ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
'ਗਵਾਲੀਅਰ ਵਿਖੇ ਸੈਂਟਰ ਫਾਰ ਡਿਸਏਬਿਲਟੀ ਸਪੋਰਟਸ' ਦਾ ਨੀਂਹ ਪੱਥਰ 26 ਸਤੰਬਰ, 2020 ਨੂੰ ਰੱਖਿਆ ਜਾਵੇਗਾ
Posted On:
24 SEP 2020 6:59PM by PIB Chandigarh
'ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਸੈਂਟਰ ਫਾਰ ਡਿਸਏਬਿਲਟੀ ਸਪੋਰਟਸ' ਦਾ ਨੀਂਹ ਪੱਥਰ ਡੀਈਪੀਡਬਲਿਊਡੀ,ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ 26 ਸਤੰਬਰ, 2020 ਨੂੰ ਵੀਡੀਓ ਕਾਨਫਰੰਸਿੰਗ ਰਾਹੀ ਆਯੋਜਿਤ ਸਮਾਰੋਹ ਵਿੱਚ ਰੱਖਿਆ ਜਾਵੇਗਾ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮੰਤਰੀ, ਮੱਧ ਪ੍ਰਦੇਸ਼ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨਗੇ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਕੇਂਦਰੀ ਖੇਤੀਬਾੜੀ, ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਵੀਡੀਓ ਕਾਨਫਰੰਸ ਦਾ ਲਾਈਵ ਲਿੰਕ :- http://webcast.gov.in/msje ਹੈ।
ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਡਿਸਏਬਿਲਟੀ ਸਪੋਰਟਸ ਸੈਂਟਰ ਸਥਾਪਿਤ ਕਰਨ ਨੂੰ ਕੈਬਨਿਟ ਨੇ 28 ਫਰਵਰੀ 2109 ਨੂੰ ਮਨਜ਼ੂਰੀ ਦੇ ਦਿੱਤੀ ਸੀ। ਸੈਂਟਰ ਸਥਾਪਿਤ ਕਰਨ ਲਈ ਕੁੱਲ ਅਨੁਮਾਨਿਤ ਲਾਗਤ 1170.99 ਕਰੋੜ ਰੁਪਏ ਹੇ। ਕੇਂਦਰ ਸੁਸਾਇਟੀਜ਼ ਰਜਿਸ਼ਟ੍ਰੇਸ਼ਨ ਐਕਟ,1860 ਦੇ ਤਹਿਤ ਰਜਿਸਟਰ ਕੀਤਾ ਜਾਵੇਗਾ। ਕੇਂਦਰ ਦੀ ਸਮੁੱਚੀ ਨਿਗਰਾਨੀ ਅਤੇ ਨਿਰੀਖਣ ਲਈ ਸਕੱਤਰ, ਡੀਈਪੀਡਬਲਿਊਡੀ ਦੀ ਪ੍ਰਧਾਨਗੀ ਅਧੀਨ ਗਵਰਨਿੰਗ ਬਾਡੀ, ਦਾ ਗਠਨ ਕੀਤਾ ਗਿਆ ਹੈ। ਪ੍ਰੋਜੈਕਟ ਦੇ ਲਾਗੂ ਹੋਣ ਦੀ ਨਿਗਰਾਨੀ ਲਈ ਸਕੱਤਰ, ਡੀਈਪੀਡਬਲਿਊਡੀ ਦੀ ਪ੍ਰਧਾਨਗੀ ਅਧੀਨ ਇੱਕ ਪ੍ਰੋਜੈਕਟ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਸਮੇਂ ਦੇਸ਼ ਵਿੱਚ ਡਿਸਏਬਲਟੀ ਵਾਲੇ ਵਿਅਕਤੀਆਂ ਲਈ ਸਿਖਲਾਈ ਦੀ ਕੋਈ ਸੁਵਿਧਾਵਾਂ ਨਹੀਂ ਹਨ। ਪ੍ਰਸਤਾਵਿਤ ਸੈਂਟਰ ਡਿਸਏਬਲਟੀ ਵਾਲੇ ਵਿਅਕਤੀਆਂ ਲਈ ਸਿਖਲਾਈ ਦੀਆਂ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕਰੇਗਾ।ਇਸ ਕੇਂਦਰ ਦੀ ਸਥਾਪਨਾ ਨਾਲ ਸਮਾਜ ਵਿੱਚ ਉਨ੍ਹਾਂ ਦੇ ਏਕੀਕਰਣ ਦੀ ਸੁਵਿਧਾ ਲਈ ਦਿੱਵਯਾਂਗਜਨ ਵਿੱਚ ਸਬੰਧ ਰੱਖਣ ਦੀ ਭਾਵਨਾ ਪੈਦਾ ਹੋਏਗੀ।
ਸੈਂਟਰ ਡਿਸਏਬਲਟੀ ਵਾਲੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੀਆ ਸੁਵਿਧਾਵਾਂ ਪ੍ਰਦਾਨ ਕਰੇਗਾ। ਇਸ ਵਿੱਚ ਆਊਟਡੋਰ ਅਥਲੈਟਿਕਸ ਸਟੇਡੀਅਮ, ਇਨਡੋਰ ਸਪੋਰਟਸ ਕੰਪਲੈਕਸ, ਬੇਸਮੈਂਟ ਪਾਰਕਿੰਗ ਦੀ ਸੁਵਿਧਾ; ਐਕੁਆਟਿਕ ਸੈਂਟਰ ਜਿਸ ਵਿੱਚ 2 ਤੈਰਾਕੀ ਪੂਲ ਹਨ ਅਤੇ ਇੱਕ ਕਵਰਡ ਅਤੇ ਇੱਕ ਆਊਟਡੋਰ ਪੂਲ; ਕਲਾਸਰੂਮਾਂ ਵਾਲਾ ਉੱਚ ਪ੍ਰਦਰਸ਼ਨ ਸੈਂਟਰ; ਮੈਡੀਕਲ ਸੁਵਿਧਾਵਾਂ; ਸਪੋਰਟਸ ਸਾਇੰਸ ਸੈਂਟਰ; ਅਥਲੀਟਾਂ ਲਈ ਹੋਸਟਲ ਸੁਵਿਧਾਵਾਂ, ਪਹੁੰਚਯੋਗ ਲਾਕਰ, ਖਾਣਾ, ਮਨੋਰੰਜਨ ਦੀ ਸੁਵਿਧਾਵਾਂ ਅਤੇ ਪ੍ਰਬੰਧਕੀ ਬਲਾਕ ਸਮੇਤ ਸਹਾਇਤਾ ਸੁਵਿਧਾਵਾਂ ਹੋਣਗੀਆਂ।
ਸੈਂਟਰ ਕੋਲ ਸਿਖਲਾਈ ਚੋਣ,ਖੇਡ ਅਕਾਦਮਿਕ ਅਤੇ ਖੋਜ, ਮੈਡੀਕਲ ਸਹਾਇਤਾ,ਦਰਸ਼ਕਾਂ ਦੀਆਂ ਗੈਲਰੀਆਂ ਅਤੇ ਰਾਸ਼ਟਰੀ/ਅੰਤਰਰਾਸ਼ਟਰੀ ਪ੍ਰੋਗਰਾਮਾਂ ਦੇ ਆਯੋਜਨ ਲਈ ਢੁਕਵੇਂ ਪ੍ਰਬੰਧ ਹੋਣਗੇ। ਸਿਖਲਾਈ ਲਈ ਪਛਾਣ ਗਈਆਂ ਖੇਡਾਂ ਵਿੱਚ ਬੈਡਮਿੰਟਨ, ਟੇਬਲ ਟੈਨਿਸ, ਬਾਸਕਟਬਾਲ, ਵਾਲੀਬਾਲ, ਜੂਡੋ, ਤਾਈਕਮਾਂਡੋ, ਫੈਨਸਿੰਗ ਅਤੇ ਰਗਬੀ ਬੋਕੀਆਂ, ਗੋਲਬਾਲ, ਫੁੱਟਬਾਲ 5 ਇੱਕ ਸਾਈਡ,ਪੈਰਾ ਡਾਂਸ ਸਪੋਰਟਸ, ਪੈਰਾ ਪਾਵਰ ਲਿਫਟਿੰਗ, ਅਥਲੈਟਿਕਸ, ਤੀਰਅੰਦਾਜ਼ੀ, ਫੁੱਟਬਾਲ 7 ਇੱਕ ਸਾਈਡ ਅਤੇ ਟੈਨਿਸ ਅਤੇ ਤੈਰਾਕੀ ਹਨ।
*****
ਐੱਨਬੀ/ਐੱਸਕੇ/ਜੇਕੇ
(Release ID: 1659207)
Visitor Counter : 122