ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਦੇਸ਼ਾਂ ਵਿੱਚ ਵਸਦੇ ਭਾਰਤੀ ਖੋਜਕਰਤਾਵਾਂ ਨੂੰ ਭਾਰਤੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਕੰਮ ਕਰਨ ਲਈ ਆਕਰਸ਼ਕ ਨਵੇਂ ਬਦਲ ਅਤੇ ਮੌਕੇ ਪ੍ਰਦਾਨ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੀਆਂ ਯੋਜਨਾਵਾਂ

Posted On: 21 SEP 2020 6:54PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਖੋਜਕਰਤਾਵਾਂ ਨੂੰ ਭਾਰਤੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਕੰਮ ਕਰਨ ਲਈ ਆਕਰਸ਼ਕ ਨਵੇਂ ਮੌਕਿਆਂ ਅਤੇ ਅਵਸਰ ਪ੍ਰਦਾਨ ਕਰਨ ਲਈ ਹੇਠ ਲਿਖੀਆਂ ਯੋਜਨਾਵਾਂ ਤਿਆਰ ਕੀਤੀਆਂ ਹਨ:-

 

 

ਵਿਜ਼ੀਟਿੰਗ ਅਡਵਾਂਸਡ ਜੁਆਇੰਟ ਰਿਸਰਚ (ਵਾਜਰਾ) ਫੈਕਲਟੀ ਸਕੀਮ: ਇਹ ਯੋਜਨਾ ਗ਼ੈਰ-ਰਿਹਾਇਸ਼ੀ ਭਾਰਤੀਆਂ (ਐੱਨਆਰਆਈ) ਅਤੇ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ  (ਓਸੀਆਈ) ਸਮੇਤ ਵਿਦੇਸ਼ੀ ਵਿਗਿਆਨੀਆਂ ਅਤੇ ਵਿੱਦਿਅਕ ਮਾਹਰਾਂ ਨੂੰ ਇਕ ਖਾਸ ਅਵਧੀ ਲਈ ਜਨਤਕ ਫੰਡ ਪ੍ਰਾਪਤ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿਚ ਕੰਮ ਕਰਨ ਲਈ ਭਾਰਤ ਲਿਆਉਣ ਲਈ ਹੈ। ਇਹ ਯੋਜਨਾ ਭਾਰਤੀ ਖੋਜਕਰਤਾਵਾਂ ਸਮੇਤ ਵਿਦੇਸ਼ੀ ਵਿਗਿਆਨੀਆਂ ਨੂੰ ਇੱਕ ਜਾਂ ਵਧੇਰੇ ਭਾਰਤੀ ਸਹਿਯੋਗੀਆਂ ਨਾਲ ਮਿਲ ਕੇ ਵਿਗਿਆਨ ਅਤੇ ਟੈਕਨੋਲੋਜੀ ਦੇ ਅਤਿਆਧੁਨਿਕ ਖੇਤਰਾਂ ਵਿੱਚ ਉੱਚ ਕੁਆਲਟੀ ਦੀ ਸਹਿਯੋਗੀ ਖੋਜ ਕਰਨ ਲਈ ਅਡਜੰਕਟ/ ਵਿਜ਼ਿਟਿੰਗ ਫੈਕਲਟੀ ਅਸਾਈਨਮੈਂਟ ਦੀ ਪੇਸ਼ਕਸ਼ ਕਰਦੀ ਹੈ।

 

 

ਰਾਮਾਨੁਜਨ ਫੈਲੋਸ਼ਿਪ: ਇਹ ਫੈਲੋਸ਼ਿਪ ਵਿਦੇਸ਼ਾਂ ਵਿੱਚ ਵਸਦੇ ਉੱਚ ਯੋਗਤਾ ਪ੍ਰਾਪਤ ਭਾਰਤੀ ਖੋਜਕਰਤਾਵਾਂ ਨੂੰ ਵਿਗਿਆਨ, ਇੰਜੀਨੀਅਰਿੰਗ ਅਤੇ ਮੈਡੀਸਿਨ ਦੇ ਸਾਰੇ ਖੇਤਰਾਂ ਵਿੱਚ ਭਾਰਤੀ ਸੰਸਥਾਵਾਂ / ਯੂਨੀਵਰਸਿਟੀਆਂ ਵਿੱਚ ਕੰਮ ਕਰਨ ਲਈ ਆਕਰਸ਼ਕ ਨਵੇਂ ਰਾਹ ਅਤੇ ਮੌਕੇ ਪ੍ਰਦਾਨ ਕਰਦੀ ਹੈ।  ਇਹ ਯੋਜਨਾ 40 ਸਾਲ ਤੋਂ ਘੱਟ ਉਮਰ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਵਲ ਖਾਸ ਤਵੱਜੋ ਦਿੰਦੀ ਹੈ, ਜੋ ਵਿਦੇਸ਼ ਤੋਂ ਭਾਰਤ ਪਰਤਣਾ ਚਾਹੁੰਦੇ ਹਨ।

 

 

ਰਾਮਾਲਿੰਗਸਵਾਮੀ ਦੁਬਾਰਾ ਦਾਖਲਾ ਫੈਲੋਸ਼ਿਪ: ਇਹ ਪ੍ਰੋਗਰਾਮ ਦੇਸ਼ ਤੋਂ ਬਾਹਰ ਕੰਮ ਕਰ ਰਹੇ ਵਿਗਿਆਨੀਆਂ (ਭਾਰਤੀ ਨਾਗਰਿਕਾਂ) ਨੂੰ ਉਤਸ਼ਾਹਿਤ ਕਰਨ ਲਈ ਹੈ, ਜੋ ਜੀਵਨ ਵਿਗਿਆਨ, ਆਧੁਨਿਕ ਜੀਵ ਵਿਗਿਆਨ, ਬਾਇਓਟੈਕਨਾਲੋਜੀ ਅਤੇ ਹੋਰ ਸਬੰਧਿਤ ਖੇਤਰਾਂ ਵਿੱਚ ਆਪਣੀਆਂ ਖੋਜ ਰੁਚੀਆਂ ਨੂੰ ਅਗੇ ਵਧਾਉਣ ਲਈ ਘਰ ਪਰਤਣਾ ਚਾਹੁੰਦੇ ਹਨ।

 

 

 

ਬਾਇਓਮੈਡੀਕਲ ਰਿਸਰਚ ਕੈਰੀਅਰ ਪ੍ਰੋਗਰਾਮ (ਬੀਆਰਸੀਪੀ): ਇਹ ਪ੍ਰੋਗਰਾਮ ਮੁਢਲੇ, ਵਿਚਕਾਰਲੇ ਅਤੇ ਸੀਨੀਅਰ ਪੱਧਰ ਦੇ ਖੋਜਕਰਤਾਵਾਂ ਨੂੰ ਭਾਰਤ ਵਿਚ ਬੇਸਿਕ ਬਾਇਓਮੈਡੀਕਲ ਜਾਂ ਕਲੀਨਿਕਲ ਅਤੇ ਪਬਲਿਕ ਹੈੱਲਥ ਵਿਚ ਆਪਣਾ ਖੋਜ ਅਤੇ ਅਕਾਦਮਿਕ ਕੈਰੀਅਰ ਸਥਾਪਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਫੈਲੋਸ਼ਿਪਸ ਉਨ੍ਹਾਂ ਸਾਰੇ ਯੋਗ ਖੋਜਕਰਤਾਵਾਂ ਲਈ ਖੁੱਲੀਆਂ ਹਨ ਜੋ ਭਾਰਤ ਵਿੱਚ ਪਰਤ ਕੇ ਵਸਣਾ ਜਾਂ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ।

 

 

ਭਾਰਤੀ ਖੋਜ ਪ੍ਰਯੋਗਸ਼ਾਲਾ ਵਿਚ ਵਿਗਿਆਨੀ / ਟੈਕਨੋਲੋਜਿਸਟ ਆਫ਼ ਇੰਡੀਅਨ ਓਰੀਜਿਨ (ਐੱਸਟੀਆਈਓ): ਵਿਗਿਆਨ ਅਤੇ ਉਦਯੋਗਿਕ ਖੋਜ (CSIR) ਪ੍ਰਯੋਗਸ਼ਾਲਾਵਾਂ ਵਿਖੇ ਠੇਕੇ ਦੇ ਅਧਾਰ 'ਤੇ ਭਾਰਤੀ ਮੂਲ ਦੇ ਵਿਗਿਆਨੀਆਂ/ ਟੈਕਨੋਲੋਜਿਸਟਾਂ (ਐੱਸਟੀਆਈਓ) ਨੂੰ ਉਨ੍ਹਾਂ ਦੀ ਮੁਹਾਰਤ ਦੇ ਖੇਤਰ ਵਿੱਚ ਖੋਜ ਨੂੰ ਅਗੇ ਵਧਾਉਣ ਲਈ ਨਿਯੁਕਤ ਕੀਤੇ ਜਾਣ ਦਾ ਪ੍ਰਬੰਧ ਹੈ।

 

 

ਸੀਨੀਅਰ ਰਿਸਰਚ ਐਸੋਸੀਏਟਸ਼ਿਪ (ਐੱਸਆਰਏ) (ਸਾਇੰਟਿਸਟਸ ਪੂਲ ਸਕੀਮ): ਇਸ ਯੋਜਨਾ ਦਾ ਉਦੇਸ਼ ਮੁੱਖ ਤੌਰ 'ਤੇ ਉੱਚ ਯੋਗਤਾ ਪ੍ਰਾਪਤ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ, ਟੈਕਨੋਲੋਜਿਸਟਸ, ਅਤੇ ਵਿਦੇਸ਼ਾਂ ਤੋਂ ਪਰਤ ਰਹੇ ਮੈਡੀਕਲ ਕਰਮੀਆਂ ਨੂੰ ਅਸਥਾਈ ਪਲੇਸਮੈਂਟ ਪ੍ਰਦਾਨ ਕਰਨਾ ਹੈ, ਜੋ ਕਿ ਭਾਰਤ ਵਿਚ ਕੋਈ ਰੁਜ਼ਗਾਰ ਨਹੀਂ ਰੱਖ ਰਹੇ ਹਨ। ਸੀਨੀਅਰ ਰਿਸਰਚ ਐਸੋਸੀਏਟਸ਼ਿਪ ਨਿਯਮਤ ਨਿਯੁਕਤੀ ਨਹੀਂ ਹੈ, ਬਲਕਿ ਇੱਕ ਨਿਯਮਿਤ ਅਹੁਦੇ ਦੀ ਭਾਲ ਕਰਦਿਆਂ ਐਸੋਸੀਏਟ ਨੂੰ ਭਾਰਤ ਵਿੱਚ ਖੋਜ / ਅਧਿਆਪਨ ਕਰਨਯੋਗ ਇੱਕ ਅਸਥਾਈ ਸਹੂਲਤ ਹੈ।

 

 

ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲਾ ਉਨ੍ਹਾਂ ਭਾਰਤੀ ਵਿਗਿਆਨੀਆਂ ਦੀ ਗਿਣਤੀ ਨੂੰ ਦਰਜ ਨਹੀਂ ਕਰਦਾ ਜਾਂ ਅੰਦਾਜ਼ਾ ਨਹੀਂ ਲਗਾਉਂਦਾ, ਜਿਹੜੇ ਦੂਜੇ ਦੇਸ਼ਾਂ ਵਿਚ ਕੰਮ ਕਰਨ ਲਈ ਭਾਰਤ ਛੱਡ ਜਾਂਦੇ ਹਨ।  ਹਾਲਾਂਕਿ, ਦਿਮਾਗੀ ਨਿਕਾਸ (ਬ੍ਰੇਨ ਡਰੇਨ) ਤੋਂ ਬਚਣ ਲਈ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਵੱਖ-ਵੱਖ ਪ੍ਰਤੀਯੋਗੀ ਯੋਜਨਾਵਾਂ / ਪ੍ਰੋਗਰਾਮਾਂ ਨੂੰ ਲਾਗੂ ਕਰਕੇ ਵਿਸ਼ਵ ਪੱਧਰੀ ਖੋਜ ਨੂੰ ਉਤਸ਼ਾਹਿਤ ਕਰ ਰਿਹਾ ਹੈ ਜਿਵੇਂ ਕਿ ਕੋਰ ਰਿਸਰਚ ਗ੍ਰਾਂਟ, ਖੋਜ ਫੈਲੋਸ਼ਿਪ, ਜਿਵੇਂ ਜੇ ਸੀ ਬੋਸ ਅਤੇ ਸਵਰਨਜਯੰਤੀ ਫੈਲੋਸ਼ਿਪ ਆਦਿ। ਨੌਜਵਾਨ ਵਿਗਿਆਨੀਆਂ ਲਈ ਕੁਝ ਵਿਸ਼ੇਸ਼ ਯੋਜਨਾਵਾਂ ਹਨ, ਜਿਵੇਂ ਕਿ  ਉਨ੍ਹਾਂ ਨੂੰ ਸੁਤੰਤਰ ਬਣਾਉਣ ਅਤੇ ਉਨ੍ਹਾਂ ਨੂੰ ਦੇਸ਼ ਵਿਚ ਬਣੇ ਰਹਿਣ ਲਈ ਪ੍ਰੇਰਿਤ ਕਰਨ ਲਈ ਸਟਾਰਟ-ਅੱਪ ਰਿਸਰਚ ਗ੍ਰਾਂਟ, ਨੈਸ਼ਨਲ ਪੋਸਟਡੋਕਟੋਰਲ ਫੈਲੋਸ਼ਿਪ ਆਦਿ। ਵਿਸ਼ਵਵਿਆਪੀ ਪ੍ਰਤੀਯੋਗੀਤਾ ਪ੍ਰਾਪਤ ਕਰਨ ਲਈ ਵਿਗਿਆਨ ਮੰਤਰਾਲਾ ਵੀ ਲਗਭਗ 80 ਦੇਸ਼ਾਂ ਅਤੇ ਵੱਖ-ਵੱਖ ਬਹੁਪੱਖੀ ਸੰਸਥਾਵਾਂ / ਏਜੰਸੀਆਂ ਨਾਲ ਅੰਤਰ ਰਾਸ਼ਟਰੀ ਦੁਵੱਲੀ ਅਤੇ ਬਹੁਪੱਖੀ ਐੱਸਐੱਡਟੀ ਦੇ ਸਹਿਯੋਗ ਨਾਲ ਗਲੋਬਲ ਖੋਜ ਨਾਲ ਭਾਰਤੀ ਖੋਜ ਨੂੰ ਜੋੜ ਰਿਹਾ ਹੈ।

 

 

 

ਇਹ ਜਾਣਕਾਰੀ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ 20 ਸਤੰਬਰ, 2020 ਨੂੰ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

                                                                         ********

 

 

 

ਐੱਨਬੀ / ਕੇਜੀਐੱਸ (ਆਰਐੱਸਕਿਊ-1108)


(Release ID: 1657588) Visitor Counter : 132


Read this release in: English , Hindi