ਟੈਕਸਟਾਈਲ ਮੰਤਰਾਲਾ

ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ

Posted On: 18 SEP 2020 5:15PM by PIB Chandigarh

ਸਰਕਾਰ ਨੇ 1480 ਕਰੋੜ ਰੁਪਏ ਦੇ ਖਰਚੇ ਨਾਲ 4 ਸਾਲਾਂ (2020-21 ਤੋਂ 2023-24) ਲਈ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਬਣਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਫੰਡਾਂ ਦੀ ਵੰਡ (1) ਰਿਸਰਚ ਇਨੋਵੇਸ਼ਨ ਅਤੇ ਡਿਵੈਲਪਮੈਂਟ ਲਈ- 1000 ਕਰੋੜ ਰੁਪਏ, (2) ਤਰੱਕੀ ਅਤੇ ਮਾਰਕੀਟ ਵਿਕਾਸ ਲਈ -50 ਕਰੋੜ ਰੁਪਏ (3) ਸਿੱਖਿਆ ਸਿਖਲਾਈ ਅਤੇ ਹੁਨਰ ਲਈ-400 ਕਰੋੜ ਰੁਪਏ ਅਤੇ (4) ਐਕਸਪੋਰਟ ਪ੍ਰਮੋਸ਼ਨ ਲਈ- 10 ਕਰੋੜ ਰੁਪਏ ਅਤੇ ਬਾਕੀ ਪ੍ਰਬੰਧਕੀ ਖਰਚਿਆਂ ਲਈ 20 ਕਰੋੜ ਰੁਪਏ ।

 

ਮਿਸ਼ਨ ਦਾ ਫੋਕਸ ਵੱਖ ਵੱਕ ਫਲ਼ੈਗਸ਼ਿਫ ਮਿਸ਼ਨਾਂ,ਰਣਨੀਤਕ ਖੇਤਰਾਂ ਸਮੇਤ ਦੇਸ਼ ਦੇ ਪ੍ਰੋਗਰਾਮ ਵਿੱਚ ਟੈਕਨੀਕਲ ਟੈਕਸਟਾਈਲ ਦੀ ਵਰਤੋਂ ਵਿਕਸਿਤ ਕਰਨ ਵੱਲ ਹੈ। ਖੇਤੀਬਾੜੀ,ਜਲ ਪਾਲਣ,ਡੇਅਰੀ,ਪੋਲਟਰੀ ਆਦਿ ਵਿੱਚ ਟੈਕਨੀਕਲ ਟੈਕਸਟਾਈਲ ਦੀ ਵਰਤੋਂ ਜਲ ਜੀਵਨ ਮਿਸ਼ਨ; ਸਵੱਛ ਭਾਰਤ ਮਿਸ਼ਨ;ਆਯੁਸ਼ਮਾਨ ਭਾਰਤ ਵਿੱਚ ਉਤਪਾਦਨ ਅਤੇ ਨਿਰਯਾਤ ਦੀਆ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਲਾਗਤ ਦੀ ਅਰਥਵਿਵਸਥਾ, ਪਾਣੀ ਅਤੇ ਮਿੱਟੀ ਦੀ ਸੰਭਾਲ, ਵਧੀਆ ਖੇਤੀ ਉਤਪਾਦਕਤਾ ਅਤੇ ਕਿਸਾਨ ਨੂੰ ਪ੍ਰਤੀ ਏਕੜ ਜ਼ਮੀਨ ਵਧੇਰੇ ਆਮਦਨ ਵਿੱਚ ਸਰਵੋਤਮ ਸੁਧਾਰ ਲਿਆਏਗਾ। ਹਾਈਵੇਅ,ਰੇਲਵੇ ਅਤੇ ਬੰਦਰਗਾਹਾਂ ਵਿੱਚ ਭੂ-ਟੈਕਸਟਾਈਲ ਦੀ ਵਰਤੋਂ ਦੇ ਨਤੀਜੇ ਵਜੋਂ ਮਜ਼ਬੂਤ ਬੁਨਿਆਦੀ ਢਾਂਚਾ,ਪ੍ਰਬੰਧਨ ਲਾਗਤ ਘੱਟ ਜਾਣਗੇ ਅਤੇ ਬੁਨਿਆਦੀ ਢਾਂਚੇ ਦੀਆ ਸੰਪਤੀਆਂ ਦਾ ਉੱਚ ਲਾਈਫ ਸਰਕਲ ਹੋਵੇਗਾ।

 

ਨੌਜਵਾਨ ਇੰਜੀਨੀਅਰਿੰਗ/ਟੈਕਨੋਲੋਜੀ/ਵਿਗਿਆਨ ਦੇ ਮਿਆਰਾਂ ਅਤੇ ਗਰੈਜੂਏਟਾਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਹੈ; ਇਨੋਵੇਸ਼ਨ ਅਤੇ ਪ੍ਰਫੁੱਲਿਤ ਕੇਂਦਰਾਂ ਦੀ ਸਿਰਜਣਾ ਅਤੇ 'ਸਟਾਰਟ-ਅੱਪ' ਅਤੇ ਵੈਂਚਰਜ਼ ਨੂੰ ਉਤਸ਼ਾਹਿਤ ਕਰਨ ਦੇ ਨਾਲ,ਇਨ੍ਹਾਂ ਖੋਜ ਕਾਰਜਾਂ ਅਤੇ ਵਿਕਾਸ ਦੀਆਂ ਗਤੀਵਿਧੀਆਂ ਦੁਆਰਾ ਪਾਪਤ ਕੀਤੇ ਗਿਆਨ ਦੇ ਅਸਾਨ ਅਤੇ ਮੁੱਲਾਂਕਣ ਪ੍ਰਸਾਰ ਲਈ ਖੋਜ ਆਉਟਪੁੱਟ ਸਰਕਾਰ ਨਾਲ ਇੱਕ 'ਟਰੱਸਟ' ਦੁਆਰਾ ਪ੍ਰਕਾਸ਼ਿਤ ਕੀਤੀ ਜਾਏਗੀ।

 

ਖੋਜ ਦਾ ਇੱਕ ਸਬ-ਭਾਗ ਜੈਵਿਕ ਵਿਗੜਣ ਯੋਗ ਟੈਕਨੀਕਲ ਟੈਕਸਟਾਈਲ ਸਮੱਗਰੀ ਦੇ ਵਿਕਾਸ 'ਤੇ ਕੇਂਦ੍ਰਿਤ ਕਰੇਗਾ,ਖਾਸਕਰ ਐਗਰੋ-ਟੈਕਸਟਾਈਲ,ਜੀਓ-ਟੈਕਸਟਾਈਲ ਅਤੇ ਮੈਡੀਕਲ ਟੈਕਸਟਾਈਲ ਲਈ। ਇਹ ਵਰਤੇ ਗਏ ਟੈਕਨੀਕਲ ਟੈਕਸਟਾਈਲ ਅਤੇ ਵਾਤਾਵਰਣਕ ਤੌਰ 'ਤੇ ਟਿਕਾਊ ਨਿਪਟਾਰੇ ਲਈ ਉਪਕਰਣਾਂ ਦਾ ਵਿਕਾਸ ਵੀ ਕਰੇਗਾ, ਮੈਡੀਕਲ ਅਤੇ ਸਫਾਈ ਦੇ ਰਹਿੰਦ-ਖੂਹੁੰਦ ਦੇ ਸੁਰੱਖਿਅਤ ਨਿਪਟਾਰੇ 'ਤੇ ਜ਼ੋਰ ਦੇਵੇਗਾ।

 

'ਮੇਕ ਇਨ ਇੰਡੀਆ' ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ ਦੀ ਪ੍ਰਤੀਯੋਗਤਾ ਨੂੰ ਘਟਾਉਣ ਦੇ ਨਾਲ-ਨਾਲ ਟੈਕਨੀਕਲ ਟੈਕਸਟਾਈਲ ਲਈ ਦੇਸ਼ੀ ਮਸ਼ੀਨਰੀ ਅਤੇ ਪ੍ਰਕਿਰਿਆ ਉਪਕਰਣਾਂ ਦੇ ਵਿਕਾਸ ਦੇ ਉਦੇਸ਼ ਨਾਲ ਖੋਜ ਕਾਰਜਾਂ ਵਿੱਚ ਇੱਕ ਹੋਰ ਮਹੱਤਵਪੂਰਨ ਉਪ-ਭਾਗ ਹੈ।

 

ਟੈਕਨੀਕਲ ਟੈਕਸਟਾਈਲ ਸੈਕਟਰ ਵਿੱਚ ਹੁਨਰ ਵਿਕਾਸ ਛੇ ਕੋਰਸ ਸਿਖਲਾਈ ਪ੍ਰਦਾਨ ਕਰਨ ਲਈ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (ਐੱਨਐੱਸਕਯੂਐੱਫ) 'ਤੇ ਔਨ-ਬੋਰਡਡ ਕੀਤੇ ਗਏ ਹਨ।

 

ਮਿਸ਼ਨ ਪੈਨ-ਇੰਡੀਆ ਅਧਾਰ 'ਤੇ ਪੂਰੇ ਟੈਕਨੀਕਲ ਟੈਕਸਟਾਈਲ ਸੈਕਟਰ ਦੇ ਸਰਬਪੱਖੀ ਵਿਕਾਸ ਲਈ ਕੰਮ ਕਰੇਗਾ।

 

ਇਹ ਜਾਣਕਾਰੀ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

                                                                                     ****

ਏਪੀਐੱਸ/ਐੱਸਜੀ/ਆਰਸੀ(Release ID: 1656498) Visitor Counter : 86


Read this release in: English