ਵਣਜ ਤੇ ਉਦਯੋਗ ਮੰਤਰਾਲਾ

ਸਿੰਗਲ ਵਿੰਡੋ ਸਿਸਟਮ

Posted On: 16 SEP 2020 4:21PM by PIB Chandigarh

ਕੇਂਦਰ ਸਰਕਾਰ ਦੇਸ਼ ਵਿੱਚ ਉਦਯੋਗ ਦੀ ਮਨਜ਼ੂਰੀ ਅਤੇ ਕਲੀਅਰੈਂਸ ਲਈ ਇੱਕ ਸਿੰਗਲ ਵਿੰਡੋ ਸਿਸਟਮ ਸਥਾਪਿਤ ਕਰਨ ਤੇ ਕੰਮ ਕਰ ਰਹੀ ਹੈ । ਬੇਸ਼ੱਕ ਦੇਸ਼ ਵਿੱਚ ਨਿਵੇਸ਼ ਕਰਨ ਲਈ ਭਾਰਤ ਸਰਕਾਰ ਦੇ ਵਿਭਾਗਾਂ ਵਿੱਚ ਅਤੇ ਸੂਬਿਆਂ ਵਿੱਚ ਸਿੰਗਲ ਵਿੰਡੋ ਕਲੀਅਰੈਂਸ ਲਈ ਕਈ ਆਈ ਟੀ ਪਲੇਟਫਾਰਮ ਨੇ , ਨਿਵੇਸ਼ਕਾਂ ਨੂੰ ਵੱਖ ਵੱਖ ਭਾਈਵਾਲਾਂ ਤੋਂ ਜਾਣਕਾਰੀ ਅਤੇ ਕਲੀਅਰੈਂਸ ਲੈਣ ਲਈ ਕਈ ਪਲੇਟਫਾਰਮਸ ਤੇ ਜਾਣ ਦੀ ਲੋੜ ਪੈਂਦੀ ਹੈ । ਇਸ ਦੇ ਸਬੰਧ ਵਿੱਚ ਇੱਕ ਕੇਂਦਰ ਅਧਾਰਿਤ ਨਿਵੇਸ਼ ਕਲੀਅਰੈਂਸ ਸੈੱਲ ਜੋ ਸ਼ੁਰੂ ਤੋਂ ਅਖੀਰ ਤੱਕ ਸਾਰੀ ਸਹਿਯੋਗ ਸਹੂਲਤ ਜਿਸ ਵਿੱਚ ਨਿਵੇਸ਼ ਤੋਂ ਪਹਿਲਾਂ ਮਸ਼ਵਰਾ , ਜ਼ਮੀਨ ਬਾਰੇ ਜਾਣਕਾਰੀ ਅਤੇ ਕੇਂਦਰ ਅਤੇ ਸੂਬਾ ਪੱਧਰ ਤੋਂ ਕਲੀਅਰੈਂਸ ਲੈਣ ਦੀ ਸਹੂਲਤ ਲੈਣ ਦਾ ਪ੍ਰਸਤਾਵ ਸੀ , ਨੂੰ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਇਹ 2020—21 ਬਜਟ ਵਿੱਚ ਐਲਾਨ ਵੀ ਕੀਤਾ ਗਿਆ ਸੀ ।

 

ਇਹ ਸੈੱਲ ਦੇਸ਼ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਲੀਅਰੈਂਸ / ਮਨਜ਼ੂਰੀਆਂ ਦੀ ਲੋੜ ਨੂੰ ਪੂਰਾ ਕਰਨ ਲਈ ਵੰਨ ਸਟਾਪ ਡਿਜੀਟਲ ਪਲੇਟਫਾਰਮ ਦੀ ਯੋਜਨਾ ਬਣਾਈ ਗਈ ਹੈ । ਨਿਵੇਸ਼ ਕਲੀਅਰੈਂਸ ਸੈੱਲ ਇੱਕ ਰਾਸ਼ਟਰੀ ਪੋਰਟਲ ਹੋਵੇਗਾ ਜੋ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਮੌਜੂਦਾ ਕਲੀਅਰੈਂਸ ਸਿਸਟਮਸ ਨਾਲ ਜੁੜਿਆ ਹੋਵੇਗਾ ਅਤੇ ਬਿਨ੍ਹਾਂ ਕਿਸੇ ਰੁਕਾਵਟ ਤੋਂ ਮੰਤਰਾਲਿਆਂ ਦੇ ਮੌਜੂਦਾ ਆਈ ਟੀ ਪੋਰਟਲ ਵਿੱਚ ਹੋਵੇਗਾ ਅਤੇ ਇਸ ਲਈ ਇੱਕ ਸਿੰਗਲ ਯੂਨੀਫਾਈਡ ਐਪਲੀਕੇਸ਼ਨ ਫਾਰਮ ਹੋਵੇਗਾ । ਇਹ ਨਿਵੇਸ਼ਕਾਂ ਵੱਲੋਂ ਵੱਖ ਵੱਖ ਭਾਈਵਾਲਾਂ ਤੋਂ ਜਾਣਕਾਰੀ ਅਤੇ ਕਲੀਅਰੈਂਸ ਲੈਣ ਲਈ ਕਈ ਪਲੇਟਫਾਰਮਾਂ ਅਤੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨੂੰ ਖ਼ਤਮ ਕਰੇਗਾ ਅਤੇ ਨਿਵੇਸ਼ਕਾਂ ਨੂੰ ਮਿੱਥੇ ਸਮੇਂ ਤੇ ਮਨਜ਼ੂਰੀ ਤੇ ਤਾਜ਼ਾ ਸਥਿਤੀ ਦੀ ਜਾਣਕਾਰੀ ਮੁਹੱਈਆ ਕਰੇਗਾ । ਤਾਮਿਲਨਾਡੂ ਸਮੇਤ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਮੰਤਰਾਲੇ / ਵਿਭਾਗਾਂ ਨੂੰ ਇਸ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਤੇ ਆਨ ਬੋਰਡ ਕੀਤਾ ਜਾ ਰਿਹਾ ਹੈ ।

 

ਇਸ ਤੋਂ ਇਲਾਵਾ ਵਿਕਸਿਤ ਇੱਕ ਜੀ ਆਈ ਐੱਸ ਇਨੇਬਲਡ ਜ਼ਮੀਨ ਬੈਂਕ ਇੰਡਸਟ੍ਰੀਅਲ ਇਨਫੋਰਮੇਸ਼ਨ ਸਿਸਟਮ ਨੂੰ ਵਿਭਾਗ ਵੱਲੋਂ 27 ਅਗਸਤ 2020 ਨੂੰ ਹਰਿਆਣਾ , ਉੱਤਰ ਪ੍ਰਦੇਸ਼ , ਤੇਲੰਗਾਨਾ , ਗੁਜਰਾਤ , ਉਡੀਸ਼ਾ ਅਤੇ ਗੋਆ ਸਮੇਤ ਛੇ ਸੂਬਿਆਂ ਨੂੰ ਜੋੜਿਆ ਗਿਆ ਅਤੇ ਅਤੇ ਹੋਰ ਸਬੰਧਿਤ ਸੂਬਿਆਂ ਨੂੰ ਪੜਾਅਵਾਰ ਆਨ ਬੋਰਡ ਕੀਤਾ ਜਾ ਰਿਹਾ ਹੈ ।

 

ਸਰਕਾਰ ਨਿਵੇਸ਼ ਸਹੂਲਤ , ਨਵੇਂ ਤਰੀਕਿਆਂ ਦੇ ਇਜਾਤ , ਬੁਨਿਆਦੀ ਢਾਂਚੇ ਅਤੇ ਵਧੀਆ ਉਤਪਾਦਨ ਲਈ , ਕਾਰੋਬਾਰ ਨੂੰ ਸੁਖਾਲਾ ਬਣਾਉਣ ਅਤੇ ਸਕਿੱਲ ਡਵੈਲਪਮੈਂਟ ਵਧਾਉਣ ਦੇ ਮੰਤਵ ਨਾਲ ਮੇਕ ਇੰਨ ਇੰਡੀਆ 2.0 ਤਹਿਤ 27 ਖੇਤਰਾਂ ਤੇ ਫੋਕਸ ਕਰ ਰਹੀ ਹੈ । ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟ੍ਰੀ ਐਂਡ ਇੰਟਰਨਲ ਟਰੇਡ 15 ਉਤਪਾਦਨ ਖੇਤਰਾਂ ਨਾਲ ਕਾਰਜ ਯੋਜਨਾ ਵਿੱਚ ਤਾਲਮੇਲ ਕਰ ਰਿਹਾ ਹੈ ਜਦਕਿ ਵਣਜ ਵਿਭਾਗ 12 ਸੇਵਾ ਖੇਤਰਾਂ ਵਿੱਚ ਤਾਲਮੇਲ ਕਰ ਰਿਹਾ ਹੈ ।

 

ਇਹ ਜਾਣਕਾਰੀ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
ਵਾਈ ਬੀ / ਏ ਪੀ



(Release ID: 1655315) Visitor Counter : 107


Read this release in: Tamil , English , Telugu