ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

‘ਵਾਡੀਆ ਹਿਮਾਲਿਆਈ ਭੂਵਿਗਿਆਨ ਸੰਸਥਾਨ’ ਦੁਆਰਾ ‘ਹਿਮਾਲਿਆ ਦਿਵਸ’ ਦੇ ਔਨਲਾਈਨ ਜਸ਼ਨ

ਢਿੱਗਾਂ ਡਿੱਗਣ ਕਾਰਨ ਹੋਣ ਵਾਲੀ ਤਬਾਹੀ ਦਾ ਖ਼ਤਰਾ ਘਟਾਉਣ, ਹਿਮਾਲਿਆ ਪਰਬਤ ਉੱਤੇ ਭੂਚਾਲ ਦੀ ਸੰਭਾਵਨਾ –ਖ਼ਤਰੇ ਬਾਰੇ ਜਾਗਰੂਕਤਾ ਤੇ ਨੁਕਸਾਨ ਘਟਾਉਣ ਤੇ ਹਿਮਾਲਿਅਨ ਕ੍ਰਾਇਓਸਫ਼ੀਅਰ ਵੱਲ ਕਾਲੇ ਕਾਰਬਨ ਦੀ ਯਾਤਰਾ ਬਾਰੇ ਵਿਚਾਰ–ਵਟਾਂਦਰਾ

Posted On: 14 SEP 2020 8:42PM by PIB Chandigarh

ਹਿਮਾਲਿਆ ਪਰਬਤ ਦੇ ਵਿਭਿੰਨ ਪੱਖਾਂ ਦੇ ਮਾਹਿਰ ਵਿਗਿਆਨੀਆਂ ਨੇ ਢਿੱਗਾਂ ਡਿੱਗਣ ਕਾਰਨ ਹੋਣ ਵਾਲੀ ਤਬਾਹੀ ਦਾ ਖ਼ਤਰਾ ਘਟਾਉਣ, ਹਿਮਾਲਿਆ ਪਰਬਤ ਉੱਤੇ ਭੂਚਾਲ ਦੀ ਸੰਭਾਵਨਾ, ਖ਼ਤਰੇ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਨੁਕਸਾਨ ਘਟਾਉਣ ਅਤੇ ਹਿਮਾਲਿਨ ਕ੍ਰਾਇਓਸਫ਼ੀਅਰ ਵੱਲ ਕਾਲੇ ਕਾਰਬਨ ਦੀ ਯਾਤਰਾ ਜਿਹੇ ਅਨੇਕ ਵਿਸ਼ਿਆਂ ਉੱਤੇ ਵਿਚਾਰਵਟਾਂਦਰਾ ਕੀਤਾ।

 

ਇਹ ਵਿਚਾਰਵਟਾਂਦਰੇ ਪਿਛਲੇ ਹਫ਼ਤੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ਵਾਡੀਆ ਹਿਮਾਲਿਆਈ ਭੂਵਿਗਿਆਨ ਸੰਸਥਾਨ’ (WIHG) ਦੁਆਰਾ ਹਿਮਾਲਿਆ ਦਿਵਸਦੇ ਔਨਲਾਈਨ ਜਸ਼ਨਾਂ ਦਾ ਹਿੱਸਾ ਸਨ।

 

WIHG ਦੇ ਵਿਗਿਆਨੀ ਡਾ. ਵਿਕਰਮ ਗੁਪਤਾ ਨੇ ਢਿੱਗਾਂ ਡਿੱਗਣ ਕਾਰਨ ਹੋਣ ਵਾਲੀ ਤਬਾਹੀ ਦਾ ਖ਼ਤਰਾ ਘਟਾਉਣ’ (L-DRR) ਰਣਨੀਤੀ ਬਾਰੇ ਜਾਣਕਾਰੀ ਦਿੰਦਿਆਂ ਇਹ ਖ਼ਤਰਾ ਘਟਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਿਸਤਾਰਪੂਰਬਕ ਦੱਸਿਆ ਕਿ ਖ਼ਤਰਾ ਘਟਾਉਣ ਨਾਲ ਸਬੰਧਿਤ ਉਪਾਅ ਕਿਵੇਂ ਇੱਕ ਚੰਗਾ ਨਿਵੇਸ਼ ਹਨ ਅਤੇ ਖ਼ਤਰੇ ਨਾਲ ਨਿਪਟਣ ਲਈ ਢਿੱਗਾਂ ਡਿੱਗਣ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਣਾ ਬਿਹਤਰ ਹੁੰਦਾ ਹੈ।

 

ਇਸੇ ਸੰਸਥਾਨ ਦੇ ਵਿਗਿਆਨੀ ਡਾ. ਅਜੇਪਾਲ ਨੇ ਹਿਮਾਲਿਆ ਪਰਬਤ ਉੱਤੇ ਭੂਚਾਲ ਦੀ ਸੰਭਾਵਨਾ, ਖ਼ਤਰੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਖ਼ਤਰਾ ਘਟਾਉਣਵਿਸ਼ੇ ਉੱਤੇ ਭਾਸ਼ਣ ਦਿੰਦਿਆਂ ਵਿਸਤਾਰਪੂਰਬਕ ਦੱਸਿਆ ਕਿ ਹਿਮਾਲਿਆ ਪਰਬਤ ਦੇ ਖੇਤਰ ਵਿੱਚ ਕਿਵੇਂ ਭੂਚਾਲ ਦੀ ਸੰਭਾਵਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਭੂਚਾਲ ਕਿਵੇਂ ਲੋਕਾਂ ਦੀਆਂ ਵਿਭਿੰਨ ਜੀਵਨਰੇਖਾਵਾਂ ਲਈ ਖ਼ਤਰਨਾਕ ਹੋ ਸਕਦਾ ਹੈ ਤੇ ਖੁੱਲ੍ਹ ਕੇ ਦੱਸਿਆ ਕਿ ਇੱਕ ਵਿਅਕਤੀ ਨੂੰ ਭੂਚਾਲ ਤੋਂ ਪਹਿਲਾਂ, ਉਸ ਦੌਰਾਨ ਤੇ ਉਸ ਤੋਂ ਬਾਅਦ ਭੂਚਾਲ ਦੇ ਖ਼ਤਰਨਾਕ ਪ੍ਰਭਾਵਾਂ ਨੂੰ ਘਟਾਉਣ ਲਈ ਕੀ ਕੁਝ ਕਰਨਾ ਚਾਹੀਦਾ ਹੈ।

 

ਸੰਸਥਾਨ ਦੇ ਡਾ. ਛਵੀ ਪੀ. ਪਾਂਡੇ ਨੇ ਹਿਮਾਲਿਆਈ ਕ੍ਰਾਇਓਸਫ਼ੀਅਰ ਵੱਲ ਕਾਲੇ ਕਾਰਬਨ ਦੀ ਯਾਤਰਾਬਾਰੇ ਸਪਸ਼ਟ ਕਰਦਿਆਂ ਦੱਸਿਆ ਕਿ ਕਾਲਾ ਕਾਰਬਨ ਏਅਰੋਸੋਲ ਹਿਮਾਲਿਆ ਪਰਬਤ ਦੇ ਵਾਤਾਵਰਣ ਵਿੱਚ ਇੱਕ ਵਿਲੱਖਣ ਤੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਵਿਸਤਾਰਪੂਰਬਕ ਦੱਸਿਆ ਕਿ ਕਾਲੇ ਕਾਰਬਨ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਤੱਤਾਂ ਦੀ ਹਿਮਾਲਿਆ ਕ੍ਰਾਇਓਸਫ਼ੀਅਰ ਵੱਲ ਆਵਾਜਾਈ ਕਿਵੇਂ ਹੁੰਦੀ ਹੈ।

 

ਇਸੇ ਸੰਸਥਾਨ ਦੇ ਡਾ. ਸਮੀਰ ਤਿਵਾਰੀ ਨੇ ਤਾਪ ਉਯੋਗਤਾ ਲਈ ਭੂਤਾਪ ਸਰੋਤਾਂ ਦੀ ਵਰਤੋਂਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭੂਤਾਪ ਊਰਜਾ ਮੁਕਾਬਲਤਨ ਸਾਫ਼ ਤੇ ਅਖੁੱਟ ਹੁੰਦੀ ਹੈ ਤੇ ਇਸੇ ਲਈ ਭਵਿੱਖ ਵਿੱਚ ਇਹ ਵੈਕਲਪਿਕ ਊਰਜਾ ਸਰੋਤ ਦੀ ਇੱਕ ਤਰਜੀਹੀ ਪਸੰਦ ਬਣਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ WIHG ਉੱਤਰਾਖੰਡ ਦੇ ਗੜ੍ਹਵਾਲ ਤੇ ਕੁਮਾਊਂ ਹਿਮਾਲਿਆਨ ਖੇਤਰਾਂ ਵਿੱਚ 40 ਚਾਲੂ ਭੂਤਾਪ ਚਸ਼ਮਿਆਂ ਉੱਤੇ ਨਜ਼ਰ ਰੱਖ ਰਿਹਾ ਹੈ। WIHG ਦੇ ਸੀਨੀਅਰ ਵਿਗਿਆਨੀ ਡਾ. ਰਾਜੇਸ਼ ਸ਼ਰਮਾ ਨੇ ਇਸ ਸਮਾਰੋਹ ਵਿੱਚ ਤਾਲਮੇਲ ਅਧਿਕਾਰੀ ਦੀ ਭੂਮਿਕਾ ਨਿਭਾਈ।

 

Wadia seminar.jpg

Wadia seminar1.jpg

 

*****

 

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1654315) Visitor Counter : 109


Read this release in: Urdu , English , Hindi