ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਮੰਤਰੀ ਨੇ ਸੀਐੱਸਆਰ ਦੇ ਤਹਿਤ ਐੱਨਐੱਚਪੀਸੀ ਅਤੇ ਪੀਐੱਫ਼ਐੱਸ ਦੇ ਵੱਖ-ਵੱਖ ਪ੍ਰੋਜੈਕਟ ਸਮਰਪਿਤ ਕੀਤੇ

9 ਕਰੋੜ ਕੀਮਤ ਰੁਪਏ ਦੇ ਪ੍ਰੋਗਰਾਮ ਦੌਰਾਨ ਸ਼ਾਹਪੁਰ ਬਲਾਕ ਵਿੱਚ 33 ਪ੍ਰੋਜੈਕਟ ਅਤੇ ਭਾਗਲਪੁਰ ਜ਼ਿਲ੍ਹੇ ਵਿੱਚ 39 ਪ੍ਰੋਜੈਕਟ ਸਮਰਪਿਤ ਕੀਤੇ

ਪ੍ਰੋਜੈਕਟ ਵਿੱਚ 55 ਜਗ੍ਹਾ ਕਮਿਊਨਿਟੀ ਇਮਾਰਤਾਂ, ਪੀਸੀਸੀ ਸੜਕ ਅਤੇ 3 ਜਗ੍ਹਾ ਚਬੂਤਰੇ ਦਾ ਨਿਰਮਾਣ, 7 ਜਗ੍ਹਾ ’ਤੇ ਸੋਲਰ / ਐੱਲਈਡੀ / ਉੱਚ ਮਾਸਟ ਲਾਈਟਾਂ, 2 ਜਗ੍ਹਾ ’ਤੇ ਓਪਨ ਜਿਮ, 2 ਜਗ੍ਹਾ ’ਤੇ ਡਰੇਨੇਜ ਸਿਸਟਮ, 1 ਜਗ੍ਹਾ ’ਤੇ ਛੱਠ ਘਾਟ ਅਤੇ ਲਾਇਬ੍ਰੇਰੀ ਅਤੇ 2 ਜਗ੍ਹਾ ’ਤੇ ਕਮਿਊਨਿਟੀ ਬਿਲਡਿੰਗ ਸ਼ਾਮਲ ਹਨ

Posted On: 16 SEP 2020 8:23PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਕੌਸ਼ਲ ਵਿਕਾਸ ਤੇ ਉੱਦਮ ਰਾਜ ਮੰਤਰੀ, ਸ਼੍ਰੀ ਆਰ.ਕੇ. ਸਿੰਘ ਨੇ ਭੋਜਪੁਰ ਜ਼ਿਲ੍ਹੇ ਦੇ ਸ਼ਾਹਪੁਰ ਅਤੇ ਬਿਹੀਆ ਬਲਾਕ ਵਿੱਚ ਐੱਨਐੱਚਪੀਸੀ ਅਤੇ ਪੀਐੱਫ਼ਸੀ ਦੀਆਂ ਸੀਐੱਸਆਰ ਗਤੀਵਿਧੀਆਂ ਤਹਿਤ ਲਾਗੂ ਕੀਤੇ ਵੱਖ-ਵੱਖ ਪ੍ਰੋਜੈਕਟਾਂ ਨੂੰ 16.09.2020 ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸਮਰਪਿਤ ਕੀਤਾ। ਸ਼੍ਰੀ ਏ.ਕੇ. ਸਿੰਘ, ਸੀਐੱਮਡੀ, ਐੱਨਐੱਚਪੀਸੀ, ਸ਼੍ਰੀ ਰਤੀਸ਼ ਕੁਮਾਰ, ਡਾਇਰੈਕਟਰ (ਪ੍ਰੋਜੈਕਟ), ਐੱਨਐੱਚਪੀਸੀ, ਸ਼੍ਰੀ ਆਰ ਕੇ ਮੁਰਹਾਰੀ, ਕਾਰਜਕਾਰੀ ਡਾਇਰੈਕਟਰ, ਪੀਐੱਫ਼ਸੀ, ਸਥਾਨਕ ਨੁਮਾਇੰਦੇ, ਪ੍ਰਸ਼ਾਸਨ ਦੇ ਅਧਿਕਾਰੀ ਅਤੇ ਹੋਰ ਅਧਿਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

https://ci6.googleusercontent.com/proxy/6Ut0PldzhSMxDUDZEVQ14vIFejS3Laq-g_tl7VUEkgCMwKWiIFMyNgYDn-fDqJ0ozWronJ_312ZI1Wc4ObBL7WgOaOL1q95QO2SiL7HTl86mwtUSAW3wkaVnIA=s0-d-e1-ft#https://static.pib.gov.in/WriteReadData/userfiles/image/image001CK37.jpg

 

ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਕੌਸ਼ਲ ਵਿਕਾਸ ਤੇ ਉੱਦਮ ਰਾਜ ਮੰਤਰੀ, ਸ਼੍ਰੀ ਆਰ.ਕੇ. ਸਿੰਘ, ਐੱਨਐੱਚਪੀਸੀ ਦੇ ਸੀਐੱਮਡੀ, ਸ਼੍ਰੀ ਏ.ਕੇ. ਸਿੰਘ, ਐੱਨਐੱਚਪੀਸੀ ਦੇ ਡਾਇਰੈਕਟਰ (ਪ੍ਰੋਜੈਕਟ), ਸ਼੍ਰੀ ਰਤੀਸ਼ ਕੁਮਾਰ ਅਤੇ ਪੀਐੱਫ਼ਸੀ ਦੇ ਕਾਰਜਕਾਰੀ ਡਾਇਰੈਕਟਰ, ਸ਼੍ਰੀ ਆਰ ਕੇ ਮੁਰਹਾਰੀ, 16.09.2020 ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਸੀਐੱਸਆਰ ਦੀਆਂ ਗਤੀਵਿਧੀਆਂ ਅਧੀਨ ਐੱਨਐੱਚਪੀਸੀ ਅਤੇ ਪੀਐੱਫ਼ਸੀ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਸਮਰਪਣ ਦੌਰਾਨ ਮੌਜੂਦ ਸਨ।

 

ਪ੍ਰੋਗਰਾਮ ਦੌਰਾਨ ਸ਼ਾਹਪੁਰ ਬਲਾਕ ਵਿੱਚ ਕੁੱਲ 33 ਅਤੇ ਬਿਹਾਈ ਬਲਾਕ ਵਿੱਚ 39 ਪ੍ਰੋਜੈਕਟ ਸਮਰਪਿਤ ਕੀਤੇ ਗਏ। ਦੋਵਾਂ ਬਲਾਕਾਂ ਵਿਚਲੇ ਇਨ੍ਹਾਂ ਪ੍ਰੋਜੈਕਟਾਂ ਵਿੱਚ 55 ਥਾਵਾਂ ਤੇ ਪੀਸੀਸੀ ਰੋਡ ਦੀ ਉਸਾਰੀ, 3 ਥਾਵਾਂ ਤੇ ਕਮਿਊਨਿਟੀ ਬਿਲਡਿੰਗ ਅਤੇ ਚਬੂਤਰੇ, 7 ਜਗ੍ਹਾ ਤੇ ਸੋਲਰ / ਐੱਲਈਡੀ / ਉੱਚ ਮਸਤ ਲਾਈਟਾਂ, 2 ਜਗ੍ਹਾ ਤੇ ਖੁੱਲ੍ਹੀ ਜਿਮ ਦੀ ਉਸਾਰੀ, 2 ਜਗ੍ਹਾ ਤੇ ਡਰੇਨੇਜ ਸਿਸਟਮ, 1 ਜਗ੍ਹਾ  ਛੱਠ ਘਾਟ ਅਤੇ ਲਾਇਬ੍ਰੇਰੀ ਅਤੇ 2 ਜਗ੍ਹਾ ਕਮਿਊਨਿਟੀ ਬਿਲਡਿੰਗ ਦਾ ਨਿਰਮਾਣ ਸ਼ਾਮਲ ਹਨ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦੀ ਕੁਲ ਲਾਗਤ ਕਰੀਬ 9 ਕਰੋੜ ਰੁਪਏ ਹੈ।

 

ਇਸ ਮੌਕੇ ਬੋਲਦਿਆਂ ਕੇਂਦਰੀ ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਕਿਹਾ ਕਿ ਐੱਨਐੱਚਪੀਸੀ ਦੇਸ਼ ਦੀ ਸਭ ਤੋਂ ਵੱਡੀ ਹਾਈਡ੍ਰੋ ਪਾਵਰ ਕੰਪਨੀ ਹੈ ਅਤੇ ਪੀਐੱਫ਼ਸੀ ਬਿਜਲੀ ਖੇਤਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਵਿੱਤੀ ਕੰਪਨੀਆਂ ਵਿੱਚੋਂ ਹੈ। ਉਹਨਾਂ ਨੇ ਬਿਹਾਰ ਦੇ ਛੇ ਜ਼ਿਲ੍ਹਿਆਂ ਵਿੱਚ ਐੱਨਐੱਚਪੀਸੀ ਦੁਆਰਾ ਚਲਾਏ ਗਏ ਗ੍ਰਾਮੀਣ ਸੜਕਾਂ ਦੇ ਕੰਮਾਂ ਅਤੇ ਬਿਹਾਰ ਦੇ ਛੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਗ੍ਰਾਮੀਣ ਬਿਜਲੀਕਰਨ ਦੇ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੀਐੱਫ਼ਸੀ ਵੱਖ-ਵੱਖ ਬਿਜਲੀ ਕੰਪਨੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਦੇ ਕੇ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦੋਵੇਂ ਕੰਪਨੀਆਂ ਪੂਰੇ ਦੇਸ਼ ਵਿੱਚ ਕੰਮ ਕਰਦੀਆਂ ਹਨ ਅਤੇ ਆਪਣੀ ਸਮਰੱਥਾ, ਕੰਮ ਦੀ ਕੁਆਲਿਟੀ ਅਤੇ ਸਮੇਂ ਦੇ ਨਾਲ ਕਿਸੇ ਵੀ ਵਿਦੇਸ਼ੀ ਕੰਪਨੀ ਨਾਲ ਮੁਕਾਬਲਾ ਕਰਨ ਦੇ ਸਮਰੱਥ ਹਨ। ਦੇਸ਼ ਵਿੱਚ ਬਿਜਲੀ ਖੇਤਰ ਵਿੱਚ ਪ੍ਰਾਪਤੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਅਸੀਂ ਦੇਸ਼ ਦੀ ਸਥਾਪਤ ਸਮਰੱਥਾ ਵਿੱਚ 1.25 ਲੱਖ ਮੈਗਾਵਾਟ ਦਾ ਵਾਧਾ ਕੀਤਾ ਹੈ ਅਤੇ ਇੱਕ ਰਾਸ਼ਟਰ-ਇੱਕ ਗ੍ਰਿੱਡ-ਇੱਕ ਫ਼੍ਰੀਕਿਉਐਂਸੀ ਅਤੇ ਲੇਹ-ਲੱਦਾਖ ਵਰਗੇ ਦੂਰ - ਦੁਰਾਡੇ ਖੇਤਰਾਂ ਨੂੰ ਗ੍ਰਿੱਡ ਨਾਲ ਜੋੜਨ ਦਾ ਸੁਪਨਾ ਪੂਰਾ ਕੀਤਾ ਹੈ। ਅੱਜ ਦੇਸ਼ ਦੇ ਹਰ ਪਿੰਡ ਅਤੇ ਹਰ ਘਰ ਵਿੱਚ ਬਿਜਲੀ ਪਹੁੰਚ ਗਈ ਹੈ ਅਤੇ ਇੰਨੇ ਥੋੜੇ ਸਮੇਂ ਵਿੱਚ ਇੰਨੇ ਵੱਡੇ ਪੱਧਰ ਤੇ ਬਿਜਲੀਕਰਨ ਲਈ ਪੂਰੇ ਵਿਸ਼ਵ ਵਿੱਚ ਭਾਰਤ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

 

ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ, ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ. ਸਿੰਘ ਨੇ ਕਿਹਾ ਕਿ ਇਹ ਜਨਤਕ ਸਹੂਲਤਾਂ ਪ੍ਰੋਜੈਕਟ ਮਾਣਯੋਗ ਮੰਤਰੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਇਨ੍ਹਾਂ ਦੋਵਾਂ ਬਲਾਕਾਂ ਵਿੱਚ ਤਕਰੀਬਨ 9 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਹਨ। ਇਸ ਮੌਕੇ ਸ਼੍ਰੀ ਸਿੰਘ ਨੇ ਸਥਾਨਕ ਜਨਤਾ ਅਤੇ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਸ ਕਾਰਜ ਨੂੰ ਪੂਰਾ ਕਰਨਾ ਮੁਸ਼ਕਿਲ ਹੋਵੇਗਾ। ਉਨ੍ਹਾਂ ਨੇ ਅੱਗੇ ਭਰੋਸਾ ਦਿੱਤਾ ਕਿ ਐੱਨਐੱਚਪੀਸੀ ਭਵਿੱਖ ਵਿੱਚ ਅਜਿਹੇ ਸਮਾਜਿਕ ਲਾਭਕਾਰੀ ਕਾਰਜਾਂ ਨੂੰ ਜਾਰੀ ਰੱਖੇਗੀ।

 

ਇਸ ਤੋਂ ਪਹਿਲਾਂ, ਸ਼੍ਰੀ ਰਤੀਸ਼ ਕੁਮਾਰ, ਡਾਇਰੈਕਟਰ (ਪ੍ਰੋਜੈਕਟ), ਐੱਨਐੱਚਪੀਸੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਕਾਰਜਕਾਰੀ ਡਾਇਰੈਕਟਰ (ਸੀਐੱਸਆਰ) ਪੀਐੱਫ਼ਸੀ ਦੇ ਸ਼੍ਰੀ ਆਰ ਮੁਰਹਾਰੀ ਨੇ ਧੰਨਵਾਦ ਕੀਤਾ।

 

*****

 

ਆਰਸੀਜੇ / ਐੱਮ



(Release ID: 1655384) Visitor Counter : 92


Read this release in: English , Hindi