ਟੈਕਸਟਾਈਲ ਮੰਤਰਾਲਾ

ਮਾਸਕ / ਪੀਪੀਈ ਕਿੱਟਾਂ ਲਈ ਸਮੱਗਰੀ ਦੀ ਉਪਲੱਬਧਤਾ

Posted On: 18 SEP 2020 5:16PM by PIB Chandigarh

ਮਾਰਚ ਵਿੱਚ ਜ਼ੀਰੋ ਨਿਰਮਾਤਾਵਾਂ ਤੋਂ, ਸਰਕਾਰ ਦੁਆਰਾ ਅੱਜ ਤੱਕ ਪੀਪੀਈ ਕਿੱਟਾਂ ਦੇ 110 ਦੇਸੀ ਨਿਰਮਾਤਾ ਵਿਕਸਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਐੱਮਐੱਸਐੱਮਈ ਕੈਤਰ ਦੇ ਹਨ। ਕੋਵਿਡ-19 ਲਈ ਪੀਪੀਈ ਕਵਰਆਲਸ ਦੀ ਸਮਰੱਥਾ ਅਤੇ ਉਤਪਾਦਨ ਮਾਈ 2020 ਦੇ ਅੱਧ ਵਿੱਚ 5 ਲੱਖ ਪ੍ਰਤੀ ਦਿਨ ਦੇ ਸਿਖਰ ਨੂੰ ਛੂਹ ਗਿਆ। ਸਰਕਾਰੀ ਹਸਪਤਾਲਾਂ ਵਿੱਚ ਸਿਹਤ ਪੇਸ਼ੇਵਰਾਂ ਦੀ ਵਰਤੋਂ ਲਈ 13.09.2020 ਤੱਕ ਕੁੱਲ 1.42 ਕਰੋੜ ਪੀਪੀਈ ਕਿੱਟਾਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਪ੍ਰਕਿਯੋਅਰਮੈਂਟ ਆਰਮ-ਮੈਸਰਜ਼ ਐੱਚਐੱਲਐੱਲ ਲਾਈਫ ਕੇਅਰ ਲਿਮਿਟਿਡ ਨੂੰ ਸਪਲਾਈ ਕੀਤੀਆਂ ਗਈਆਂ ਹਨ।

 

ਮਾਰਚ ਤੋਂ ਜੂਨ 2020 ਦੇ ਦੌਰਾਨ, ਪੀਪੀਈ ਕਵਰਆਲਸ ਦਾ ਨਿਰਯਾਤ ਵਰਜਿਤ ਸੂਚੀ ਅਧੀਨ ਸੀ।28.07.2020 ਤੋਂ 28.08.2020 ਤੱਕ ਪੀਪੀਈ ਕਵਰਆਲਸ ਦੇ ਨਿਰਯਾਤ ਦੀ ਮਾਤਰਾ ਸੀਮਾ ਦੇ ਤਹਿਤ ਪ੍ਰਤੀ ਮਹੀਨਾ 50 ਲੱਖ ਤੱਕ ਸੀੰਤ ਸੀ। ਇਸ ਮਿਆਦ ਦੇ ਦੌਰਾਨ ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਕਿੰਗਡਮ, ਸੰਯੁਕਤ ਅਰਬ ਅਮੀਰਾਤ, ਸੇਨੇਗਲ, ਸਲੋਵੇਨੀਆ ਨੂੰ ਨਿਰਯਾਤ ਅਧਿਕਾਰ ਦਿੱਤੇ ਗਏ ਜਿਸ ਦੇ ਵੇਰਵੇ ਹੇਠਾਂ ਦਿੱਤੀ ਸਾਰਣੀ ਵਿੱਚ ਦਰਸਾਏ ਗਏ ਹਨ:-

 

ਲੜੀ ਨੰਬਰ

ਦੇਸ਼

ਜੁਲਾਈ ਅਗਸਤ 2020 ਪੀਪੀਈ ਕਿੱਟਾਂ ਦੇ ਨਿਰਯਾਤ ਲਈ ਅਧਿਕਾਰ   (ਮਾਤਰਾ)

1.

ਸੰਯੁਕਤ ਰਾਜ ਅਮਰੀਕਾ (ਯੂਐੱਸਏ)

6,00,000

2.

ਸੰਯੁਕਤ ਰਾਜ ਅਮਰੀਕਾ (ਯੂਐੱਸਏ)

4,00,000

3.

ਸੰਯੁਕਤ ਅਰਬ ਅਮੀਰਾਤ, (ਯੂਏਈ)

3,00,000

4.

ਸੇਨੇਗਲ 

4,89,500

5.

ਸਲੋਵੇਨੀਆ

5,00,000

ਕੁੱਲ

22,89,500

 

ਪੀਪੀਈ ਕਵਰਆਲਸ ਦੇ ਨਿਰਯਾਤ ਨੂੰ ਬਿਨਾ ਕਿਸੇ ਪਾਬੰਦੀਆਂ ਦੇ 25.08.2020 ਤੋਂ ਲਾਗੂ ਕਰਨ ਦੀ ਅਗਿਆ ਸੀ। ਐੱਨ-95 ਮਾਸਕ ਦੇ ਸਬੰਧ ਵਿੱਚ, ਨਿਰਯਾਤ 31.01.2020 ਤੋਂ ਪ੍ਰਭਾਵਸ਼ਾਲੀ ਦੇ ਅਧੀਨ ਸਨ। ਇਸ ਤੋਂ ਬਾਅਦ, 25.08.2020 ਤੋਂ ਨਿਰਯਾਤ ਨੂੰ ਪ੍ਰਤੀ ਮਹੀਨਾ 50 ਲੱਖ ਦੀ ਮਾਤਰਾਤਮਕ ਪਾਬੰਦੀ ਦੇ ਨਾਲ ਅਗਿਆ ਦਿੱਤੀ ਗਈ ਹੈ।

 

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

                                                             ****

 

ਏਪੀਐੱਸ/ਐੱਸਜੀ/ਆਰਸੀ


(Release ID: 1656490) Visitor Counter : 177


Read this release in: English , Telugu