ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਸਕੂਲੀ ਬੱਚਿਆ ਵਿੱਚ ਕੁਪੋਸ਼ਣ

Posted On: 23 SEP 2020 7:29PM by PIB Chandigarh

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਮੇਂ-ਸਮੇਂ 'ਤੇ ਆਯੋਜਿਤ ਰਾਸ਼ਟਰੀ ਸਰਵੇਖਣਾਂ ਦੇ ਮਾਧਿਅਮ ਨਾਲ ਬੱਚਿਆਂ ਦੀ ਪੋਸ਼ਣ ਸਥਿਤੀ ਦੀ ਨਿਗਰਾਨੀ ਕੀਤੀ ਜਾਂਦੀ ਹੈ। ਹਾਲ ਹੀ ਵਿੱਚ ਆਯੋਜਿਤ ਵਿਆਪਕ ਰਾਸ਼ਟਰੀ ਪੋਸ਼ਣ ਸਰਵੇਖਣ (ਸੀਐੱਨਐੱਨਐੱਸ) (2016-18) ਸਕੂਲ ਜਾਣ ਵਾਲੇ ਬੱਚਿਆਂ ਦੀ ਪੋਸ਼ਣ ਸਬੰਧੀ ਸਥਿਤੀ ਦੇ ਡੇਟਾ ਨੂੰ ਕੈਪਚਰ ਕਰਦਾ ਹੈ। ਇਸ ਸਰਵੇਖਣ ਦੇ ਅਨੁਸਾਰ 21.9% ਬੱਚੇ ਅਵਿਕਸਿਤ ਹਨ ਅਤੇ 5 ਤੋਂ 9 ਸਾਲ ਦੇ ਉਮਰ ਵਰਗ ਵਿੱਚ 35.2% ਘੱਟ ਵਜ਼ਨ ਦੇ ਹਨ ਅਤੇ 10-19 ਸਾਲ ਦੇ ਉਮਰ ਵਰਗ ਵਿੱਚ 24.1% ਬੱਚੇ ਘੱਟ ਵਜ਼ਨ ਦੇ ਹਨ।

 

ਸਕੂਲ ਜਾਣ ਵਾਲੇ ਬੱਚਿਆਂ ਦੀ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਕਰਨ ਕਰਨ ਦੇ ਲਈ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੂਆਰਾ ਸਕੂਲਾਂ ਵਿੱਚ ਮਿਡ-ਡੇ-ਮੀਲ ਦਾ ਰਾਸ਼ਟਰੀ ਪ੍ਰੋਗਰਾਮ ਲਾਗੂ ਕੀਤਾ ਜਾਂਦਾ ਹੈ, ਜਿਸ ਨਾਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਦੀ ਅਨੁਸੂਚੀ-2 ਦੇ ਅਨੁਸਾਰ ਬੱਚਿਆ ਦੇ ਪੋਸ਼ਣ ਮਿਆਰਾਂ ਦੇ ਅਨੁਸਾਰ, ਇੱਕ ਮਿਡ-ਡੇ-ਮੀਲ ਪ੍ਰਦਾਨ ਕੀਤਾ ਜਾਂਦਾ ਹੈ । ਵਰਤਮਾਨ ਵਿੱਚ ਕਿਉਂਕਿ ਮੌਜੂਦਾ ਪਰਸਥਿਤੀਆਂ (ਕੋਵਿਡ-19) ਦੇ ਤਹਿਤ ਗਰਮ ਪੱਕਿਆਂ ਹੋਇਆਂ ਭੋਜਨ ਉਪਲੱਬਧ ਕਰਾਉਣਾ ਸੰਭਵ ਨਹੀਂ ਹੈ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਖੁਰਾਕ ਸੁਰੱਖਿਆ ਭੱਤਾ (ਐੱਫਐੱਸਏ) ਜਿਸ ਵਿੱਚ ਅਨਾਜ, ਦਾਲ਼ਾਂ, ਤੇਲ ਆਦਿ (ਪਾਤਰ ਖਾਣਾ ਬਣਾਉਣ ਦੀ ਲਾਗਤ ਦੇ ਬਰਾਬਰ) ਸ਼ਾਮਲ ਹਨ, ਸਾਰੇ ਪਾਤਰ ਬੱਚਿਆਂ ਨੂੰ ਪ੍ਰਦਾਨ ਕਰਨ ਦੀ ਸਲਾਹ ਦਿੱਤੀ ਗਈ ਹੈ, ਜਦ ਤੱਕ ਉਨ੍ਹਾਂ ਦੇ ਸਕੂਲ ਉਪਰੋਕਤ ਮਹਾਮਾਰੀ ਕਰਨ ਬੰਦ ਹਨ।

 

ਇਸ ਤੋਂ ਇਲਾਵਾ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਤਹਿਤ ਅਨੀਮਿਆ ਮੁਕਤ ਭਾਰਤ ਰਣਨੀਤੀ ਬੱਚਿਆਂ (5-9 ਸਾਲ) ਅਤੇ ਕਿਸ਼ੋਰ ਲੜਕੀਆਂ ਅਤੇ ਲੜਕੇ (10-19 ਸਾਲ) ਵਿੱਚ ਅਨੀਮਿਆ ਦੀ ਰੋਕਥਾਮ ਅਤੇ ਇਲਾਜ ਦੇ ਲਈ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਯੋਜਨਾ ਦੇ ਤਹਿਤ, ਪ੍ਰੋਫਾਈਲੈਕਟਿਕ ਆਇਰਨ, ਫੋਲਿਕ ਐਸਿਡ (ਆਈਐੱਫਏ) ਪੂਰਕ, ਸਮੇਂ-ਸਮੇਂ 'ਤੇ ਡੀਵਾਰਮਿੰਗ, ਡਿਜੀਟਲ ਤਰੀਕਿਆਂ ਦਾ ਉਪਯੋਗ ਕਰਕੇ ਅਨੀਮਿਆ ਦੀ ਟੈਸਟਿੰਗ ਅਤੇ ਇਲਾਜ ਲਈ ਸਕੂਲ ਦੇ ਪਲੇਟਫਾਰਮ ਦੁਆਰਾ ਕੀਤੇ ਜਾਂਦੇ ਹਨ ਅਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਏਡੀਮਿਕ ਪਾਕੇਟਸ ਵਿੱਚ ਅਨੀਮਿਆ ਦੇ ਗ਼ੈਰ-ਪੋਸ਼ਣ ਸਬੰਧੀ ਕਾਰਨਾਂ ਨੂੰ ਐੱਡਰੈਸ ਕਰਨ ਦੇ ਨਾਲ-ਨਾਲ ਮਲੇਰੀਆ, ਹੀਮੋਗਲੋਬਿਨੋਪੈਥੀ ਅਤੇ ਫਲੋਰੋਸਿਸ 'ਤੇ ਵਿਸ਼ੇਸ਼ ਧਿਆਨ ਦੇ ਕੇ ਸਕੂਲ ਪਲੇਟਫਾਰਮ ਦੇ ਮਾਧਿਅਮ ਨਾਲ ਅਨੀਮਿਆ ਦਾ ਇਲਾਜ ਕੀਤਾ ਜਾਂਦਾ ਹੈ।

 

ਕੋਵਿਡ ਮਹਾਮਾਰੀ ਦੇ ਦੌਰਾਨ,ਸਕੂਲ ਜਾਣ ਵਾਲੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਆਈਐੱਫਏ ਪੂਰਤੀ ਦੀ ਸੇਵਾ ਵਿਤਰਣ ਵਿੱਚ ਚੁਣੌਤੀਆਂ ਦੇ ਕਾਰਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਦੇ ਦੌਰਾਨ ਜ਼ਰੂਰੀ ਸਿਹਤ ਸੇਵਾਵਾਂ ਦੀ ਸਪੁਰਦਗੀ ਯੋਗ ਕਰਨ ਦੇ ਸਬੰਧ ਵਿੱਚ "ਕੋਵਿਡ-19 ਮਹਾਮਾਰੀ ਦੇ ਦੌਰਾਨ ਸੇਵਾ ਪ੍ਰਦਾਨ ਕਰਨ ਦੀ ਨਿਰੰਤਰਤਾ ਲਈ, ਕੋਵਿਡ-19 ਦੇ ਬਾਅਦ ਜਣਨ,ਜਣੇਪਾ,ਨਵਜੰਮੇ,ਬੱਚੇ,ਕਿਸ਼ੋਰ, ਸਿਹਤ ਦੇ ਨਾਲ-ਨਾਲ ਪੋਸ਼ਣ ਸੇਵਾਵਾਂ ਦੀ ਵਿਵਸਥਾ" ਮਾਰਗ-ਨਿਰਦੇਸ਼ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਗਈ ਹੈ ਕਿ ਉਹ ਆਈਐੱਫਏ ਦੀ ਘਰੇਲੂ ਵੰਡ ਨੂੰ ਨਿਸ਼ਚਿਤ ਉਮਰ ਗਰੁੱਪ ਵਿੱਚ ਸ਼ਾਮਲ ਕਰੇ ਜਿਸ ਵਿੱਚ 5-9 ਸਾਲ ਦੇ ਬੱਚੇ ਅਤੇ 10-19 ਸਾਲ ਦੇ ਕਿਸ਼ੋਰਾਂ ਨੂੰ ਕੰਟੇਨਮੈਂਟ ਜ਼ੋਨਾਂ ਵਿੱਚ ਸ਼ਾਮਲ ਕੀਤਾ ਜਾਵੇ। ਨਾਨ ਕੰਟੇਨਮੈਂਟ ਜ਼ੋਨਾਂ ਵਿੱਚ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਪਹਿਲਾ ਸਿਹਤ ਕਰਮਚਾਰੀਆਂ ਅਤੇ ਆਸ਼ਾ/ਏਐੱਨਐੱਮਜ਼/ਏਡਬਲਿਊਡਬਲਿਊ ਦੁਆਰਾ ਸਾਰੇ ਨਿਜੀ ਸੁਰੱਖਿਆ ਉਪਾਅ ਅਤੇ ਸਰੀਰਕ ਦੂਰੀ ਨਿਯਮਾਂ ਨੂੰ ਯਕੀਨੀ ਬਣਾਉਂਦੇ ਹੋਏ ਅੰਤਰੀਕਰਣ ਢੰਗ ਨਾਲ ਗ੍ਰਾਮ ਸਿਹਤ ਸਵੱਛਤਾ ਅਤੇ ਪੋਸ਼ਣ ਦਿਵਸਾਂ ਰਾਹੀ ਆਈਐੱਫਏ ਪੂਰਕਾਂ ਦੀ ਵੰਡ ਕਰਨ।

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

                                                 ****

 

ਏਪੀਐੱਸ/ਐੱਸਜੀ/ਆਰਸੀ



(Release ID: 1658700) Visitor Counter : 144


Read this release in: English , Telugu