ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਲੌਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਭੋਜਨ ਦੀ ਸਪਲਾਈ
प्रविष्टि तिथि:
17 SEP 2020 3:57PM by PIB Chandigarh
ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੇ ਪਾਤਰ ਬੱਚਿਆਂ ਨੂੰ ਅਨਾਜ, ਦਾਲ਼ਾਂ, ਤੇਲ ਆਦਿ (ਖਾਣਾ ਪਕਾਉਣ ਦੇ ਖਰਚੇ ਦੇ ਬਰਾਬਰ) ਸਮੇਤ ਖੁਰਾਕ ਸੁਰੱਖਿਆ ਭੱਤਾ (ਐੱਫਐੱਸਏ) ਮੁਹੱਈਆ ਕਰਵਾਉਣ, ਕਿਉਂਕਿ ਉਨ੍ਹਾਂ ਦੇ ਸਕੂਲ ਕੋਵਿਡ ਮਹਾਮਾਰੀ ਕਾਰਨ ਬੰਦ ਹਨ। ਇਸ ਮੰਤਵ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਤੌਰ ਤਰੀਕੇ ਨਿਰਧਾਰਿਤ ਕੀਤੇ ਗਏ ਹਨ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਕੋਵਿਡ-19 ਦੁਆਰਾ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜ਼ਰੂਰੀ ਸਾਵਧਾਨੀ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੁਆਰਾ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।
****
ਏਪੀਐੱਸ/ਐੱਸਜੀ/ਆਰਸੀ
(रिलीज़ आईडी: 1655880)
आगंतुक पटल : 211