ਵਣਜ ਤੇ ਉਦਯੋਗ ਮੰਤਰਾਲਾ
ਰਾਸ਼ਟਰੀ ਜੀ ਆਈ ਐੱਸ ਇਨੇਬਲਡ ਲੈਂਡ ਬੈਂਕ ਸਿਸਟਮ
प्रविष्टि तिथि:
23 SEP 2020 2:38PM by PIB Chandigarh
ਸਰਕਾਰ ਨੇ ਪਹਿਲੇ ਪੜਾਅ ਦੌਰਾਨ 6 ਸੂਬਿਆਂ ਵਿੱਚ ਜੀ ਆਈ ਐੱਸ ਸਿਸਟਮ ਨਾਲ ਇੱਕ ਸੰਗਠਿਤ ਉਦਯੋਗ ਇਨਫੋਰਮੇਸ਼ਨ ਪੋਰਟਲ ਬਣਾਇਆ ਹੈ ਜੋ ਵਿਸ਼ਵ ਭਰ ਵਿੱਚ ਕਿਤੇ ਵੀ ਰਹਿੰਦੇ ਨਿਵੇਸ਼ਕਾਂ ਨੂੰ ਰੀਅਲ ਟਾਈਮ ਅਧਾਰ ਤੇ ਭੂਮੀ ਦੀ ਉਪਲਬੱਧਤਾ ਅਤੇ ਪਲਾਟ ਪੱਧਰ ਤੇ ਜਾਣਕਾਰੀ ਮੁਹੱਈਆ ਕਰੇਗਾ ਤਾਂ ਜੋ ਉਹ ਇਸ ਜਾਣਕਾਰੀ ਤੇ ਅਧਾਰਿਤ ਫੈਸਲੇ ਲੈ ਸਕਣ ।
ਨੈਸ਼ਨਲ ਭੂਮੀ ਬੈਂਕ ਦੇ ਵਿਕਾਸ ਲਈ ਸਰਕਾਰ ਉਦਯੋਗਿਕ ਭੂਮੀ ਪਲਾਟ ਪੱਧਰ ਜਾਣਕਾਰੀ ਸਮੇਤ , ਸੰਪਰਕ ਪੱਧਰ , ਮੁੱਢਲੀਆਂ ਸਹੂਲਤਾਂ ਤੇ ਹੋਰ ਉਪਲਬੱਧ ਸਹੂਲਤਾਂ ਅਤੇ ਪਾਰਕ ਡਿਵੈਲਪਰ/ਅਧਿਕਾਰੀਆਂ ਦੇ ਕੋਨਟੈਕਟ ਜਾਣਕਾਰੀ ਇਕੱਠਾ ਕਰਨ ਦਾ ਇਰਾਦਾ ਰੱਖਦੀ ਹੈ ।
ਸਰਕਾਰੀ ਏਜੰਸੀਆਂ ਨੂੰ ਇੱਕ ਵਿਲੱਖਣ ਯੁਜ਼ਰ ਆਈ ਡੀ ਤੇ ਪਾਸਵਰਡ ਮੁਹੱਈਆ ਕੀਤਾ ਜਾਵੇਗਾ ਤਾਂ ਜੋ ਉਹ ਭੂਮੀ ਦੀ ਵਿਸਥਾਰਿਤ ਜਾਣਕਾਰੀ ਅਪਲੋਡ ਕਰ ਸਕਣ । ਇਸ ਤੋਂ ਇਲਾਵਾ ਹੋਰ ਨਿਵੇਸ਼ਕ https://iis.ncog.gov.in/parks ਤੇ ਜਾ ਸਕਦੇ ਨੇ ਅਤੇ ਯੁਜ਼ਰ ਨੇਮ ਤੇ ਪਾਸਵਰਡ ਬਣਾ ਕੇ ਪੋਰਟਲ ਉੱਪਰ ਰਜਿਸਟਰ ਕਰ ਸਕਦੇ ਹਨ । ਇਸ ਨਾਲ ਉਹ ਲਾਗਇੰਨ ਕਰਕੇ ਇਸ ਪੋਰਟਲ ਤੇ ਉਪਲਬੱਧ ਜਾਣਕਾਰੀ ਵੀ ਦੇਖ ਸਕਦੇ ਹਨ । ਝਾਰਖੰਡ ਅੱਠਾਂ ਸੂਬਿਆਂ ਵਿੱਚੋਂ ਇੱਕ ਅਜਿਹਾ ਸੂਬਾ ਹੈ ਜੋ ਸੂਬਾ ਭੂਮੀ ਬੈਂਕ ਅਤੇ ਜੀ ਆਈ ਐੱਸ ਸਿਸਟਮ ਦੇ ਨਾਲ ਆਈ ਆਈ ਐੱਸ ਪੋਰਟਲ ਤੇ ਸੰਗਠਿਤ ਹੈ । ਸੂਬੇ ਨੇ ਪਿੱਛੇ ਜਿਹੇ ਇਸ ਪੋਰਟਲ ਤੇ ਮੈਨੂਅਲੀ ਭੂਮੀ ਡਾਟਾ ਅਪਲੋਡ ਕੀਤਾ ਹੈ । ਸੂਬੇ ਵੱਲੋਂ ਦੋਹਾਂ ਸਿਸਟਮਸ ਦੇ ਇਕੱਠਾ ਹੋਣ ਲਈ ਸਟੈਂਡਰਡ ਓਪਰੇਸ਼ਨ ਪਰੋਸੀਜ਼ਰਸ ਅਨੁਸਾਰ ਆਪਣੇ ਪੋਰਟਲ ਨਾਲ ਇਸ ਨੂੰ ਜੋੜਨਾ ਅਜੇ ਬਾਕੀ ਹੈ । ਝਾਰਖੰਡ ਸੂਬੇ ਦੀਆਂ ਤਕਨੀਕੀ ਟੀਮਾਂ ਐੱਮ ਈ ਆਈ ਟੀ ਵਾਈ ਟੀਮ ਨਾਲ ਸੰਪਰਕ ਵਿੱਚ ਹਨ , ਜੋ ਜੀ ਆਈ ਐੱਸ ਅਧਾਰਿਤ ਆਈ ਆਈ ਐੱਸ ਸਿਸਟਮ ਤਹਿਤ ਰਾਸ਼ਟਰੀ ਭੂਮੀ ਬੈਂਕ ਨੂੰ ਵਿਕਸਿਤ ਕਰਨ ਲਈ ਤਕਨੀਕੀ ਸਹਾਇਤਾ ਮੁਹੱਈਆ ਕਰ ਰਹੀ ਹੈ ।
ਇਹ ਜਾਣਕਾਰੀ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
ਵਾਈ ਬੀ / ਏ ਪੀ
(रिलीज़ आईडी: 1658249)
आगंतुक पटल : 123