ਰੇਲ ਮੰਤਰਾਲਾ
ਸਮਾਜਿਕ-ਆਰਥਿਕ ਗਤੀਵਿਧੀਆਂ
Posted On:
16 SEP 2020 5:08PM by PIB Chandigarh
ਭਾਰਤੀ ਰੇਲਵੇ ਮੌਜੂਦਾ ਰੇਲਵੇ ਪ੍ਰਣਾਲੀ 'ਤੇ ਟ੍ਰੇਨਾਂ/ਸਪੈਸ਼ਲ ਟ੍ਰੇਨਾਂ ਚਲਾਉਣ ਤੋਂ ਇਲਾਵਾ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਨਵੀਂ ਲਾਈਨ, ਗੇਜ ਪਰਿਵਰਤਨ, ਦੋਹਰੀ, ਬਿਜਲੀਕਰਨ, ਪੁਲ਼ ਆਦਿ ਸ਼ਾਮਲ ਹਨ ਜੋ ਗ੍ਰਾਮੀਣ ਅਤੇ ਸ਼ਹਿਰੀ ਦੋਵਾਂ ਭਾਈਚਾਰਿਆਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਲਾਭ ਪ੍ਰਦਾਨ ਕਰਦੇ ਹਨ। ਰੇਲਵੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਮਾਜਿਕ-ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਗ਼ਰੀਬ ਕਲਿਆਣ ਰੋਜਗਾਰ ਯੋਜਨਾ ਅਧੀਨ ਸ਼ਨਾਖਤ ਕੀਤੇ ਜ਼ਿਲ੍ਹਿਆਂ ਵਿੱਚ ਰੇਲਵੇ ਬੁਨਿਆਦੀ ਢਾਂਚੇ ਦੇ ਕੰਮਾਂ ਨੂੰ ਵੀ ਤੇਜ਼ ਕਰ ਰਿਹਾ ਹੈ। ਭਾਰਤੀ ਰੇਲਵੇ ਨੇ ਰਾਜ ਸਰਕਾਰ/ਸਥਾਨਕ ਅਥਾਰਿਟੀ ਦੁਆਰਾ ਚਲਾਉਣ ਲਈ, ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜਗਾਰ ਗਰੰਟੀ ਐਕਟ (ਮਨਰੇਗਾ) ਸਕੀਮ ਦੇ ਤਹਿਤ ਕੰਮਾਂ ਦੀ ਪਹਿਚਾਣ ਕੀਤੀ ਹੈ ਜੋ ਗ੍ਰਾਮੀਣ ਭਾਈਚਾਰਿਆਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਲਾਭ ਪ੍ਰਦਾਨ ਕਰਦੇ ਹਨ।
ਕੌਸ਼ਲ ਦੇ ਵਿਕਾਸ ਲਈ, ਭਾਰਤੀ ਰੇਲਵੇ ਅਪ੍ਰੈਂਟਿਸ ਐਕਟ, 1961 ਦੇ ਤਹਿਤ ਅਪ੍ਰੈਂਟਿਸਜ਼ ਨੂੰ ਪਹਿਲਾਂ ਹੀ ਟ੍ਰੇਨਿੰਗ ਦੇ ਰਿਹਾ ਹੈ।
ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਡੀਜੇਐੱਨ/ਐੱਮਕੇਵੀ
(Release ID: 1655377)