ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਅਡਵਾਂਸਡ ਸਾਇੰਟਿਫ਼ਿਕ ਰਿਸਰਚ (JNCASR) ਦੁਆਰਾ ਇੱਕ ਭਾਰਤੀ ਅਧਿਐਨ ਨੂੰ ਵਾਤਾਵਰਣ ਵਿਗਿਆਨ ਤੇ ‘ਪ੍ਰਜਾਤੀਆਂ ਦੇ ਮੂਲ’ ਤੋਂ ਗਿਣੇ ਗਏ ਵਿਕਾਸ ਦੀਆਂ ਪ੍ਰਮੁੱਖ ਖੋਜਾਂ ’ਚ ਜਗ੍ਹਾ ਮਿਲੀ

Posted On: 23 SEP 2020 2:07PM by PIB Chandigarh

ਭਾਰਤੀ ਖੋਜਕਾਰਾਂ ਨੇ ਪਿਛਲੇ 160 ਸਾਲਾਂ ਦੌਰਾਨ ਵਾਤਾਵਰਣਵਿਗਿਆਨ ਤੇ ਵਿਕਾਸ ਦੇ ਖੇਤਰ ਵਿੱਚ ਹੋਈਆਂ 65 ਵੱਡੀਆਂ ਖੋਜਾਂ ਵਿੱਚੋਂ ਇੱਕ ਦਾ ਯੋਗਦਾਨ ਪਾਇਆ ਹੈ, ਇਨ੍ਹਾਂ ਖੋਜਾਂ ਦੀ ਗਿਣਤੀ 1859ਚ ਚਾਰਲਸ ਡਾਰਵਿਨ ਦੀ ਪ੍ਰਜਾਤੀਆਂ ਦੇ ਮੂਲਬਾਰੇ ਕੀਤੀ ਖੋਜ ਤੋਂ ਕੀਤੀ ਜਾਂਦੀ ਹੈ।

ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਅਡਵਾਂਸਡ ਸਾਇੰਟਿਫ਼ਿਕ ਰਿਸਰਚ’ (JNCASR) ਦੀ ਐਵੋਲਿਯੂਸ਼ਨਰੀ ਐਂਡ ਆਰਗੇਨਿਜ਼ਮਲ ਬਾਇਓਲੋਜੀ ਯੂਨਿਟਦੁਆਰਾ ਸਾਲ 2003ਚ ਕੀਤੇ ਗਏ ਇੱਕ ਅਧਿਐਨ ਨੂੰ ਇਰਵਿਨ ਸਥਿਤ ਯੂਨੀਵਰਸਿਟੀ ਆਵ੍ ਕੈਲੀਫ਼ੋਰਨੀਆ ਦੇ ਪ੍ਰੋ. ਲਾਰੈਂਸ ਡੀ. ਮਿਯੂਲਰ ਦੁਆਰਾ ਕਨਸੈਪਚੁਅਲ ਬ੍ਰੇਕਥਰੂਜ਼ ਇਨ ਐਵੋਲਿਊਸ਼ਨ ਈਕੋਲੋਜੀਨਾਂਅ ਦੀ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਐਲਸਵੀਅਰ ਨੇ ਪਿੱਛੇ ਜਿਹੇ ਪ੍ਰਕਾਸ਼ਿਤ ਕੀਤਾ ਹੈ।

ਜੇਐੱਨਸੀਏਐੱਸਆਰ (JNCASR) ਦਾ ਇਹ ਖੋਜ ਅਧਿਐਨ ਗ਼ੈਰਪੱਛਮੀ ਦੇਸ਼ਾਂ ਤੋਂ ਆਇਆ ਇਕਲੌਤਾ ਅਧਿਐਨ, ਜਿਸ ਨੂੰ ਇਸ ਸੰਗ੍ਰਹਿ ਵਿੱਚ ਜਗ੍ਹਾ ਮਿਲੀ ਹੈ। ਇਹ ਉਸ ਸਿਧਾਂਤਾਤਮਕ ਭਵਿੱਖਬਾਣੀ ਦੀ ਪਹਿਲੀ ਪ੍ਰਯੋਗਾਤਮਕ ਪੁਸ਼ਟੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਆਬਾਦੀ ਸਥਿਰਤਾ ਦਾ ਵਿਕਾਸ ਕੁਦਰਤੀ ਚੋਣ ਦੇ ਇੱਕ ਉੱਪਉਤਪਾਦ ਵਜੋਂ ਕੀਤਾ ਜਾ ਸਕਦਾ ਹੈ ਜੋ ਕਿਸੇ ਜੀਵਨਇਤਿਹਾਸ ਵਿਸ਼ੇਸ਼ਤਾ ਦੇ ਪੱਖ ਵਿੱਚ ਹੋਵੇ ਜੋ ਵਿਸ਼ੇਸ਼ਤਾ ਖ਼ਤਮ ਹੋ ਚੁੱਕੀ ਹੋਵੇ ਤੇ ਉਸ ਦੀ ਥਾਂ ਕੋਈ ਹੋਰ ਵਿਸ਼ੇਸ਼ਤਾ ਲੈ ਲਵੇ ਅਤੇ ਇਸ ਨਾਲ ਆਬਾਦੀ ਦਾ ਗਤੀਸ਼ੀਲ ਵਿਵਹਾਰ ਸਿੱਧੇ ਤੌਰ ਉੱਤੇ ਪ੍ਰਭਾਵਿਤ ਹੁੰਦਾ ਹੈ।

ਉਦਾਹਰਣ ਵਜੋਂ, ਮੰਨ ਲਵੋ ਕਿ ਇੱਕ ਵਾਤਾਵਰਣ ਵਿਗਿਆਨ ਵਿੱਚ ਵਸਦੀ ਆਬਾਦੀ ਦੀ ਪ੍ਰਜਣਨ ਪਰਪੱਕਤਾ ਤੇਜ਼ੀ ਨਾਲ ਵਿਕਸਤ ਕੀਤੇ ਜਾਣ ਦਾ ਲਾਭ ਮਿਲਦਾ ਸੀ, ਭਾਵੇਂ ਬਾਅਦ ਚ ਇੱਥੇ ਬੱਚੇ ਪੈਦਾ ਹੋਣੇ ਘਟ ਗਏ ਸਨ। ਅਜਿਹੇ ਕੇਸ ਵਿੱਚ ਇਹ ਆਬਾਦੀ ਘਟ ਬੱਚੇ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਪਰਪੱਕਤਾ ਦੇ ਤੇਜ਼ਰਫ਼ਤਾਰ ਵਿਕਾਸ ਦੀ ਚੋਣ ਦੇ ਉੱਪਉਤਪਾਦ ਵਜੋਂ ਵਿਕਸਤ ਕਰ ਸਕਦੀ ਹੈ। ਬਦਲੇ ਵਿੱਚ ਘਟਾਇਆ ਗਿਆ ਪ੍ਰਜਣਨ ਮੁਕਾਬਲਤਨ ਸਥਿਰ ਆਬਾਦੀ ਡਾਇਨਾਮਿਕਸ ਵਿੱਚ ਤਬਦੀਲ ਹੋ ਸਕਦਾ ਹੈ।

1980ਵਿਆਂ ਤੋਂ 1990ਵਿਆਂ ਦੌਰਾਨ ਆਮ ਖੋਜ ਇਹੋ ਦੱਸਦੀ ਸੀ ਕਿ ਕਈ ਪ੍ਰਜਾਤੀਆਂ ਦੀਆਂ ਆਬਾਦੀਆਂ ਕੁਝ ਵਿਲੱਖਣ ਤਰੀਕੇ ਨਾਲ ਮੁਕਾਬਲਤਨ ਸਥਿਰ ਡਾਇਨਾਮਿਕਸ ਦਰਸਾਉਂਦੀਆਂ ਹਨ, ਜਿਸ ਨਾਲ ਵਿਕਾਸਾਤਮਕ ਵਾਤਾਵਰਣਵਿਗਿਆਨ ਵਿੱਚ ਇੱਕ ਬੁਝਾਰਤ ਪੈਦਾ ਹੋ ਗਈ ਸੀ। ਕੁਦਰਤੀ ਚੋਣ ਦੇ ਸਿਧਾਂਤ ਦਾ ਸਾਦਾ ਅਨੁਮਾਨ ਇਹ ਸੁਝਾਉਦਾ ਹੈ ਕਿ ਬਾਕੀ ਸਭ ਕੁਝ ਸਮਾਨ ਰਹੇ, ਤਾਂ ਬੱਚਿਆਂ ਦਾ ਵਧੇਰੇ ਜਨਮ ਵਿਕਾਸ ਦੇ ਹੱਕ ਵਿੱਚ ਹੋਣਾ ਚਾਹੀਦਾ ਹੈ। ਫਿਰ ਵੀ, 197ਵਿਆਂ ਦੌਰਾਨ, ਸਿਧਾਂਤਮਕ ਵਾਤਾਵਰਣਵਿਗਿਆਨੀ ਰਾਬਰਟ ਮੇਅ ਦੇ ਬੁਨਿਆਦੀ ਕਾਰਜ ਨੇ ਦਰਸਾ ਦਿੱਤਾ ਸੀ ਕਿ ਜਿਹੜੀਆਂ ਆਬਾਦੀਆਂ ਵਿੱਚ ਵਿਅਕਤੀਆਂ ਦੇ ਵੱਧ ਬੱਚੇ ਹੁੰਦੇ ਹਨ, ਉਹ ਖ਼ਾਸ ਤੌਰ ਉੱਤ ਅਸਥਿਰ ਡਾਇਨਾਮਿਕਸ ਪ੍ਰਦਰਸ਼ਿਤ ਕਰਨਗੇ। ਇਸ ਦਾ ਅਰਥ ਹੈ ਕਿ ਉਨ੍ਹਾਂ ਦੀ ਗਿਣਤੀ ਸਮੇਂ ਦੇ ਨਾਲ ਬਹੁਤ ਜ਼ਿਆਦਾ ਉੱਪਰਹੇਠਾਂ ਹੁੰਦੀ ਰਹੇਗੀ। ਇਸੇ ਲਈ, ਜੇ ਕੁਦਰਤੀ ਚੋਣ ਵਧੇਰੇ ਬੱਚੇ ਜਣਨ ਦੇ ਹੱਕ ਵਿੱਚ ਹੋਵੇ, ਤਾਂ ਬਹੁਤੀਆਂ ਆਬਾਦੀਆਂ ਦੇ ਅਸਥਿਰ, ਲਚਕਦਾਰ ਡਾਇਨਾਮਿਕਸ ਵਜੋਂ ਵਿਕਸਤ ਹੋਣ ਦੀ ਸੰਭਾਵਨਾ ਹੋਵੇਗੀ।

ਫਿਰ ਵੀ, ਤਜਰਬਿਆਂ ਉੱਤੇ ਅਧਾਰਿਤ ਅਧਿਐਨ ਨੇ ਦਰਸਾ ਦਿੱਤਾ ਸੀ ਕਿ ਵਿਭਿੰਨ ਪ੍ਰਜਾਤੀਆਂ ਦੀਆਂ ਕਈ ਜੰਗਲੀ ਤੇ ਲੈਬੋਰੇਟਰੀ ਆਬਾਦੀਆਂ ਨੇ ਅਸਲ ਵਿੱਚ ਕੁਝ ਵਧੀਆ ਸਥਿਰ ਡਾਇਨਾਮਿਕਸ ਦਰਸਾਏ ਸਨ। ਸਿਧਾਂਤਮਕ ਕਾਰਜ ਨੇ ਸੁਝਾਇਆ ਸੀ ਕਿ ਇੱਕ ਪੱਖ ਜਿਹੜਾ ਆਬਾਦੀ ਸਥਿਰਤਾ ਦੇ ਵਿਕਾਸ ਨੂੰ ਉਤਸ਼ਾਹਿਤ ਕਰ ਸਕਦਾ ਹੈ, ਉਹ ਡਾਰਵਿਨ ਦੀ ਫਿਟਨਸ ਨਾਲ ਸਬੰਧਿਤ ਵਿਸ਼ੇਸ਼ਤਾਵਾਂ ਵਿੱਚੋਂ ਖ਼ਤਮ ਹੋ ਸਕਦਾ ਹੈ।

ਇਹ ਪ੍ਰਬੰਧ ਦਰਅਸਲ ਉਹੀ ਸੀ ਜਿਹੜਾ ਜੇਐੱਨਸੀਏਐੱਸਆਰ (JNCASR) ਵਿੱਚ ਪ੍ਰੋ. ਅਮਿਤਾਭ ਜੋਸ਼ੀ ਦੇ ਸਮੂਹ, ਜਿਸ ਵਿੱਚ ਐੱਨ.ਜੀ. ਪ੍ਰਸਾਦ, ਸੁਤੀਰਥ ਡੇਅ ਅਤੇ ਮਲਿਕਾਰਜੁਨ ਸ਼ਕਾਰਦ (ਹੁਣ ਕ੍ਰਮਵਾਰ ਆਈਸਰ (IISER), ਮੋਹਾਲੀ, ਆਈਸਰ (IISER) ਪੁਣੇ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਕ) ਸ਼ਾਮਲ ਹਨ, ਨੇ ਪ੍ਰੋਸੀਡੀਂਗਜ਼ ਆਵ੍ ਦਿ ਰਾਇਲ ਸੋਸਾਇਟੀ ਆਵ੍ ਲੰਦਨ: ਬਾਇਓਲੋਜੀਕਲ ਸਾਇੰਸਜ਼ਦੇ ਤਦ 2003 ਦੇ ਆਪਣੇ ਇੱਕ ਸਪਲੀਮੈਂਟ ਪੇਪਰ ਬਾਇਓਲੋਜੀ ਲੈਟਰਜ਼ਵਿੱਚ ਦਰਸਾਇਆ ਸੀ। ਉਨ੍ਹਾਂ ਫ਼ਰੂਟਫ਼ਲਾਈ ਆਬਾਦੀਆਂ ਦੀ ਵਰਤੋਂ ਕੀਤੀ, ਜਿਸ ਦੀ ਚੋਣ ਲੈਬੋਰੇਟਰੀ ਵਿੱਚ 100 ਤੋਂ ਵੱਧ ਪੀੜ੍ਹੀਆਂ ਲਈ ਆਂਡੇਤੋਂਬਾਲਗ਼ਤੱਕ ਦੇ ਤੇਜ਼ਰਫ਼ਤਾਰ ਵਿਕਾਸ ਲਈ ਕੀਤੀ ਗਈ ਸੀ।

ਇਨ੍ਹਾਂ ਆਬਾਦੀਆਂ ਦਾ ਵਿਕਾਸ ਸਰੀਰ ਦੇ ਛੋਟੇ ਆਕਾਰ ਵਿੱਚ ਹੋਇਆ ਤੇ ਨਤੀਜੇ ਵਜੋਂ ਮਾਦਾ ਪ੍ਰਜਣਨ ਬਹੁਤ ਜ਼ਿਆਦਾ ਘਟੇ ਲਾਰਵੇ ਦੇ ਪੜਾਅ ਵਜੋਂ ਵਿਕਸਤ ਹੋਇਆ। ਇਸ ਸਮੂਹ ਨੇ ਤਦ ਇੱਕ ਤਜਰਬੇ ਵਿੱਚ ਇਨ੍ਹਾਂ ਆਬਾਦੀਆਂ ਦੀ ਵਰਤੋਂ ਕੀਤੀ, ਜਿੱਥੇ ਹਰੇਕ ਪੀੜ੍ਹੀ ਦੀ ਉਨ੍ਹਾਂ ਦੀ ਆਬਾਦੀ ਦੇ ਆਕਾਰਾਂ ਉੱਤੇ ਨਜ਼ਰ ਰੱਖੀ ਗਈ ਸੀ, ਜਿਸ ਨਾਲ ਅਸਥਿਰ ਡਾਇਨਾਮਿਕਸ ਬਣੇ। ਉਨ੍ਹਾਂ ਦਰਸਾਇਆ ਕਿ ਤੇਜ਼ੀ ਨਾਲ ਵਿਕਸਤ ਹੋਣ ਵਾਲੀਆਂ ਆਬਾਦੀਆਂ ਵਿੱਚ ਦਰਅਸਲ ਆਪਣੇ ਪੁਸ਼ਤੈਨੀ ਕੰਟਰੋਲ ਆਬਾਦੀਆਂ ਨਾਲੋਂ ਬਹੁਤ ਜ਼ਿਆਦਾ ਆਬਾਦੀ ਸਥਿਰਤਾ ਸੀ।

ਸੰਜੋਗ ਨਾਲ, ਇਹ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਫ਼ਰੂਟਫ਼ਲਾਈ ਆਬਾਦੀਆਂ ਨੇ ਹੁਣ ਚੋਣ ਦੀਆਂ 800 ਆਬਾਦੀਆਂ (23) ਸਾਲ ਮੁਕੰਮਲ ਕਰ ਲਏ ਹਨ ਤੇ ਉਨ੍ਹਾਂ ਦੀ ਵਰਤੋਂ ਵਿਕਾਸਾਤਮਕ ਜੀਵਵਿਗਿਆਨ ਵਿੱਚ ਬੁਨਿਆਦੀ ਵਰਤਾਰੇ ਅਤੇ ਪ੍ਰਤੀਯੋਗੀ ਯੋਗਤਾ ਦੇ ਵਿਕਾਸ, ਵਿਸ਼ੇਸ਼ਤਾਵਾਤਾਵਰਣਅਤੇ ਕੈਨਾਲਾਈਜ਼ੇਸ਼ਨ ਦੀ ਚੋਣਆਸ਼ਰਿਤ ਪ੍ਰਕਿਰਤੀ, ਕੁਦਰਤੀ ਤੇ ਸੈਕਸੁਅਲ ਚੋਣ ਦੇ ਸੁਮੇਲ ਜ਼ਰੀਏ ਪ੍ਰਜਣਨ ਨਿਖੇੜ ਦੇ ਵਿਕਾਸ ਅਤੇ ਨਾਲ ਨਰਮਾਦਾ ਸਹਿਵਿਕਾਸ ਅਤੇ ਅੰਤਰਸੈਕਸੁਅਲ ਵਿਰੋਧ ਦੇ ਵਿਕਾਸ ਬਾਰੇ ਬਹੁਤ ਸਾਰੀਆਂ ਨਵੀਂਆਂ ਖੋਜਾਂ ਕਰਨ ਲਈ ਕੀਤੀ ਗਈ ਹੈ।

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਦੱਸਿਆ, ‘ਜੋਸ਼ੀ ਦੇ ਸਮੂਹ ਦਾ ਇਹ ਲੇਖ ਗੌਣ ਸੋਚਣੀ ਦੀ ਸ਼ਕਤੀ ਦਾ ਵਰਣਨ ਕਰਦਾ ਹੈ ਜੋ ਬੁਨਿਆਦੀ ਤੇ ਖੋਜੀ ਧਾਰਨਾਵਾਂ ਵੱਲ ਲਿਜਾਂਦੀਆਂ ਹਨ ਜੋ ਵਿਗਿਆਨ ਦੀ ਅਰਥਪੂਰਨ ਪ੍ਰਗਤੀ ਲਈ ਬਹੁਤ ਜ਼ਿਆਦਾ ਅਹਿਮ ਹਨ। ਬੁਨਿਆਦੀ ਸਾਇੰਸਜ਼ ਵਿੱਚ, ਵਧੇਰੇ ਜੋਖਮ, ਨਵੇਂ ਵਿਚਾਰਾਂ ਨਾਲ ਕੰਮ ਕਰਨ ਦੀ ਸਮਰੱਥਾ ਕਈ ਪੈਰੋਕਾਰਾਂ ਵਿੱਚੋਂ ਕੁਝ ਆਗੂਆਂ ਨੂੰ ਵੱਖ ਕਰ ਕੇ ਮਹਾਨ ਬਣਾ ਦਿੰਦੀ ਹੈ।

 

 Book.jpg

Amitabh Joshi.jpg Mallikarjun Shakarad.jpg N G Prasad.jpg Sutirth Dey.JPG

                               

ਪ੍ਰੋ. ਅਮਿਤਾਭ ਜੋਸ਼ੀਡਾ. ਮਲਿਕਾਰਜੁਨ ਸ਼ਾਕਾਰਾਡ ਡਾ. ਐੱਨ.ਜੀ. ਪ੍ਰਸਾਦ  ਡਾ. ਸੁਤੀਰਥ ਡੇਅ

 

*****

ਐੱਨਬੀ/ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)



(Release ID: 1658307) Visitor Counter : 158


Read this release in: English , Hindi