ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਐੱਨਆਰਏ ਨੂੰ ਸਤੰਬਰ, 2021 ਤੋਂ ਸੀਈਟੀ ਆਯੋਜਿਤ ਕਰਨ ਦੀ ਉਮੀਦ ਹੈ : ਡਾ. ਜਿਤੇਂਦਰ ਸਿੰਘ

Posted On: 21 SEP 2020 4:50PM by PIB Chandigarh

ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਰਾਜ ਮੰਤਰੀ ਡਾ.ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਐੱਨਆਰਏ ਨੂੰ ਸਤੰਬਰ, 2021 ਤੋਂ ਸੀਈਟੀ ਆਯੋਜਿਤ ਕਰਨ ਦੀ ਉਮੀਦ ਹੈ।

 

ਸਰਕਾਰ ਨੇ ਰਾਸ਼ਟਰੀ ਭਰਤੀ ਏਜੰਸੀ (ਐੱਨਆਰਏ) ਦੇ ਆਦੇਸ਼ ਨੂੰ ਮਿਤੀ 28.08.2020 ਨੂੰ ਇੱਕ ਸੁਤੰਤਰ,ਪੇਸ਼ੇਵਰ, ਮਾਹਿਰ ਸੰਗਠਨ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ, ਜਿਹੜਾ ਗਰੁੱਪ 'ਬੀ' ਗਜ਼ਟਿਡ ਪੋਸਟਾਂ, ਗਰੁੱਪ 'ਬੀ' ਨਾਨ-ਗਜ਼ਟਿਡ ਪੋਸਟਾਂ ਦੀਆ ਅਸਾਮੀਆਂ ਦੇ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਦੇ ਲਈ ਕੰਪਿਊਟਰ ਅਧਾਰਿਤ ਔਨਲਾਈਨ ਆਮ ਪਾਤਰਤਾ ਟੈਸਟ (ਸੀਈਟੀ) ਦਾ ਆਯੋਜਨ ਕਰੇਗਾ, ਜਿਨ੍ਹਾਂ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਸਲਾਹ ਨਾਲ ਛੋਟ ਦਿੱਤੀ ਗਈ ਹੈ; ਗਰੁੱਪ ਸੀ ਅਸਾਮੀਆਂ ਸਰਕਾਰ ਵਿੱਚ ਅਤੇ ਇਸ ਦੇ ਬਰਾਬਰ ਅਸਾਮੀਆਂ (ਜਿੱਥੇ ਅਜਿਹੀ ਕੋਈ ਵਰਗੀਕਰਣ ਮੌਜੂਦ ਨਹੀਂ ਹੈ) ਸਰਕਾਰ ਦੇ ਉਪਕਰਣ ਵਿੱਚ ਹੈ,ਜਿਸ ਦੇ ਲਈ ਬਰਾਬਰ ਦੀ ਪਾਤਰਤਾ ਦੀਆਂ ਸ਼ਰਤਾਂ ਨਿਰਧਾਰਿਤ ਕੀਤੀਆਂ ਗਈਆਂ ਹਨ।ਐੱਨਆਰਏ ਦੀ ਸਥਾਪਨਾ ਨੇੜਲ਼ੇ ਜ਼ਿਲ੍ਹਾ ਹੈਡਕਵਾਟਰ ਵਿੱਚ ਸਾਰੇ ਉਮੀਦਵਾਰਾਂ ਨੂੰ ਇੱਕ ਹੀ ਪਲੇਟਫਾਰਮ ਪ੍ਰਦਾਨ ਕਰਨ ਅਤੇ ਇਕਸਾਰਤਾ ਅਤੇ ਭਰਤੀ ਵਿੱਚ ਸ਼ਾਮਲ ਕਰਨ ਦੇ ਇੱਕ ਨਵੇਂ ਮਾਪਦੰਡ ਨੂੰ ਸਥਾਪਿਤ ਕਰਨ ਦੇ ਉਦੇਸ਼ ਲਈ ਕੀਤੀ ਗਈ ਹੈ।

 

ਐੱਨਆਰਏ ਸਰਕਾਰੀ ਖੇਤਰ ਵਿੱਚ ਨੌਕਰੀਆਂ ਲਈ ਉਮੀਦਵਾਰਾਂ ਦੀ ਸਕ੍ਰੀਨ/ਸ਼ਾਰਟ ਲਿਸਟ ਕਰਨ ਲਈ ਸੀਈਟੀ ਦਾ ਪ੍ਰਬੰਧ ਕਰੇਗੀ, ਜਿਸ ਵਿੱਚ ਮੌਜੂਦਾ ਸਮੇ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ), ਰੇਲਵੇ ਭਰਤੀ ਬੋਰਡ (ਆਰਆਰਬੀ) ਅਤੇ ਇੰਸਟੀਟਿਊਟ ਆਵ੍ ਬੈਂਕਿੰਗ ਪਰਸੋਨਲ ਸਿਲੈਕਸ਼ਨ (ਆਈਬੀਪੀਐੱਸ) ਦੁਆਰਾ ਭਰਤੀ ਕੀਤੀ ਜਾਂਦੀ ਹੈ।ਐੱਨਆਰਏ ਉਮੀਦਵਾਰਾਂ ਦੀ ਮੁੱਢਲੀ ਸਕ੍ਰੀਨਿੰਗ ਕਰੇਗਾ। ਅੰਤਿਮ ਭਰਤੀ ਸਬੰਧਿਤ ਏਜੰਸੀਆਂ ਐੱਸਐੱਸਸੀ,ਆਰਆਰਬੀ ਅਤੇ ਆਈਬੀਪੀਐੱਸ ਦੁਆਰਾ ਕੀਤੀ ਜਾਣ ਵਾਲੀ ਡੋਮੇਨ ਵਿਸ਼ੇਸ਼ ਪ੍ਰੀਖਿਆਵਾਂ/ਟੈਸਟਾਂ ਦੁਆਰਾ ਕੀਤੀ ਜਾਵੇਗੀ। ਐੱਨਆਰਏ ਦੁਆਰਾ ਕਰਵਾਏ ਗਏ ਸੀਈਟੀ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ, ਉਮੀਦਵਾਰ ਸਬੰਧਿਤ ਭਰਤੀ ਏਜੰਸੀਆਂ ਦੁਆਰਾ ਲਈ ਜਾਣ ਵਾਲੀ ਡੋਮੇਨ ਵਿਸ਼ੇਸ਼ ਪ੍ਰੀਖਿਆ/ਟੈਸਟਾਂ ਵਿੱਚ ਸ਼ਾਮਲ ਹੋ ਸਕਦੇ ਹਨ।

 

ਐੱਨਆਰਏ ਲੋੜ ਅਨੁਸਾਰ ਅਤੇ ਖੇਤਰੀ ਭਾਸ਼ਾ ਵਿੱਚ ਟੈਸਟ ਦੇਣ ਦੀ ਚੋਣ ਕਰਨ ਵਾਲੇ ਉਮੀਦਵਾਰਾਂ ਕਾਫੀ ਗਿਣਤੀ ਹੋਣ 'ਤੇ, ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸ਼ਾਮਲ ਸਾਰੀਆਂ ਖੇਤਰੀ ਭਾਸ਼ਾਵਾਂ ਵਿੱਚ ਪ੍ਰਸ਼ਨ ਬੈਂਕ/ਪੇਪਰ ਦਾ ਅਨੁਵਾਦ ਕਰਨ ਲਈ ਭਾਸ਼ਾ ਮਾਹਰਾਂ ਦੀ ਪਹਿਚਾਣ ਕਰੇਗਾ।

 

                                                        <><><><><>

ਐੱਸਐੱਨਸੀ(Release ID: 1657705) Visitor Counter : 92


Read this release in: English , Marathi , Urdu