ਖੇਤੀਬਾੜੀ ਮੰਤਰਾਲਾ
ਇਲਾਚੀਆਂ ਦੀ ਕਾਸ਼ਤ
Posted On:
21 SEP 2020 2:18PM by PIB Chandigarh
ਦੇਸ਼ ਵਿੱਚ ਪਿਛਲੇ ਤਿੰਨ ਸਾਲਾਂ ਅਤੇ ਚਾਲੂ ਸਾਲ ਵਿੱਚ ਇਲਾਚੀਆਂ ਦੀ ਕਾਸ਼ਤ ਦਾ ਖੇਤਰ ਅਤੇ ਸਲਾਨਾ ਉਤਪਾਦਨ , ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੇਠਾਂ Annexture-1 ਵਿੱਚ ਦਿੱਤਾ ਗਿਆ ਹੈ ।
ਅਰੀਕਾਨੱਟ ਅਤੇ ਸਪਾਈਸੇਸ ਵਿਕਾਸ ਡਾਇਰੈਕਟੋਰੇਟ ਨੇ ਜਾਣਕਾਰੀ ਦਿੱਤੀ ਹੈ ਕਿ ਕੋਵਿਡ 19 ਤੇ ਇਸ ਤੋਂ ਬਾਅਦ ਲਾਕਡਾਉਨ ਤੇ ਮਹਾਮਾਰੀ ਨੂੰ ਰੋਕਣ ਲਈ ਨਵੀਂਆਂ ਰੋਕਾਂ ਦਾ ਇਲਾਚੀਆਂ ਦੀ ਕਾਸ਼ਤ ਵਾਲੇ ਖੇਤਰ ਵਿੱਚ ਅਸਰ ਹੋਇਆ ਹੈ । ਇਸ ਖੇਤਰ ਵਿੱਚ ਜੋ ਮੁੱਖ ਮੁੱਦੇ ਦਰਪੇਸ਼ ਨੇ ਉਹਨਾਂ ਵਿੱਚ ਪ੍ਰਵਾਸੀ ਮਜ਼ਦੂਰ ਨਾਲ ਮਿਲਣਾ ਅਤੇ ਵਿਸ਼ਵ ਵਿੱਚ ਵਪਾਰਕ ਗਤੀਵਿਧੀਆਂ ਘੱਟ ਹੋਣ ਦੇ ਨਾਲ ਨਾਲ ਆਵਾਜਾਈ ਤੇ ਰੋਕਾਂ ਕਾਰਨ ਲੋਜੀਸਟਿਕ ਸਮੇਤ ਮਾਰਕੀਟ ਸਹੂਲਤਾਂ ਨਾ ਮਿਲਣਾ ਹੈ । ਜਿਉਂ ਹੀ ਲੋਕਾਂ ਵਿੱਚ ਸਰਕਾਰ ਨੇ ਢਿੱਲ ਦਿੱਤ ਸਥਿਤੀ ਪਹਿਲਾਂ ਵਾਂਗ ਆਮ ਹੋ ਰਹੀ ਹੈ ।
ਇਲਾਚੀ ਦੀ ਕਾਸ਼ਤ ਕਾਰਨ ਆਪਣੀ ਉਪਜ ਵੇਚਣ ਵਿੱਚ ਸਹਿਯੋਗ ਕਰਨ ਲਈ ਵਣਜ ਮੰਤਰਾਲੇ ਦੇ ਤਹਿਤ ਸਪਾਇਸ ਬੋਰਡ ਇੰਡੀਆ ਨੇ ਕਈ ਪਹਿਲਕਦਮੀਆਂ ਕੀਤੀਆਂ ਹਨ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਹੋਇਆਂ ਈ ਆਕਸ਼ਨ ਫਿਰ ਤੋਂ ਸ਼ੁਰੂ ਕੀਤਾ ਹੈ । ਬੋਰਡ ਨੇ ਭਾਈਵਾਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਤਪਾਦਨ ਤੋਂ ਲੈ ਕੇ ਬਜ਼ਾਰੀ ਕਰਨ ਦੇ ਸਾਰੇ ਪਹਿਲੂਆਂ ਸਮੇਤ ਛੋਟੇ ਅਤੇ ਵੱਡੇ ਇਲਾਚੀ ਖੇਤਰਾਂ ਲਈ ਸਟੈਂਡਰਸ ਆਰਡਰ ਪ੍ਰੋਸੀਜਰ (ਐੱਸ ਓ ਪੀ) ਤਿਆਰ ਕੀਤਾ ਹੈ ।
ਸਪਾਈਸੇਸ ਬੋਰਡ ਨੇ ਇਲਾਚੀ ਕਾਸ਼ਤਕਾਰਾਂ ਦੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਧਿਆਨ ਨਾਲ ਕਰਨ ਅਤੇ ਇੰਟਰਗ੍ਰੇਟੇਡ ਪੈਸਟ ਮੈਨੇਜਮੈਂਟ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ । ਕੋਵਿਡ ਸਥਿਤੀ ਦੇ ਮੱਦੇਨਜ਼ਰ ਵਿਗਿਆਨਕ , ਕਾਸ਼ਤਕਾਰੀ ਤਰੀਕਿਆਂ ਅਤੇ ਹੋਰ ਸੱਭਿਆਚਾਰਕ ਆਪ੍ਰੇਸ਼ਨਾਂ ਲਈ ਆਨਲਾਈਨ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਕਿਸਾਨਾਂ ਦੇ ਸੋਸ਼ਲ ਮੀਡੀਆ ਗਰੁਪ ਬਣਾਏ ਹਨ । ਕਿਸਾਨਾਂ ਦੀ ਖੇਤ ਪਧਰ ਤੇ ਮਦਦ ਅਤੇ ਇਸ ਖੇਤਰ ਨਾਲ ਸਬੰਧਿਤ ਮੁੱਦਿਆਂ ਨਾਲ ਨਿਪਟਣ ਲਈ ਆਨਲਾਈਨ ਵੈਬੀਨਾਰ ਕਰਵਾਏ ਜਾ ਰਹੇ ਹਨ ।
ਡੀ ਏ ਐੱਸ ਡੀ ਨੇ ਦੱਸਿਆ ਹੈ ਕਿ ਸਪਾਈਸੇਸ ਬੋਰਡ ਛੋਟੀ ਇਲਾਚੀ ਤੇ ਵੱਡੀ ਇਲਾਚੀ ਲਈ ਦੋ ਸਕੀਮਾਂ ਲਾਗੂ ਕਰ ਰਿਹਾ ਹੈ । ਛੋਟੀ ਇਲਾਚੀ ਸਕੀਮ ਤਹਿਤ ਫਿਰ ਤੋਂ ਪੌਦੇ ਲਾਉਣ ਲਈ ਸਿੰਚਾਈ (8 ਹੈਕਟੇਅਰ ਤੱਕ) ਅਤੇ ਭੂਮੀ ਵਿਕਾਸ , ਇਲਾਚੀ ਦੇ ਸੁਧਾਰ ਲਈ ਜੰਤਰ , ਕਿੱਟਾਂ ਦੀ ਸਪਲਾਈ , ਸ਼ਹਿਦ ਦੀ ਮੱਖੀ ਦੇ ਸਕਸ ਅਤੇ ਐਕਸਟੈਂਸਨ ਐਡਵਾਇਜ਼ਰੀ ਸੇਵਾ ਮੁਹੱਈਆ ਕੀਤੀ ਜਾਂਦੀ ਹੈ । ਵੱਡੀ ਇਲਾਚੀ ਦੀ ਦੁਬਾਰਾ ਕਾਸ਼ਤਕਾਰੀ , ਨਵੇਂ ਪੌਦੇ ਲਾਉਣਾ , ਗੁਣਵੱਤਾ , ਯੋਜਨਾ ਸਮੱਗਰੀ ਦਾ ਉਤਪਾਦਨ , ਦੇਖਭਾਲ , ਵਰਮੀਂ ਖਾਦ ਯੁਨਿਟ ਦੀ ਸਪਲਾਈ , ਮਸ਼ੀਨੀਕਰਨ ਅਤੇ ਗੁਣਵੱਤਾ ਨਾਲ ਸੁਧਾਰੇ ਸਿਖਲਾਈ ਪ੍ਰੋਗਰਾਮਾਂ ਲਈ ਸਹਾਇਤਾ ਮੁਹੱਈਆ ਕੀਤੀ ਜਾਂਦੀ ਹੈ । ਸਪਾਈਸਸ ਬੋਰਡ ਵੱਲੋਂ ਦੋਹਾਂ ਸਕੀਮਾਂ ਤਹਿਤ ਸਾਲ ਦਰ ਸਾਲ ਦਿੱਤੀ ਸਹਾਇਤਾ ਦਾ ਵਿਸਥਾਰ Annexture-2 ਵਿੱਚ ਦਿੱਤਾ ਗਿਆ ਹੈ ।
ਡੀ ਏ ਐੱਸ ਡੀ ਨੇ ਦੱਸਿਆ ਹੈ ਕਿ ਸਾਲ 2018—19 ਅਤੇ ਸਾਲ 2019—20 ਵਿੱਚ ਦੇਸ਼ ਵਿੱਚ ਬੇਮਿਸਾਲ ਹੜ੍ਹਾਂ ਅਤੇ ਉਸ ਤੋਂ ਬਾਅਦ ਕਾਰਡਮਮ ਕਾਸ਼ਤ ਕਰਨ ਵਾਲੇ ਖੇਤਰਾਂ ਵਿੱਚ ਲੰਬੇ ਸੋਕੇ ਕਾਰਨ ਇਲਾਚੀ ਦੇ ਉਤਪਾਦਨ ਤੇ ਅਸਰ ਪਿਆ ਹੈ ਤੇ ਖਾਸ ਤੌਰ ਤੇ ਕੇਰਲ ,ਕਰਨਾਟਕ , ਇੱਦੁਕੀ , ਵਾਇਆਨਾਡ , ਪਲੱਕੜ ਅਤੇ ਹੋਈ ਕਇਟਯਾਮ ਜਿ਼ਲ੍ਹੇ ਕੇਰਲ ਵਿੱਚ ਪੈਂਦੇ ਨੇ ਅਤੇ ਕਰਨਾਟਕ ਦੇ ਜਿ਼ਲ੍ਹੇ ਕੋਡਾਗੂ , ਹਸਨ , ਮਡੀਗਰੀ , ਚਿਕਮਗਲੂਰ , ਸਿ਼ਮੋਗਾ , ਵਿੱਚ ਬਹੁਤ ਬੁਰਾ ਅਸਰ ਹੋਇਆ ਹੈ । ਇਸ ਤੋਂ ਇਲਾਵਾ ਇਲਾਚੀ ਬਹੁਤ ਜਿ਼ਆਦਾ ਖੇਤਰ ਵਿਸ਼ੇਸ ਅਤੇ ਸੰਵੇਦਨਸ਼ੀਲ ਮੌਸਮ ਵਾਲੀ ਫਸਲ ਹੈ । ਇਲਾਚੀ ਕਾਸ਼ਤਕਾਰੀ ਦੌਰਾਨ ਵੱਡੀ ਗਿਣਤੀ ਵਿੱਚ ਕੀੜੇ ਅਤੇ ਰੋਗ ਲਗਦੇ ਹਨ । ਇਲਾਚੀ ਦੀ ਕਾਸ਼ਤ ਮੁਖ ਤੌਰ ਤੇ ਉੱਚ ਆਰਡੀਚਿਊਡ ਖੇਤਰ ਵਿੱਚ ਬੀਜੀ ਜਾਂਦੀ ਹੈ ਇਸ ਲਈ ਇਸ ਹੇਠ ਰਕਬੇ ਵਿੱਚ ਪ੍ਰਸਾਰ ਦਾ ਸਕੋਪ ਵੀ ਸੀਮਤ ਹੈ ।
ਡੀ ਏ ਐੱਸ ਡੀ ਨੇ ਦੱਸਿਆ ਹੈ ਕਿ ਸਪਾਈਸੇਸ ਬੋਰਡ ਕਿਸਾਨਾਂ ਨੂੰ ਗੈਰ ਰਵਾਇਤੀ ਖੇਤਰਾਂ ਵਿੱਚ ਇਲਾਚੀ ਦੀ ਕਾਸ਼ਤਕਾਰੀ ਦਾ ਖੇਤਰ ਵਧਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ । ਬੋਰਡ ਦੇ ਯਤਨਾਂ ਨਾਲ ਵੱਡੀ ਇਲਾਚੀ ਦੀ ਕਾਸ਼ਤ ਅਰੁਣਾਂਚਲ ਪ੍ਰਦੇਸ਼ , ਨਾਗਾਲੈਂਡ , ਮਣੀਪੁਰ ਵਰਗੇ ਗ਼ੈਰ ਰਵਾਇਤੀ ਖੇਤਰਾਂ ਵਿੱਚ ਕੀਤੀ ਗਈ ਹੈ। ਉੱਤਰ ਪੂਰਬ ਵਿੱਚ ਕਿਸਾਨਾਂ ਦੀ ਮਦਦ ਲਈ ਨਵੇ ਪਸਾਰ ਦਫ਼ਤਰ ਖੋਲ੍ਹੇ ਗਏ ਹਨ । ਕਰਨਾਟਕ ਦੇ ਹੜ੍ਹ ਤੋਂ ਪ੍ਰਭਾਵਿਤ ਇਲਾਚੀ ਇਲਾਕਿਆਂ ਵਿੱਚ ਸਰਟੀਫਾਈਡ ਇਲਾਚੀ ਦੇ ਬੀਜ ਬੀਜਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਕੇਰਲ ਤੇ ਕਰਨਾਟਕ ਦੇ ਇਲਾਚੀ ਕਾਸ਼ਤਵਾਰੀ ਦੇ ਹੱੜ ਪ੍ਰਭਾਵਿਤ ਖੇਤਰਾਂ ਵਿਚ ਫਿਰ ਤੋਂ ਇਸ ਦੀ ਕਾਸ਼ਤਕਾਰੀ ਸੁਰਜੀਤ ਕਰਨ ਲਈ ਸਕੀਮ ਲਾਗੂ ਕੀਤੀ ਗਈ ਹੈ ।
ਇਹ ਵੀ ਦੱਸਿਆ ਗਿਆ ਹੈ ਕਿ ਸਪਾਈਸਸ ਬੋਰਡ ਹਰ ਸਾਲ ਬੈਸਟ ਇਲਾਚੀ ਕਾਸ਼ਤਕਾਰ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਦੋ ਐਵਾਰਡ (ਪਹਿਲੇ ਨੰਬਰ ਤੇ ਆਉਣ ਵਾਲੇ ਨੂੰ 1 ਲੱਖ ਤੇ ਦੂਜੇ ਨੰਬਰ ਤੇ ਆਉਣ ਵਾਲੇ ਨੂੰ 50 ਹਜ਼ਾਰ) ਅਤੇ ਇੱਕ ਯਾਦਗਾਰੀ ਚਿੰਨ ਦਿੰਦਾ ਹੈ । ਪਿਛਲੇ ਸਾਲ ਵੱਡੀ ਇਲਾਚੀ ਉਤਪਾਦਕ ਐਵਾਰਡ ਅਰੁਣਾਂਚਲ ਪ੍ਰਦੇਸ਼ ਦੀ ਸਰਹੱਦੀ ਜਿ਼ਲ੍ਹੇ ਦੀ ਇੱਕ ਔਰਤ ਕਿਸਾਨ ਨੇ ਜਿੱਤਿਆ ਸੀ । ਉੱਤਰੀ ਪੂਰਬੀ ਖੇਤਰ ਪਸਾਰ ਲਈ ਸਪਾਈਸਸ ਬੋਰਡ ਦੇ ਯਤਨਾਂ ਸਦਕਾ ਅਰਣਾਂਚਲ ਪ੍ਰੇਦਸ਼ ਦੇ ਸਰਹੱਦੀ ਜਿ਼ਲਿ੍ਆਂ ਦੇ ਵੱਡੀ ਗਿਣਤੀ ਵਿੱਚ ਖੇਤਰਾਂ ਨੂੰ ਵੱਡੀ ਇਲਾਚੀ ਕਾਸ਼ਤਕਾਰੀ ਹੇਠ ਲਿਆਂਦਾ ਗਿਆ ਹੈ । ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ।
ਏ ਪੀ ਐੱਸ / ਐੱਸ ਜੀ / ਆਰ ਸੀ
(Release ID: 1657389)
Visitor Counter : 203