ਪੇਂਡੂ ਵਿਕਾਸ ਮੰਤਰਾਲਾ

ਗ੍ਰਾਮੀਣ ਖੇਤਰਾਂ ਵਿੱਚ ਖੇਤੀ ਅਤੇ ਗ਼ੈਰ - ਖੇਤੀ ਵਾਲੀਆਂ ਨੌਕਰੀਆਂ

Posted On: 23 SEP 2020 2:40PM by PIB Chandigarh

ਭਾਰਤ ਸਰਕਾਰ ਗ੍ਰਾਮੀਣ ਖੇਤਰਾਂ ਵਿੱਚ ਬਹੁਤ ਸਾਰੀ ਦਖਲਅੰਦਾਜ਼ੀਆਂ ਦੁਆਰਾ ਆਜੀਵਿਕਾ ਅਤੇ ਰੋਜ਼ਗਾਰ ਦੇ ਮੌਕਿਆਂ ਦੇ ਵਾਧੇ ਵਿੱਚ ਰਾਜ ਸਰਕਾਰ ਦਾ ਸਮਰਥਨ ਕਰ ਰਹੀ ਹੈ ਜਿਸ ਵਿੱਚ ਖੇਤੀ ਅਤੇ ਇਸ ਨਾਲ ਜੁੜੇ ਖੇਤਰਾਂ, ਗ਼ੈਰ-ਖੇਤੀ ਸਮੇਤ ਛੋਟੇ ਅਤੇ ਲਘੂ ਉਦਯੋਗ ਖੇਤਰ ਅਤੇ ਸੇਵਾ ਖੇਤਰ ਤੋਂ ਇਲਾਵਾ ਸਮਾਜਿਕ ਖੇਤਰਾਂ ਵਿੱਚ ਦਖਲਅੰਦਾਜ਼ੀਆਂ ਸ਼ਾਮਲ ਹਨਗ੍ਰਾਮੀਣ ਵਿਕਾਸ ਮੰਤਰਾਲੇ ਦੇ ਅਧੀਨ ਆਜੀਵਿਕਾ ਅਤੇ ਰੋਜ਼ਗਾਰ ਨੂੰ ਸਿੱਧੇ ਤੌਰ ’ਤੇ ਪੈਦਾ ਕਰਨ ਵਾਲੇ ਪ੍ਰੋਗਰਾਮਾਂ ਵਿੱਚ ਦੀਨਦਿਆਲ ਅੰਤੋਦਯਾ ਯੋਜਨਾਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਮਿਸ਼ਨ (ਡੀਏਵਾਈਐੱਨਆਰਐੱਲਐੱਮ) ਅਤੇ ਮਹਾਤਮਾ ਗਾਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ (ਐੱਮਜੀ - ਨਰੇਗਾ) ਵੀ ਸ਼ਾਮਿਲ ਹਨ

 

ਡੀਏਵਾਈਐੱਨਆਰਐੱਲਐੱਮ ਦਾ ਜ਼ੋਰ ਗ਼ਰੀਬਾਂਦੇ ਮੌਜੂਦਾ ਰੋਜ਼ਗਾਰ ਨੂੰ ਵਧਾਉਣਾ ਅਤੇ ਫੈਲਾਉਣਾ ਹੈ ਗ੍ਰਾਮੀਣਗ਼ਰੀਬਾਂਵਿੱਚੋਂ ਕਾਸ਼ਤਕਾਰਾਂ ਵਜੋਂ ਜਾਂ ਖੇਤ ਮਜ਼ਦੂਰਾਂ ਵਜੋਂ70% ਖੇਤੀਬਾੜੀ ’ਤੇ ਨਿਰਭਰ ਹਨ ਇਸ ਤੋਂ ਇਲਾਵਾ, ਪਸ਼ੂ ਪਾਲਣ ਵੀ ਗ਼ਰੀਬਾਂ ਦੀ ਇੱਕ ਮਹੱਤਵਪੂਰਨ ਰੋਜ਼ੀ ਹੈ ਜੰਗਲ ਦੇ ਕਿਨਾਰਿਆਂ ਵਾਲੇ ਇਲਾਕਿਆਂ ਵਿੱਚ ਜ਼ਿਆਦਾਤਰ ਕਬਾਇਲੀ ਭਾਈਚਾਰਿਆਂ ਨਾਲ ਸੰਬੰਧੀ ਲੋਕਾਂ ਲਈ ਨਾਨ-ਟਿੰਬਰ ਫੋਰੈਸਟ ਪ੍ਰੋਡਿਊਸ ਇੱਕ ਵੱਡੀ ਆਜੀਵਿਕਾ ਹੈ ਖੇਤੀ ਅਧਾਰਤ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਲਈ ਐੱਨਆਰਐੱਲਐੱਮ ਦੀ ਦਖਲਅੰਦਾਜ਼ੀ ਦੀ ਰਣਨੀਤੀ ਗ਼ਰੀਬਾਂ ਦੀ ਇਹ ਮਹੱਤਵਪੂਰਨਆਜੀਵਿਕਾ ਨੂੰ ਮਜ਼ਬੂਤ ਕਰਨ ’ਤੇ ਕੇਂਦ੍ਰਿਤ ਹੈ

 

ਡੀਏਵਾਈਐੱਨਆਰਐੱਲਐੱਮ ਨੇ ਖੇਤੀ ਆਜੀਵਿਕਾਵਿੱਚ ਹੇਠਾਂ ਦਿੱਤੇ ਦਖ਼ਲ ਕੀਤੇ ਹਨ : -

 

ਮਹਿਲਾ ਕਿਸਾਨ ਸਸ਼ਕਤੀਕਰਨ ਪਰਿਯੋਜਨਾ

 

ਮਹਿਲਾ ਕਿਸਾਨ ਸਸ਼ਕਤੀਕਰਨ ਪਰਿਯੋਜਨਾ ਐਗਰੋ-ਈਕੋਲੋਜੀਕਲ ਪ੍ਰੈਕਟਿਸਿਜ਼ (ਏਈਪੀ) ਅਤੇ ਸਸਟੇਨੇਬਲ ਲਾਇਵਸਟਾਕ ਪ੍ਰੈਕਟਿਸਿਜ਼ (ਐੱਸਐੱਲਪੀ)’ਤੇ ਟ੍ਰੇਨਡ ਕੁੱਲ 239820 ਪਰਿਵਾਰਾਂ ਨਾਲ ਲਾਗੂ ਹੋ ਰਹੀ ਹੈ

 

ਮਨਰੇਗਾ ਦੇ ਨਾਲ ਅੰਡਰ ਫਾਰਮ ਲਾਇਵਲੀਹੁੱਡ  ਕਨਵਰਜਿੰਸ: ਇਸ ਯੋਜਨਾ ਤਹਿਤ 12,522 ਮਹਿਲਾ ਪਰਿਵਾਰਾਂ ਨੂੰ ਕਵਰ ਕੀਤਾ; ਇੱਥੇ 4690 ਕੰਪੋਸਟ ਪਿੱਟਸ, 2982 ਕੈਟਲ ਸ਼ੈੱਡ, 2098 ਪੋਲਟਰੀ ਸ਼ੈੱਡ, 2063 ਬੱਕਰੀ ਸ਼ੈੱਡ, ਅਤੇ 689 ਨਰਸਰੀ ਇੰਡੀਵੀਜੁਅਲ ਪਰਿਵਾਰ ਕਵਰ ਹਨ ਇਸ ਤੋਂ ਇਲਾਵਾ, 2,23,300 ਪਰਿਵਾਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਵਿੱਤ ਵਰ੍ਹੇ 2020 - 21 ਦੇ ਅੰਦਰ ਉਨ੍ਹਾਂ ਦੀ ਸਹਾਇਤਾ ਕੀਤੀ ਗਈ ਹੈ

 

ਬਾਲੀਨੀ ਦੁੱਧ ਉਤਪਾਦਕ ਕੰਪਨੀ ਲਿਮਿਟਿਡ: ਐੱਨਡੀਐੱਸ (ਰਾਸ਼ਟਰੀ ਡੇਅਰੀ ਵਿਕਾਸ ਬੋਰਡ) ਦੇ ਸਹਿਯੋਗ ਨਾਲ ਬੁੰਦੇਲਖੰਡ ਡੇਅਰੀ ਵੈਲਿਊ ਚੇਨ ਅਧੀਨ ਬੁੰਦੇਲਖੰਡ ਖੇਤਰ ਦੇ ਲਗਭਗ 11,000 ਦੁੱਧ ਉਤਪਾਦਕਾਂ ਨੂੰ ਬਾਲੀਨੀ ਦੁੱਧ ਉਤਪਾਦਕ ਕੰਪਨੀ ਲਿਮਿਟਿਡਦੁਆਰਾ ਸ਼ਾਮਲ ਕੀਤਾ ਗਿਆ ਹੈ, ਜਿਸਦਾ ਦਫ਼ਤਰ ਝਾਂਸੀ ਵਿੱਚ ਹੈ

 

ਵਿੱਤ ਵਰ੍ਹੇ 2019-20 ਦੇ ਦੌਰਾਨ ਐਗਰੀਨਿਊਟ੍ਰੀਸ਼ਨ ਗਾਰਡਨ: ਵਿੱਤ ਵਰ੍ਹੇ 2019-20 ਦੇ ਦੌਰਾਨ ਐਗਰੀਨਿਊਟ੍ਰੀਸ਼ਨ ਗਾਰਡਨ ਦੁਆਰਾ 15898 ਪਰਿਵਾਰਾਂ ਨੂੰ ਅਪਣਾਇਆ ਗਿਆ ਹੈ,  ਜਿਨ੍ਹਾਂ ਨੂੰ “ਪ੍ਰੇਰਨਾ ਪੋਸ਼ਣ ਵਾਟਿਕਾ” ਦੁਆਰਾ ਸਮਰਥਨ (ਵਿਅਕਤੀਗਤ ਪਰਿਵਾਰਾਂ ਨੂੰ ਪੋਸ਼ਣ ਸੁਰੱਖਿਆ ਦਾ ਵਾਅਦਾ) ਦਿੱਤਾ ਗਿਆ ਹੈ

 

ਕਮਿਊਨਿਟੀ ਮੈਨੇਜਡ ਪ੍ਰੋਡਿਊਸਰ ਗਰੁੱਪਸ (ਪੀਜੀ): ਪਿੰਡ ਪੱਧਰ ’ਤੇ ਟਿਕਾਊਆਜੀਵਿਕਾ ਪੈਦਾਵਾਰ ਨੂੰ ਉਤਸ਼ਾਹਤ ਕਰਨ ਲਈ 1200 ਪਿੰਡਾਂ ਵਿੱਚ 2200 ਕਮਿਊਨਿਟੀ ਮੈਨੇਜਡ ਪ੍ਰੋਡਿਊਸਰ ਗਰੁੱਪ (ਪੀਜੀ) ਬਣਾਏ ਗਏ ਹਨ, ਜਿਨ੍ਹਾਂ ਵਿੱਚ 2500 ਘਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਫਾਰਮ ਆਜੀਵਿਕਾ ਸਾਖੀ / ਕ੍ਰਿਸ਼ੀਸਾਖੀ ਪਸ਼ੂ ਸਾਖੀ (ਕਮਿਊਨਿਟੀ ਕੇਡਰ): ਵਿੱਤ ਵਰ੍ਹੇ 2019 - 20 ਵਿੱਚ ਲਏ ਗਏ ਅਨੁਸਾਰ ਪਿੰਡ ਪੱਧਰ ’ਤੇ 904 ਫਾਰਮ ਅਜੀਵਿਕਾ ਸਾਖੀ (ਕਮਿਊਨਿਟੀ ਕੇਡਰ) ਸਰਗਰਮ ਹਨ ਅਤੇ ਖੇਤੀਬਾੜੀ ਸਾਖੀ ਅਤੇ ਫਾਰਮ ਆਜੀਵਿਕਾ ਡਵੀਜ਼ਨ ਦੇ 910 ਪਸ਼ੂ ਸਾਖੀ ਕੇਡਰ ਸਮੇਤ ਮੌਜੂਦਾ 5500 ਹੋਰ ਸ਼ਾਮਲ ਕੀਤੇ ਗਏ ਹਨ।

ਫਾਰਮਰ ਪ੍ਰੋਡਿਊਸਰ ਕੰਪਨੀਆਂ (ਐੱਫ਼ਪੀਸੀ): ਐੱਮਕੇਐੱਸਪੀ ਪ੍ਰੋਗਰਾਮ ਤਹਿਤ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਹਰਦੋਈ ਅਤੇ ਪ੍ਰਯਾਗਰਾਜ ਜ਼ਿਲ੍ਹਿਆਂ ਵਿੱਚ 3 ਐੱਫ਼ਪੀਸੀ ਵਿਕਸਤ ਕੀਤੀਆਂ ਗਈਆਂ ਹਨ

 

ਯੂਪੀ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਪਸ਼ੂ ਪਾਲਣ ਸਿਖਲਾਈ: ਪਸ਼ੂ ਪਾਲਣ ਵਿਭਾਗ ਨਾਲ ਪਰਵਰਿਸ਼, ਪੋਲਟਰੀ ਅਤੇ ਬੱਕਰੀ ਪਾਲਣ’ਤੇ 34336ਪਸ਼ੂ ਪਾਲਕਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਗ੍ਰਾਮੀਣ ਪੱਧਰ ’ਤੇ ਟੀਕਾਕਰਣ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ

 

ਗ਼ੈਰਖੇਤੀਬਾੜੀ ਦਖਲ:

 

ਡੀਏਵਾਈ - ਐੱਨਆਰਐੱਲਐੱਮ ਅਧੀਨ ਗ਼ੈਰ-ਖੇਤੀ ਖੇਤਰ ਵਿੱਚ ਸਿਧਾਂਤਕ ਦਖਲਅੰਦਾਜ਼ੀ ਸਟਾਰਟਅਪ ਵਿਲੇਜ਼ ਐਂਟਰਪ੍ਰਨਿਊਰਸ਼ਿਪ ਪ੍ਰੋਗਰਾਮ (ਐੱਸਵੀਈਪੀ) ਦੀ ਹੈ ਇਹ ਦੀਨਦਿਆਲ ਅੰਤੋਦਯਾ ਯੋਜਨਾ- ਰਾਸ਼ਟਰੀ ਗ੍ਰਾਮੀਣ ਲਾਇਵਲੀਹੁੱਡ ਮਿਸ਼ਨ (ਡੀਏਵਾਈ - ਐੱਨਆਰਐੱਲਐੱਮ) ਅਧੀਨ ਇੱਕ ਸਬ-ਸਕੀਮ ਹੈ ਜਿਸਦਾ ਉਦੇਸ਼ ਐੱਨਆਰਐੱਲਐੱਮ ਈਕੋ-ਸਿਸਟਮ ਅਧੀਨ ਗ੍ਰਾਮੀਣ ਗ਼ਰੀਬਮਹਿਲਾਵਾਂ ਨੂੰ ਗ਼ੈਰ-ਖੇਤੀਖੇਤਰ ਵਿੱਚ ਗ੍ਰਾਮ ਪੱਧਰ ’ਤੇ ਉੱਦਮ ਸਥਾਪਿਤ ਕਰਨ ਵਿੱਚ ਸਹਾਇਤਾ ਕਰਨਾ ਹੈ। ਐੱਸਵੀਈਪੀ ਇੱਕ ਮੰਗ-ਅਧਾਰਤ ਸਕੀਮ ਹੈ ਅਤੇ ਇੱਥੇ ਕਿਸੇ ਵੀ ਚੁਣੇ ਗਏ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਲਈ ਕੋਈ ਖ਼ਾਸ ਵੰਡ ਨਹੀਂ ਹੈ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਯੋਜਨਾ ਦੀ ਮਨਜ਼ੂਰੀ ਅਤੇ ਲਾਗੂ ਕਰਨ ਲਈ ਪਛਾਣੇ ਗਏ ਬਲਾਕਾਂ ਲਈ ਪੂਰਕ ਸਲਾਨਾ ਐਕਸ਼ਨ ਪਲਾਨ (ਏਏਪੀ) ਜਮ੍ਹਾ ਕਰਦੇ ਹਨ

 

23 ਰਾਜਾਂ ਦੇ 153 ਬਲਾਕਾਂ ਵਿੱਚਐੱਸਵੀਈਪੀ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਨੂੰ 137 ਬਲਾਕਾਂ ਲਈ ਮਨਜ਼ੂਰੀ ਦਿੱਤੀ ਗਈ ਹੈ ਅਤੇ ਡੀਪੀਆਰ ਦੇ ਅਨੁਸਾਰ ਪ੍ਰਵਾਨਿਤ ਉੱਦਮਾਂ ਦੀ ਕੁੱਲ ਸੰਖਿਆ 2.14 ਲੱਖ ਹੈ

 

31 ਜੁਲਾਈ, 2020, ਨੂੰ 23 ਰਾਜਾਂ ਵਿੱਚ ਕੁੱਲ 101792 ਉਦਯੋਗ ਸਥਾਪਿਤ ਕੀਤੇ ਗਏ ਹਨਇਨ੍ਹਾਂ ਉਦਯੋਗਾਂ ਦੁਆਰਾ ਵੱਖ-ਵੱਖ ਸ਼੍ਰੇਣੀਆਂ ਵਿੱਚ 2,10,709ਵਿਅਕਤੀਆਂ ਲਈ ਰੋਜ਼ਗਾਰ ਪੈਦਾ ਕਰਨ ਦਾ ਅਨੁਮਾਨ ਹੈ, ਸ਼੍ਰੇਣੀਆਂ ਵਿੱਚ ਫੇਸ ਮਾਸਕ ਬਣਾਉਣਾ, ਸੈਨੀਟਾਈਜ਼ਰ ਬਣਾਉਣਾ,ਹੈਂਡ ਵਾਸ਼ ਬਣਾਉਣਾ,ਨਿੱਜੀ ਰੱਖਿਆ ਕਿੱਟਾਂ ਬਣਾਉਣਾ, ਸਕੂਲੀ ਵਰਦੀਆਂ ਦੀ ਸਿਲਾਈ ਆਦਿ ਕਰਨਾ ਸ਼ਾਮਲ ਹੈ2020- 21ਵਿੱਚ ਐੱਸਵੀਈਪੀ ਸਕੀਮ ਦਾ ਇਰਾਦਾ ਦੇਸ਼ ਭਰ ਵਿੱਚ 30 ਹੋਰ ਬਲਾਕਾਂ ਨੂੰ ਕਵਰ ਕਰਨਾ ਹੈ

 

ਮਹਾਤਮਾ ਗਾਂਧੀ ਨਰੇਗਾ ਉੱਤਰ ਪ੍ਰਦੇਸ਼ ਸਮੇਤ ਗ੍ਰਾਮੀਣ ਖੇਤਰਾਂ ਦੇ ਹਰ ਉਹ ਘਰ ਨੂੰ ਇੱਕ ਵਿੱਤ ਵਰ੍ਹੇ ਵਿੱਚ ਘੱਟੋ-ਘੱਟ 100 ਦਿਨਾਂ ਦੀ ਦਿਹਾੜੀ ਦਾਰੋਜ਼ਗਾਰ ਮੁਹੱਈਆ ਕਰਵਾਉਂਦੀ ਹੈ ਜਿਸ ਦੇ ਬਾਲਗ ਮੈਂਬਰ ਸਵੈਇੱਛੁਕਤੌਰ ’ਤੇ ਗ਼ੈਰ-ਹੁਨਰਮੰਦ ਹੱਥੀਂ ਕੰਮ ਕਰਨ ਲਈ ਤਿਆਰ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸਣੇ ਗ੍ਰਾਮੀਣ ਖੇਤਰਾਂ ਵਿੱਚ ਸੋਕੇ / ਕੁਦਰਤੀ ਬਿਪਤਾ ਦੇ ਸੂਚਿਤ ਗ੍ਰਾਮੀਣ ਖੇਤਰਾਂ ਵਿੱਚ ਵਿੱਤ ਵਰ੍ਹੇ ਵਿੱਚ ਹੋਰ ਵਾਧੂ 50 ਦਿਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਵੀ ਹੈ।

 

21.09.2020 ਨੂੰ ਪਿਛਲੇ ਸਾਲ ਅਤੇ ਮੌਜੂਦਾ ਵਿੱਤ ਵਰ੍ਹੇ 2020-21 ਦੌਰਾਨ ਮਹਾਤਮਾ ਗਾਂਧੀ ਨਰੇਗਾ ਅਧੀਨ ਰਾਸ਼ਟਰੀ ਪੱਧਰ ਅਤੇ ਉੱਤਰ ਪ੍ਰਦੇਸ਼ ਰਾਜ ਵਿੱਚ ਪੈਦਾ ਕੀਤੇ ਰੋਜ਼ਗਾਰ ਦੇ ਵੇਰਵੇ ਹੇਠ ਦਿੱਤੇ ਗਏ ਹਨ:

 

ਸੰਕੇਤਕ

2020 -21 *

2019 -20

ਰਾਸ਼ਟਰੀ ਪੱਧਰ ’ਤੇ ਹੁਣ ਤੱਕ ਪੈਦਾ ਕੀਤੇ ਮਾਨਵ ਦਿਵਸ [ਕਰੋੜਾਂ ਵਿੱਚ]

207.09

265.32

ਉੱਤਰ ਪ੍ਰਦੇਸ਼ ’ਤੇ ਹੁਣ ਤੱਕ ਪੈਦਾ ਕੀਤੇ ਮਾਨਵ ਦਿਵਸ [ਕਰੋੜਾਂ ਵਿੱਚ]

23.57

24.45

* ਜਿਵੇਂ 21.09.2020

 

ਇਹ ਜਾਣਕਾਰੀ ਅੱਜ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ,ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

 

 

****

 

 

ਏਪੀਐੱਸ / ਐੱਸਜੀ / ਆਰਸੀ



(Release ID: 1658448) Visitor Counter : 142


Read this release in: English , Tamil