ਪੇਂਡੂ ਵਿਕਾਸ ਮੰਤਰਾਲਾ

ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂ-ਜੀਕੇਵਾਈ) ਦਾ ਸਥਾਪਨਾ ਦਿਵਸ “ਕੌਸ਼ਲ ਸੇ ਕਲ ਬਦਲੇਂਗੇ'” ਵਜੋਂ ਮਨਾਇਆ ਗਿਆ

ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 10.51 ਲੱਖ ਗ੍ਰਾਮੀਣ ਨੌਜਵਾਨਾਂ ਦੀ ਟ੍ਰੇਨਿੰਗ ਅਤੇ ਡੀਡੀਯੂ-ਜੀਕੇਵਾਈ ਅਧੀਨ 6.65 ਲੱਖ ਦੀ ਸਫਲ ਪਲੇਸਮੈਂਟ ਦੀ ਸ਼ਲਾਘਾ ਕੀਤੀ

Posted On: 25 SEP 2020 10:06PM by PIB Chandigarh

ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਅੱਜ ਅੰਤੋਦਯ ਦਿਵਸ ਦੇ ਦਿਨ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂ-ਜੀਕੇਵਾਈ) ਦਾ ਸਥਾਪਨਾ ਦਿਵਸ ਮਨਾਇਆ। ਕੇਂਦਰੀ ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨਾਲ ਮੌਜੂਦ ਸਨ।

 

ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੰਤੋਦਯ ਦਿਵਸ ਦੇ ਮੌਕੇ ਤੇ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਇੱਕ ਮਾਪਦੰਡ ਸਥਾਪਿਤ ਕਰਨ ਲਈ ਡੀਡੀਯੂ- ਜੀਕੇਵਾਈ ਦੇ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਗ੍ਰਾਮੀਣ ਨੌਜਵਾਨਾਂ ਨੂੰ ਹੁਨਰਮੰਦ ਹੋਣ ਲਈ ਕਿਹਾ ਕਿਉਂਕਿ ਜੇ ਨੌਜਵਾਨ ਕੁਸ਼ਲ ਨਹੀਂ ਤਾਂ ਕੋਈ ਵੀ ਇਕੱਲੀ ਡਿਗਰੀ ਨੌਕਰੀ ਨਹੀਂ ਲੈ ਸਕਦੀ ਅਤੇ ਇਹ ਹੀ ਹੁਨਰ ਵਧੀਆ ਭਵਿੱਖ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੇ ਸਵੈ-ਰੋਜ਼ਗਾਰ ਦੀ ਮਹੱਤਤਾ ਅਤੇ ਆਪਣੇ ਭਵਿੱਖ ਨੂੰ ਡਿਜ਼ਾਈਨ ਕਰਨ 'ਤੇ ਵੀ ਜ਼ੋਰ ਦਿੱਤਾ। ਮੰਤਰੀ ਨੇ ਇਸ ਤੱਥ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਡੀਡੀਯੂ-ਜੀਕੇਵਾਈ ਦੇ ਤਹਿਤ ਹੁਣ ਤੱਕ 10.51 ਲੱਖ ਗ੍ਰਾਮੀਣ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ 6.65 ਲੱਖ ਨੂੰ ਸਫਲਤਾਪੂਰਵਕ ਨੌਕਰੀ ਪ੍ਰਦਾਨ ਕੀਤੀ ਗਈ।  ਉਨ੍ਹਾਂ ਨੇ  ਭਾਰਤ ਨੂੰ ਖੁਸ਼ਹਾਲ ਦੇਸ਼ ਬਣਾਉਣ ਵਿੱਚ ਹੁਨਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

 

 

ਇਸ ਮੌਕੇ, ਸ਼੍ਰੀ ਤੋਮਰ ਨੇ ਖੇਤੀਬਾੜੀ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਇਸ ਪ੍ਰੋਗਰਾਮ ਦੌਰਾਨ ਨਿਮਨਲਿਖਤ ਨੂੰ ਜਾਰੀ ਕੀਤਾ :

 

i.          ਡੀਡੀਯੂ- ਜੀਕੇਵਾਈ ਅਧੀਨ ਕੈਪਟਿਵ ਰੋਜ਼ਗਾਰ ਸਬੰਧੀ ਦਿਸ਼ਾ-ਨਿਰਦੇਸ਼

 

ii.         ਏਕੀਕ੍ਰਿਤ ਫਾਰਮਿੰਗ ਕਲਸਟਰ (ਆਈਐੱਫਸੀ) ਦੇ ਪ੍ਰਚਾਰ ਲਈ ਦਿਸ਼ਾ-ਨਿਰਦੇਸ਼

 

iii.        ਡੀਡੀਯੂ- ਜੀਕੇਵਾਈ ਵੱਲੋਂ ਨੌਕਰੀ ਪ੍ਰਦਾਨ ਕੀਤੇ ਗਏ ਨੌਜਵਾਨਾਂ ਦੀਆਂ ਸਫਲਤਾ ਕਹਾਣੀਆਂ।

 

ਗ੍ਰਾਮੀਣ ਵਿਕਾਸ ਮੰਤਰਾਲੇ, ਆਈਸੀਏਆਰ (ਕੇਵੀਕੇ) ਅਤੇ ਆਰਸੀਆਰਸੀ (ਐੱਨਜੀਓਜ਼ ਗੱਠਜੋੜ) ਦਰਮਿਆਨ ਖੇਤੀ ਉਤਪਾਦਕ ਸੰਗਠਨ (ਐੱਫਪੀਓ) / ਸਟਾਰਟ-ਅੱਪ ਦੀ ਸਮਰੱਥਾ ਵਧਾਉਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਪ੍ਰੇਰਕ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ।

 

ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ  ਦੱਸਿਆ ਕਿ ਸਫਲ ਉਮੀਦਵਾਰਾਂ ਦੀ ਕਹਾਣੀ ਸਾਂਝੀ ਕਰਨਾ ਦੂਜੇ ਗ੍ਰਾਮੀਣ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਣਾਦਾਇਕ ਹੋਵੇਗਾ। ਉਨ੍ਹਾਂ ਨੇ  ਹੁਨਰ ਦੇ ਜ਼ਰੀਏ ਆਤਮਨਿਰਭਾਰ ਭਾਰਤਦੇ ਪ੍ਰਸੰਗ ਵਿੱਚ ਗ੍ਰਾਮੀਣ ਵਿਕਾਸ ਦੀ ਮਹੱਤਤਾ ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ  ਸਾਰੇ ਹਿਤਧਾਰਕਾਂ ਨੂੰ ਹੋਰ ਦਿਲਚਸਪੀ ਵਾਲੇ ਗ੍ਰਾਮੀਣ ਨੌਜਵਾਨਾਂ ਨੂੰ ਡੀਡੀਯੂ-ਜੀਕੇਵਾਈ ਅਧੀਨ ਲਿਆਉਣ ਅਤੇ ਸਮਾਜ ਵਿੱਚ ਤਬਦੀਲੀ ਏਜੰਟ ਬਣਨ ਦੀ ਜ਼ਰੂਰਤ ਦੇ ਸਬੰਧ ਵਿੱਚ ਜ਼ੋਰ ਦਿੱਤਾ।

 

ਕੇਂਦਰੀ ਮੰਤਰੀਆਂ ਨੇ ਕੁਝ ਵੱਖਰੇ ਸਥਾਨਾਂ ਜਿਵੇਂ ਕੋਇੰਬਟੂਰ, ਬੰਗਲੁਰੂ, ਗੁਰੂਗ੍ਰਾਮ ਅਤੇ ਹੈਦਰਾਬਾਦ ਵਿੱਚ ਨੌਕਰੀ ਪ੍ਰਦਾਨ ਕੀਤੇ ਉਮੀਦਵਾਰਾਂ ਅਤੇ ਮਾਲਕਾਂ ਨਾਲ ਗੱਲਬਾਤ ਕੀਤੀ। ਉਹ ਉਮੀਦਵਾਰ ਜੋ ਹੁਨਰਮੰਦ ਬਣੇ ਅਤੇ ਹੁਣ ਸਫਲਤਾਪੂਰਵਕ ਵੱਖਰੇ ਮਾਲਕਾਂ ਤਹਿਤ ਨੌਕਰੀ ਪ੍ਰਦਾਨ ਕੀਤੇ ਗਏ ਹਨ, ਨੇ ਆਪਣੇ ਅਨੌਖੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ।

 

ਸੱਕਤਰ (ਗ੍ਰਾਮੀਣ ਵਿਕਾਸ) ਸ਼੍ਰੀ ਨਗੇਂਦਰ ਨਾਥ ਸਿਨਹਾ ਨੇ ਪਿਛਲੇ 6 ਸਾਲਾਂ ਦੇ ਲਾਗੂ ਕਰਨ ਦੌਰਾਨ ਡੀਡੀਯੂ-ਜੀਕੇਵਾਈ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਡੀਡੀਯੂ-ਜੀਕੇਵਾਈ ਦੀ ਮਹੱਤਤਾ ਅਤੇ ਦੇਸ਼ ਭਰ ਦੇ ਗ੍ਰਾਮੀਣ ਵਿਕਾਸ ਲਈ ਏਕੀਕ੍ਰਿਤ ਖੇਤੀ ਪਹਿਲਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਪੂਰੀ ਉਮੀਦ ਕੀਤੀ ਕਿ ਡੀਡੀਯੂ-ਜੀਕੇਵਾਈ ਆਉਣ ਵਾਲੇ ਸਮੇਂ ਵਿੱਚ ਗ੍ਰਾਮੀਣ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਸਥਾਪਿਤ ਕਰਨ ਵਿੱਚ ਵੱਡੀ ਸਫਲਤਾ ਹਾਸਲ ਕਰੇਗਾ।

 

ਇਸ ਵਰਚੁਅਲ ਪ੍ਰੋਗਰਾਮ ਵਿੱਚ ਰਾਜ ਦੇ ਹੁਨਰ ਮਿਸ਼ਨਾਂ, ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ, ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਗ੍ਰਾਮੀਣ ਵਿਕਾਸ ਵਿਭਾਗ, ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ, ਮਾਲਕ ਅਤੇ ਸਾਰੇ ਦੇਸ਼ ਦੇ ਗ੍ਰਾਮੀਣ ਨੌਜਵਾਨ ਸ਼ਾਮਲ ਹੋਏ ਸਨ।

 

*****

 

ਏਪੀਐੱਸ/ਐੱਸਜੀ


(Release ID: 1659233) Visitor Counter : 189


Read this release in: English , Urdu , Hindi