ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਐਕੂਆਕਲਚਰ ਦੀ ਤਰੱਕੀ

Posted On: 21 SEP 2020 2:55PM by PIB Chandigarh

ਪਸ਼ੂ ਪਾਲਣ , ਡੇਅਰੀ ਅਤੇ ਮੱਛੀ ਪਾਲਣ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਨੇ ਦੇਸ਼ ਵਿੱਚ ਐਕੂਆਕਲਚਰ ਦੇ ਪ੍ਰਚਾਰ ਅਤੇ ਵਿਕਾਸ ਲਈ ਕਈ ਸਕੀਮਾਂ ਤੇ ਪ੍ਰੋਗਰਾਮ ਲਾਗੂ ਕੀਤੇ ਹਨ । ਮੱਛੀ ਪਾਲਣ ਵਿਭਾਗ ਨੇ “ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ” (ਪੀ ਐੱਮ ਐੱਮ ਐੱਸ ਵਾਈ) ਇੱਕ ਫਲੈਗਸਿ਼ਪ ਸਕੀਮ ਸ਼ੁਰੂ ਕੀਤੀ ਹੈ । ਇਹ ਸਕੀਮ ਦੇਸ਼ ਭਰ ਵਿੱਚ ਮੱਛੀ ਪਾਲਣ ਦੇ ਜਿ਼ੰਮੇਵਾਰੀ ਨਾਲ ਵਿਕਾਸ ਅਤੇ ਟਿਕਾਊਯੋਗ ਬਣਾ ਕੇ ਨੀਲੀ ਕ੍ਰਾਂਤੀ ਲਿਆਉਣ ਲਈ ਹੈ । ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਵਿੱਚ ਹੋਰ ਗੱਲਾਂ ਤੋਂ ਇਲਾਵਾ ਤਾਜ਼ੇ ਪਾਣੀ ਨੂੰ ਉਤਸ਼ਾਹਿਤ ਕਰਨ ਅਤੇ ਗੰਦੇ ਪਾਣੀ ਦੇ ਐਕੂਆਕਲਚਰ ਬਣਾਉਣ , ਮੱਛੀਆਂ ਲਈ ਤਲਾਅ ਬਣਾਉਣ ਅਤੇ ਹੋਰ ਖੁੱਲੀਆਂ ਪਾਣੀ ਵਾਲੀਆਂ ਥਾਵਾਂ , ਵੈੱਟਲੈਂਡ , ਕੋਲਡ ਵਾਟਰ ਫਿਸ਼ਰੀਸ ਅਤੇ ਐਕੂਆਕਲਚਰ ਖੇਤਰ ਵਿੱਚ ਤਕਨਾਲੋਜੀ ਨੂੰ ਸ਼ਾਮਲ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ।

 

ਪੀ ਐੱਮ ਐੱਮ ਐੱਸ ਵਾਈ ਐਕੂਆਕਲਚਰ ਵਿੱਚ ਮੁਕਾਬਲਾ ਵਧਾਉਣ ਲਈ ਪੈਮਾਨੇ ਦੇ ਅਰਥਚਾਰੇ ਦੀਆਂ ਸਹੂਲਤਾਂ , ਜਿ਼ਆਦਾ ਆਮਦਨ ਪੈਦਾ ਕਰਨਾ ਅਤੇ ਖੇਤਰ ਦੀ ਸੰਗਠਿਤ ਤਰੀਕੇ ਨਾਲ ਉੱਨਤੀ ਅਤੇ ਪਸਾਰ ਨੂੰ ਤੇਜ਼ੀ ਦੇਣ ਲਈ ਸਮੂਹ ਅਤੇ ਖੇਤਰ ਅਧਾਰਿਤ ਵਿਕਾਸ ਪਹੁੰਚਾਂ ਅਪਣਾਉਂਦੀ ਹੈ । ਐਕੂਆਕਲਚਰ ਲਈ ਸੰਭਾਵਿਤ ਖੇਤਰਾਂ ਦਾ ਲੋੜੀਂਦੇ ਦਖ਼ਲਾਂ / ਕਾਰਜਾਂ , ਅਗਲੇ ਪਿਛਲੇ ਸੰਪਰਕਾਂ ਅਤੇ ਗੁਣਵੱਤਾ ਭੂੰਗ , ਬੀਜ ਤੇ ਖੁਰਾਕ ਅਤੇ ਜ਼ਰੂਰੀ ਬੁਨਿਆਦੀ ਢਾਂਚਾ , ਪ੍ਰਕਿਰਿਆ ਅਤੇ ਮਾਰਕੀਟਿੰਗ ਨੈੱਟਵਰਕ ਲਈ ਸੰਗਠਿਤ ਸਮੂਹਾਂ ਦਾ ਵਿਕਾਸ ਕੀਤਾ ਜਾਂਦਾ ਹੈ ।

 

ਮੱਛੀ ਅਤੇ ਐਕੂਆਕਲਚਰ ਬੁਨਿਆਦੀ ਢਾਂਚਾ ਅਤੇ ਵਿਕਾਸ ਫੰਡ ਐਕੂਆਕਲਚਰ ਦੇ ਵਿਕਾਸ ਲਈ ਰਿਆਇਤੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਦਾ ਹੈ । ਮਛੇਰਿਆਂ ਨੂੰ ਕਿਸਾਨ ਕਰੈਡਿਟ ਕਾਰਡ ਦੀ ਸਹੂਲਤ ਵੀ ਦਿੱਤੀ ਗਈ ਹੈ ਤਾਂ ਜੋ ਉਹ ਆਪਣੀ ਕੰਮ ਕਾਜੀ ਪੂੰਜੀ ਲੋੜਾਂ ਨੂੰ ਪੂਰੀਆਂ ਕਰ ਸਕਣ ।

ਇਹ ਲਿਖਤੀ ਜਵਾਬ ਲੋਕ ਸਭਾ ਵਿੱਚ ਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਦਿੱਤਾ ।  


ਏ ਪੀ ਐੱਸ / ਐੱਮ ਜੀ

 


(Release ID: 1657495) Visitor Counter : 86


Read this release in: English , Marathi , Manipuri