ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤੀ ਖਗੋਲ ਭੌਤਿਕੀ ਸੰਸਥਾਨ ਦੇ ਵਿਗਿਆਨੀਆਂ ਨੇ ਬਲੈਕ ਹੋਲ ਦੇ ਤਾਰਿਆਂ ਨੂੰ ਤੋੜਨ ਦਾ ਪਤਾ ਲਗਾਉਣ ਦਾ ਨਵਾਂ ਮਾਡਲ ਖੋਜਿਆ
Posted On:
16 SEP 2020 6:01PM by PIB Chandigarh
ਵਿਗਿਆਨਕਾਂ ਨੇ ਬਹੁਤ ਵੱਡੇ ਬਲੈਕ ਹੋਲ ਦੀ ਜਾਂਚ ਕਰਨ ਦਾ ਇੱਕ ਨਵਾਂ ਤਰੀਕਾ ਖੋਜਿਆ ਹੈ-ਜਿਸ ਨਾਲ ਉਸਦੇ ਦ੍ਰਵਮਾਨ ਅਤੇ ਘੁੰਮਣ ਵਰਗੇ ਗੁਣਾਂ ਦਾ ਪਤਾ ਲਾ ਕੇ ਤਾਰਿਆਂ ਨੂੰ ਤੋੜਨ ਬਾਰੇ ਨਿਰੀਖਣ ਕੀਤਾ ਜਾ ਸਕੇ। ਉਨ੍ਹਾਂ ਨੇ ਇੱਕ ਮਾਡਲ ਤਿਆਰ ਕੀਤਾ ਹੈ ਜਿਸ ਨਾਲ ਬਲੈਕ ਹੋਲ ਦੇ ਦ੍ਰਵਮਾਨ ਅਤੇ ਘੁੰਮਣ ਬਾਰੇ ਜਾਣਕਾਰੀ ਹਾਸਲ ਕਰਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕੁਝ ਬਲੈਕ ਹੋਲ ਵੱਡੀਆਂ ਅਕਾਸ਼ ਗੰਗਾਵਾਂ ਦੇ ਕੇਂਦਰ ਵਿੱਚ ਪਾਏ ਜਾਣ ਵਾਲੇ ਉੱਚ ਗੁਰੂਤਾ ਆਕਰਸ਼ਣ ਖੇਤਰ ਵਿੱਚ ਖਗੋਲੀ ਪਿੰਡਾਂ ਦੇ ਆਸਪਾਸ ਆਉਣ ’ਤੇ ਤਾਰਿਆਂ ਨੂੰ ਕਿਵੇਂ ਤੋੜ ਦਿੰਦੇ ਹਨ।
ਜ਼ਿਆਦਾਤਰ ਬਲੈਕ ਹੋਲ ਅਲੱਗ-ਥਲੱਗ ਹੁੰਦੇ ਹਨ ਅਤੇ ਉਨ੍ਹਾਂ ਦਾ ਅਧਿਐਨ ਕਰਨਾ ਅਸੰਭਵ ਹੁੰਦਾ ਹੈ। ਖਗੋਲ ਸ਼ਾਸਤਰੀ, ਇਨ੍ਹਾਂ ਬਲੈਕ ਹੋਲ ਕੋਲ ਦੇ ਤਾਰਿਆਂ ਅਤੇ ਗੈਸ ’ਤੇ ਪ੍ਰਭਾਵ ਨੂੰ ਦੇਖ ਕੇ ਉਨ੍ਹਾਂ ਦਾ ਅਧਿਐਨ ਕਰਦੇ ਹਨ। ਜਦੋਂ ਬਲੈਕ ਹੋਲ ਦਾ ਜਵਾਰੀ ਗੁਰੂਤਾ ਆਕਰਸ਼ਣ ਤਾਰਿਆਂ ਦੇ ਆਪਣੇ ਗੁਰੂਤਾ ਆਕਰਸ਼ਣ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਤਾਰੇ ਟੁੱਟ ਜਾਂਦੇ ਹਨ ਅਤੇ ਇਸ ਘਟਨਾ ਨੂੰ ਜਵਾਰੀ ਵਿਘਨ (ਟੀਡੀਈ) ਕਿਹਾ ਜਾਂਦਾ ਹੈ। ਇਹ ਮਾਡਲ ਜਿਸ ਨਾਲ ਤਾਰੇ ਦੇ ਜਵਾਰੀ ਵਿਘਨ ਦੇ ਬਾਅਦ ਉਸਦਾ ਮੁੱਲਾਂਕਣ ਕੀਤਾ ਜਾ ਸਕਦਾ ਹੈ ਅਤੇ ਇੱਕ ਵਾਧੂ ਡਿਸਕ ਦਾ ਨਿਰਮਾਣ ਹੁੰਦਾ ਹੈ। ਇਸ ਨਾਲ ਬਲੈਕ ਹੋਲ ਦੇ ਦ੍ਰਵਮਾਨ ਅਤੇ ਨਕਸ਼ੱਤਰੀ ਦ੍ਰਵਮਾਨ ਦੇ ਬਹੁਮੁੱਲੇ ਅੰਕੜਿਆਂ ਦੇ ਨਿਰਮਾਣ ਦੇ ਇਲਾਵਾ ਭੌਤਿਕੀ ਬਾਰੇ ਸਾਡੀ ਜਾਣਕਾਰੀ ਵਧਾਉਣ ਵਿੱਚ ਮਦਦ ਮਿਲੇਗੀ।
ਵੱਡੇ ਬਲੈਕ ਹੋਲ ਆਪਣੀ ਗੁਰੂਤਾ ਆਕਰਸ਼ਣ ਸਮਰੱਥਾ ਨਾਲ ਸਿਤਾਰਿਆਂ ਦੀ ਪ੍ਰਰਿਕ੍ਰਮਾ ਨੂੰ ਨਿਯੰਤਰਿਤ ਕਰਦੇ ਹਨ ਅਤੇ ਉਸ ਦੀਆਂ ਜਵਾਰੀ ਤਾਕਤਾਂ ਦੇ ਆਸਪਾਸ ਆਉਣ ਵਾਲੇ ਤਾਰਿਆਂ ਨੂੰ ਅਲੱਗ ਕਰ ਸਕਦੀ ਹੈ ਜਾਂ ਤੋੜ ਸਕਦੀ ਹੈ। ਭਾਰਤੀ ਖਗੋਲ ਭੌਤਿਕੀ ਸੰਸਥਾਨ ਦੇ ਵਿਗਿਆਨੀਆਂ ਨੇ ਪਹਿਲੇ ਵਿਘਨ ਦੀ ਦਰ ਅਤੇ ਉਸਦੇ ਅੰਕੜਿਆਂ ਦੀ ਗਣਨਾ ਕੀਤੀ ਸੀ, ਜਿਸ ਵਿੱਚ ਇੱਕ ਨਵੇਂ ਅਧਿਐਨ ਵਿੱਚ ਦਿੱਤੀ ਗਈ ਨਕਸ਼ੱਤਰੀ ਵਿਘਨ ਘਟਨਾ ਦੀਆਂ ਟਿੱਪਣੀਆਂ ’ਤੇ ਧਿਆਨ ਕੇਂਦਰਿਤ ਕੀਤਾ। ਬਲੈਕ ਹੋਲ ਦੇ ਦ੍ਰਵਮਾਨ, ਨਕਸ਼ੱਤਰੀ ਦ੍ਰਵਮਾਨ ਅਤੇ ਤਾਰਿਆਂ ਦੇ ਸਮੂਹ ਦੇ ਨਜ਼ਦੀਕ ਦ੍ਰਿਸ਼ਟੀਕੋਣ ਬਿੰਦੂ ਦਾ ਅਧਿਐਨ ਕੀਤਾ। ਟੀ ਮਾਗੇਸ਼ਵਰਨ ਨੇ ਏ ਮੰਗਲਮ ਦੀ ਦੇਖ ਰੇਖ ਵਿੱਚ ਆਪਣੇ ਪੀਐੱਚ. ਡੀ ਸੋਧ ਕਾਰਜ ਵਿੱਚ ਵਿਘਨਟ ਘਟਨਾ ਵਿੱਚ ਵਾਧੇ ਅਤੇ ਗਤੀਸ਼ੀਲਤਾ ਦਾ ਇੱਕ ਵਿਸਥਾਰਤ ਅਰਧ-ਵਿਸ਼ਲੇਸ਼ਣਾਤਮਕ ਮਾਡਲ ਵਿਕਸਿਤ ਕੀਤਾ। ਉਨ੍ਹਾਂ ਦਾ ਸੋਧ ਨਿਊ ਐਸਟਰੋਨੌਮੀ (2020) ਵਿੱਚ ਪ੍ਰਕਾਸ਼ਿਤ ਹੋਇਆ ਸੀ।
ਇੱਕ ਅਕਾਸ਼ਗੰਗਾ ਵਿੱਚ ਤਾਰਿਆਂ ਨੂੰ ਫੜ ਕੇ ਲੱਖਾਂ ਸਾਲਾਂ ਵਿੱਚ ਲਗਭਗ ਕਈ ਵਾਰ ਤੋੜ੍ਹਿਆ ਜਾਂਦਾ ਹੈ। ਰੁਕਾਵਟ ਪਾਉਣ ਵਾਲਾ ਮਲਬਾ ਕੈਪਲਰ ਸਮੂਹ ਦਾ ਪਾਲਣ ਕਰਦਾ ਹੈ ਅਤੇ ਇੱਕ ਵੱਡੇ ਪੈਮਾਨੇ ’ਤੇ ਗਿਰਾਵਟ ਦਰ ਨਾਲ ਵਾਪਸ ਆਉਂਦਾ ਹੈ ਜੋ ਸਮੇਂ ਨਾਲ ਘੱਟ ਹੋ ਜਾਂਦੀ ਹੈ। ਅਤਿਕ੍ਰਮਣ ਕਰਨ ਵਾਲੇ ਮਲਬੇ ਦਾ ਬਾਹਰੀ ਮਲਬੇ ਨਾਲ ਸੰਪਰਕ ਹੁੰਦਾ ਹੈ। ਸਿੱਟੈ ਵਜੋਂ ਗੋਲਾਕਾਰ ਅਤੇ ਇੱਕ ਵਾਧੂ ਡਿਸਕ ਦਾ ਨਿਰਮਾਣ ਹੁੰਦਾ ਹੈ। ਬਲੈਕ ਹੋਲ ਵਿੱਚ ਫਸਣ ਤੋਂ ਪਹਿਲਾਂ ਪਿੱਛੇ ਦੇ ਸੁਰਾਖ ਦੇ ਬਾਹਰ ਪਦਾਰਥ ਅਸਥਾਈ ਇਕੱਤਰ ਹੁੰਦਾ ਹੈ। ਇਹ ਐਕਸ-ਰੇਅ ਤੋਂ ਵਿਭਿੰਨ ਵਰਣਕ੍ਰਮ ਬੈਂਡਾਂ ਵਿੱਚ ਨਿਕਲਦਾ ਹੈ, ਜਿਸ ਨਾਲ ਆਪਟੀਕਲ ਤੋਂ ਲੈ ਕੇ ਪਰਾਬੈਂਗਣੀ ਕਿਰਨਾਂ ਦਾ ਵਿਕਿਰਣ ਹੁੰਦਾ ਹੈ। ਇਹ ਘਟਨਾ ਇੱਕ ਵਿਕਸਿਤ ਪ੍ਰਯੋਗਸ਼ਾਲਾ ਬਣਾਉਂਦੀ ਹੈ ਜਿਸ ਵਿੱਚ ਇੱਕ ਵਿਕਸਿਤ ਵਾਧੂ ਡਿਸਕ ਦੀ ਭੌਤਿਕੀ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਵਿੱਚ ਅੰਤਰਵਾਹ, ਬਾਹਰਵਾਹ ਅਤੇ ਵਿਕਿਰਣ ਦੀ ਗੈਸ ਦੀ ਗਤੀਸ਼ੀਲਤਾ ਸ਼ਾਮਲ ਹੈ।
ਟੀਮ ਨੇ ਬਲੈਕ ਹੋਲ ਅਤੇ ਸਬੰਧਿਤ ਉਤਸਰਜਨ ਰਾਹੀਂ ਨਕਸ਼ੱਤਰੀ ਰੁਕਾਵਟ ਦਾ ਪਤਾ ਲਗਾਉਣ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਨੇ ਬਲੈਕ ਹੋਲ ਦੇ ਦ੍ਰਵਮਾਨ ਅਤੇ ਸਪਿਨ ਦਾ ਅਨੁਮਾਨ ਲਗਾਉਣ ਲਈ ਭਵਿੱਖਬਾਣੀ ਦੀ ਵਰਤੋਂ ਕੀਤੀ।
ਜਵਾਰੀ ਵਿਘਨ ਦੀਆਂ ਘਟਨਾਵਾਂ ਮਹੱਤਵਪੂਰਨ ਅਤੇ ਉਪਯੋਗੀ ਘਟਨਾਵਾਂ ਹਨ ਜੋ ਅਰਥ-ਅਕਾਸ਼ ਗੰਗਾਵਾਂ ਵਿੱਚ ਵੱਡੇ ਬਲੈਕ ਹੋਲਜ਼ ਦੇ ਦ੍ਰਵਮਾਨ ਦਾ ਪਤਾ ਲਗਾਉਣ ਅਤੇ ਭਵਿੱਖਬਾਣੀ ਕਰਨ ਲਈ ਮਹੱਤਵਪੂਰਨ ਹਨ। ਭਾਰਤੀ ਖਗੋਲ ਭੌਤਿਕੀ ਸੰਸਥਾਨ (ਆਈਆਈਏ) ਇਸ ਸਮੇਂ-ਇਸ ਮਾਡਲ ਨਾਲ ਬਲੈਕ ਹੋਲ ਦੇ ਗੁਰੂਤਾ ਆਕਰਸ਼ਣ ਵਿੱਚ ਡਿਸਕ ਦੇ ਵਿਕਾਸ ਵਿੱਚ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ।
ਵਿਗਿਆਨਕਾਂ ਅਨੁਸਾਰ ਅਤਿਕ੍ਰਮਣ ਕਰਨ ਵਾਲਾ ਮਲਬਾ ਇੱਕ ਬੀਜ ਵਾਧੂ ਡਿਸਕ ਦਾ ਨਿਰਮਾਣ ਕਰਦਾ ਹੈ ਜੋ ਬਲੈਕ ਹੋਲ ਅਤੇ ਹਵਾ ਨਾਲ ਵੱਡੇ ਪੈਮਾਨੇ ’ਤੇ ਨੁਕਸਾਨ ਕਾਰਨ ਵਿਕਸਿਤ ਹੁੰਦਾ ਹੈ, ਪਰ ਮਲਬੇ ਦੇ ਡਿੱਗਣ ਨਾਲ ਵੱਡੇ ਪੈਮਾਨੇ ’ਤੇ ਲਾਭ ਹੁੰਦਾ ਹੈ।
ਚਿੱਤਰ 1 ਖੱਬੇ ਪਾਸੇ : ਪੁਲਾੜ ਵਿੱਚ ਨੁਕਸਾਨ ਸ਼ੰਕੂ ਵਿੱਚ ਇੱਕ ਸਮੂਹ ਨਾਲ ਤਾਰਾ ਜੋ ਇਸ ਨੂੰ ਜਵਾਰ ਖੇਤਰ ਦੇ ਅੰਦਰ ਲੈ ਜਾਂਦਾ ਹੈ। ਵਾਧੂ ਡਿਸਕ ਦੀ ਇੱਕ ਯੋਜਨਾਬੱਧ ਸੰਰਚਨਾ ਜੋ ਕਿ ਵਾਧੂ ਦਰ, ਦ੍ਰਵਮਾਨ ਵਿੱਚ ਕਮੀ ਦੀ ਦਰ ਅਤੇ ਦ੍ਰਵਮਾਨ ਵਹਿਣ ਦੀ ਦਰ ਨੂੰ ਦਰਸਾਉਂਦੀ ਹੈ।
ਸੱਜੇ ਪਾਸੇ : ਸਿਖਰਲਾ ਚਿੱਤਰ ਵਿਭਿੰਨ ਪੜਾਵਾਂ ਵਿੱਚ ਡਿਸਕ ਸੰਰਚਨਾ ਦੀ ਪ੍ਰਤੀਨਿਧਤਾ ਕਰਦਾ ਹੈ। ਨੀਲੇ, ਲਾਲ ਅਤੇ ਨਾਰੰਗੀ ਰੰਗ ਦੇ ਖੇਤਰ ਕ੍ਰਮਵਾਰ: ਮਲਬਾ, ਡਿਸਕ ਸੰਰਚਨਾ ਅਤੇ ਪਵਨ ਸੰਰਚਨਾ ਦੇ ਵੱਡੇ ਪੈਮਾਨੇ ’ਤੇ ਗਿਰਾਵਟ ਨੂੰ ਦਰਸਾਉਂਦੇ ਹਨ। ਕਾਲੇ ਤੀਰ ਡਿਸਕ ਦੇ ਅੰਦਰੂਨੀ ਅਤੇ ਬਾਹਰੀ ਵਿਆਸ ਦੀ ਪ੍ਰਤੀਨਿਧਤਾ ਕਰਦੇ ਹਨ। ਹਵਾ ਨੂੰ ਫੋਟੋਫੇਰਿਕ ਉੱਚਾਈ (zph) ਨਾਲ ਮਾਪਿਆ ਜਾਂਦਾ ਹੈ। ਬਾਹਰੀ ਵਿਆਸ ’ਤੇ ਸੱਜਾ ਤੀਰ ਇੱਕ ਵਿਕਸਿਤ ਬਾਹਰੀ ਵਿਆਜ ਦਾ ਅਰਥ ਹੈ ਮੱਧ ਭੂਖੰਡ ਵਿੱਚ ਪ੍ਰਕਾਸ਼ ਵਕਰ ਵਿਭਿੰਨ ਪੜੀਵਾਂ ਰਾਹੀਂ ਵਿਕਸਿਤ ਹੁੰਦਾ ਹੈ।
ਇਸ ਮਾਡਲ ਦਾ ਮੁੱਖ ਆਕਰਸ਼ਣ ਸਾਰੇ ਲਾਜ਼ਮੀ ਤੱਤਾਂ ਨੂੰ ਸ਼ਾਮਲ ਕਰਨਾ ਹੈ-ਵਾਧਾ, ਪਿੱਛੇ ਜਾਣਾ ਅਤੇ ਹਵਾ-ਲਗਾਤਾਰ ਇੱਕ ਸੂਤਰੀਕਰਨ ਵਿੱਚ ਜੋ ਸੰਖਿਆਤਮਕ ਰੂਪ ਨਾਲ ਤੇਜ਼ੀ ਨਾਲ ਲਾਗੂ ਹੁੰਦਾ ਹੈ ਅਤੇ ਪਹਿਲਾਂ ਦੀ ਸਥਿਰ ਸੰਰਚਨਾ ਦੀ ਤੁਲਨਾ ਵਿੱਚ ਟਿੱਪਣੀਆਂ ਲਈ ਵਾਧੂ ਮਾਡਲ ਵਿੱਚ ਚੰਗੀ ਤਰ੍ਹਾਂ ਸ਼ਾਮਲ ਹੁੰਦਾ ਦਿਖਾਈ ਦਿੰਦਾ ਹੈ।
ਇਸ ਸਮੇਂ ਨਿਰਭਰ ਮਾਡਲ ਚਮਕੀਲੇਪਣ ਦਾ ਅਨੁਕਰਨ ਕਰਨਾ ਹੈ ਜੋ ਜਵਾਰ ਦੇ ਵਿਘਨਟ ਲਈ ਤਾਰਿਆਂ ਨੂੰ ਫੜਨ ਦੀ ਦਰ, ਬਲੈਕ ਹੋਲ ਦੀ ਸੰਰਚਨਾ (ਬ੍ਰਹਿਮੰਡ ਵਿੱਚ ਬਲੈਕ ਹੋਲ ਦੀ ਜਨਸੰਖਿਆ ਵੰਡ) ਅਤੇ ਸਰਵੇਖਣ ਮਿਸ਼ਨ ਦੇ ਸਾਧਨ ਨਿਰਦੇਸ਼ ਨਾਲ, ਵਿਘਨ ਦੀ ਉਮੀਦ ਕੀਤੀ ਦਰ ਦਾ ਨਤੀਜਾ ਹੁੰਦਾ ਹੈ। ਮੁੱਲਾਂਕਣ ਨਾਲ ਪਤਾ ਲਗਾਉਣ ਦੀ ਦਰ ਨਾਲ ਚਾਹੀ ਪਛਾਣ ਦਰ ਦੀ ਤੁਲਨਾ ਕਰਕੇ, ਕੋਈ ਬਲੈਕ ਹੋਲ ਜਨਸੰਖਿਅਕੀ ਦੀ ਜਾਂਚ ਕਰ ਸਕਦਾ ਹੈ। ਪ੍ਰੇਖਣਾਂ ਦੇ ਅਨੁਰੂਪ ਤਾਰੇ ਅਤੇ ਬਲੈਕ ਹੋਲ ਦੇ ਮਾਪਦੰਡ ਮਿਲਦੇ ਹਨ ਜੋ ਸੰਖਿਅਕੀ ਜਾਂ ਅਧਿਐਨ ਲਈ ਉਪਯੋਗੀ ਹੁੰਦੇ ਹਨ ਅਤੇ ਬਲੈਕ ਹੋਲ ਦੀ ਜਨਸੰਖਿਅਕੀ ਦਾ ਨਿਰਮਾਣ ਕਰਦੇ ਹਨ।
ਚਿੱਤਰ 2 : ਸੁਪਰ ਅਡਿੰਗਟਨ ਮਾਡਲ ਟਿੱਪਣੀਆਂ ਲਈ ਸਹੀ ਹੈ। ਖੱਬੇ ਪਾਸੇ : ਪ੍ਰਾਪਤ ਬਲੈਕ ਹੋਲ ਦ੍ਰਵਮਾਨ ਨਾਲ XMMSL1 J061927.1-655311 (ਸੈਕਸ਼ਨ ਅਤੇ ਹੋਰ 2014) ਦਾ ਐਕਸ ਰੇਅ ਮੁੱਲਾਂਕਣ 8 ਮਿਲੀਅਨ ਸੌਰ ਦ੍ਰਵਮਾਨ ਹੈ ਅਤੇ ਤਾਰਾ ਦ੍ਰਵਮਾਨ 8.3 ਸੌਰ ਦ੍ਰਵਮਾਨ ਹੈ। ਸੱਜੇ ਪਾਸੇ : ਪ੍ਰਾਪਤ ਬਲੈਕ ਹੋਲ ਦ੍ਰਵਮਾਨ ਨਾਲ PS1-10jh ਮੁੱਲਾਂਕਣ (ਗੀਜ਼ਾਰੀ ਅਤੇ ਹੋਰ 2012)
6.8 ਮਿਲੀਅਨ ਸੌਰ ਦ੍ਰਵਮਾਨ ਹਨ, ਅਤੇ ਸਟਾਰ ਦ੍ਰਵਮਾਨ 1.1 ਸੌਰ ਦ੍ਰਵਮਾਨ ਹਨ।
( ਹਵਾਲੇ
- https://www.sciencedirect.com/science/article/pii/S1384107618303099?via%3Dihub ਮਾਗੇਸ਼ਵਰਨ, ਟੀ ਅਤੇ ਮੰਗਲਮ ਏ, 2021, ਨਿਊ ਐਸਟ੍ਰੌਨੋਮੀ,
2. https://iopscience.iop.org/article/10.1088/0004-637X/814/2/141
ਜ਼ਿਆਦਾ ਜਾਣਕਾਰੀ ਲਈ ਪ੍ਰੋ. ਅਰੁਣ ਮੰਗਲਮ (mangalam@iiap.res.in) ’ਤੇ ਸੰਪਰਕ ਕੀਤਾ ਜਾ ਸਕਦਾ ਹੈ।
*****
ਐੱਨਬੀ/ਕੇਜੀਐੱਸ
(Release ID: 1655947)
Visitor Counter : 151