ਰੇਲ ਮੰਤਰਾਲਾ

ਸੇਵੋਕ–ਰੈਂਗਪੋ ਰੇਲਵੇ ਪ੍ਰੋਜੈਕਟ

Posted On: 21 SEP 2020 5:25PM by PIB Chandigarh

ਪੱਛਮ ਬੰਗਾਲ ਵਿੱਚ 41.55 ਕਿਲੋਮੀਟਰ ਲੰਬੀ ਅਤੇ ਸਿੱਕਿਮ ਵਿੱਚ 3.41 ਕਿਲੋਮੀਟਰ ਲੰਬੀ ਨਵੀਂ ਰੇਲਲਾਈਨ ਦੇ ਸੇਵੋਕਰੈਂਗਪੋ (44.96 ਕਿਲੋਮੀਟਰ) ਪ੍ਰੋਜੈਕਟ ਨੂੰ ਸਾਲ 2008–09 ਦੇ ਬਜਟ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦੀ ਤਾਜ਼ਾ ਅਨੁਮਾਨਿਤ ਲਾਗਤ 4,085 ਕਰੋੜ ਰੁਪਏ ਹੈ।  682 ਕਰੋੜ ਰੁਪਏ ਦਾ ਖ਼ਰਚ ਮਾਰਚ 2020 ਤੱਕ ਹੋ ਚੁੱਕਿਆ ਸੀ ਤੇ ਵਿੱਤੀ ਵਰ੍ਹੇ 2020–21 ਲਈ 607 ਕਰੋੜ ਰੁਪਏ ਦੇ ਖ਼ਰਚ ਦੀ ਵਿਵਸਥਾ ਰੱਖੀ ਗਈ ਹੈ।

 

ਸਿੱਕਿਮ ਦੀ ਰਾਜ ਸਰਕਾਰ ਨੂੰ ਬਾਕੀ ਰਹਿੰਦੀ 1.5 ਹੈਕਟੇਅਰ ਮਾਲ ਭੂਮੀ ਛੇਤੀ ਤੋਂ ਛੇਤੀ ਸੌਂਪਣੀ ਹੋਵੇਗੀ। ਪੱਛਮ ਬੰਗਾਲ ਦੀ ਰਾਜ ਸਰਕਾਰ ਨੂੰ ਸੁਰੰਗਾਂ ਦੇ ਅੰਦਰ ਜਾਣ ਵਾਲੇ ਰਸਤਿਆਂ ਹਿਤ ਬਾਕੀ ਰਹਿੰਦੀ 12.38 ਹੈਕਟੇਅਰ ਜ਼ਮੀਨ ਲਈ ਵਣ ਤੇ ਵਣਜੀਵਨ ਵਿਭਾਗ ਦੀ ਪ੍ਰਵਾਨਗੀ ਦੇਣ ਵਿੱਚ ਤੇਜ਼ੀ ਲਿਆਉਣੀ ਹੋਵੇਗੀ। ਉਪਲਬਧ ਜ਼ਮੀਨ ਉੱਤੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ।

 

14 ਸੁਰੰਗਾਂ (ਲਗਭਗ 39 ਕਿਲੋਮੀਟਰ ਲੰਬੀਆਂ) ਵਿੱਚੋਂ 12 ਸੁਰੰਗਾਂ ਉੱਤੇ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਲਗਭਗ 2.50 ਕਿਲੋਮੀਟਰ ਉੱਤੇ ਪ੍ਰਗਤੀ ਹੋ ਚੁੱਕੀ ਹੈ।

 

ਪੱਛਮ ਬੰਗਾਲ ਦੀ ਰਾਜ ਸਰਕਾਰ ਨੂੰ ਪ੍ਰਸਤਾਵਿਤ ਮੈਲੀ ਯਾਰਡ ਸਥਾਨ ਤੋਂ 26 ਅਦਦ ਢਾਂਚੇ ਅਤੇ 4 ਅਦਦ ਢਾਂਚੇ ਰਿਯਾਂਗ ਯਾਰਡ ਸਥਾਨ ਤੋਂ ਹਾਲੇ ਹਟਾਉਣੇ ਰਹਿੰਦੇ ਹਨ, ਜਿਸ ਲਈ ਰਾਜ ਸਰਕਾਰ ਦੁਆਰਾ ਮੁਆਵਜ਼ੇ ਦੀ ਪੂਰੀ ਰਾਸ਼ੀ ਅਕਤੂਬਰ 2014 ਵਿੱਚ ਰਾਜ ਸਰਕਾਰ ਕੋਲ ਜਮ੍ਹਾ ਕਰਵਾ ਦਿੱਤੀ ਗਈ ਸੀ।

 

ਰਾਜ ਸਰਕਾਰ ਨੇ ਇਸ ਪ੍ਰੋਜੈਕਟ ਦੀ ਉਸਾਰੀ ਲਈ ਇਤਰਾਜ਼ਹੀਣਤਾ ਦਾ ਪ੍ਰਮਾਣਪੱਤਰ’ (NOC) ਜਾਰੀ ਕਰ ਦਿੱਤਾ ਹੈ।

 

ਮੁਆਵਜ਼ੇ ਤੇ ਮੁੜਵਸੇਬੇ ਦੀ ਰਕਮ ਦੀ ਗਣਨਾ ਰਾਜ ਸਰਕਾਰ ਦੁਆਰਾ ਕੀਤੀ ਗਈ ਹੈ। ਉਂਝ, ਰੇਲਵੇ ਨੇ ਪਹਿਲਾਂ ਹੀ ਮੁਆਵਜ਼ੇ ਦੀ ਮੁਕੰਮਲ ਰਾਸ਼ੀ ਉਨ੍ਹਾਂ ਦੀ ਮੰਗ ਮੁਤਾਬਕ ਰਾਜ ਸਰਕਾਰ ਕੋਲ ਜਮ੍ਹਾ ਕਰਵਾ ਦਿੱਤੀ ਹੈ।

 

ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।

 

****

 

ਡੀਜੇਐੱਨ/ਐੱਮਕੇਵੀ


(Release ID: 1657558) Visitor Counter : 143


Read this release in: English , Urdu