ਇਸਪਾਤ ਮੰਤਰਾਲਾ
ਸੇਲ ਦਾ ਉਤਪਾਦਨ
प्रविष्टि तिथि:
19 SEP 2020 6:08PM by PIB Chandigarh
ਭਾਰਤੀ ਸਟੀਲ ਅਥਾਰਿਟੀ ਲਿਮਿਟਿਡ (ਸੇਲ) ਨੇ ਕੱਚੇ ਸਟੀਲ ਦੀ ਸਮਰੱਥਾ ਨੂੰ 12.8 ਮਿਲੀਅਨ ਟਨ ਪ੍ਰਤੀ ਸਾਲ (ਐੱਮਟੀਪੀਏ) ਤੋਂ ਵਧਾ ਕੇ 21.4 ਮਿਲੀਅਨ ਟਨ ਪ੍ਰਤੀ ਸਾਲ ਕਰਨ ਲਈ ਆਪਣੇ ਪੰਜ ਏਕੀਕ੍ਰਿਤ ਸਟੀਲ ਪਲਾਂਟਾਂ ਦਾ ਆਧੁਨਿਕੀਕਰਨ ਅਤੇ ਵਿਸਤਾਰ ਕੀਤਾ ਹੈ, ਜਿਸ ਵਿਚ ਭਿਲਾਈ (ਛੱਤੀਸਗੜ੍ਹ), ਬੋਕਾਰੋ (ਝਾਰਖੰਡ), ਰੁੜਕੇਲਾ (ਓਡੀਸ਼ਾ), ਦੁਰਗਾਪੁਰ (ਪੱਛਮ ਬੰਗਾਲ), ਬਰਨਪੁਰ (ਪੱਛਮ ਬੰਗਾਲ) ਅਤੇ ਵਿਸ਼ੇਸ਼ ਸਟੀਲ ਪਲਾਂਟ ,ਸਲੇਮ (ਤਮਿਲ ਨਾਡੂ) ਸ਼ਾਮਲ ਹਨ। ਉਪਰੋਕਤ ਸਟੀਲ ਪਲਾਂਟਾਂ ਦਾ ਆਧੁਨਿਕੀਕਰਨ ਅਤੇ ਵਿਸਤਾਰ ਪੂਰਾ ਹੋ ਗਿਆ ਹੈ ਅਤੇ ਵੱਖ-ਵੱਖ ਸੁਵਿਧਾਵਾਂ ਕਾਰਜਸ਼ੀਲ, ਸਥਿਰਤਾ ਅਤੇ ਰੈਂਪ-ਅੱਪ ਅਧੀਨ ਹਨ। ਸੇਲ ਦੇ ਪ੍ਰਮੁੱਖ ਸਟੀਲ ਪਲਾਂਟਾਂ ਲਈ ਕੱਚੇ ਸਟੀਲ ਉਤਪਾਦਨ ਸਮਰੱਥਾ (ਆਧੁਨਿਕੀਕਰਨ ਅਤੇ ਵਿਸਥਾਰ ਤੋਂ ਪਹਿਲਾਂ ਅਤੇ ਬਾਅਦ) ਦੇ ਪਲਾਂਟ ਅਨੁਸਾਰ ਵੇਰਵੇ ਹੇਠ ਦਿੱਤੇ ਗਏ ਹਨ:
(ਯੂਨਿਟ:ਐੱਮਟੀਪੀਏ)
|
ਪਲਾਂਟ
|
ਆਧੁਨਿਕੀਕਰਨ ਅਤੇ ਵਿਸਥਾਰ ਤੋਂ ਪਹਿਲਾਂ
|
ਆਧੁਨਿਕੀਕਰਨ ਅਤੇ ਵਿਸਥਾਰ ਤੋਂ ਬਾਅਦ
|
|
ਭਿਲਾਈ ਸਟੀਲ ਪਲਾਂਟ
|
3.93
|
7.0
|
|
ਦੁਰਗਾਪੁਰ ਸਟੀਲ ਪਲਾਂਟ
|
1.8
|
2.2
|
|
ਰੁੜਕੇਲਾ ਸਟੀਲ ਪਲਾਂਟ
|
1.9
|
4.2
|
|
ਬੋਕਾਰੋ ਸਟੀਲ ਪਲਾਂਟ
|
4.36
|
4.61
|
|
ਆਈਆਈਐੱਸਕੋ ਸਟੀਲ ਪਲਾਂਟ
|
0.5
|
2.5
|
|
ਸਲੇਮ ਸਟੀਲ ਪਲਾਂਟ
|
0
|
0.18
|
|
ਐਲੋਏਲ ਸਟੀਲ ਪਲਾਂਟ
|
0.23
|
0.50
|
|
ਵਿਸ਼ਵੇਸਵਰਾਯਾ ਆਇਰਨ ਅਤੇ ਸਟੀਲ ਪਲਾਂਟ
|
0.12
|
0.20
|
|
ਕੁੱਲ
|
12.8
|
21.4
|
ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਵਾਈਕੇਬੀ/ਟੀਐੱਫਕੇ
(रिलीज़ आईडी: 1656861)
आगंतुक पटल : 161