ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਰੋਤ ਨੂੰ 100% ਅਲੱਗ ਅਲੱਗ ਕਰਨ ਅਤੇ ਕੂੜੇ ਦੇ ਪ੍ਰੋਸੈਸਿੰਗ ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ : ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ

ਸੂਬਿਆਂ ਨੂੰ ਸਾਰੇ ਯੂ ਐੱਲ ਬੀਸ ਨੂੰ ਓ ਡੀ ਐੱਫ ++ ਸੁਨਿਸ਼ਚਿਤ ਕਰਨ ਲਈ ਕਿਹਾ ਹੈ
ਹਿਮਾਚਲ ਪ੍ਰਦੇਸ਼ ਵਿੱਚ 9,621 ਸਟ੍ਰੀਟ ਲਾਈਟਾਂ ਦੇ ਮਿੱਥੇ ਟੀਚੇ ਤੋਂ ਜਿ਼ਆਦਾ 12,186 ਸਟ੍ਰੀਟ ਲਾਈਟਾਂ ਬਦਲੀਆਂ ਗਈਆਂ ਹਨ
ਹਿਮਾਚਲ ਪ੍ਰਦੇਸ਼ ਵਿੰਚ 17,600 ਤੋਂ ਜਿ਼ਆਦਾ ਪਾਣੀ ਟੈਪ ਕਨੈਕਸ਼ਨ ਮੁਹੱਈਆ ਕਰਵਾਏ ਗਏ ਹਨ

Posted On: 24 SEP 2020 5:28PM by PIB Chandigarh

 

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਸੂਬਿਆਂ ਦੇ ਮੁੱਖ ਸਕੱਤਰਾਂ / ਪ੍ਰਿੰਸੀਪਲ ਸਕੱਤਰ / ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸੂਬੇ ਘਰਾਂ ਵਿੱਚ ਖਾਦ ਬਣਾਉਣ ਨੂੰ ਉਤਸ਼ਾਹਿਤ ਕਰਨ ਅਤੇ ਕੂੜੇ ਦੀ ਪ੍ਰੋਸੈਸਿੰਗ ਅਤੇ 100% ਸਰੋਤ ਤੋਂ ਅਲੱਗ ਅਲੱਗ ਕਰਨ ਤੇ ਜ਼ੋਰ ਦੇਣ ਉਹਨਾਂ ਇਹ ਵੀ ਕਿਹਾ ਕਿ ਸੀ ਅਤੇ ਡੀ ਕੁੜੇ ਲਈ ਟਿਕਾਊ ਮਾਡਲ ਸਥਾਪਿਤ ਕੀਤੇ ਜਾਣ ਉਹ ਸ਼ਹਿਰੀ ਮਿਸ਼ਨ ਜਿਸ ਨੂੰ ਸਵੱਛ ਭਾਰਤ ਮਿਸ਼ਨ ਸ਼ਹਿਰੀ , ਅਟੱਲ ਮਿਸ਼ਨ ਫਾਰ ਰਿਯੂਵੇਨੇਸ਼ਨ ਅਤੇ ਸ਼ਹਿਰੀ ਪਰਿਵਰਤਣ , ਸਮਾਰਟ ਸਿਟੀ ਮਿਸ਼ਨ , ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਆਦਿ ਨਾਲ ਜਾਣਿਆ ਜਾਂਦਾ ਹੈ , ਦੇ ਸੰਬੰਧ ਵਿੱਚ ਹੋਈ ਇੱਕ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਜਾਇਜ਼ੇ ਦੌਰਾਨ ਹਿਮਾਚਲ ਪ੍ਰਦੇਸ਼ ਸੂਬੇ ਨੂੰ ਬੇਨਤੀ ਕੀਤੀ ਗਈ ਕਿ ਉਹ 100% ਪਖਾਨਿਆਂ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਸੂਬੇ ਨੂੰ ਸਾਰੇ ਯੂ ਐੱਲ ਬੀਸ ਨੂੰ ਸਰਟੀਫਾਈਡ ਡੀ ਐੱਫ ++ ਬਣਾਉਣਾ ਸੁਨਿਸ਼ਚਿਤ ਕਰਨ ਲਈ ਹੋਰ ਯਤਨ ਕਰਨ ਲਈ ਕਿਹਾ ਗਿਆ ਹੈ ਐੱਮ ਆਰ ਯੂ ਟੀ ਦੀ ਗਤੀ ਦੇ ਜਾਇਜ਼ੇ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਹਿਮਾਚਲ ਪ੍ਰਦੇਸ਼ ਨੇ ਹੁਣ ਤੱਕ 304.51 ਕਰੋੜ (100%) ਠੇਕੇ ਦੇ ਦਿੱਤੇ ਨੇ , ਜਦਕਿ ਸਾਪ ਲਈ 304.52 ਕਰੋੜ ਦੀ ਮਨਜ਼ੂਰੀ ਮਿਲੀ ਹੈ ਵਿਆਪਕ ਪਧੱਰ ਤੇ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਅਮਰੁਤ ਤਹਿਤ ਮਾਰਚ 2021 ਤੱਕ 13,003 ਘਰਾਂ ਵਿੱਚ ਨਵੇਂ ਪਾਣੀ ਦੇ ਕਨੈਕਸ਼ਨ ਮੁਹੱਈਆ ਕੀਤੇ ਜਾ ਰਹੇ ਹਨ 17,600 ਤੋਂ ਜਿ਼ਆਦਾ ਟੈਪ ਕਨੈਕਸ਼ਨ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਐੱਮ ਆਰ ਯੂ ਟੀ ਰਾਹੀਂ 23,006 ਘਰਾਂ ਵਿੱਚ ਨਵੇਂ ਸੀਵੇਜ ਕਨੈਸਕ਼ਨ ਮੁਹੱਈਆ ਕਰਨ ਦਾ ਪ੍ਰਸਤਾਵ ਹੈ ਅਤੇ ਇਸ ਨੂੰ 26,034 ਕਨੈਕਸ਼ਨ ਦੇਣ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਟੀਚਾ ਮਿੱਥਿਆ ਹੋਇਆ ਹੈ ਸੂਬੇ ਨੇ ਐੱਸ ਨਾਲ ਗਲੀਆਂ ਵਿੱਚ ਰਵਾਇਤੀ ਲਾਈਟਾਂ ਨੂੰ ਦੋਹਾਂ ਮਿਸ਼ਨ ਸ਼ਹਿਰਾਂ ਵਿੱਚ ਐੱਲ ਡੀ ਲਾਈਟਾਂ ਬਦਲਣ ਲਈ ਸਮਝੌਤਾ ਕੀਤਾ ਹੈ ਹੁਣ ਤੱਕ 9,621 ਸਟ੍ਰੀਟ ਲਾਈਟਾਂ ਦੇ ਟੀਚੇ ਤੋਂ ਇਲਾਵਾ 12,186 ਸਟ੍ਰੀਟ ਲਾਈਟਾਂ ਬਦਲੀਆਂ ਜਾ ਚੁੱਕੀਆਂ ਹਨ ਮਿਸ਼ਨ ਸ਼ਹਿਰਾਂ ਵਿੱਚ ਕਰੈਡਿਟ ਰੇਟਿੰਗ ਵਰਕ ਮੁਕੰਮਲ ਕਰ ਲਿਆ ਗਿਆ ਹੈ , ਜਿਸ ਵਿੱਚ ਸਿ਼ਮਲਾ ਇਨਵੈਸਟਿਬਲ ਗਰੇਟ ਰੇਟਿੰਗ ਤਹਿਤ ਆਉਂਦਾ ਹੈ ਹਾਊਸਿੰਗ ਦੇ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਕੁੱਲੂ ਦੀ ਕਰੈਡਿਟ ਇਨਹਾਸਮੈਂਟ ਲਈ ਕੰਮ ਕੀਤਾ ਜਾਣਾ ਚਾਹੀਦਾ ਹੈ ਅਤੇ ਸਿ਼ਮਲਾ ਵਿੱਚ ਮਿਊਨਿਸਪਲ ਬੋਂਡਸ ਜਾਰੀ ਕੀਤੇ ਜਾਣੇ ਚਾਹੀਦੇ ਹਨ ਇਸ ਤੋਂ ਪਹਿਲਾਂ ਸਵੱਛ ਸਰਵੇਖਣ 2021 ਵਿੱਚ ਆਏ ਪਰਿਵਰਤਣਾਂ ਬਾਰੇ ਦੱਸਦਿਆਂ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਨੇ ਕਿਹਾ ਕਿ ਇੱਕ ਨਵਾਂ "ਪ੍ਰੇਰਿਕ ਦੌਰ ਸਨਮਾਨ" ਸ਼ੁਰੂ ਕੀਤਾ ਗਿਆ ਹੈ , ਜਿਸ ਲਈ ਕੂੜੇ ਨੂੰ ਵੱਖ ਵੱਖ ਕਰਨਾ , ਗਿੱਲੇ ਕੂੜੇ ਨੂੰ ਸਮਰੱਥਾ ਮੁਤਾਬਿਕ ਪ੍ਰੋਸੈੱਸ ਕਰਨਾ , ਕੂੜੇ ਦੀ ਰੀਸਾਈਕਲਿੰਗ ਅਤੇ ਨਿਰਮਾਣ ਅਤੇ ਇਮਾਰਤਾਂ ਦੇ ਢਹਿਣ ਤੋਂ ਮਿਲੇ ਕੂੜੇ ਨੂੰ ਰੀਸਾਈਕਲਿੰਗ , ਪਹਾੜੀਆਂ ਤੋਂ ਹੇਠਾਂ ਕੂੜੇ ਜਾਣ ਦੀ ਪ੍ਰਤੀਸ਼ਤ ਅਤੇ ਸ਼ਹਿਰਾਂ ਦੇ ਸਫਾਈ ਸਥਿਤੀ ਨੂੰ ਯੋਗਤਾ ਮੰਨਿਆ ਜਾਵੇਗਾ ਅਤੇ "ਦਿਵਿਯਾ" , "ਅਨੁਪਮ" , "ਉੱਜਵਲ" , "ਉਦਿੱਤ" ਅਤੇ "ਆਰੋਹੀ" ਦੀ ਰੈਕਿੰਗ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਸਾਫ਼ ਸਫਾਈ ਤੋਂ ਇਲਾਵਾ ਸ਼ਹਿਰ ਦੀ ਧਾਰਨਾ ਨੂੰ ਪਰਿਵਰਤਣ ਕਰਨ ਲਈ ਸ਼ਹਿਰ ਕੂੜੇ ਦਾ ਪ੍ਰਬੰਧ ਕਿਵੇਂ ਕਰਦਾ ਹੈ , ਇਹ ਵੀ ਖੂਬਸੂਰਤ ਗੱਲ ਹੈ ਅਤੇ ਸੂਬਿਆਂ ਨੂੰ ਇਸ ਪ੍ਰਤੀ ਜ਼ੋਰਦਾਰ ਯਤਨ ਕਰਨ ਲਈ ਕਿਹਾ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਨੇ ਸਲਾਹ ਦਿੱਤੀ ਕਿ ਘੱਟੋ ਘੱਟ ਦੋ ਸੂਬਿਆਂ ਨੂੰ ਉੱਜਵਲ (ਸਿਲਵਰ) ਲਈ ਟੀਚਾ ਰੱਖਣਾ ਚਾਹੀਦਾ ਹੈ
 

ਆਰ ਜੇ / ਐੱਨ ਜੀ
 




(Release ID: 1658793) Visitor Counter : 114


Read this release in: English , Urdu