ਟੈਕਸਟਾਈਲ ਮੰਤਰਾਲਾ

ਸਮਰੱਥ ਸਕੀਮ

Posted On: 18 SEP 2020 5:09PM by PIB Chandigarh

ਕੱਪੜਾ ਮੰਤਰਾਲਾ ਟੈਕਸਟਾਈਲ ਸੈਕਟਰ ਵਿੱਚ ਸਮਰੱਥਾ ਨਿਰਮਾਣ ਲਈ ਸਮਰੱਥ ਸਕੀਮ ਲਾਗੂ ਕਰ ਰਿਹਾ ਹੈ, ਜੋ ਇਕ ਪਲੇਸਮੈਂਟ ਓਰੀਐਂਟਡ ਪ੍ਰੋਗਰਾਮ ਹੈ ਜਿਸ ਨੂੰ ਸੰਗਠਿਤ ਸੈਕਟਰ ਵਿੱਚ ਸਪਿਨਿੰਗ ਅਤੇ ਵੀਵਿੰਗ ਨੂੰ ਛੱਡ ਕੇ ਟੈਕਸਟਾਈਲ ਦੀ ਸਮੁੱਚੀ ਵੈਲਿਊ ਚੇਨ ਵਿੱਚ 10 ਲੱਖ ਨੌਜਵਾਨਾਂ ਦੇ ਕੌਸ਼ਲ ਵਿਕਾਸ ਦਾ ਟੀਚਾ ਬਣਾਇਆ ਗਿਆ ਹੈ।  ਸਮਰੱਥ ਸਕੀਮ ਦੀਆਂ ਕੁਝ ਉੱਨਤ ਵਿਸ਼ੇਸ਼ਤਾਵਾਂ ਵਿੱਚ ਟ੍ਰੇਨਿੰਗ ਆਵ੍ ਟ੍ਰੇਨਰਸ (ਟੀਓਟੀ), ਅਧਾਰ ਐਨੇਬਲਡ ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ (ਏਈਬੀਐੱਸ), ਟ੍ਰੇਨਿੰਗ ਪ੍ਰੋਗਰਾਮ ਦੀ ਸੀਸੀਟੀਵੀ ਰਿਕਾਰਡਿੰਗ, ਹੈਲਪਲਾਈਨ ਨੰਬਰ ਵਾਲਾ ਸਮਰਪਿਤ ਕਾਲ ਸੈਂਟਰ, ਮੋਬਾਈਲ ਐਪ ਅਧਾਰਿਤ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਮ ਆਈ ਐੱਸ) ਅਤੇ ਟ੍ਰੇਨਿੰਗ ਪ੍ਰਕਿਰਿਆ ਦੀ ਔਨਲਾਈਨ ਨਿਗਰਾਨੀ ਸਾਮਲ ਹੈ।

 

ਸਮਰਥਨ ਅਧੀਨ, 18 ਰਾਜ ਸਰਕਾਰਾਂ ਨੂੰ ਰਵਾਇਤੀ ਅਤੇ ਸੰਗਠਿਤ ਸੈਕਟਰਾਂ ਵਿੱਚ ਟ੍ਰੇਨਿੰਗ ਪ੍ਰੋਗਰਾਮ ਕਰਵਾਉਣ ਲਈ 3.6 ਲੱਖ ਲਾਭਾਰਥੀਆਂ ਦਾ ਟ੍ਰੇਨਿੰਗ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਰਾਜਾਂ ਨੇ 14.08.2019 ਨੂੰ ਮੰਤਰਾਲੇ ਨਾਲ ਸਮਝੌਤਾ  ਕੀਤਾ ਹੈ। ਮੰਤਰਾਲੇ ਦੀਆਂ ਸੈਕਟਰਲ ਆਰਗੇਨਾਈਜ਼ੇਸ਼ਨਸ (ਡੀਸੀ-ਹੈਂਡਲੂਮਸ, ਸੀਐੱਸਬੀ ਅਤੇ ਨੈਸ਼ਨਲ ਜੂਟ ਬੋਰਡ) ਨੂੰ ਰਵਾਇਤੀ ਸੈਕਟਰਾਂ ਵਿੱਚ ਸਕਿੱਲਿੰਗ / ਅਪ-ਸਕਿੱਲਿੰਗ ਲਈ 43,000 ਲਾਭਾਰਥੀਆਂ ਦਾ ਟ੍ਰੇਨਿੰਗ ਟੀਚਾ ਨਿਰਧਾਰਿਤ ਕੀਤਾ ਗਿਆ ਹੈ।

 

ਇਸ ਤੋਂ ਇਲਾਵਾ, ਮੰਤਰਾਲੇ ਨੇ ਸੰਗਠਿਤ ਸੈਕਟਰਾਂ ਵਿੱਚ ਉਦਯੋਗ ਅਧਾਰਿਤ ਐਂਟਰੀ ਲੈਵਲ ਸਕਿੱਲਿੰਗ ਪ੍ਰੋਗਰਾਮਾਂ ਲਈ ਉਦਯੋਗ / ਉਦਯੋਗਕ ਐਸੋਸੀਏਸ਼ਨਾਂ ਨੂੰ ਸਮਰੱਥ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਕੁੱਲ 76 ਉਦਯੋਗਾਂ ਨੂੰ ਐਂਟਰੀ ਲੈਵਲ ਸਕਿੱਲਿੰਗ ਦੇ ਤਹਿਤ ਅਧਿਕਾਰਤ ਕੀਤਾ ਗਿਆ ਹੈ ਅਤੇ 1.36 ਲੱਖ ਲਾਭਾਰਥੀਆਂ ਨੂੰ ਟ੍ਰੇਨਿੰਗ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।  ਇਸ ਤੋਂ ਇਲਾਵਾ, ਅੱਪਸਕਿੱਲਿੰਗ ਪ੍ਰੋਗਰਾਮ ਲਈ 44 ਉਦਯੋਗਾਂ ਨੂੰ ਅਧਿਕਾਰਤ ਕੀਤਾ ਗਿਆ ਹੈ ਅਤੇ 30,000 ਲਾਭਾਰਥੀਆਂ ਨੂੰ ਟ੍ਰੇਨਿੰਗ ਦੇਣ ਦਾ ਟੀਚਾ ਦਿੱਤਾ ਗਿਆ ਹੈ।

 

ਸਕਿੱਲਿੰਗ ਪ੍ਰੋਗਰਾਮ ਵਿੱਚ ਐੱਮਐੱਸਐੱਮਈ ਦੀ ਭਾਗੀਦਾਰੀ ਵਿੱਚ ਸੁਧਾਰ ਲਿਆਉਣ ਦੇ ਮੱਦੇਨਜ਼ਰ, ਐੱਮਐੱਸਐੱਮਈ ਖੇਤਰ ਦੇ  ਟੈਕਸਟਾਈਲ ਉਦਯੋਗਾਂ ਨਾਲ ਕੰਮ ਕਰ ਰਹੀਆਂ ਇੰਡਸਟ੍ਰੀ ਐਸੋਸੀਏਸ਼ਨਾਂ ਨੂੰ ਇੰਪੈਨੈਲ ਕਰਨ ਲਈ ਇਕ ਵੱਖਰਾ ਆਰਐੱਫਪੀ ਬਣਾਇਆ ਗਿਆ ਹੈ।  ਇਸ ਸ਼੍ਰੇਣੀ ਅਧੀਨ ਨਿਵੇਦਿਤ ਕੀਤੀਆਂ 11 ਉਦਯੋਗਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਸਤਾਵਿਤ ਟ੍ਰੇਨਿੰਗ ਕੇਂਦਰਾਂ ਦੀ ਸਰੀਰਕ ਤਸਦੀਕ ਸ਼ੁਰੂ ਕੀਤੀ ਗਈ ਹੈ।

 

ਇਸ ਸਮੇਂ, 11 ਰਾਜਾਂ ਵਿੱਚ 23 ਅਧਿਕਾਰਿਤ ਸਹਿਭਾਗੀ ਭਾਈਵਾਲਾਂ ਨੇ ਯੋਜਨਾ ਦੇ ਤਹਿਤ ਟ੍ਰੇਨਿੰਗ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ।

 

ਸਰਕਾਰ ਨੇ ਸਮਰੱਥ ਸਕੀਮ ਨੂੰ 1300 ਕਰੋੜਰੁਪਏ ਦੇ ਕੁੱਲ ਖਰਚੇ ਨਾਲ ਪ੍ਰਵਾਨਗੀਦਿੱਤੀਹੈ। ਸਲਾਨਾਵਾਰ ਵਰਤੇ ਗਏ ਕੁਲ ਫੰਡਾਂ ਦਾ ਵੇਰਵਾ ਹੇਠ ਦਿੱਤੇ ਅਨੁਸਾਰ ਹੈ:-

 

(ਕਰੋੜ ਰੁਪਏ ਵਿੱਚ)

ਵਿੱਤ ਵਰ੍ਹਾ

ਫੰਡ ਐਲੋਕੇਸ਼ਨ

 

ਫੰਡ ਵਰਤੋਂ

2017-18

100.00

 

100.00

2018-19

42.00

 

16.99

2019-20

102.10

 

72.06

2020-21(ਹੁਣ ਤੱਕ)

150.00

 

11.37

ਕੁੱਲ

394.10

 

200.42

 

•          ਬਹੁਤੇ ਰਾਜਾਂ ਵਿੱਚ ਕੋਵਿਡ-19 ਮਹਾਮਾਰੀ ਦੇ ਦੌਰਾਨ ਸਥਾਨਕ ਲੌਕਡਾਊਨ ਦੀਆਂ ਸਥਿਤੀਆਂ ਕਾਰਨ ਟ੍ਰੇਨਿੰਗ ਪ੍ਰੋਗਰਾਮ ਪ੍ਰਭਾਵਿਤ ਹੋਇਆ

 

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

***

 

ਏਪੀਐੱਸ / ਐੱਸਜੀ / ਆਰਸੀ



(Release ID: 1656492) Visitor Counter : 90


Read this release in: English , Telugu