ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਭਾਰਤ ਸਰਕਾਰ ਨੇ ਉਡਾਨ ਤਹਿਤ ਛੱਤੀਸਗੜ੍ਹ ਦੇ 3 ਹਵਾਈ ਅੱਡਿਆਂ ਲਈ 108 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ: ਹਰਦੀਪ ਸਿੰਘ ਪੁਰੀ

ਅਲਾਇੰਸ ਏਅਰ ਨੇ ਉਡਾਨ ਸਕੀਮ ਤਹਿਤ ਜਗਦਲਪੁਰ ਤੋਂ ਰਾਏਪੁਰ ਅਤੇ ਹੈਦਰਾਬਾਦ ਲਈ ਸਿੱਧੀ ਰੋਜ਼ਾਨਾ ਉਡਾਨ ਦੀ ਕੀਤੀ ਸ਼ੁਰੂਆਤ


ਉਡਾਨ ਆਰ ਸੀ ਐੱਸ ਤਹਿਤ 285 ਰੂਟ ਚਾਲੂ ਹੋ ਚੁੱਕੇ ਹਨ

Posted On: 21 SEP 2020 4:46PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਛੱਤੀਸਗੜ੍ਹ ਵਿੱਚ ਤਿੰਨ ਹਵਾਈ ਅੱਡਿਆਂ ਦੇ ਵਿਕਾਸ ਅਪਗ੍ਰੇਡ ਕਰਨ ਲਈ ਉਡਾਨ ਸਕੀਮ ਤਹਿਤ ਭਾਰਤ ਸਰਕਾਰ ਨੇ ਜਗਦਲਪੁਰ ਲਈ 48 ਕਰੋੜ ਰੁਪਏ (ਖਰਚ ਹੋਇਆ 45 ਕਰੋੜ ਰੁਪਏ), ਅੰਬਿਕਾਪੁਰ ਲਈ 27 ਕਰੋੜ ਰੁਪਏ (ਖਰਚ ਹੋਇਆ 27 ਕਰੋੜ) ਅਤੇ ਬਿਲਾਸਪੁਰ ਲਈ 33 ਕਰੋੜ ਰੁਪਏ ( ਖਰਚ ਹੋਇਆ 20 ਕਰੋੜ ਰੁਪਏ) ਦੀ ਮਨਜ਼ੂਰੀ ਦਿੱਤੀ ਹੈ । ਉਡਾਨ ਸਕੀਮ ਤਹਿਤ ਅੱਜ ਅਲਾਇੰਸ ਏਅਰ ਵੱਲੋਂ ਜਗਦਲਪੁਰ (ਛੱਤੀਸਗੜ੍ਹ) ਤੋਂ ਰਾਇਪੁਰ (ਛੱਤੀਸਗੜ੍ਹ) ਅਤੇ ਹੈਦਰਾਬਾਦ (ਤੇਲੰਗਾਨਾ) ਲਈ ਹਵਾਈ ਉਡਾਨਾਂ ਦੇ ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਸ਼੍ਰੀ ਪੁਰੀ ਨੇ ਕਿਹਾ ਕਿ ਇਸ ਖੇਤਰ ਦੇ ਲੋਕਾਂ ਦੀਆਂ ਆਸਾਂ ਇਸ ਹਵਾਈ ਸੰਪਰਕ ਨਾਲ ਪੂਰੀਆਂ ਹੋਣਗੀਆਂ ਅਤੇ ਸਥਾਨਕ ਅਰਥਚਾਰੇ ਨੂੰ ਵੀ ਗਤੀ ਮਿਲੇਗੀ । ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਭੂਪੇਸ਼ ਬਘੇਲ , ਇੰਚਾਰਜ ਮੰਤਰੀ ਬਸਤਰ ਸ਼੍ਰੀ ਪ੍ਰੇਮ ਸਾਇ ਸਿੰਘ , ਸ਼੍ਰੀ ਟੀ ਐੱਸ ਦਿਓ  ਪੇਂਡੂ ਵਿਕਾਸ ਅਤੇ ਸਿਹਤ ਮੰਤਰੀ ਛੱਤੀਸਗੜ੍ਹ , ਬਸਤਰ ਤੋਂ ਸੰਸਦ ਮੈਂਬਰ ਸ਼੍ਰੀ ਦੀਪਕ ਬੈਜ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਇਸ ਵਰਚੂਅਲ ਸਮਾਗਮ ਵਿੱਚ ਸ਼ਮੂਲੀਅਤ ਕੀਤੀ । ਇਹਨਾਂ ਸ਼ਖਸੀਅਤਾਂ ਨੇ ਪਹਿਲੀ ਵਾਰੀ ਹਵਾਈ ਯਾਤਰਾ ਕਰਨ ਵਾਲੇ ਮੁਸਾਫਰਾਂ ਨਾਲ ਗੱਲਬਾਤ ਕੀਤੀ ਜੋ ਉਡਾਨ ਤਹਿਤ ਇਸ ਨਵੇਂ ਹਵਾਈ ਰੂਟ ਦੇ ਉਦਘਾਟਨ ਤੇ ਬਹੁਤ ਖੁਸ਼ ਨਜ਼ਰ ਆ ਰਹੇ ਸਨ । ਸ਼੍ਰੀ ਪੁਰੀ ਨੇ ਜਾਣਕਾਰੀ ਦਿੱਤੀ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਰਾਇਪੁਰ ਹਵਾਈ ਅੱਡੇ ਦੇ ਵਿਸਥਾਰ ਅਤੇ ਵਿਕਾਸ ਲਈ 900 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ , ਜਿਸ ਵਿੱਚ ਟਰਮੀਨਲ ਇਮਾਰਤ ਦਾ ਵਿਸਥਾਰ ਵੀ ਸ਼ਾਮਲ ਹੈ । ਹਾਲ ਹੀ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅਲਾਇੰਸ ਏਅਰ ਨੂੰ ਇੱਕ ਬੋਲੀ ਦੀ ਮਨਜ਼ੂਰੀ ਦਿੱਤੀ ਸੀ । ਇਹ ਮਨਜ਼ੂਰੀ ਆਰ ਸੀ ਐੱਸ ਉਡਾਨ ਜੋ ਬਿਲਾਸਪੁਰ ਤੋਂ ਭੋਪਾਲ ਉਡਾਨ 4.0 ਤਹਿਤ ਦਿੱਤੀ ਗਈ , ਇਸ ਦੇ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ ।
ਏਅਰ ਇੰਡੀਆ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਅਲਾਇੰਸ ਏਅਰ ਨੂੰ ਇਹ ਰੂਟ ਉਡਾਣ 3 ਦੀ ਬੋਲੀ ਪ੍ਰਕਿਰਿਆ ਤਹਿਤ ਦਿੱਤਾ ਗਿਆ ਸੀ । ਏਅਰ ਲਾਈਨ ਰੋਜ਼ਾਨਾ ਉਡਾਨ ਭਰੇਗੀ ਅਤੇ ਇਸ ਲਈ 72 ਸੀਟਾਂ ਵਾਲਾ ਲਗਜ਼ਰੀ ਏ ਟੀ ਆਰ 70 ਹਵਾਈ ਜਹਾਜ਼ ਇਸ ਰੂਟ ਤੇ ਚਲਾਏਗੀ । ਜਗਦਲਪੁਰ , ਰਾਇਪੁਰ , ਹੈਦਰਾਬਾਦ ਰੂਟ ਦੇ ਸ਼ੁਰੂ ਹੋਣ ਦੇ ਨਾਲ ਹਵਾਬਾਜ਼ੀ ਮੰਤਰਾਲੇ ਨੇ ਆਰ ਸੀ ਐੱਸ — ਉਡਾਨ ਤਹਿਤ 285 ਰੂਟਾਂ ਨੂੰ ਚਾਲੂ ਕਰ ਦਿੱਤਾ ਹੈ ।


ਜਗਦਲਪੁਰ ਹਵਾਈ ਅੱਡਾ ਬਸਤਰ ਵਿੱਚ ਸਥਿਤ ਹੈ । ਵਿਲੱਖਣ ਕਬਾਇਲੀ ਸਭਿਆਚਾਰ ਤੇ ਵਿਰਾਸਤ ਲਈ ਜਾਣੇ ਜਾਂਦੇ ਕਬਾਇਲੀ ਬਸਤਰ ਜਿ਼ਲ੍ਹੇ ਵਿੱਚ ਸੈਰ ਸਪਾਟੇ ਲਈ ਵੱਡੀ ਸੰਭਾਵਨਾ ਹੈ , ਹੋਰ ਇਸ ਖੇਤਰ ਵਿੱਚ ਬਹੁਤ ਸਾਰੇ ਫਰਨੀਚਰ ਕਾਰਖਾਨੇ ਅਤੇ ਚਾਵਲ ਮਿੱਲਾਂ ਹੋਣ ਕਾਰਨ ਜਗਦਲਪੁਰ ਇੱਕ ਕਾਰੋਬਾਰੀ ਹੱਬ ਵੀ ਹੈ । ਇਸ ਕਰਕੇ ਬਹੁਤ ਸਾਰੇ ਲੋਕ ਜਗਦਲਪੁਰ ਤੋਂ ਨੇੜੇ ਦੇ ਮੈਟਰੋ ਸਿਟੀ ਹੈਦਰਾਬਾਦ ਵਿੱਚ ਕਾਰੋਬਾਰੀ ਮੰਤਵ ਨਾਲ ਸਫ਼ਰ ਕਰਦੇ ਰਹਿੰਦੇ ਹਨ । ਇਹਨਾਂ ਦੋਹਾਂ ਸ਼ਹਿਰਾਂ ਵਿੱਚ ਹਵਾਈ ਉਡਾਨਾਂ ਸ਼ੁਰੂ ਹੋਣ ਨਾਲ ਸਫ਼ਰ ਸਮਾਂ ਕੇਵਲ 75 ਮਿੰਟ ਰਹਿ ਗਿਆ ਹੈ , ਜਦਕਿ ਪਹਿਲਾਂ ਇਹ ਸੜਕੀ ਤੇ ਰੇਲ ਗੱਡੀਆਂ ਰਾਹੀਂ ਇਹ ਸਫ਼ਰ ਸਮਾਂ 12 ਘੰਟੇ ਦਾ ਸੀ । ਜਗਦਲਪੁਰ ਦੇ ਵਾਸੀ ਹੁਣ ਰਾਜਧਾਨੀ ਰਾਏਪੁਰ ਕੇਵਲ 45 ਮਿੰਟਾਂ ਵਿੱਚ ਪਹੁੰਚ ਸਕਣਗੇ ਜਦਕਿ ਪਹਿਲਾਂ ਸੜਕੀ ਸਫ਼ਰ ਰਾਹੀਂ 7 ਘੰਟੇ ਲਗਦੇ ਸਨ । ਇਹਨਾਂ ਰੂਟਾਂ ਤੇ ਹਵਾਈ ਉਡਾਨਾਂ ਸ਼ੁਰੂ ਹੋਣ ਨਾਲ ਲੋਕਾਂ ਦੀਆਂ ਚਿਰਾਂ ਤੋਂ ਲੰਬਿਤ ਮੰਗਾਂ ਹੀ ਪੂਰੀਆਂ ਨਹੀਂ ਹੋਈਆਂ ਬਲਕਿ ਸਫ਼ਰ ਸਮਾਂ ਵੀ ਘਟਿਆ ਹੈ । ਇਸ ਤੋਂ ਇਲਾਵਾ ਖੇਤਰ ਵਿੱਚ ਸੈਰ ਸਪਾਟੇ ਦੀ ਸੰਭਾਵਨਾ ਨੂੰ ਵੀ ਉਤਸ਼ਾਹ ਮਿਲੇਗਾ । ਜਗਦਲਪੁਰ ਜੋ ਸਵਰਗੀ ਧਰਤੀ ਦੇ ਤੌਰ ਤੇ ਹਰਮਨ ਪਿਆਰਾ ਹੈ ਅਤੇ ਜਿਸ ਨੂੰ ਡਰੀਮ ਲੈਂਡ ਵੀ ਕਿਹਾ ਜਾਂਦਾ ਹੈ । ਕਿਉਂਕਿ ਇਹ ਸ਼ਹਿਰ ਚਿੱਤਰਾਕੋਟੇ ਫਾਲਸ ਲਈ ਮਸ਼ਹੂਰ ਹੈ , ਜੋ ਭਾਰਤ ਦਾ ਨਿਆਗਰਾ ਫਾਲਸ ਹੈ । ਜਗਦਲਪੁਰ ਜੰਗਲੀ ਜੀਵਾਂ , ਮੰਦਿਰਾਂ , ਗੁਫਾਵਾਂ , ਝੀਲਾਂ , ਮਿਊਜ਼ੀਅਮਾਂ ਅਤੇ ਇਤਿਹਾਸਕ ਇਮਾਰਤਾਂ ਲਈ ਵੀ ਜਾਣਿਆ ਜਾਂਦਾ ਹੈ । ਇਹ ਸ਼ਹਿਰ ਰਾਸ਼ਟਰੀ ਪਾਰਕਾਂ ਦਾ ਘਰ ਹੈ ਅਤੇ ਇਸ ਵਿੱਚ ਕੰਗਰਘਟੀ ਨੈਸ਼ਨਲ ਪਾਰਕ ਅਤੇ ਇੰਦਰਾਵਤੀ ਨੈਸ਼ਨਲ ਪਾਰਕ ਹਨ । ਸੈਰ ਸਪਾਟਾ ਮੰਤਰਾਲੇ ਨੇ ਪਹਿਲਾਂ ਹੀ ਜਗਦਲਪੁਰ — ਤੀਰਥਗੜ੍ਹ — ਚਿੱਤਰਕੂਟ — ਬਰਸੂਰ — ਦਾਂਤੇਵਾੜਾ — ਤੀਰਥਗੜ੍ਹ ਸਰਕਟ ਨੂੰ ਸੈਲਾਨੀਆਂ ਦੀ ਗਿਣਤੀ ਅਤੇ ਇਸ ਦੇ ਸੈਰ ਸਪਾਟੇ ਲਈ ਭਵਿੱਖਤ ਸੰਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਦੇਸ਼ 45 ਮੈਗਾ ਸੈਰ ਸਪਾਟਾ ਸਰਕਟਾਂ ਵਿੱਚੋਂ ਇੱਕ ਸਰਕਟ ਦੇ ਤੌਰ ਤੇ ਮਨਜ਼ੂਰ ਕੀਤਾ ਹੈ ।

 

The Flight schedule is as below:

Flight No.

From

To

Departure Time

Arrival Time

Days

9I 885

HYDERABAD

JAGDALPUR

9:00

10:25

Daily

9I 885

JAGDALPUR

RAIPUR

10:55

12:00

Daily

9I 886

RAIPUR

JAGDALPUR

12:30

01:35

Daily

9I 886

JAGDALPUR

HYDERABAD

02:05

02:40

Daily

 

****

 


ਆਰ ਜੇ / ਐੱਨ ਜੀ



(Release ID: 1657497) Visitor Counter : 103


Read this release in: English , Urdu , Hindi