ਟੈਕਸਟਾਈਲ ਮੰਤਰਾਲਾ

ਹੈਂਡਲੂਮ ਖੇਤਰ ਦਾ ਵਿਕਾਸ

Posted On: 17 SEP 2020 1:48PM by PIB Chandigarh

ਇਹ ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਵਿੱਚ ਹੈਂਡਲੂਮ ਖੇਤਰ ਨੂੰ ਬਚਾਇਆ ਜਾਵੇ ਅਤੇ ਇਸਦਾ ਵਿਕਾਸ ਕੀਤਾ ਜਾਵੇ। ਇਸ ਨੂੰ ਧਿਆਨ ਵਿੱਚ ਰੱਖਦਿਆਂ, ਭਾਰਤ ਸਰਕਾਰ ਹੈਂਡਲੂਮ ਖੇਤਰ ਦੇ ਵਿਕਾਸ ਅਤੇ ਹੈਂਡਲੂਮ ਬੁਣਕਰਾਂ ਦੀ ਭਲਾਈ ਲਈ ਹੇਠ ਲਿਖੀਆਂ ਯੋਜਨਾਵਾਂ ਦੇਸ਼ ਭਰ ਵਿੱਚ ਲਾਗੂ ਕਰ ਰਹੀ ਹੈ:

 

1. ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ)

 

2. ਵਿਆਪਕ ਹੈਂਡਲੂਮ ਕਲਸਟਰ ਵਿਕਾਸ ਯੋਜਨਾ (ਸੀਐੱਚਸੀਡੀਐੱਸ)

 

3. ਹੈਂਡਲੂਮ ਬੁਣਕਰਾਂ ਦੀ ਵਿਆਪਕ ਭਲਾਈ ਸਕੀਮ (ਐੱਚਡਬਲਿਊਸੀਡਬਲਿਊਐੱਸ)

 

4. ਧਾਗੇ ਦੀ ਸਪਲਾਈ ਸਕੀਮ (ਵਾਈਐੱਸਐੱਸ)

 

ਉਪਰੋਕਤ ਯੋਜਨਾਵਾਂ ਦੇ ਤਹਿਤ, ਕੱਚੇ ਮਾਲ, ਲੂਮਜ਼ ਅਤੇ ਉਪਕਰਣਾਂ ਦੀ ਖ਼ਰੀਦ, ਡਿਜ਼ਾਈਨ ਇਨੋਵੇਸ਼ਨ, ਉਤਪਾਦ ਵਿਭਿੰਨਤਾ, ਬੁਨਿਆਦੀ ਢਾਂਚੇ ਦਾ ਵਿਕਾਸ, ਹੁਨਰ ਨੂੰ ਅੱਪਗ੍ਰੇਡੇਸ਼ਨ, ਲਾਈਟਿੰਗ ਯੂਨਿਟ, ਹੈਂਡਲੂਮ ਉਤਪਾਦਾਂ ਦੀ ਮਾਰਕਿਟਿੰਗ ਅਤੇ ਰਿਆਇਤੀ ਦਰਾਂ ਤੇ ਕਰਜ਼ੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ

 

1. ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ)

 

i. ਬਲਾਕ ਪੱਧਰੀ ਕਲਸਟਰ: ਇਸਨੂੰ ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ) ਦੇ ਇੱਕ ਹਿੱਸੇ ਵਜੋਂ 2015-16 ਵਿੱਚ ਪੇਸ਼ ਕੀਤਾ ਗਿਆਪ੍ਰਤੀ ਬੀਐੱਲਸੀ ਦੀਆਂ ਵੱਖ-ਵੱਖ ਦਖਲਅੰਦਾਜ਼ੀਆਂ ਜਿਵੇਂ ਕਿ ਸਕਿੱਲ ਅੱਪਗ੍ਰੇਡੇਸ਼ਨ, ਹੱਥਕਰਘਾ ਸੰਵਰਧਨ ਸਹਾਯਤਾ, ਉਤਪਾਦ ਵਿਕਾਸ, ਕੰਮ ਸ਼ੈੱਡ ਦਾ ਨਿਰਮਾਣ, ਪ੍ਰੋਜੈਕਟ ਪ੍ਰਬੰਧਨ ਲਾਗਤ, ਡਿਜ਼ਾਈਨ ਵਿਕਾਸ, ਸਾਂਝਾ ਸਹੂਲਤ ਕੇਂਦਰ (ਸੀਐੱਫ਼ਸੀ) ਸਥਾਪਿਤ ਕਰਨ ਆਦਿ ਲਈ 2 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈਇਸ ਤੋਂ ਇਲਾਵਾ, ਜ਼ਿਲ੍ਹਾ ਪੱਧਰ ਤੇ ਇੱਕ ਡਾਈ ਹਾਊਸ ਸਥਾਪਿਤ ਕਰਨ ਲਈ 50 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਵੀ ਉਪਲਬਧ ਹੈਰਾਜ ਸਰਕਾਰ ਦੁਆਰਾ ਪ੍ਰਸਤਾਵਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ

 

ii. ਹੈਂਡਲੂਮ ਮਾਰਕਿਟਿੰਗ ਸਹਾਇਤਾ ਰਾਸ਼ਟਰੀ ਹੈਂਡਲੂਮ ਵਿਕਾਸ ਪ੍ਰੋਗਰਾਮ ਦੇ ਇੱਕ ਹਿੱਸੇ ਵਿੱਚੋਂ ਇੱਕ ਹੈਹੈਂਡਲੂਮ ਏਜੰਸੀਆਂ / ਬੁਣਕਰਾਂ ਨੂੰ ਆਪਣੇ ਉਤਪਾਦਾਂ ਨੂੰ ਸਿੱਧੇ ਉਪਭੋਗਤਾਵਾਂ ਨੂੰ ਵੇਚਣ ਲਈ ਮਾਰਕਿਟਿੰਗ ਪਲੈਟਫਾਰਮ ਪ੍ਰਦਾਨ ਕਰਨ ਲਈ, ਰਾਜਾਂ / ਯੋਗ ਹੈਂਡਲੂਮ ਏਜੰਸੀਆਂ ਨੂੰ ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਮਾਰਕਿਟਿੰਗ ਦੇ ਆਯੋਜਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ

 

iii. ਬੁਣਕਰ ਮੁਦਰਾ ਯੋਜਨਾ:ਬੁਣਕਰ ਮੁਦਰਾ ਯੋਜਨਾ ਦੇ ਤਹਿਤ, ਹੈਂਡਲੂਮ ਬੁਣਕਰਾਂ ਨੂੰ 6% ਦੀ ਰਿਆਇਤੀ ਵਿਆਜ ਦਰ ਤੇ ਕਰਜ਼ਾ ਦਿੱਤਾ ਜਾਂਦਾ ਹੈਮਾਰਜਿਨ ਮੁਦਰਾ ਸਹਾਇਤਾ ਵੱਧ ਤੋਂ ਵੱਧ 10,000 ਰੁਪਏ ਪ੍ਰਤੀ ਬੁਣਕਰ ਅਤੇ ਕਰਜ਼ਾ ਗਾਰੰਟੀ 3 ਸਾਲਾਂ ਲਈ ਦਿੱਤੀ ਜਾਂਦੀ ਹੈਮੁਦਰਾ ਪੋਰਟਲ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਵਿਆਜ ਸਹਾਇਤਾ ਲਈ ਫੰਡਾਂ ਦੀ ਵੰਡ ਵਿੱਚ ਦੇਰੀ ਨੂੰ ਘਟਾਉਣ ਲਈ ਵਿਕਸਿਤ ਕੀਤਾ ਗਿਆ ਹੈ

 

iv. ਹੱਥਕਰਘਾ ਸੰਵਰਧਨ ਸਹਾਯਤਾ (ਐੱਚਐੱਸਐੱਸ):

 

ਹੱਥਕਰਘਾ ਸੰਵਰਧਨ ਸਹਾਯਤਾ (ਐੱਚਐੱਸਐੱਸ) ਦੀ ਸ਼ੁਰੂਆਤ 1 ਦਸੰਬਰ 2016 ਨੂੰ ਕੀਤੀ ਗਈ ਸੀ, ਇਸ ਦਾ ਉਦੇਸ਼ ਬੁਣਕਰਾਂ ਦੁਆਰਾ ਹੱਥੀਂ ਬਣਾਉਣ ਵਾਲੇ ਉਤਪਾਦਾਂ ਦੀ ਗੁਣਵਤਾ ਅਤੇ ਉਤਪਾਦਕਤਾ ਵਿੱਚ ਵਾਧਾ ਕਰਕੇ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਕਰਨਾ ਸੀ। ਇਸ ਯੋਜਨਾ ਦੇ ਤਹਿਤ, ਲੂਮ / ਸਹਾਇਕ ਉਪਕਰਣ ਦਾ 90% ਖ਼ਰਚਾ ਭਾਰਤ ਸਰਕਾਰ ਦੁਆਰਾ ਚੁੱਕਿਆ ਜਾਂਦਾ ਹੈ, ਜਦੋਂ ਕਿ ਬਾਕੀ 10% ਲਾਭਪਾਤਰੀ ਚੁੱਕਦਾ ਹੈਸਪਲਾਈ ਕਰਨ ਵਾਲੇ ਨੂੰ ਭਾਰਤ ਸਰਕਾਰ ਦਾ ਹਿੱਸਾ ਬੁਣਕਰ ਸੇਵਾ ਕੇਂਦਰ ਰਾਹੀਂ ਜਾਰੀ ਕੀਤਾ ਜਾਂਦਾ ਹੈ।

 

v. ਹੈਂਡਲੂਮ ਬੁਣਕਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ:

 

ਕੱਪੜਾ ਮੰਤਰਾਲੇ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਿੰਗ (ਐੱਨਆਈਓਐੱਸ) ਨਾਲ ਬੁਣਕਰ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿਦਿਅਕ ਸੁਵਿਧਾਵਾਂ ਸੁਰੱਖਿਅਤ ਕਰਨ ਲਈ ਸਮਝੌਤੇ ਦੇ ਦਸਤਖ਼ਤ ਕੀਤੇ ਹਨ। ਐੱਨਆਈਓਐੱਸ ਹੈਂਡਲੂਮ ਬੁਣਕਰਾਂ ਲਈ ਡਿਸਟੈਂਸ ਲਰਨਿੰਗ ਦੇ ਢੰਗ ਰਾਹੀਂ ਡਿਜ਼ਾਈਨ, ਮਾਰਕਿਟਿੰਗ, ਕਾਰੋਬਾਰ ਵਿਕਾਸ, ਆਦਿ ਵਿਸ਼ੇਸ ਨਾਲ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਦੀ ਸਿਖਿਆ ਪ੍ਰਦਾਨ ਕਰਦਾ ਹੈ, ਜਦੋਂ ਕਿ ਇਗਨੂ ਕੈਰੀਅਰ ਦੀ ਤਰੱਕੀ ਲਈ ਹੈਂਡਲੂਮ ਬੁਣਕਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਇੱਛਾਵਾਂ ਨਾਲ ਸਬੰਧਿਤ ਅਨੁਕੂਲ ਅਤੇ ਲਚਕਦਾਰ ਸਿੱਖਣ ਦੇ ਮੌਕਿਆਂ ਦੁਆਰਾ ਨਿਰੰਤਰ ਸਿੱਖਿਆ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ

 

ਪ੍ਰੋਗਰਾਮ ਵਿੱਚ ਐੱਸਸੀ, ਐੱਸਟੀ, ਬੀਪੀਐੱਲ, ਅਤੇ ਹੈਂਡਲੂਮ ਬੁਣਕਰ ਪਰਿਵਾਰਾਂ ਨਾਲ ਸਬੰਧਿਤ ਮਹਿਲਾ ਸਿਖਿਆਰਥੀਆਂ ਦੇ ਕੇਸਾਂ ਵਿੱਚ ਐੱਨਆਈਓਐੱਸ / ਈਗਨੂ ਕੋਰਸਾਂ ਵਿੱਚ ਦਾਖਲੇ ਲਈ ਫ਼ੀਸ ਦੇ 75% ਨੂੰ ਮੋੜਨ ਬਾਰੇ ਵਿਚਾਰ ਕੀਤਾ ਗਿਆ ਹੈ।

 

vi. “ਇੰਡੀਆ ਹੈਂਡਲੂਮਬ੍ਰਾਂਡ - 7 ਅਗਸਤ 2015 ਨੂੰ ਰਾਸ਼ਟਰੀ ਹੈਂਡਲੂਮ ਦਿਵਸ ਵਜੋਂ ਮਨਾਉਣ ਸਮੇਂ, ‘ਇੰਡੀਆ ਹੈਂਡਲੂਮਬ੍ਰਾਂਡ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਉੱਚ ਪੱਧਰੀ ਹੈਂਡਲੂਮ ਉਤਪਾਦਾਂ ਦੀ ਬ੍ਰਾਂਡਿੰਗ ਲਈ ਲਾਂਚ ਕੀਤਾ ਗਿਆ ਸੀ। ਇਹ ਵਾਤਾਵਰਣ ਤੇ ਜ਼ੀਰੋ ਨੁਕਸ ਅਤੇ ਜ਼ੀਰੋ ਪ੍ਰਭਾਵ ਨਾਲ ਉੱਚ ਗੁਣਵੱਤਾ ਵਾਲੇ, ਪ੍ਰਮਾਣਿਕ ਰਵਾਇਤੀ ਡਿਜ਼ਾਈਨ ਵਾਲੇ ਖ਼ਾਸ ਹੈਂਡਲੂਮ ਉਤਪਾਦਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈਇਸ ਦੀ ਸ਼ੁਰੂਆਤ ਤੋਂ ਬਾਅਦ, 184 ਉਤਪਾਦ ਸ਼੍ਰੇਣੀਆਂ ਦੇ ਅਧੀਨ 1590 ਰਜਿਸਟਰੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ 926.23 ਕਰੋੜ ਰੁਪਏ ਦੀ ਵਿਕਰੀ ਕੀਤੀ ਗਈ ਹੈ।

 

ਵੱਖ-ਵੱਖ ਪ੍ਰਮੁੱਖ ਬ੍ਰਾਂਡਾਂ ਦੇ ਨਾਲ ਪਹਿਲ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੇ ਬ੍ਰਾਂਡ ਵਿੱਚ ਇੱਕ ਵੱਖਰੇ ਹੈਂਡਲੂਮ ਕੱਪੜੇ ਲਿਆਂਦੇ ਜਾ ਸਕਣ

 

vii. ਈ - ਕਮਰਸ - ਹੈਂਡਲੂਮ ਉਤਪਾਦਾਂ ਦੀ ਈ-ਮਾਰਕਿਟਿੰਗ ਨੂੰ ਉਤਸ਼ਾਹਿਤ ਕਰਨ ਲਈ, ਇੱਕ ਨੀਤੀ ਫ਼ਰੇਮਵਰਕ ਤਿਆਰ ਕੀਤਾ ਗਿਆ ਸੀ ਅਤੇ ਜਿਸਦੇ ਤਹਿਤ ਕੋਈ ਵੀ ਵਧੀਆ ਟਰੈਕ ਰਿਕਾਰਡ ਵਾਲਾ ਇੱਛਕ ਈ-ਕਮਰਸਪਲੈਟਫਾਰਮ ਹੈਂਡਲੂਮ ਉਤਪਾਦਾਂ ਦੀ ਔਨਲਾਈਨਮਾਰਕਿਟਿੰਗ ਵਿੱਚ ਹਿੱਸਾ ਲੈ ਸਕਦਾ ਹੈਇਸ ਅਨੁਸਾਰ, 23 ਈ-ਕਮਰਸ ਇਕਾਈਆਂ ਹੈਂਡਲੂਮ ਉਤਪਾਦਾਂ ਦੀ ਔਨਲਾਈਨਮਾਰਕਿਟਿੰਗ ਲਈ ਜੁੜੀਆਂ ਹੋਈਆਂ ਹਨਔਨਲਾਈਨ ਪੋਰਟਲ ਦੁਆਰਾ 110.46 ਕਰੋੜ ਰੁਪਏ ਦੀ ਕੁੱਲ ਵਿਕਰੀ ਦਰਜ ਕੀਤੀ ਗਈ ਹੈ

 

viii. ਕ੍ਰਾਫ਼ਟ ਵਿਅਕਤੀਆਂ / ਬੁਣਕਰਾਂ ਨੂੰ ਸਿੱਧੇ ਮਾਰਕਿਟਿੰਗ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਵਿਚਲੀਆਂ ਏਜੰਸੀਆਂ ਨੂੰ ਖ਼ਤਮ ਕਰਨ ਲਈ ਵੱਡੇ ਕਸਬਿਆਂ / ਮਹਾਨਗਰ ਸ਼ਹਿਰਾਂ ਵਿੱਚ ਅਰਬਨ ਹੱਟਸ ਸਥਾਪਿਤ ਕੀਤੇ ਗਏ ਹਨਹੁਣ ਤੱਕ ਦੇਸ਼ ਭਰ ਵਿੱਚ ਅਜਿਹੇ 39 ਅਰਬਨ ਹੱਟਸ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

 

2. ਵਿਆਪਕ ਹੈਂਡਲੂਮ ਕਲਸਟਰ ਵਿਕਾਸ ਯੋਜਨਾ:

 

ਵਿਆਪਕ ਹੈਂਡਲੂਮ ਕਲਸਟਰ ਵਿਕਾਸ ਯੋਜਨਾ (ਸੀਐੱਚਸੀਡੀਐੱਸ) ਦਾ ਨਿਸ਼ਾਨਾ ਹੈ ਸਪਸ਼ਟ ਤੌਰ ਤੇ ਪਛਾਣ ਯੋਗ ਭੂਗੋਲਿਕ ਸਥਾਨਾਂ ਤੇ ਮੈਗਾ ਹੈਂਡਲੂਮ ਕਲਸਟਰਾਂ ਦਾ ਵਿਕਾਸ ਕਰਨਾ ਹੈਭਾਰਤ ਸਰਕਾਰ ਦੇ ਸਹਿਯੋਗ ਨਾਲ ਘੱਟੋ-ਘੱਟ 15000 ਹੈਂਡਲੂਮਜ਼ ਨੂੰ ਨਾਲ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਪ੍ਰਤੀ ਕਲਸਟਰ ਨੂੰ 5 ਸਾਲਾਂ ਦੇ ਸਮੇਂ ਲਈ 40 ਕਰੋੜ ਰੁਪਏ ਦਿੱਤੇ ਜਾਂਦੇ ਹਨਡਾਇਗਨੌਸਟਿਕ ਸਟੱਡੀ ਕਰਵਾਉਣਾ, ਕੱਚੇ ਪਦਾਰਥਾਂ ਲਈ ਕਾਰਪਸ, ਆਦਿ ਵਰਗੇ ਹਿੱਸੇ ਪੂਰੀ ਤਰ੍ਹਾਂ ਭਾਰਤ ਸਰਕਾਰ ਦੁਆਰਾ ਫੰਡ ਕੀਤੇ ਜਾਂਦੇ ਹਨ ਜਦੋਂ ਕਿ ਲਾਈਟਿੰਗ ਯੂਨਿਟ, ਲੂਮਜ਼ ਦਾ ਤਕਨੀਕੀ ਅੱਪਗ੍ਰੇਡੇਸ਼ਨ ਅਤੇ ਉਪਕਰਣਾਂ ਵਰਗੇ ਹਿੱਸੇ ਭਾਰਤ ਸਰਕਾਰ ਦੁਆਰਾ 90% ਫੰਡ ਕੀਤੇ ਜਾਂਦੇ ਹਨਹੋਰ ਹਿੱਸੇ ਜਿਵੇਂ ਕਿ ਡਿਜ਼ਾਇਨ ਸਟੂਡੀਓ / ਮਾਰਕਿਟਿੰਗ ਕੰਪਲੈਕਸ / ਗਾਰਮੈਂਟਿੰਗ ਯੂਨਿਟ ਲਈ ਬੁਨਿਆਦੀ ਢਾਂਚੇ ਦੀ ਉਸਾਰੀ, ਮਾਰਕਿਟਿੰਗ ਵਿਕਾਸ, ਨਿਰਯਾਤ ਅਤੇ ਪ੍ਰਚਾਰ ਲਈ ਸਹਾਇਤਾ ਆਦਿ ਭਾਰਤ ਸਰਕਾਰ ਦੁਆਰਾ 80 ਫ਼ੀਸਦੀ ਤੱਕ ਫ਼ੰਡ ਕੀਤੇ ਜਾਂਦੇ ਹਨ 08 ਵੱਡੇ ਹੈਂਡਲੂਮ ਕਲਸਟਰ ਜਿਵੇਂ ਵਾਰਾਣਸੀ (ਉੱਤਰ ਪ੍ਰਦੇਸ਼), ਸਿਵਾਸਾਗਰ (ਅਸਾਮ), ਵਿਰੁਧੁਨਗਰ (ਤਮਿਲ ਨਾਡੂ), ਮੁਰਸ਼ੀਦਾਬਾਦ (ਪੱਛਮੀ ਬੰਗਾਲ), ਪ੍ਰਕਾਸਮ ਅਤੇ ਗੁੰਟੂਰ ਜ਼ਿਲ੍ਹੇ (ਆਂਧਰ ਪ੍ਰਦੇਸ਼), ਗੋਡਾ ਅਤੇ ਗੁਆਂਢੀ ਜ਼ਿਲ੍ਹੇ (ਝਾਰਖੰਡ), ਭਾਗਲਪੁਰ (ਬਿਹਾਰ) ਅਤੇ ਤ੍ਰਿਚੀ (ਤਮਿਲ ਨਾਡੂ) ਵਿਕਾਸ ਲਈ ਚੁਣੇ ਗਏ ਹਨ

 

3. ਹੈਂਡਲੂਮ ਬੁਣਕਰਾਂ ਦੀ ਵਿਆਪਕ ਭਲਾਈ ਸਕੀਮ

 

ਬੁਣਕਰ ਦੀ ਵਿਆਪਕ ਭਲਾਈ ਸਕੀਮ (ਐੱਚਡਬਲਿਊਸੀਡਬਲਿਊਐੱਸ) ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ), ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਅਤੇ ਪਰਿਵਰਤਨਸ਼ੀਲ ਮਹਾਤਮਾ ਗਾਂਧੀ ਬੁਣਕਰ ਬੀਮਾ ਯੋਜਨਾ (ਐੱਮਜੀਬੀਬੀਵਾਈ) ਦੇ ਹਿੱਸੇ ਅਧੀਨ ਜੀਵਨ, ਹਾਦਸੇ ਅਤੇ ਅਪਾਹਜਤਾ ਬੀਮਾ ਕਵਰੇਜ ਪ੍ਰਦਾਨ ਕਰ ਰਹੀ ਹੈ

 

4. ਧਾਗੇ ਦੀ ਸਪਲਾਈ ਸਕੀਮ:

 

ਧਾਗੇ ਦੀ ਸਪਲਾਈ ਸਕੀਮ ਦੇਸ਼ ਭਰ ਵਿੱਚ ਲਾਗੂ ਕੀਤੀ ਜਾ ਰਹੀ ਹੈ ਤਾਂ ਜੋ ਮਿਲ ਗੇਟ ਕੀਮਤ ਤੇ ਹਰ ਕਿਸਮ ਦੇ ਧਾਗੇ ਨੂੰ ਉਪਲਬਧ ਕਰਵਾਇਆ ਜਾ ਸਕੇਇਹ ਯੋਜਨਾ ਰਾਸ਼ਟਰੀ ਹੈਂਡਲੂਮ ਵਿਕਾਸ ਕਾਰਪੋਰੇਸ਼ਨ ਦੁਆਰਾ ਲਾਗੂ ਕੀਤੀ ਜਾ ਰਹੀ ਹੈਸਕੀਮ ਦੇ ਤਹਿਤ ਭਾੜੇ ਦੀ ਮੁੜ ਅਦਾਇਗੀ ਕੀਤੀ ਜਾਂਦੀ ਹੈ ਅਤੇ ਡੀਪੂ ਅਪਰੇਟਿੰਗ ਏਜੰਸੀਆਂ ਨੂੰ @ 2% ਡੀਪੂ ਅਪਰੇਟਿੰਗ ਚਾਰਜ ਦਿੱਤੇ ਜਾਂਦੇ ਹਨ 10% ਕੀਮਤ ਸਬਸਿਡੀ ਦਾ ਇੱਕ ਹਿੱਸਾ ਲੱਛੇ ਦੇ ਧਾਗੇ ਤੇ ਵੀ ਮੌਜੂਦ ਹੈ, ਜੋ ਕਪਾਹ, ਘਰੇਲੂ ਰੇਸ਼ਮ, ਉੱਨ ਅਤੇ ਲਿਨਨ ਦੇ ਧਾਗੇ ਤੇ ਵੀ ਉਪਲਬਧ ਹੁੰਦਾ ਹੈ

 

ਜਨਤਾ ਯੋਜਨਾ ਨੂੰ ਮੁੜ ਸੁਰਜੀਤ ਕਰਨ ਦੀ ਕੋਈ ਯੋਜਨਾ ਨਹੀਂ ਹੈ

 

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਦਿੱਤੀ।

 

 

****

 

ਏਪੀਐੱਸ / ਐੱਸਜੀ / ਆਰਸੀ



(Release ID: 1655816) Visitor Counter : 141


Read this release in: English , Manipuri , Tamil , Telugu