ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ- ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (DBT-BIRAC) ਭਾਰਤ ’ਚ ਪਹਿਲੀ ਵਾਰ r-VSV ਵੈਕਸੀਨ ਨਿਰਮਾਣ ਮੰਚ ਦੀ ਸਥਾਪਨਾ ਦੀ ਸੁਵਿਧਾ ਦੁਆਰਾ ਕੋਵਿਡ–19 ਵੈਕਸੀਨ ਨੂੰ ਵਿਕਸਿਤ ਕਰਨ ਵਿੱਚ ਮਦਦ ਕਰ ਰਿਹਾ ਹੈ

ਸਰਕਾਰ ਇੱਕ ਅਜਿਹੀ ਸੁਖਾਵੀਂ ਪ੍ਰਣਾਲੀ ਕਾਇਮ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਜੋ ਸਾਡੇ ਸਮਾਜ ਦੇ ਸਭ ਤੋਂ ਵੱਧ ਵਾਜਬ ਮਸਲਿਆਂ ਦੇ ਹੱਲ ਲਈ ਨਵੀਂ ਕਿਸਮ ਦੇ ਉਤਪਾਦ ਤਿਆਰ ਕਰੇ ਤੇ ਇਸ ਲਈ ਹੁਲਾਰਾ ਦੇਵੇ –– ਡਾ. ਰੇਣੂ ਸਵਰੂਪ, ਸਕੱਤਰ, ਬਾਇਓਟੈਕਨੋਲੋਜੀ ਵਿਭਾਗ ਅਤੇ ਚੇਅਰਪਰਸਨ, ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ

Posted On: 15 SEP 2020 7:10PM by PIB Chandigarh

ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (DBT) ਦੁਆਰਾ ਸਥਾਪਿਤ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ’ (BIRAC) ਨੈਸ਼ਨਲ ਬਾਇਓਫ਼ਾਰਮਾ ਮਿਸ਼ਨ ਅਧੀਨ ਭਾਰਤ ਵਿੱਚ ਪਹਿਲੀ ਵਾਰ r-VSV ਵੈਕਸੀਨ ਨਿਰਮਾਣ ਮੰਚ ਦੀ ਸਥਾਪਨਾ ਦੀ ਸੁਵਿਧਾ ਦੁਆਰਾ ਕੋਵਿਡ–19 ਵੈਕਸੀਨ ਦੇ ਵਿਕਾਸ ਵਿੱਚ ਮਦਦ ਕਰ ਰਿਹਾ ਹੈ।

 

r-VSV ਵੈਕਸੀਨ ਨਿਰਮਾਣ ਮੰਚ ਦੀ ਸਥਾਪਨਾ ਹਿਤ ਇਹ ਸਹਾਇਤਾ ਔਰੋਬਿੰਦੋ ਫ਼ਾਰਮਾ ਲਿਮਿਟੇਡਨੂੰ ਦਿੱਤੀ ਜਾ ਰਹੀ ਹੈ, ਜਿਸ ਦੁਆਰਾ SARS COV-2 (ਕੋਵਿਡ–19) ਲਈ ਇੱਕ ਵੈਕਸੀਨ ਵਿਕਸਿਤ ਕੀਤੀ ਜਾ ਰਹਾ ਹੈ। ਇਹ SARS COV-2 ਵੈਕਸੀਨ ਉਮੀਦਵਾਰ; ਕੰਪਨੀ ਦੀ ਮਾਲਕੀ ਪ੍ਰਤੀਰੂਪ ਸਮਰੱਥ, ਅਟੈਨੂਏਟਡ, ਰੀਕੌਂਬੀਨੈਂਟ ਵੈਸੀਕਿਯੂਲਰ ਸਟੌਮੈਟਾਇਟਿਸ (VSV, VesicuroloVax™) ਵੈਕਸੀਨ ਡਿਲਿਵਰੀ ਪਲੈਟਫ਼ਾਰਮ ਉੱਤੇ ਅਧਾਰਿਤ ਹੈ।

 

ਔਰੋਬਿੰਦੋ ਵਾਇਰਲ ਵੈਕਸੀਨਾਂ ਲਈ ਅਤਿਆਧੁਨਿਕ ਨਿਰਮਾਣ ਸੁਵਿਧਾ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜਿਸ ਦੀ ਵਰਤੋਂ ਕੋਵਿਡ–19 ਵੈਕਸੀਨ ਤੇ ਹੋਰ ਵਾਇਰਲ ਵੈਕਸੀਨਾਂ ਤਿਆਰ ਕਰਨ ਲਈ ਕੀਤੀ ਜਾਵੇਗੀ। ਇਹ ਪਲਾਂਟ ਵਿਸ਼ਵਪੱਧਰੀ ਮਾਪਦੰਡਾਂ ਉੱਤੇ ਅਧਾਰਿਤ ਹੋਵੇਗਾ।

 

ਔਰੋਬਿੰਦੋ ਨਾਲ ਇਸ ਤਾਲਮੇਲ ਬਾਰੇ ਜਾਣਕਾਰੀ ਦਿੰਦਿਆਂ, ਡਾ. ਰੇਣੂ ਸਵਰੂਪ, ਸਕੱਤਰ, DBT ਅਤੇ ਚੇਅਰਪਰਸਨ, BIRAC ਨੇ ਕਿਹਾ,‘ਔਰੋਬਿੰਦੋ ਨਾਲ ਇਹ ਭਾਈਵਾਲੀ ਇਸ ਮਹਾਮਾਰੀ ਨਾਲ ਲੜਨ ਲਈ ਦੇਸ਼ ਦੀ ਇੱਕ ਵੈਕਸੀਨ ਦੀ ਜ਼ਰੂਰਤ ਪੂਰੀ ਕਰਨ ਲਈ ਹੈ। ਸਰਕਾਰ ਇੱਕ ਅਜਿਹੀ ਸੁਖਾਵੀਂ ਪ੍ਰਣਾਲੀ ਕਾਇਮ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜੋ ਸਾਡੇ ਸਮਾਜ ਦੇ ਸਭ ਤੋਂ ਵੱਧ ਵਾਜਬ ਮਸਲੇ ਹੱਲ ਕਰਨ ਲਈ ਨਵੀਂ ਕਿਸਮ ਦੇ ਉਤਪਾਦ ਤਿਆਰ ਕਰੇ ਤੇ ਅਜਿਹੀਆਂ ਖੋਜਾਂ ਨੂੰ ਉਤਸ਼ਾਹਿਤ ਕਰੇ।

 

BIRAC ਬਾਰੇ:

 

ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ’ (BIRAC) ਇੱਕ ਗ਼ੈਰਮੁਨਾਫ਼ਾਕਾਰੀ ਸੈਕਸ਼ਨ 8, ਅਨੁਸੂਚੀ ਬੀ, ਜਨਤਕ ਖੇਤਰ ਦਾ ਉੱਦਮ ਹੈ, ਜਿਸ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ’ (DBT) ਦੁਆਰਾ ਇੱਕ ਇੰਟਰਫ਼ੇਸ ਏਜੰਸੀ ਵਜੋਂ ਸਥਾਪਿਤ ਕੀਤਾ ਗਿਆ ਹੈ, ਜੋ ਰਾਸ਼ਟਰੀ ਪੱਧਰ ਦੀਆਂ ਵਾਜਬ ਉਤਪਾਦ ਵਿਕਾਸ ਜ਼ਰੂਰਤਾਂ ਦੀ ਪੂਰਤੀ ਲਈ ਰਣਨੀਤਕ ਖੋਜ ਤੇ ਨਵੀਂ ਮੌਲਿਕ ਸੋਚ ਨਾਲ ਅੱਗੇ ਵਧਦਿਆਂ ਉੱਭਰਦੇ ਹੋਏ ਬਾਇਓਟੈੱਕ ਉੱਦਮਾਂ ਨੂੰ ਮਜ਼ਬੂਤ ਤੇ ਸਸ਼ਕਤ ਕਰਦੀ ਹੈ।

 

ਰਾਸ਼ਟਰੀ ਬਾਇਓਫ਼ਾਰਮਾ ਮਿਸ਼ਨ ਬਾਰੇ:

 

ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (DBT) ਦੀ ਉਦਯੋਗਅਕਾਦਮਿਕ ਤਾਲਮੇਲ ਵਾਲੀ ਮਿਸ਼ਨ; ਕੈਬਨਿਟ ਦੁਆਰਾ ਪ੍ਰਵਾਨਿਤ ਬਾਇਓਫ਼ਾਰਮਾਸਿਊਟੀਕਲਜ਼ ਦੇ ਛੇਤੀ ਵਿਕਾਸ ਲਈ ਖੋਜ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ, ਜਿਸ ਉੱਤੇ ਕੁੱਲ 25 ਕਰੋੜ ਅਮਰੀਕੀ ਡਾਲਰ ਦੀ ਕੁੱਲ ਲਾਗਤ ਆਉਣੀ ਹੈ ਤੇ ਇਸ ਵਿੱਚੋਂ 50% ਫ਼ੰਡ ਵਿਸ਼ਵ ਬੈਂਕ ਨੇ ਦੇਣੇ ਹਨ ਅਤੇ ਇਸ ਨੂੰ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ’ (BIRAC) ਦੁਆਰਾ ਲਾਗੂ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਭਾਰਤ ਦੇ ਨਿਵਾਸੀਆਂ ਦੇ ਸਿਹਤ ਮਾਪਦੰਡਾਂ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਰਾਸ਼ਟਰ ਲਈ ਸਸਤੇ ਉਤਪਾਦ ਮੁਹੱਈਆ ਕਰਵਾਉਣ ਹਿਤ ਸਮਰਪਿਤ ਹੈ। ਦੇਸ਼ ਵਿੱਚ ਕਲੀਨਿਕਲ ਪ੍ਰੀਖਣ ਸਮਰੱਥਾ ਮਜ਼ਬੂਤ ਕਰਨ ਤੇ ਟੈਕਨੋਲੋਜੀ ਟ੍ਰਾਂਸਫ਼ਰ ਸਮਰੱਥਾਵਾਂ ਦੇ ਨਿਰਮਾਣ ਦੇ ਨਾਲਨਾਲ ਵੈਕਸੀਨਾਂ, ਮੈਡੀਕਲ ਉਪਕਰਣ ਤੇ ਡਾਇਓਗਨੌਸਟਿਕਸ ਤੇ ਬਾਇਓਥੈਰਾਪਿਊਟਿਕਸ ਇਸ ਦੇ ਕੁਝ ਬੇਹੱਦ ਮਹੱਤਵਪੂਰਨ ਖੇਤਰ ਹਨ।

 

ਹੋਰ ਜਾਣਕਾਰੀ ਲਈ: DBT/BIRAC ਦੇ ਸੰਚਾਰ ਸੈੱਲ ਨਾਲ ਸੰਪਰਕ ਕਰੋ

  • @DBTIndia@BIRAC_2012

www.dbtindia.gov.inwww.birac.nic.in

 

 

*****

 

ਐੱਨਬੀ/ਕੇਜੀਐੱਸ/(ਡੀਬੀਟੀ ਰਿਲੀਜ਼)



(Release ID: 1654756) Visitor Counter : 199


Read this release in: English , Hindi , Manipuri