ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਮੰਤਰੀ ਨੇ ਬਿਹਾਰ ਦੇ ਮੁਜ਼ੱਫਰਪੁਰ (ਇਕ ਖਾਹਿਸ਼ੀ ਜ਼ਿਲ੍ਹਾ) ਵਿਚ 24.38 ਕਰੋੜ ਰੁਪਏ ਦੇ ਆਰਈਸੀ ਸੀਐੱਸਆਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਸਦਰ ਹਸਪਤਾਲ ਵਿਖੇ ਮਰੀਜ਼ਾਂ ਦੇ ਸੇਵਾਦਾਰਾਂ ਲਈ 100 ਬਿਸਤਰਿਆਂ ਦਾ ਉਡੀਕ ਹਾਲ, ਮਲਟੀਪਰਪਜ਼ ਹਾਲ ਅਤੇ ਇਨਕਿਊਬੇਸ਼ਨ ਸੈਂਟਰ ਬਣੇਗਾ
50 ਆਂਗਨਵਾੜੀ ਕੇਂਦਰਾਂ (ਏਡਬਲਿਊਸੀਜ਼) ਦਾ ਨਵੀਨੀਕਰਣ ਕੀਤਾ ਜਾਵੇਗਾ
ਸ਼੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ, ਮੁਜ਼ੱਫਰਪੁਰ ਵਿਖੇ ਮਰੀਜ਼ਾਂ ਦੇ ਸੇਵਾਦਾਰਾਂ ਲਈ 200 ਬਿਸਤਰਿਆਂ ਵਾਲਾ ਰੈਸਟ ਰੂਮ (ਵਿਸ਼ਰਾਮ ਸਦਨ) ਦਾ ਨਿਰਮਾਣ ਹੋਵੇਗਾ
Posted On:
19 SEP 2020 7:13PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਆਰ.ਕੇ. ਸਿੰਘ ਨੇ ਅੱਜ 19 ਸਤੰਬਰ 2020 ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਮੁਜ਼ੱਫਰਪੁਰ (ਖਾਹਿਸ਼ੀ ਜ਼ਿਲ੍ਹਾ) ਬਿਹਾਰ ਵਿਖੇ, ਆਰਈਸੀ ਲਿਮਿਟਿਡ (ਸਾਬਕਾ ਗ੍ਰਾਮੀਣ ਬਿਜਲੀਕਰਨ ਨਿਗਮ) ਵੱਲੋਂ 24.38 ਕਰੋੜ ਰੁਪਏ ਦੀ ਲਾਗਤ ਵਾਲੇ ਸੀਐੱਸਆਰ ਪ੍ਰੋਜੈਕਟਾਂ ਲਈ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਹੇਠ ਲਿਖੇ ਕੰਮ ਸ਼ਾਮਲ ਹਨ:-
1. ਸਦਰ ਹਸਪਤਾਲ ਵਿਖੇ ਮਰੀਜ਼ਾਂ ਦੇ ਸੇਵਾਦਾਰਾਂ ਲਈ 100 ਬਿਸਤਰਿਆਂ ਵਾਲਾ ਵੇਟਿੰਗ ਹਾਲ, ਮਲਟੀਪਰਪਜ਼ ਹਾਲ ਅਤੇ ਇਨਕਿਊਬੇਸ਼ਨ ਸੈਂਟਰ ਦਾ ਨਿਰਮਾਣ ਅਤੇ ਜ਼ਿਲ੍ਹਾ ਹਸਪਤਾਲ ਅਤੇ ਪੀਐੱਚਸੀਜ਼ ਲਈ 25 ਇਨਕਿਊਬੇਟਰਾਂ ਦੀ ਖਰੀਦ ਅਤੇ ਸਥਾਪਨਾ।
2. 50 ਆਂਗਨਵਾੜੀ ਸੈਂਟਰਾਂ (ਏਡਬਲਿਊਸੀ) ਦਾ ਨਵੀਨੀਕਰਣ ਅਤੇ ਅਨਾਜ ਭੰਡਾਰਨ ਲਈ ਕੰਨਟੇਂਨਰ ਮੁਹੱਈਆ ਕਰਾਉਣਾ, ਐੱਲਪੀਜੀ ਗੈਸ ਕਨੈਕਸ਼ਨ ਅਤੇ 1125 AWCs ਵਿਚ ਜਨਮ ਤੋਂ ਪਹਿਲਾਂ ਦੀ ਦੇਖਭਾਲ਼ ਵਾਲੇ ਕੋਨਿਆਂ ਦੀ ਸਥਾਪਨਾ।
3. ਸ਼੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ, ਮੁਜ਼ੱਫਰਪੁਰ ਵਿਖੇ ਮਰੀਜ਼ਾਂ ਦੇ ਸੇਵਾਦਾਰਾਂ ਲਈ 200 ਬਿਸਤਰਿਆਂ ਵਾਲੇ ਰੈਸਟ ਰੂਮ (ਵਿਸ਼ਰਾਮ ਸਦਨ) ਦੀ ਉਸਾਰੀ।
ਪ੍ਰੋਜੈਕਟ ਦਾ ਉਦੇਸ਼ ਬਿਹਾਰ ਦੇ ਮੁਜ਼ੱਫਰਪੁਰ ਖਾਹਿਸ਼ੀ ਜ਼ਿਲ੍ਹਾ ਅਤੇ ਆਸ-ਪਾਸ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਕੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ‘ਤੇ ਸ਼੍ਰੀ ਐੱਸ.ਕੇ. ਗੁਪਤਾ, ਸੀ.ਐੱਮ.ਡੀ., ਆਰਈਸੀ ਲਿਮਿਟਿਡ ਸ਼੍ਰੀ ਅਜੈ ਚੌਧਰੀ, ਡਾਇਰੈਕਟਰ (ਵਿੱਤ), ਆਰਈਸੀ ਲਿਮਿਟਿਡ, ਸ਼੍ਰੀ ਆਰ. ਲਕਸ਼ਮਣਨ, ਆਈਏਐੱਸ, ਈਡੀ, ਆਰਈਸੀ ਲਿਮਿਟਿਡ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਚਾਂਦਰੇ ਸ਼ੇਖਰ ਸਿੰਘ, ਜ਼ਿਲ੍ਹਾ ਮੈਜਿਸਟਰੇਟ, ਮੁਜ਼ੱਫਰਪੁਰ ਅਤੇ ਜ਼ਿਲ੍ਹੇ ਦੇ ਹੋਰ ਜ਼ਿਲ੍ਹਾ ਅਧਿਕਾਰੀ ਇਸ ਮੌਕੇ ‘ਤੇ ਸ਼ਿਰਕਤ ਕਰਨ ਲਈ ਹਾਜ਼ਰ ਸਨ। ਇਸ ਸਮਾਗਮ ਵਿੱਚ ਸ਼੍ਰੀ ਸੁਰੇਸ਼ ਕੁਮਾਰ ਸ਼ਰਮਾ, ਮਾਣਯੋਗ ਸ਼ਹਿਰੀ ਵਿਕਾਸ ਅਤੇ ਹਾਊਸਿੰਗ ਵਿਭਾਗ ਮੰਤਰੀ, ਬਿਹਾਰ ਸਰਕਾਰ, ਸ਼੍ਰੀਮਤੀ ਇੰਦਰਾ ਦੇਵੀ, ਜ਼ਿਲ੍ਹਾ ਪਰਿਸ਼ਦ ਪ੍ਰਧਾਨ, ਅਤੇ ਸ਼੍ਰੀ ਦਿਨੇਸ਼ ਪ੍ਰਸਾਦ ਸਿੰਘ, ਕੌਂਸਲਰ ਨੇ ਵੀ ਸ਼ਿਰਕਤ ਕੀਤੀ।
********
ਆਰਸੀਜੇ /ਐੱਮ
(Release ID: 1656866)
Visitor Counter : 112