ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਮਿਸ਼ਨ ਕਰਮਯੋਗੀ

Posted On: 17 SEP 2020 5:09PM by PIB Chandigarh

ਸਿਵਲ ਸੇਵਾਵਾਂ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਪ੍ਰੋਗਰਾਮ (‘ਐੱਨਪੀਸੀਐੱਸਸੀਬੀ’) - “ਮਿਸ਼ਨ ਕਰਮਯੋਗੀ” ਦੀ ਸ਼ੁਰੂਆਤ ਸਿਵਲ ਸੇਵਾ ਸਮਰੱਥਾ ਨਿਰਮਾਣ ਦੁਆਰਾ ਗਵਰਨੈਂਸ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਮਿਸ਼ਨ ਕਰਮਯੋਗੀ ਦੇ ਹੇਠ ਦਿੱਤੇ ਛੇ ਥੰਮ੍ਹ ਹੋਣਗੇ: -

 

 (i) ਨੀਤੀ ਫਰੇਮਵਰਕ,

 

 (ii) ਸੰਸਥਾਗਤ ਫਰੇਮਵਰਕ,

 

 (iii) ਕੁਸ਼ਲਤਾ ਫਰੇਮਵਰਕ,

 

 (iv) ਡਿਜੀਟਲ ਲਰਨਿੰਗ ਫਰੇਮਵਰਕ (ਏਕੀਕ੍ਰਿਤ ਸਰਕਾਰੀ ਔਨਲਾਈਨ ਸਿਖਲਾਈ ਕਰਮਯੋਗੀ ਪਲੈਟਫਾਰਮ (ਆਈਜੀਓਟੀ-ਕਰਮਯੋਗੀ)),

 

 (v) ਇਲੈਕਟ੍ਰੌਨਿਕ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ (e-HRMS), ਅਤੇ

 

 (vi) ਨਿਗਰਾਨੀ ਅਤੇ ਮੁੱਲਾਂਕਣ ਫਰੇਮਵਰਕ।

 

 

ਪ੍ਰੋਗਰਾਮ ਦੇ ਲਾਗੂ ਕਰਨ ਅਤੇ ਨਿਗਰਾਨੀ ਲਈ, ਹੇਠਾਂ ਦਿੱਤੇ ਸੰਸਥਾਗਤ ਢਾਂਚੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ:-

 

 

(i) ਪ੍ਰਧਾਨ ਮੰਤਰੀ ਦੀ ਪਬਲਿਕ ਮਨੁੱਖੀ ਸੰਸਾਧਨ ਪਰਿਸ਼ਦ (ਪੀਐੱਮਐੱਚਆਰਸੀ): ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਇੱਕ ਕੌਂਸਲ ਸਿਵਲ ਸੇਵਾਵਾਂ ਦੇ ਸੁਧਾਰਾਂ ਅਤੇ ਸਮਰੱਥਾ ਨਿਰਮਾਣ ਲਈ ਰਣਨੀਤਕ ਦਿਸ਼ਾ-ਨਿਰਦੇਸ਼ ਅਤੇ ਵਿਵਸਥਾ ਚਲਾਉਣ ਲਈ ਇੱਕ ਸਰਬਉੱਚ ਸੰਸਥਾ ਦੇ ਸੰਕਲਪ ਨਾਲ ਬਣੇਗੀ।

 

(ii) ਕੈਬਨਿਟ ਸਕੱਤਰੇਤ ਤਾਲਮੇਲ ਇਕਾਈ: ਇਹ ਐੱਨਪੀਸੀਐੱਸਸੀਬੀ ਦੇ ਕਾਰਜ ਲਾਗੂ ਕਰਨ ਦੀ ਨਿਗਰਾਨੀ ਕਰੇਗੀ, ਹਿਤਧਾਰਕਾਂ ਨੂੰ ਇਕਸਾਰ ਕਰੇਗੀ ਅਤੇ ਸਮਰੱਥਾ ਵਧਾਉਣ ਦੀਆਂ ਯੋਜਨਾਵਾਂ ਦੀ ਨਿਗਰਾਨੀ ਲਈ ਵਿਧੀ ਪ੍ਰਦਾਨ ਕਰੇਗੀ।

 

 

(iii) ਸਮਰੱਥਾ ਨਿਰਮਾਣ ਕਮਿਸ਼ਨ– ਇਹ ਸਿਖਲਾਈ ਸੰਸਥਾਵਾਂ ਦੀ ਕਾਰਜਕਾਰੀ ਨਿਗਰਾਨੀ ਲਈ ਸਥਾਪਿਤ ਕੀਤਾ ਜਾਵੇਗਾ ਅਤੇ ਸਲਾਨਾ ਸਮਰੱਥਾ ਨਿਰਮਾਣ ਯੋਜਨਾਵਾਂ ਦੀ ਤਿਆਰੀ ਵਿੱਚ ਸਹਾਇਤਾ ਕਰੇਗਾ।

 

 

(iv) ਕੰਪਨੀ ਐਕਟ, 2013 ਦੀ ਧਾਰਾ 8 ਦੇ ਅਧੀਨ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਵੀ, ਇੱਕ ਖੁਦਮੁਖਤਿਆਰ ਕੰਪਨੀ) - ਇਹ ਭਾਰਤ ਸਰਕਾਰ ਦੀ ਤਰਫੋਂ ਐੱਨਪੀਸੀਸੀਬੀ ਲਈ ਬਣਾਈ ਗਈ ਸਾਰੀ ਡਿਜੀਟਲ ਸੰਪਤੀ ਦੀ ਮਾਲਕ ਹੋਵੇਗੀ ਅਤੇ ਸੰਚਾਲਨ ਕਰੇਗੀ।

 

 

(v) ਪ੍ਰੋਗਰਾਮ ਮੈਨੇਜਮੈਂਟ ਯੂਨਿਟ (ਪੀਐੱਮਯੂ) - ਇਹ ਵਿਭਾਗ ਨੂੰ ਪ੍ਰੋਗਰਾਮ ਪ੍ਰਬੰਧਨ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰੇਗਾ।

 

 

ਵੱਖ-ਵੱਖ ਅਕਾਦਮੀਆਂ ਵਿੱਚ ਸਿਵਲ ਅਧਿਕਾਰੀਆਂ ਦੀ ਸਿਖਲਾਈ ਦਾ ਪੁਨਰ ਗਠਨ ਕੀਤਾ ਜਾਵੇਗਾ ਤਾਂ ਜੋ ਕੰਮਕਾਜ ਵਿੱਚ ਆਈਜੀਓਟੀ ਦੇ ਡਿਜੀਟਲ ਲਰਨਿੰਗ ਪਲੈਟਫਾਰਮ ਦੀ ਬਿਹਤਰੀਨ ਵਰਤੋਂ ਸ਼ਾਮਲ ਕੀਤੀ ਜਾ ਸਕੇ।

 

 

ਇਹ ਜਾਣਕਾਰੀ ਕੇਂਦਰੀ ਉੱਤਰ ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

 

 

                                                                 ********

 

ਐੱਸਐੱਨਸੀ


(Release ID: 1655863) Visitor Counter : 246


Read this release in: English , Urdu , Tamil