ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਏਆਈਸੀਟੀਈ ਨੇ ਜੀਓਸਪੇਸ਼ਲ ਨੂੰ ਗੇਟ ਅਤੇ ਨੈੱਟ ਪਰੀਖਿਆ ਵਿੱਚ ਇੱਕ ਵਿਸ਼ੇ ਵਜੋਂ ਸ਼ਾਮਲ ਕਰਨ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
23 SEP 2020 2:07PM by PIB Chandigarh
ਜੋ ਵਿਦਿਆਰਥੀ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਅਤੇ ਆਈਆਈਟੀਸ ਅਤੇ ਐੱਨਆਈਟੀਸ ਸਮੇਤ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਲੈਕਚਰਾਰ ਵਜੋਂ ਨਿਯੁਕਤੀ ਲਈ ਮਸ਼ਹੂਰ ਰਾਸ਼ਟਰੀ ਪਾਤਰਤਾ ਟੈਸਟ (ਨੈੱਟ) ਅਤੇ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਵਿੱਚ ਜੇਆਰਐੱਫ ਲਈ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ (ਗੇਟ) ਲਈ ਮੁਕਾਬਲਾ ਪਰੀਖਿਆ ਦੇਣ ਵਾਲੇ ਹਨ, ਹੁਣ ਇੱਕ ਵਿਸ਼ੇ ਦੇ ਤੌਰ ‘ਤੇ ਜੀਓਸਪੇਸ਼ਲ(ਭੂ-ਸਥਾਨਕ ਵਿਸ਼ੇ) ਦੀ ਚੋਣ ਕਰ ਸਕਦੇ ਹਨ। ਆਲ ਇੰਡੀਆ ਕੌਂਸਲ ਆਵ੍ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਇਸਰੋ ਦੇ ਸਾਬਕਾ ਚੇਅਰਮੈਨ ਡਾ. ਕੇ. ਕਸਤੂਰੀਰੰਗਨ ਦੀ ਪ੍ਰਧਾਨਗੀ ਹੇਠ ਨੈਸ਼ਨਲ ਜੀਓਸਪੇਸ਼ਲ ਟਾਸਕ ਫੋਰਸ ਰਿਪੋਰਟ 2013 ਦੀ ਸਿਫਾਰਸ਼ &’ਤੇ ਗੇਟ ਅਤੇ ਨੈੱਟ ਪਰੀਖਿਆ ਲਈ ਜੀਓਸਪੇਸ਼ਲ ਵਿਸ਼ੇ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ ਹੈ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਇੱਕ ਸੰਗਠਨ ਦੇ ਰੂਪ ਵਿੱਚ ਅਤੇ ਬਹੁਤ ਸਾਰੇ ਪੇਸ਼ੇਵਰਾਂ ਨੇ ਵਿਭਿੰਨ ਫੋਰਮਾਂ ‘ਤੇ, ਖਾਸ ਤੌਰ ‘ਤੇ ਜੀਈਟੀ ਅਤੇ ਐੱਨਈਟੀ ਦੀ ਪਰੀਖਿਆ ਵਿੱਚ ਜਿਓਸਪੇਟਲ ਵਿਸ਼ੇ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਬਾਰੇ ਚਾਨਣਾ ਪਾਇਆ ਹੈ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਜੀਓਸਪੇਸ਼ਲ ਚੇਅਰ ਪ੍ਰੋਫੈਸਰ, ਸੈਂਟਰ ਆਵ੍ ਜੀਓਇਨਫਰਮੈਟਿਕਸ, ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ, ਡਾ. ਕੇਸੀ ਤਿਵਾਰੀ (ਸੇਵਾ ਮੁਕਤ ਕਰਨਲ), ਨੇ ਜੀਓਸਪੇਸ਼ਲ ਵਿਸ਼ੇ ਨੂੰ ਜੀਈਟੀ (ਗੇਟ) ਅਤੇ ਐੱਨਈਟੀ (ਨੈੱਟ) ਦੀ ਪਰੀਖਿਆ ਵਿੱਚ ਸ਼ਾਮਲ ਕਰਨ ਲਈ ਸੁਹਿਰਦ ਯਤਨ ਕੀਤੇ ਸਨ, ਅਤੇ ਇਹ ਫੈਸਲਾ ਡੀਐੱਸਟੀ ਦਾ ਉੱਦਮ ਅਤੇ ਉਨ੍ਹਾਂ ਦੀ ਸਖਤ ਮਿਹਨਤ ਦਾ ਇੱਕ ਨਤੀਜਾ ਸੀ।
ਇਸ ਨਾਲ ਉਨ੍ਹਾਂ ਵਿਦਿਆਰਥੀਆਂ ਦੀ ਵਧ ਰਹੀ ਸੰਖਿਆ ਨੂੰ ਲਾਭ ਮਿਲੇਗਾ ਜੋ ਵਿਭਿੰਨ ਪੱਧਰਾਂ ‘ਤੇ ਜੀਓਸਪੇਸ਼ਲ ਨੂੰ ਇੱਕ ਵਿਸ਼ੇ ਵਜੋਂ ਲੈ ਰਹੇ ਹਨ ਅਤੇ ਜੋ ਦੇਸ਼ ਵਿੱਚ ਜੀਓਸਪੇਸ਼ਲ ਈਕੋਸਿਸਟਮ ਦੇ ਵਿਕਾਸ ਵਿੱਚ ਸਹਾਇਤਾ ਕਰਨਗੇ।
ਡੀਐੱਸਟੀ ਤਹਿਤ ਕੁਦਰਤੀ ਸੰਸਾਧਨ ਡੇਟਾ ਪ੍ਰਬੰਧਨ ਪ੍ਰਣਾਲੀ (ਐੱਨਆਰਡੀਐੱਮਐੱਸ) ਇੱਕ ਅੰਤਰ-ਅਨੁਸ਼ਾਸਨੀ ਖੋਜ ਪ੍ਰੋਗਰਾਮ ਹੈ ਜੋ ਭੂ-ਵਿਗਿਆਨ, ਟੈਕਨੋਲੋਜੀ ਅਤੇ ਇਸ ਦੇ ਕਾਰਜਾਂ ਨੂੰ ਕਿਸੇ ਖੇਤਰ ਨਾਲ ਸਬੰਧਿਤ ਖਾਸ ਸਮੱਸਿਆਵਾਂ ਦੇ ਉਭਰ ਰਹੇ ਖੇਤਰਾਂ ਵਿੱਚ ਆਰਐਂਡਡੀ ਨੂੰ ਉਤਸ਼ਾਹਿਤ ਕਰਦਾ ਹੈ। ਸਾਲਾਂ ਤੋਂ, ਇਸ ਨੇ ਰਾਜ, ਜ਼ਿਲ੍ਹਾ ਅਤੇ ਸਥਾਨਕ ਪੱਧਰ ‘ਤੇ ਪਾਇਲਟ ਪੈਮਾਨੇ ‘ਤੇ ਭੂ-ਸਥਾਨਕ ਡੇਟਾ ਅਤੇ ਜਾਣਕਾਰੀ ਪ੍ਰਬੰਧਨ ਲਈ ਸਮਰੱਥਾ ਵਿਕਸਿਤ ਕਰਨ ਅਤੇ ਜੀਓਸਪੇਸ਼ਲ ਟੈਕਨੋਲੋਜੀਆਂ ਦੀਆਂ ਉਪਯੋਗਤਾਵਾਂ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ।
ਹੁਣ, ਇਹ ਰਾਸ਼ਟਰੀ ਜੀਓਸਪੇਸ਼ਲ ਪ੍ਰੋਗ੍ਰਾਮ ਦੇ ਰੂਪ ਵਿੱਚ ਵਿਕਸਤ ਹੋ ਰਿਹਾ ਹੈ ਅਤੇ ਰਾਸ਼ਟਰੀ ਜੀਓਸਪੇਸ਼ਲ ਈਕੋਸਿਸਟਮ ਦੀ ਸ਼ਮੂਲੀਅਤ ਕਰ ਰਿਹਾ ਹੈ ਅਤੇ ਜੀਓਸਪੇਸ਼ਲ ਵਿਗਿਆਨ ਅਤੇ ਟੈਕਨੋਲੋਜੀ ਦੇ ਹੱਲ, ਸਮਰੱਥਾ ਨਿਰਮਾਣ, ਉੱਦਮਤਾ,ਅਤੇ ਸ਼ਾਸਨ ਦੇ ਸਾਰੇ ਪੱਧਰਾਂ ‘ਤੇ ਟਿਕਾਊ ਸਮਾਜ-ਵਿਗਿਆਨਕ-ਆਰਥਿਕ ਵਿਕਾਸ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਵੱਖ-ਵੱਖ ਪੱਧਰਾਂ ‘ਤੇ ਭੂ-ਸਥਾਨਕ ਵਿਸ਼ਾ ਸ਼ਾਮਲ ਕਰਨ ‘ਤੇ ਜ਼ੋਰ ਦੇ ਰਿਹਾ ਹੈ।
“ਜੀਓਸਪੇਸ਼ਲ ਸਾਇੰਸ ਅਤੇ ਟੈਕਨੋਲੋਜੀ ਇੱਕ ਤੇਜ਼ੀ ਨਾਲ ਵਿਕਸਤ ਹੋਣ ਵਾਲਾ ਵਿਸ਼ਾ ਹੈ ਜੋ ਯੋਜਨਾਬੰਦੀ, ਵਿਕਾਸ ਅਤੇ ਸ਼ਾਸਨ ਦੀਆਂ ਗਤੀਵਿਧੀਆਂ ਦੀ ਸਰਕਾਰੀ ਅਤੇ ਨਿਜੀ ਖੇਤਰਾਂ ਵਿੱਚ ਬੇਮਿਸਾਲ ਅਵਸਰਾਂ ਦੀ ਬਹੁਤਾਤ ਦਾ ਅਧਾਰ ਬਣਦਾ ਹੈ।
ਪ੍ਰਧਾਨ ਮੰਤਰੀ ਦੁਆਰਾ ਹਾਲ ਹੀ ਵਿੱਚ, ਡਰੋਨ ਅਤੇ ਨਵੀਨਤਮ ਸਰਵੇਖਣ ਵਿਧੀਆਂ ਦੀ ਵਰਤੋਂ ਕਰਦੇ ਹੋਏ ਗ੍ਰਾਮੀਣ ਵਸੋਂ ਵਾਲੀਆਂ ਜ਼ਮੀਨਾਂ ਦਾ ਨਕਸ਼ਾ ਲਾਉਣ ਲਈ ਲਾਂਚ ਕੀਤੀ ਗਈ ਸੁਆਮੀਤਵ ਯੋਜਨਾ, ਇੱਕ ਚੰਗੀ ਉਦਾਹਰਣ ਹੈ। ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਇਹ ਯੋਜਨਾ ਹੋਰਨਾਂ ਗੱਲਾਂ ਤੋਂ ਇਲਾਵਾ ਯੋਜਨਾਵਾਂ, ਮਾਲੀਆ ਇਕੱਤਰ ਕਰਨ ਅਤੇ ਜਾਇਦਾਦ ਦੇ ਅਧਿਕਾਰਾਂ ਨੂੰ ਸੁਚਾਰੂ ਬਣਾਵੇਗੀ ਅਤੇ ਮਾਲਕਾਂ ਦੁਆਰਾ ਕਰਜ਼ਾ ਲੈਣ ਅਤੇ ਜਾਇਦਾਦ ਨਾਲ ਜੁੜੇ ਝਗੜੇ ਦੇ ਨਿਪਟਾਰੇ ‘ਤੇ ਇਸ ਦਾ ਵੱਡਾ ਸਕਾਰਾਤਮਕ ਪ੍ਰਭਾਵ ਪਵੇਗਾ।
*******
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(रिलीज़ आईडी: 1658303)
आगंतुक पटल : 152