੇਟਰੀ ਡੀ ਪੈਰਿਸ, ਲੈਬੋਰਟਰੀ ਫਾਰ ਸਟੱਡੀਜ਼ ਆਫ ਰੈਡੀਏਸ਼ਨ ਐਂਡ ਮੈਟਰ ਇਨ ਐਸਟਰੋਫਿਜ਼ਿਕਸ ਐਂਡ ਆਟਮੋਸਫੀਅਰ (ਐੱਲਈਆਰਐੱਮਏ), ਫਰਾਂਸ ਦੇ ਪ੍ਰੋਫੈਸਰ ਕਮਬਸ ਅਤੇ ਇੰਟਰ-ਯੂਨੀਵਰਸਿਟੀ ਸੈਂਟਰ ਫਾਰ ਐਸਟਰੋਨਮੀ ਐਂਡ ਐਸਟਰੋਫਿਜ਼ਿਕਸ (ਆਈਯੂਸੀਏਏ), ਭਾਰਤ ਦੇ ਪ੍ਰੋਫੈਸਰ ਕਨਕ ਸਾਹਾ ਸ਼ਾਮਲ ਹਨ, ਸੀਈਐੱਫਆਈਪੀਆਰਏ ਨੇ ਅਕਾਸ਼ਗੰਗਾਵਾਂ ਵਿੱਚ ਹਾਲ ਹੀ ਦੀ ਤਾਰਾ ਨਿਰਮਾਣ ਦਰ ਅਤੇ ਗੈਸ ਰਿਜ਼ਰਵਾਇਰ ਦੇ ਦ੍ਰਵਮਾਨ ਦਾ ਅਨੁਮਾਨ ਲਗਾਇਆ ਹੈ। ਤਾਰਾ ਨਿਰਮਾਣ ਦਰ ਅਕਾਸ਼ਗੰਗਾਵਾਂ ਵਿੱਚ ਤਾਰਾ ਦ੍ਰਵਮਾਨ ਵਾਧੇ ਦਾ ਇੱਕ ਮਾਤਰਾਆਤਮਕ ਮਾਪ ਪ੍ਰਦਾਨ ਕਰਦਾ ਹੈ। ਪਹਿਲੀਆਂ ਅਕਾਸ਼ਗੰਗਾਵਾਂ ਵਿੱਚ ਵਿਸ਼ੇਸ਼ ਤਾਰਾ ਨਿਰਮਾਣ ਦਰ (ਜਾਂ ਗੈਸ ਦੀ ਖਪਤ ਦਰ) ਪਤਾ ਨਹੀਂ ਹੈ। ਏਯੂਡੀਐੱਫ’ਜ਼01 ਅਤੇ ਕਈ ਹੋਰ ਅਕਾਸ਼ਗੰਗਾਵਾਂ ਦਾ ਅਧਿਐਨ ਕਰਕੇ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਉਨ੍ਹਾਂ ਵੱਡੀਆਂ ਅਕਾਸ਼ਗੰਗਾਵਾਂ ਵਿੱਚ ਤਾਰਾ ਨਿਰਮਾਣ ਦਰ, ਗੈਸ ਦੀ ਖਪਤ ਦਰ ਅਤੇ ਤਾਰਾ ਦ੍ਰਵਮਾਨ ਦਾ ਵਾਧਾ ਕਿਵੇਂ ਹੁੰਦਾ ਹੈ। ਉਨ੍ਹਾਂ ਦਾ ਕੰਮ ਹਾਲ ਹੀ ਵਿੱਚ ‘ਨੇਚਰ ਐਸਟਰੋਨੌਮੀ’ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ 28 ਸਤੰਬਰ, 2015 ਨੂੰ ਲਾਂਚ ਕੀਤੇ ਗਏ ਮਲਟੀ ਵੇਵਲੈਂਥ ਸੈਟੇਲਾਈਟ ਐਸਟਰੋਸੈਟ ਵਿੱਚ ਪੰਜ ਵਿਲੱਖਣ ਐਕਸ-ਰੇ ਅਤੇ ਪਰਾਬੈਂਗਣੀ ਦੂਰਬੀਨ ਹੈ ਜੋ ¬ਕ੍ਰਮ ਵਿੱਚ ਕੰਮ ਕਰ ਰਹੇ ਹਨ ਅਤੇ ਇਸ ਵਿੱਚ ਅਲਟਰਾ ਵਾਇਲਟ ਇਮੇਜਿੰਗ ਟੈਲੀਸਕੋਪ (ਯੂਵੀਆਈਟੀ) ਹੈ।
ਪ੍ਰੋ. ਸਾਹਾ ਅਨੁਸਾਰ 0.4 ਤੋਂ 2.5 ਤੱਕ ਦਾ ਰੈੱਡਸ਼ਿਫਟ ਗੈਪ ਹੁਣ ਤੱਕ ਬੰਦ ਹੀ ਰਿਹਾ ਜਦੋਂ ਤੱਕ ਕਿ ਵਾਈਡ-ਫੀਲਡ ਅਲਟਰਾਵਾਇਲਟ ਇਮੇਜਿੰਗ ਟੈਲੀਸਕੋਪ (ਯੂਵੀਆਈਟੀ) ਔਨਬੋਰਡ ਐਸਟਰੋਸੈਟ ਨੇ ਲਾਲ ਸ਼ਿਫਟ 1.42 ਵਿੱਚ ੲੈਯੂਡੀਐੱਫ’ਜ਼01 ਦੀ ਆਪਣੀ ਪਹਿਲੀ ਖੋਜ ਨਹੀਂ ਕੀਤੀ। ਵਰਤਮਾਨ ਵਿੱਚ ਅਕਾਸ਼ਗੰਗਾਵਾਂ ਨਾ ਸਿਰਫ਼ ਘੱਟ ਅਤੇ ਉੱਚ ਰੈੱਡਸਿਫਟ ਸ਼ਾਸਨ ਵਿਚਕਾਰ ਖਾਈ ਨੂੰ ਭਰ ਰਹੀਆਂ ਹਨ, ਬਲਕਿ ਇਹ ਯੂਰੋਪੀਅਨ ਸੰਘ ਦੇ ਵੇਵਲੈਂਥ ’ਤੇ ਤਾਰੇ ਬਣਾਉਣ ਵਾਲੀਆਂ ਅਕਾਸ਼ਗੰਗਾਵਾਂ ਦੀ ਇੱਕ ਪੂਰੀ ਨਵੀਂ ਖੋਜ ਦੀ ਸ਼ੁਰੂਆਤ ਵੀ ਹੈ। ਇਹ ਐਕਸਟ੍ਰੀਮ ਯੂਵੀ ਵੇਵਲੈਂਥ ਸ਼ਾਸਨ ਤਾਰਿਆਂ ਦੀ ਸੰਖਿਆ ਦੇ ਮਾਡਲ, ਵਿਸ਼ੇਸ਼ ਰੂਪ ਨਾਲ ਸ਼ੁਰੂਆਤੀ ਅਕਾਸ਼ਗੰਗਾਵਾਂ ਵਿੱਚ ਵੱਡੇ ਪੱਧਰ ’ਤੇ ਗਰਮ ਤਾਰਿਆਂ ਨੂੰ ਸਮਝਣ ਲਈ ਮਹੱਤਵਪੂਰਨ ਹੈ। ਏਯੂਡੀਐੱਫ’ਜ਼01 ਸਮੂਹ ਮੋਰਫੋਲੋੀ ਨਾਲ ਲੀਕ ਹੋਣ ਵਾਲੀ ਅਕਾਸ਼ਗੰਗਾ ਦੀ ਪਹਿਲੀ ਉਦਾਹਰਨ ਹੈ। ਇਸ ਅਕਾਸ਼ਗੰਗਾ ਵਿੱਚ ਚਾਰ ਸਮੂਹ ਹਨ ਅਤੇ ਸ਼ਾਇਦ ਇਸ ਰੈੱਫਸ਼ਿਫਟ ਰੇਂਜ ਵਿੱਚ ਤਾਰਾ ਬਣਾਉਣ ਵਾਲੀਆਂ ਅਕਾਸ਼ਗੰਗਾਵਾਂ ਦੀ ਖਾਸੀਅਤ ਹੈ। ਏਯੂਡੀਐੱਫ-ਸਾਊਥ (ਏਯੂਡੀਐੱਫ’ਜ਼) ਦੇ ਵਰਤਮਾਨ ਸੰਸਕਰਣ ਦਾ ਉਪਯੋਗ ਅਜਿਹੇ ਕਈ ਈਯੂਵੀ ਅਕਾਸ਼ਗੰਗਾਵਾਂ ਦਾ ਪਤਾ ਲਗਾਉਣ ਲਈ ਕੀਤਾ ਜਾ ਸਕਦਾ ਹੈ ਜਦੋਂ ਰੈੱਡਸ਼ਿਫਟ 1 ਅਤੇ 2 ਤੋਂ ਕਾਸਮਿਕ ਤਾਰਾ ਨਿਰਮਾਣ ਦਰ ਆਪਣੇ ਸਿਖਰ ’ਤੇ ਸੀ ਅਤੇ ਇਸ ਪ੍ਰਕਾਰ ਐਸਟਰੋਸੈਟ ਅੱਗੇ ਦੇ ਦ੍ਰਿਸ਼ ਨੂੰ ਬ੍ਰਹਿਮੰਡ ਰੀਯੋਨਾਈਜੇਸ਼ਨ ਦੇ ਸੁਧਾਰ ਕਰਨ ਦੀ ਆਗਿਆ ਦੇ ਸਕਦਾ ਹੈ।
ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘‘ਹਾਲਾਂਕਿ ਟੈਕਨੋਲੋਜੀ ਨੂੰ ਅਕਸਰ ਸਥਾਨਕ ਜ਼ਰੂਰਤਾਂ ਦੇ ਮੱਦੇਨਜ਼ਰ ਵਿਕਸਤ ਕੀਤਾ ਜਾਂਦਾ ਹੈ ਅਤੇ ਅਪਣਾਇਆ ਜਾਂਦਾ ਹੈ, ਪਰ ਗਹਿਰੀ ਵਿਗਿਆਨ ਅਕਸਰ ਆਲਮੀ ਹੁੰਦੀ ਹੈ ਜਿਸ ਲਈ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗੀ ਸੰਗਠਨਾਂ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਸੀਈਈਐੱਫਆਈਪੀਆਰਏ। ਅਸਲ ਵਿੱਚ 40 ਤੋਂ ਵੱਧ ਦੇਸ਼ਾਂ ਦੇ ਸਰਹੱਦੀ ਖੇਤਰਾਂ ਵਿੱਚ ਭਾਰਤ ਦੇ ਸਰਗਰਮ ਅੰਤਰਰਾਸ਼ਟਰੀ ਸਹਿਯੋਗ ਦੇ ਨਤੀਜੇ ਵਜੋਂ ਗਹਿਰੀਆਂ ਵਿਗਿਆਨ ਦੀਆਂ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਹਨ।’
ਪ੍ਰੋ. ਕਨਕ ਸਾਹਾ ਪੀਆਈ ਦਾ ਮੌਜੂਦਾ ਖੋਜ ਕਾਰਜ ‘ਨੇਚਰ ਐਸਟਰੋਨੌਮੀ’ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਪ੍ਰਕਾਸ਼ਨ ਲਿੰਕ : https://www.nature.com/articles/s41550-020-1173-5
ਟੀਮ ਮੈਂਬਰ
ਕਨਕ ਸਾਹਾ, ਸ਼ਿਆਮ ਟੰਡਨ ਅਤੇ ਅਭਿਸ਼ੇਕ ਪਾਵਸਾਨ (ਸਾਰੇ ਆਈਯੂਸੀਏਏ, ਭਾਰਤ ਤੋਂ); ਅੰਸ਼ੂਮਨ ਬੋਰਗੋਹੈਨ (ਤੇਜ਼ਪੁਰ ਯੂਨੀਵਰਸਿਟੀ, ਭਾਰਤ); ਅੰਨੀ ਵਰਹਾਮੇ, ਸ਼ਾਰਲੋਟ ਸਿੰਮੰਡਜ਼ ਅਤੇ ਡੈਨੀਅਲ ਸ਼ੇਅਰਰ (ਸਾਰੇ ਜਨੀਵਾ ਅਬਜ਼ਰਵੇਟਰੀ, ਸਵਿੱਟਰਜ਼ਲੈਂਡ ਤੋਂ); ਫਰਾਂਕੋਇਸ ਕਮਬਸ (ਅਬਜ਼ਰਵੇਟਰੀ ਡੀ ਪੈਰਿਸ, ਲੇਰਮਾ, ਫਰਾਂਸ); ਮਾਈਕਲ ਰੁਤਕੋਵਸਕੀ (ਮਿਨੀਸੋਟਾ ਸਟੇਟ ਯੂਨੀਵਰਸਿਟੀ-ਮਨਕਾਟੋ, ਯੂਐੱਸਏ); ਬਰੂਸ ਇਲੈਮਗ੍ਰੀਨ (ਆਈਬੀਐੱਮ ਰਿਸਰਚ ਡਿਵੀਜ਼ਨ, ਯੂਐੱਸਏ); ਡੇਬਰਾ ਇਲੈਮਗ੍ਰੀਨ (ਫਿਜ਼ਿਕਸ ਅਤੇ ਐਸਟਰੋਨੌਮੀ ਵਿਭਾਗ, ਵਸਾਰ ਕਾਲਜ, ਯੂਐੱਸਏ); ਅਕਿਓ ਇਨੋਈ (ਵਾਸੇਡਾ ਰਿਸਰਚ ਇੰਸਟੀਚਿਊਟ ਫਾਰ ਸਾਇੰਸ ਐਂਡ ਇੰਜਨੀਅਰਿੰਗ, ਜਪਾਨ); ਮਿਕੀ ਪਾਲਵਾਸਟ (ਲੇਡਨ ਅਬਜ਼ਰਵੇਟਰੀ, ਨੀਦਰਲੈਂਡਜ਼)।
*****
ਐਨਬੀ / ਕੇਜੀਐਸ (ਡੀਐਸਟੀ ਮੀਡੀਆ ਸੈੱਲ)
(Release ID: 1660843)
Visitor Counter : 120