ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭੇਲ ਦਕਸ਼ ਕੋਲਾ ਅਧਾਰਿਤ ਥਰਮਲ ਪਾਵਰ ਪਲਾਂਟ ਲਈ ਉੱਚ ਤਾਪਮਾਨ ਟਰਬਾਈਨ ਰੋਟਰ ਟੈਸਟ ਰਿਗ ਸਥਾਪਿਤ ਕਰੇਗੀ

ਏਯੂਐੱਸਸੀ ਭਾਫ ਟਰਬਾਈਨ ਰੋਟਰ ਦੇ ਡਿਜ਼ਾਈਨ ਦੀ ਪ੍ਰਯੋਗਿਕ ਪ੍ਰਮਾਣਿਕਤਾ ਲਈ ਇਹ ਭਾਰਤ ਵਿਚ ਪਹਿਲੀ ਸੁਵਿਧਾ ਹੋਵੇਗੀ

ਇਹ ਪ੍ਰੋਜੈਕਟ ਡੀਐੱਸਟੀ ਦੀ ਸਵੱਛ ਊਰਜਾ ਰਿਸਰਚ ਪਹਿਲ ਅਧੀਨ ਲਿਆ ਗਿਆ ਹੈ

Posted On: 17 SEP 2020 7:21PM by PIB Chandigarh

ਭਾਰਤ ਵਲੋਂ ਜਲਦੀ ਹੀ ਦਕਸ਼ ਕੋਲਾ ਅਧਾਰਿਤ ਥਰਮਲ ਪਾਵਰ ਪਲਾਂਟਾਂ ਲਈ ਆਪਣੀ ਸੁਪਰ ਐਲੋਏ ਭਾਫ ਟਰਬਾਈਨ ਰੋਟਰ ਤਿਆਰ ਕਰ ਲਈ ਜਾ ਸਕਦੀ ਹੈ - ਭਾਰਤ ਹੈਵੀ ਇਲੈਕਟ੍ਰਿਕਸ ਲਿਮਟਿਡ (ਭੇਲ) ਦੁਆਰਾ ਸਥਾਪਿਤ ਕੀਤੀ ਜਾ ਰਹੀ ਇਕ ਸੁਵਿਧਾ ਦੇ ਸਦਕੇ ਅਜਿਹੇ ਬਿਜਲੀ ਪਲਾਂਟਾਂ ਲਈ ਲੋੜੀਂਦੇ ਰੋਟੋਰਾਂ ਵਿਚ ਘੱਟ ਚੱਕਰ ਥਕਾਵਟ (Low Cycle Fatigue) ਪ੍ਰਭਾਵਾਂ ਦਾ ਮੁੱਲਾਂਕਣ ਕੀਤਾ ਜਾ ਸਕੇਗਾ।

 

ਕੋਲਾ ਅਧਾਰਿਤ ਥਰਮਲ ਪਾਵਰ ਪਲਾਂਟਾਂ ਦੀ ਦਕਸ਼ਤਾ ਵਧਾਉਣ ਲਈ ਟੈਕਨੋਲੋਜੀਆਂ ਵਿੱਚ ਸੁਧਾਰ ਕਰਨ ਲਈ ਇਸ ਸਮੇਂ ਵਿਆਪਕ ਤੌਰ ਤੇ ਵਰਤੇ ਜਾਂਦੇ ਕ੍ਰੋਮ ਅਧਾਰਿਤ ਸਟੀਲ ਦੇ ਮੁਕਾਬਲੇ ਨਿੱਕਲ ਅਧਾਰਿਤ ਸੁਪਰ ਐਲੋਏ ਮੈਟੀਰੀਅਲ ਦੀ ਵਰਤੋਂ ਦੀ ਜ਼ਰੂਰਤ ਹੈ। ਨਿੱਕਲ ਅਧਾਰਿਤ ਐਲੋਏ 617 ਐੱਮ ਦੀ ਚੋਣ ਇੰਡੀਅਨ ਅਡਵਾਂਸਡ ਅਲਟਰਾ ਸੁਪਰ ਕ੍ਰਿਟੀਕਲ (ਏਯੂਐੱਸਸੀ) ਸੰਘ ਦੁਆਰਾ ਕੀਤੀ ਗਈ ਹੈ। ਐਲੋਏ ਉਦਯੋਗਿਕ ਤੌਰ 'ਤੇ ਉਪਲਬਧ ਹੈ ਅਤੇ ਏਯੂਐੱਸਸੀ ਸੰਘ ਨੇ ਪਹਿਲਾਂ ਹੀ ਇਸ ਐਲੋਏ ਦੇ ਦੇਸੀ ਵਿਕਾਸ ਤੇ ਭਰੋਸਾ ਜਤਾਇਆ ਹੈ। ਹਾਲਾਂਕਿ, ਐਲੋਏ 617 ਐੱਮ ਰੋਟਰਾਂ ਦੇ ਤਜ਼ਰਬੇ ਵਾਲੇ ਅੰਕੜਿਆਂ ਦੀ ਘਾਟ ਭਾਰਤੀ ਏਯੂਸੀਸੀ ਪਾਵਰ ਪਲਾਂਟ ਵਿੱਚ ਇਸ ਐਲੋਏ ਦੀ ਪ੍ਰਭਾਵੀ ਵਰਤੋਂ ਵਿੱਚ ਰੁਕਾਵਟ ਹੈ।

 

ਇਸ ਚੁਣੌਤੀ ਨੂੰ ਦੂਰ ਕਰਨ ਲਈ, ਕਲੀਨ ਐਨਰਜੀ ਰਿਸਰਚ ਪਹਿਲ ਦੇ ਤਹਿਤ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ ਬੀਐੱਚਈਐੱਲ (ਖੋਜ ਤੇ ਵਿਕਾਸ), ਹੈਦਰਾਬਾਦ ਨੂੰ ਉੱਚ ਤਾਪਮਾਨ ਸਪਿਨ ਟੈਸਟ ਰਿਗ (ਐੱਚਟੀਐੱਸਟੀਆਰ) ਦੀ ਸਥਾਪਨਾ ਲਈ ਇੱਕ ਪ੍ਰੋਜੈਕਟ ਦਾ ਸਮਰਥਨ ਕੀਤਾ ਹੈ।

 

ਇਹ ਸੁਵਿਧਾ ਏ.ਯੂ.ਐੱਸ.ਸੀ. ਭਾਫ ਟਰਬਾਈਨ ਰੋਟਰ ਦੇ ਡਿਜ਼ਾਇਨ ਦੇ ਪ੍ਰਯੋਗ – ਕ੍ਰੀਪ-ਫਟੀਗ ਡੈਮੇਜ (creep - fatigue damage ) (ਉੱਚੇ ਤਾਪਮਾਨ 'ਤੇ ਸਾਈਕਲਿਕ ਥਰਮੋ ਮਕੈਨੀਕਲ ਲੋਡ ਦੇ ਅਧੀਨ ਧਾਤ ਅਤੇ ਧਾਤੂਆਂ ਦਾ ਵਿਗਾੜ) ਲਈ ਪ੍ਰਮਾਣਿਕ ਹੋਵੇਗੀ ਅਤੇ ਇਹ ਭਾਰਤ ਵਿੱਚ ਅਸਲ ਅਕਾਰ ਇੰਜਨੀਅਰਿੰਗ ਪ੍ਰਯੋਗਾਤਮਕ ਪ੍ਰੋਜੈਕਟ ਕਾਇਮ ਕਰਨ ਦੇ ਮਾਮਲੇ ਵਿੱਚ ਅਪਣੀ ਕਿਸਮ ਦੀ ਇਕੋ ਇਕ ਹੋਵੇਗੀ। ਇਹ ਟਰਬਾਈਨ ਰੋਟਰ ਦੇ 9000 ਕਿਲੋਗ੍ਰਾਮ ਤੱਕ ਭਾਰ ਦੇ ਹਿੱਸਿਆਂ ਨੂੰ ਜਿਵੇਂ ਪਲਾਂਟ ਵਿੱਚ ਕੰਮ ਹੁੰਦਾ ਹੈ ਵਰਗੇ ਹਾਲਾਤ ਦੇ ਅਧੀਨ ਵੱਖ-ਵੱਖ ਤਰ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਏਗਾ, ਜਿਵੇਂ ਕਿ 800 ਡਿਗਰੀ ਸੈਲਸੀਅਸ ਤੱਕ ਉੱਚ ਤਾਪਮਾਨ, 3600 ਚੱਕਰ ਪ੍ਰਤੀ ਮਿੰਟ (ਆਰਪੀਐੱਮ) ਤੱਕ ਉੱਚ ਰਫਤਾਰ, ਅਤੇ ਇਸਦੇ ਬਾਅਦ ਲੰਬੇ ਸਮੇਂ ਲਈ ਲਗਾਤਾਰ ਸਥਿਰ ਹਾਲਤ ਵਿੱਚ ਕੰਮ ਕਰਨ ਅਤੇ ਨਿਯੰਤਰਿਤ ਹੀਟਿੰਗ ਅਤੇ ਕੂਲਿੰਗ। ਇਹ ਸੁਵਿਧਾ ਇਸ ਸੈਕਟਰ ਵਿਚ ਆਤਮਨਿਰਭਰ ਭਾਰਤ ਲਈ ਰਾਹ ਪੱਧਰਾ ਕਰੇਗੀ।


ਇਹ ਸੁਵਿਧਾ 800 ਮੈਗਾਵਾਟ ਦੇ ਏਯੂਸੀਸੀ ਭਾਫ ਟਰਬਾਈਨ ਰੋਟਰਾਂ ਦੇ ਡਿਜ਼ਾਈਨ ਨੂੰ ਸੁਪਰ ਐਲੋਏ ਮੋਨੋਮੈਟਾਲਿਕ ਅਤੇ ਬਾਈਮੈਟਾਲਿਕ ਵੈਲਡਡ ਰੋਟਰ ਦੇ ਲੰਬੇ ਸਮੇਂ ਦੇ ਪ੍ਰਦਰਸ਼ਨ ਨੂੰ ਕੁੱਲ 2000 ਸਟਾਰਟਅੱਪ (ਗਰਮ + ਨਿੱਘੇ + ਠੰਡੇ) ਅਤੇ 100000 ਘੰਟੇ ਦੇ ਲਗਾਤਾਰ ਸਥਿਰ ਹਾਲਤ ਵਿੱਚ ਕੰਮ ਕਰਨ ਕਰਕੇ ਪ੍ਰਮਾਣਿਤ ਕਰਨ ਦੇ ਸਮਰੱਥ ਕਰੇਗੀ। ਇਹ ਕ੍ਰਮਵਾਰ 200 ਚੱਕਰਾਂ ਅਤੇ 10000 ਘੰਟਿਆਂ ਦੇ ਅੰਦਰ ਤੇਜ਼ੀ ਨਾਲ ਜਾਂਚ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਤੇਜ਼ ਪਰਖ ਲਈ ਇੱਕ ਵਿਲੱਖਣ ਟੈਸਟ ਪ੍ਰੋਟੋਕੋਲ ASME ਮਿਆਰਾਂ ਦੇ ਦਿਸ਼ਾ-ਨਿਰਦੇਸ਼ਾਂ ਨਾਲ ਭੇਲ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ। ਦੋ ਰੋਟਰ ਹਿੱਸਿਆਂ - ਮੋਨੋਮੈਟਾਲਿਕ (ਅਲੋਏ 617 ਐੱਮ) ਅਤੇ ਬਾਈਮੈਟਾਲਿਕ ਵੈਲਡਡ ਹਿੱਸੇ (ਐਲੋਏ 617 ਐੱਮ ਅਤੇ 10 ਕ੍ਰੋਮ) ਅਸਲ ਭਾਫ ਟਰਬਾਈਨ ਰੋਟਰ ਦੇ ਤਾਪਮਾਨ ਨੂੰ ਵਧਾਉਣ ਅਤੇ ਰੋਟਰਾਂ ਦੇ ਅੰਦਰ ਹੀਟਿੰਗ ਅਤੇ ਕੂਲਿੰਗ ਆਪ੍ਰੇਸ਼ਨ ਦੌਰਾਨ ਲੋੜੀਂਦੇ ਥਰਮਲ ਗ੍ਰੇਡਿਏਂਟ ਪ੍ਰਾਪਤ ਕਰਕੇ ਇਸਦੇ ਗਾਰੰਟੀਸ਼ੁਦਾ ਸਮੇਂ ਦੀ ਲਾਈਨ ਦੇ ਅਸਲ ਵਰਗੇ ਅਪਰੇਟਿੰਗ ਹਾਲਤ ਹੋਣਗੇ।

 

ਇਹ ਵਿਲੱਖਣ ਟੈਸਟ ਪ੍ਰੋਟੋਕੋਲ ਅਤੇ ਇਸਦੇ ਵਿਜ਼ੂਅਲਾਈਜ਼ੇਸ਼ਨ ਸਾੱਫਟਵੇਅਰ ਭਾਰਤੀ ਪੇਟੈਂਟਸ ਅਤੇ ਕਾਪੀਰਾਈਟ ਐਕਟ ਦੇ ਤਹਿਤ ਰਜਿਸਟਰਡ ਹਨ। ਟੈਸਟ ਵਿੱਧੀ ਬਾਰੇ ਕੁਝ ਤਕਨੀਕੀ ਮੁੱਖ ਗੱਲਾਂ ਰਾਸ਼ਟਰੀ ਕਾਨਫਰੰਸਾਂ ਵਿੱਚ ਪ੍ਰਕਾਸਿਤ ਕੀਤੀਆਂ ਗਈਆਂ ਹਨ।

 

 

 

 

[ਵਧੇਰੇ ਜਾਣਕਾਰੀ ਲਈ ਡਾ.ਕੇ.ਰਾਮਕ੍ਰਿਸ਼ਨ (kramakrishna@bhel.in 9490118889), ਸ੍ਰੀ ਮਨੀਸ਼ ਚੰਦਰ ਗੁਪਤਾ, manishg@bhel.in, 9985306584

ਨਾਲ ਸੰਪਰਕ ਕਰੋ।]

 

 

ਚਿੱਤਰ 1: ਰੋਟਰ ਟੈਸਟ ਰਿਗ, ਵੈਕਿਊਮ ਪੰਪ ਅਤੇ ਕੰਟਰੋਲ ਰੂਮ

 

 

 

ਚਿੱਤਰ 2: ਪਿਟ ਵਿਚ ਰੋਟਰ ਟੈਸਟ ਰਿਗ ਅਤੇ ਮੂਵੇਬਲ ਨਿਉਮੈਟਿਕ ਲੋਡਿੰਗ ਸਟੇਸ਼ਨ

 

 

ਚਿੱਤਰ 3: ਟੈਸਟ ਰਿਗ ਨਾਲ ਟੈਸਟ ਕਰਨ ਵਾਲਾ ਰੋਟਰ

 

 

ਚਿੱਤਰ 4: ਰੋਟਰ ਟੈਸਟ ਰਿਗ ਲਈ ਡੀ ਜੀ ਸੈੱਟਸ, ਨਾਈਟ੍ਰੋਜਨ ਬਲੋਅਰਸ ਅਤੇ ਟਰਾਂਸਫਾਰਮਰ

 

 

*****

 

ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)



(Release ID: 1655927) Visitor Counter : 127


Read this release in: English , Hindi