ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਵਿਗਿਆਨ ਕਾਂਗਰਸ ਦੀਆਂ ਉਪਲੱਬਧੀਆਂ

Posted On: 21 SEP 2020 6:50PM by PIB Chandigarh

ਸਲਾਨਾ ਭਾਰਤੀ ਵਿਗਿਆਨ ਕਾਂਗਰਸ ਦਾ ਆਯੋਜਨ ਸਾਲ 1914 ਤੋਂ ਹਰੇਕ ਸਾਲ ਕੀਤਾ ਜਾਂਦਾ ਹੈ। ਇਸ ਸਾਲ 107ਵੀਂ ਵਿਗਿਆਨ ਕਾਂਗਰਸ ਦਾ ਆਯੋਜਨ ਖੇਤੀ ਵਿਗਿਆਨ ਯੂਨੀਵਰਸਿਟੀ, ਜੀਕੇਵੀਕੇ ਕੈਂਪਸ, ਬੰਗਲੌਰ, ਕਰਨਾਟਕ ਵਿੱਚ 3-7 ਜਨਵਰੀ, 2020 ਦੇ ਦੌਰਾਨ ਕੀਤਾ ਗਿਆ ਜਿਸਦਾ ਕੇਂਦਰੀ ਵਿਸ਼ਾ ਵਸਤੂ ਸੀ-ਵਿਗਿਆਨ ਅਤੇ ਟੈਕਨੋਲੋਜੀ : ਗ੍ਰਾਮੀਣ ਵਿਕਾਸ।

 

ਇਸ ਪ੍ਰਕਿਰਿਆ ਜ਼ਰੀਏ ਭਾਰਤੀ ਵਿਗਿਆਨ ਕਾਂਗਰਸ ਸੰਸਥਾ ਆਮ ਰੂਪ ਨਾਲ ਵਿਗਿਆਨ ਅਤੇ ਵਿਸ਼ੇਸ਼ ਰੂਪ ਨਾਲ ਰਾਸ਼ਟਰੀ ਵਿਗਿਆਨ ਨੀਤੀ ਦੇ ਵਿਕਾਸ ਵਿੱਚ ਯੋਗਦਾਨ ਦਿੰਦੀ ਰਹੀ ਹੈ। ਬਾਲ ਵਿਗਿਆਨ ਕਾਂਗਰਸ, ਮਹਿਲਾ ਵਿਗਿਆਨ ਕਾਂਗਰਸ, ਕਿਸਾਨ ਕੇਂਦ੍ਰਿਤ ਵਿਗਿਆਨ ਕਾਂਗਰਸ, ਵਿਗਿਆਨ ਪ੍ਰਦਰਸ਼ਨੀ ਅਤੇ ਵਿਗਿਆਨ ਸੰਚਾਰਕ ਮੀਟਿੰਗ ਦਾ ਆਯੋਜਨ ਵੀ ਉਪਰੋਕਤ ਸਮੇਂ ਦੌਰਾਨ ਕੀਤਾ ਗਿਆ। ਸੰਮੇਲਨ ਦੀ ਕਾਰਵਾਈ ਪੱਤਰਕਾਵਾਂ, ਰਿਪੋਰਟ ਅਤੇ ਹੋਰ ਸਮੱਗਰੀ ਦਾ ਵਿਤਰਣ ਪ੍ਰਤੀਭਾਗੀਆਂ ਵਿਚਕਾਰ ਵਿਗਿਆਨ ਨੂੰ ਮਕਬੂਲ ਬਣਾਉਣ ਅਤੇ ਭਾਰਤ ਦੀ ਜਨਤਾ ਵਿਚਕਾਰ ਵਿਗਿਆਨਕ ਪ੍ਰਵਿਰਤੀ ਦੀ ਸਿਰਜਣਾ ਕਰਨ ਲਈ ਕੀਤਾ ਗਿਆ।

 

ਨੋਬਲ ਪੁਰਸਕਾਰ ਜੇਤੂਆਂ, ਵਿਗਿਆਨਕਾਂ, ਬੁੱਧੀਜੀਵੀਆਂ, ਅਕਾਦਮਿਸ਼ਨਾਂ, ਨੀਤੀ ਨਿਰਮਾਤਾਵਾਂ, ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਵਿਭਿੰਨ ਸੰਸਥਾਨਾਂ ਦੇ ਪ੍ਰਤੀਨਿਧੀਆਂ ਸਮੇਤ ਲਗਭਗ 15,000 ਪ੍ਰਤੀਭਾਗੀਆਂ ਨੇ 107ਵੀਂ ਭਾਰਤੀ ਵਿਗਿਆਨ ਕਾਂਗਰਸ ਵਿੱਚ ਭਾਗ ਲਿਆ। ਕਾਂਗਰਸ ਦੌਰਾਨ ਖੇਤੀ ਅਤੇ ਵਣ ਵਿਗਿਆਨ, ਪਸ਼ੂ, ਵੈਟਰਨਰੀ ਅਤੇ ਮੱਛੀ ਪਾਲਣ, ਮਾਨਵ ਵਿਗਿਆਨ ਅਤੇ ਵਿਵਹਾਰਕ ਵਿਗਿਆਨ (ਪੁਰਾਤੱਤ ਵਿਗਿਆਨ, ਮਨੋਵਿਗਿਆਨ, ਸਿੱਖਿਆ ਅਤੇ ਮਿਲਟਰੀ ਸਾਇੰਸ ਸਮੇਤ), ਰਸਾਇਣ ਵਿਗਿਆਨ, ਪ੍ਰਿਥਵੀ ਪ੍ਰਣਾਲੀ ਵਿਗਿਆਨ, ਇੰਜਨੀਅਰਿੰਗ ਵਿਗਿਆਨ, ਵਾਤਾਵਰਣ ਵਿਗਿਆਨ, ਸੂਚਨਾ ਅਤੇ ਸੰਚਾਰ ਵਿਗਿਆਨ ਅਤੇ ਟੈਕਨੋਲੋਜੀ (ਕੰਪਿਊਟਰ ਵਿਗਿਆਨ ਸਮੇਤ), ਪਦਾਰਥ ਵਿਗਿਆਨ, ਗਣਿਤ ਵਿਗਿਆਨ (ਅੰਕੜਾ ਸਮੇਤ), ਮੈਡੀਕਲ ਵਿਗਿਆਨ (ਸਰੀਰਿਕ ਕਿਰਿਆ ਵਿਗਿਆਨ ਸਮੇਤ) ਨਵ ਜੀਵ ਵਿਗਿਆਨ (ਜੈਵ ਰਸਾਇਣ, ਜੈਵ ਭੌਤਿਕੀ, ਅਣੂ ਜੀਵ ਵਿਗਿਆਨ ਅਤੇ ਜੈਵ ਟੈਕਨੋਲੋਜੀ ਸਮੇਤ), ਭੌਤਿਕ ਵਿਗਿਆਨ ਅਤੇ ਪੌਦਾ ਵਿਗਿਆਨ ਵਿਸ਼ਿਆਂ ਤੇ 14 ਸੈਕਸ਼ਨਲ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੀਆਂ ਸਿਫਾਰਸ਼ਾਂ ਕਾਂਗਰਸ ਦੇ ਨਤੀਜੇ ਦੇ ਰੂਪ ਵਿੱਚ ਪ੍ਰਤੀਭਾਗੀਆਂ ਵਿੱਚ ਗ੍ਰਾਮੀਣ ਅਤੇ ਵਿਦਿਆਰਥੀ ਸਮੁਦਾਏ ਨੂੰ ਸੰਵੇਦਨਸ਼ੀਲ ਬਣਾਉਣ ਲਈ ਸੰਚਾਲਿਤ ਕੀਤੀ ਗਈ।

 

107ਵੀਂ ਆਈਐੱਸਸੀ ਦੀ 14 ਸੈਕਸ਼ਨਲ ਮੀਟਿੰਗਾਂ ਦੀਆਂ ਸਿਫਾਰਸ਼ਾਂ 28 ਭਾਰਤੀ ਵਿਗਿਆਨ ਸੰਸਥਾ (ਆਈਐੱਸਸੀਏ) ਦੀਆਂ ਖੇਤਰੀ ਸ਼ਾਖਾਵਾਂ ਨੂੰ ਸੰਚਾਲਿਤ ਕੀਤੀਆਂ ਗਈਆਂ। ਇਹ ਸ਼ਾਖਾਵਾਂ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਅਤੇ ਉਨਤੀ ਲਈ ਰਚਨਾਤਮਕ ਕਾਰਜ ਦੀ ਕਲਪਨਾ ਪੂਰਾ ਸਾਲ ਕਰਦੀਆਂ ਹਨ। ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਨੇ ਟਰਾਂਸਲੇਸ਼ਨ ਵਿਗਿਆਨ ਅਤੇ ਕਫਾਇਤੀ ਅਤੇ ਨਿਰੰਤਰ ਯਤਨਾਂ ਨੂੰ ਅਪਗ੍ਰੇਡ ਕਰਨ ਲਈ ਕਈ ਕਦਮ ਚੁੱਕੇ ਹਨ। ਕੁਝ ਪ੍ਰਮੁੱਖ ਪਹਿਲਾਂ ਇਸ ਦਿਸ਼ਾ ਵਿੱਚ ਨਿਮਨ ਅਨੁਸਾਰ ਹਨ:

 

1.        ਵਿਗਿਆਨ ਅਤੇ ਟੈਕਨੋਲੋਜੀ  ਵਿਭਾਗ (ਡੀਐੱਸਟੀ) ਨੇ ਟਰਾਂਸਲੇਸ਼ਨ  ਵਿਗਿਆਨ (translational science) ’ਤੇ ਬਲ ਦੇਣ ਲਈ ਵਿਭਾਗ ਦੇ ਮੌਜੂਦਾ ਖੁਦਮੁਖਤਿਆਰ ਸੰਸਥਾਨਾਂ ਵਿੱਚ ਪੰਜ ਤਕਨੀਕੀ ਖੋਜ ਕੇਂਦਰਾਂ (ਟੀਆਰਸੀ) ਦੀ ਸਥਾਪਨਾ ਕੀਤੀ ਹੈ।

 

2.        ਡੀਐਸੱਟੀ ਨੇ ਇਸੰਪੈਕਟਿੰਗ ਰਿਸਰਚ ਇਨੋਵੇਸ਼ਨ ਐਂਡ ਟੈਕਨੋਲੋਜੀ (ਇਮਪ੍ਰਿੰਟ) ਪ੍ਰੋਜੈਕਟ ਤੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮਐੱਚਆਰਡੀ) ਨਾਲ ਸਹਿਯੋਗ ਵੀ ਕੀਤਾ ਹੈ। ਇਸ ਪਹਿਲ ਵਿੱਚ ਉਤਪਾਦ/ਸੇਵਾ ਦੇ ਨਿਰਮਾਣ ਲਈ ਜ਼ਿਆਦਾ ਮੰਗ ਸੰਚਾਲਿਤ ਕਾਰਜਨੀਤੀ ਨਾਲ ਲਾਗੂ ਕਰਨ ਸੰਸਥਾਨਾਂ ਦੇ ਕਾਰਜ ਖੇਤਰ ਦਾ ਵਿਸਥਾਰ ਕੀਤਾ ਜਾਂਦਾ ਹੈ ਅਤੇ ਭਾਰਤ ਦੇ ਰਾਜਾਂ ਦੀਆਂ ਵਿਸ਼ੇਸ਼ ਬਾਹਰਤਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਕਿ ਅੰਤਿਮ ਵਰਤੋਂਕਾਰ ਤੱਕ ਟਰਾਂਸਲੇਸ਼ਨ ਅਤੇ ਟੈਕਨੋਲੋਜੀ ਅਨੁਕੂਲਨ ਨੂੰ ਸਰਲ ਬਣਾਇਆ ਜਾ ਸਕੇ।

 

3.        ਜੈਵ ਟੈਕਨੋਲੋਜੀ ਵਿਭਾਗ (ਡੀਬੀਟੀ) ਖੋਜ ਸੰਸਥਾਨਾਂ, ਵਿਗਿਆਨਕ ਸੰਗਠਨਾਂ ਅਤੇ ਯੂਨੀਵਰਸਿਟੀਆਂ ਜ਼ਰੀਏ ਜੈਵ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਨ ਖੋਜ ਅਤੇ ਵਿਕਾਸ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣਾ ਹੈ। ਇਹ ਵਿਭਾਗ ਆਪਣੇ ਜਨਤਕ ਖੇਤਰ ਦੇ ਉਪਕ੍ਰਮ, ਜੈਵ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪ੍ਰੀਸ਼ਦ (ਬੀਆਈਆਰਏਸੀ) ਜ਼ਰੀਏ ਟਰਾਂਸਲੇਸ਼ਨ ਖੋਜ ਨੂੰ ਅਪਗ੍ਰੇਡ ਵੀ ਕਰਦਾ ਹੈ। ਬੀਆਈਆਰਏਸੀ ਵਿਭਿੰਨ ਪ੍ਰੋਗਰਾਮਾਂ ਜ਼ਰੀਏ ਜੈਵ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਨ ਖੋਜ ਅਤੇ ਵਿਕਾਸ ਗਤੀਵਿਧੀਆਂ ਨੂੰ ਸਹਾਇਤਾ ਕਰ ਰਿਹਾ ਹੈ। ਇਹ ਸਹਾਇਤਾ ਵਿਚਾਰਧਾਰਾ, ਧਾਰਨਾ ਸਬੂਤ, ਪ੍ਰੋਟੋਟਾਈਪਿੰਗ, ਪ੍ਰਯੋਗਿਕ ਪੱਧਰ ਤੇ ਵਿਕਾਸ, ਤਸਦੀਕੀਕਰਨ ਅਤੇ ਉਤਪਾਦ ਵਿਕਾਸ ਸਮੇਤ ਉਤਪਾਦ ਦੇ ਵਿਕਾਸ ਦੇ ਸਾਰੇ ਪੜਾਵਾਂ ਲਈ ਪ੍ਰਦਾਨ ਕੀਤੀ ਜਾਂਦੀ ਹੈ।

 

4.        ਵਿਗਿਆਨ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਅਤਿ ਆਧੁਨਿਕ ਵਿਗਿਆਨ ਦਾ ਪਾਲਣ ਕਰ ਰਹੀ ਹੈ ਅਤੇ ਵਾਯੂ ਆਕਾਸ਼, ਇਲੈੱਕਟ੍ਰੌਨਿਕਸ ਅਤੇ ਇੰਸਟ੍ਰੂਮੈਂਟੇਸ਼ਨ ਅਤੇ ਰਣਨੀਤਕ ਖੇਤਰ, ਨਾਗਰਿਕ ਬੁਨਿਆਦੀ ਢਾਂਚਾ ਅਤੇ ਇੰਜਨੀਅਰਿੰਗ, ਮਾਈਨਿੰਗ, ਖਣਿਜ ਧਾਤਾਂ ਅਤੇ ਪਦਾਰਥ, ਰਸਾਇਣ  (ਚਮੜੇ ਸਮੇਤ) ਅਤੇ ਪੈਟਰੋਰਸਾਇਣ, ਊਰਜਾ (ਰਵਾਇਤੀ ਅਤੇ ਗੈਰ ਰਵਾਇਤੀ), ਊਰਜਾ ਡਿਵਾਇਸਾਂ, ਈਕੋਤੰਤਰ, ਵਾਤਾਵਰਣ, ਪ੍ਰਿਥਵੀ ਵਿਗਿਆਨ ਅਤੇ ਜਲ,ਖੇਤੀਬਾੜੀ, ਪੋਸ਼ਣ ਅਤੇ ਜੈਵ ਟੈਕਨੋਲੋਜੀ ਅਤੇ ਸਿਹਤ ਦੇਖਭਾਲ ਵਰਗੇ ਵਿਭਿੰਨ ਖੇਤਰਾਂ ਵਿੱਚ ਟੈਕਨੋਲੋਜੀ, ਉਤਪਾਦਾਂ ਅਤੇ ਗਿਆਨ ਅਧਾਰਿਤ ਸੇਵਾਵਾਂ ਦਾ ਵਿਕਾਸ ਕਰ ਰਹੀ ਹੈ। ਟਰਾਂਸਲੇਸ਼ਨ ਖੋਜ ਤੇ ਜ਼ਿਆਦਾ ਬਲ ਦੇਣ ਲਈ ਵਾਧੂ ਕਦਮ ਚੁੱਕਦੇ ਹੋਏ ਸੀਐੱਸਆਈਆਰ ਦੋ ਪ੍ਰਕਾਰ ਦੇ ਪ੍ਰੋਜੈਕਟਾਂ-ਫਾਸਟ ਟਰੈਕ ਟਰਾਂਸਲੇਸ਼ਨ ਪ੍ਰੋਜੈਕਟਾਂ ਅਤੇ ਮਿਸ਼ਨ ਪੱਧਤੀ ਦੇ ਪ੍ਰੋਜੈਕਟਾਂ ਨੂੰ ਲਾਗੂ ਕਰ ਰਹੀ ਹੈ।

 

ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ 20 ਸਤੰਬਰ 2020 ਨੂੰ ਇਹ ਜਾਣਕਾਰੀ ਦਿੱਤੀ।

 

*****

 

ਐੱਨਬੀ/ਕੇਜੀਐੱਸ




(Release ID: 1657706) Visitor Counter : 169


Read this release in: English , Hindi