ਰੇਲ ਮੰਤਰਾਲਾ

ਸੋਲਰ ਤੇ ਪੌਣ ਬਿਜਲੀ ਪ੍ਰਣਾਲੀ

Posted On: 16 SEP 2020 5:13PM by PIB Chandigarh

ਭਾਰਤੀ ਰੇਲਵੇ  ਉੱਤੇ ਸੋਲਰ ਪਾਵਰ ਪਲਾਂਟ ਤੇ ਪੌਣ ਬਿਜਲੀ ਪਲਾਂਟ ਲਾਗੂ ਕਰਨ ਲਈ ਚੁੱਕੇ ਗਏ ਕਦਮ, ਹੋਰਨਾਂ ਤੋਂ ਇਲਾਵਾ, ਨਿਮਨਲਿਖਤ ਅਨੁਸਾਰ ਹਨ:

1.        102.8 ਮੈਗਾਵਾਟ  ਛੱਤ ਉੱਤੇ ਸੋਲਰ ਪਲਾਂਟ ਕਮਿਸ਼ਨ ਕੀਤੇ ਗਏ।

2.        4.7 ਮੈਗਾਵਾਟ ਭੂਮੀ ਅਧਾਰਿਤ ਸੋਲਰ ਪਲਾਂਟ ਕਮਿਸ਼ਨ ਕੀਤੇ ਗਏ।

3.        ਭਿਲਾਈ (ਛੱਤੀਸਗੜ੍ਹ) ’ਚ 50 ਮੈਗਾਵਾਟ ਦਾ ਅਤੇ ਦੀਵਾਨਾ (ਹਰਿਆਣਾ) ’ਚ 2 ਮੈਗਾਵਾਟ ਦਾ ਭੂਮੀ ਅਧਾਰਿਤ ਸੋਲਰ ਪਾਵਰ ਪਲਾਂਟ ਤਿਆਰ ਕੀਤੇ ਜਾ ਰਹੇ ਹਨ। ਦੀਵਾਨਾ ਸਥਿਤ ਪਲਾਂਟ ਸਤੰਬਰ 2020 ’ਚ ਕਮਿਸ਼ਨ ਹੋ ਜਾਵੇਗਾ।

4.        ਸੋਲਰ ਪਲਾਂਟਾਂ ਦੀ ਗਿਣਤੀ ਹੋਰ ਵਧਾਉਣ ਲਈ, ਭਾਰਤੀ ਰੇਲਵੇ ਦੀ ਯੋਜਨਾ 2030 ਤੱਕ ਆਪਣੀ ਖ਼ਾਲੀ ਪਈ ਜ਼ਮੀਨ ਦਾ ਉਪਯੋਗ ਕਰ ਕੇ 20 ਗੀਗਾਵਾਟ (GW) ਸਮਰੱਥਾ ਦੇ ਸੋਲਰ ਪਲਾਂਟ ਸਥਾਪਿਤ ਕਰਨ ਦੀ ਹੈ; ਸ਼ੁਰੂਆਤ ਵਿੱਚ ਰੇਲਵੇ ਦੀ ਖ਼ਾਲੀ ਪਈ ਜ਼ਮੀਨ ਦੇ ਟੁਕੜਿਆਂ ਅਤੇ ਰੇਲ–ਪਟੜੀਆਂ ਦੇ ਨਾਲ–ਨਾਲ ਜ਼ਮੀਨ ਦੇ ਟੁਕੜਿਆਂ ਉੱਤੇ 3 ਗੀਗਾਵਾਟ ਸੋਲਰ ਪਲਾਂਟ ਸਥਾਪਿਤ ਕਰਨ ਲਈ ਬੋਲੀਆਂ ਪਹਿਲਾਂ ਹੀ ਸੱਦੀਆਂ ਜਾ ਚੁੱਕੀਆਂ ਹਨ। ਭਾਰਤੀ ਰੇਲਵੇ ਦੀ ਯੋਜਨਾ ਮਾਰਚ 2023 ਤੱਕ ਇਹ ਸੋਲਰ ਪਲਾਂਟ ਮੁਹੱਈਆ ਕਰਵਾਉਣ ਦੀ ਹੈ।

5.        103.4 ਮੈਗਾਵਾਟ ਦੇ ਪੌਣ ਮਿੱਲ ਪਲਾਂਟ ਕਮਿਸ਼ਨ ਕੀਤੇ ਗਏ ਹਨ।

ਜ਼ਿਆਦਾਤਰ ਕੰਮ ਨਿਜੀ ਭਾਈਵਾਲਾਂ ਦੁਆਰਾ ਡਿਵੈਲਪਰ ਮੋਡ ਉੱਤੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਰੇਲਵੇ ਨੂੰ ਪੂੰਜੀ ਖ਼ਰਚ ਕਰਨ ਦੀ ਲੋੜ ਨਹੀਂ ਹੁੰਦੀ।

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਰੇਲ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

****

ਡੀਜੀਐੱਨ/ਐੱਮਕੇਵੀ



(Release ID: 1655241) Visitor Counter : 120


Read this release in: English , Urdu , Tamil