ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੀ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਵਿੱਚ 94 ਅਥਲੀਟ ਸ਼ਾਮਲ : ਸ਼੍ਰੀ ਕਿਰੇਨ ਰਿਜਿਜੂ

Posted On: 14 SEP 2020 6:04PM by PIB Chandigarh

ਓਲੰਪਿਕ ਖੇਡਾਂ ਦੀ ਤਿਆਰੀ ਇੱਕ ਨਿਰੰਤਰ ਪ੍ਰਕਿਰਿਆ ਹੈ। ਓਲੰਪਿਕ ਵਿੱਚ ਭਾਗੀਦਾਰੀ ਯੋਗਤਾ ਰਾਹੀਂ ਹੈ ਅਤੇ ਭਾਰਤ ਨੇ 2016 ਵਿੱਚ ਓਲੰਪਿਕ ਵਿੱਚ ਹਿੱਸਾ ਲੈਣ ਲਈ ਆਪਣਾ ਸਭ ਤੋਂ ਵੱਡਾ ਦਲ ਭੇਜਿਆ ਸੀ।

 

ਓਲੰਪਿਕ ਅਤੇ ਪੈਰਾਲੰਪਿਕ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਸਤੰਬਰ, 2014 ਵਿੱਚ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟੀਓਪੀਐੱਸ) ਸ਼ਰੂ ਕੀਤੀ ਸੀ।

 

ਇਹ ਅਪ੍ਰੈਲ 2018 ਵਿੱਚ ਟੀਓਪੀਐੱਸ ਅਥਲੀਟਾਂ ਦੇ ਪ੍ਰਬੰਧਨ ਅਤੇ ਸਮੁੱਚਾ ਸਮਰਥਨ ਪ੍ਰਦਾਨ ਕਰਨ ਲਈ ਇੱਕ ਤਕਨੀਕੀ ਸਹਾਇਤਾ ਟੀਮ ਲਈ ਫਿਰ ਤੋਂ ਬਣਾਈ ਗਈ ਸੀ। ਇਹ ਯੋਜਨਾ ਪੂਰੀ ਤਰ੍ਹਾਂ ਕਾਰਜਤਾਮਕ ਹੈ ਅਤੇ ਟੋਕਿਓ-2021, ਪੈਰਿਸ-2024 ਅਤੇ ਲਾਸ ਏਂਜਲਸ-2028 ਓਲੰਪਿਕ ਖੇਡਾਂ ਅਤੇ ਪੈਰਾਲੰਪਿਕ ਖੇਡਾਂ ਲਈ ਪਛਾਣੇ ਜਾਣ ਵਾਲੇ ਸੰਭਾਵਿਤ ਅਥਲੀਟਾਂ ਨੂੰ ਸਾਰੀ ਲਾਜ਼ਮੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਜਿਸ ਵਿੱਚ ਵਿਦੇਸ਼ੀ ਸਿਖਲਾਈ, ਅੰਤਰਰਾਸ਼ਟਰੀ ਪ੍ਰਤੀਯੋਗਤਾ, ਉਪਕਰਨ ਅਤੇ ਕੋਚਿੰਗ ਕੈਂਪਾਂ ਦੇ ਇਲਾਵਾ ਮਾਸਿਕ ਵਜ਼ੀਫਾ ਵੀ ਸ਼ਾਮਲ ਹੈ ਜੋ ਹਰੇਕ ਅਥਲੀਟ ਲਈ 50,000 ਰੁਪਏ ਹੈ।

 

ਵਰਤਮਾਨ ਵਿੱਚ ਟੀਓਪੀਐੱਸ ਵਿੱਚ 94 ਅਥਲੀਟ ਸ਼ਾਮਲ ਹਨ।

 

ਖੇਡ ਅਨੁਸ਼ਾਸਨ ਦੀ ਉੱਚ ਤਰਜੀਹੀ ਸ਼੍ਰੇਣੀ ਦੀ ਪਹਿਚਾਣ ਓਲੰਪਿਕ ਵਿੱਚ ਖੇਡੀਆਂ ਜਾਣ ਵਾਲੀਆਂ ਉਨ੍ਹਾਂ ਖੇਡਾਂ ਦੇ ਵਿਸ਼ਿਆਂ ਤੇ ਧਿਆਨ ਕੇਂਦ੍ਰਿਤ ਕਰਨ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨ ਲਈ ਕੀਤੀ ਗਈ ਹੈ ਜਿਸ ਵਿੱਚ ਭਾਰਤ ਨੇ ਪਿਛਲੀਆਂ ਆਯੋਜਿਤ ਏਸ਼ੀਆਈ ਖੇਡਾਂ ਦੇ ਨਾਲ ਨਾਲ ਰਾਸ਼ਟਰ ਮੰਡਲ ਖੇਡਾਂ ਵਿੱਚ ਵੀ ਮੈਡਲ ਜਿੱਤੇ ਹਨ ਜਾਂ: ਜਿਸ ਵਿੱਚ ਭਾਰਤ ਕੋਲ ਮੈਡਲ ਜਿੱਤਣ ਦਾ ਚੰਗਾ ਮੌਕਾ ਹੈ, ਇਹ ਹਨ ਆਗਾਮੀ 2024 ਓਲੰਪਿਕਸ (ਪੈਰਿਸ) ਅਤੇ 2028 (ਲਾਸ ਏਂਜਲਸ)। ਵਰਤਮਾਨ ਵਿੱਚ ਨੌਂ ਖੇਡ ਅਨੁਸ਼ਾਸਨ ਯਾਨੀ (1) ਅਥਲੈਟਿਕਸ, (2) ਬੈਡਮਿੰਟਨ, (3) ਹਾਕੀ, (4) ਸ਼ੂਟਿੰਗ, (5) ਟੈਨਿਸ, (6) ਭਾਰ ਤੋਲਣ, (7) ਕੁਸ਼ਤੀ, (8) ਤੀਰਅੰਦਾਜ਼ੀ ਅਤੇ (9) ਮੁੱਕੇਬਾਜ਼ੀ ਨੂੰ ਉੱਚ ਤਰਜੀਹ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ।

 

ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੀਓਪੀਐੱਸ) ਜਿਸ ਵਿੱਚ ਜੂਨੀਅਰ ਅਤੇ ਸਬ ਜੂਨੀਅਰ ਅਥਲੀਟ ਵੀ ਸ਼ਾਮਲ ਹਨ, ਇੱਕ ਗਤੀਸ਼ੀਲ ਅਭਿਆਸ ਹੈ ਜਿੱਥੇ ਪ੍ਰਦਰਸ਼ਨ ਦੀ ਸਮੀਖਿਆ ਸਮੇਂ ਸਮੇਂ ਤੇ ਟੀਚਾ ਨਿਰਧਾਰਨ ਅਤੇ ਵਿਅਕਤੀਗਤ ਅਥਲੀਟਾਂ ਲਈ ਪੰਦਰਵਾੜੇ ਤਹਿਤ ਕੀਤੀ ਜਾਂਦੀ ਹੈ ਅਤੇ ਖਿਡਾਰੀ ਨੂੰ ਵਧੀਕ ਸਹਾਇਤਾ ਅਤੇ ਉਚਿਤ ਸਮਾਂ ਪ੍ਰਦਾਨ ਕਰਨ ਦੇ ਬਾਵਜੂਦ ਜੇਕਰ ਉਹ ਟੀਚਾ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਨੂੰ ਯੋਜਨਾ ਤੋਂ ਹਟਾ ਦਿੱਤਾ ਜਾਂਦਾ ਹੈ।

 

ਇਸ ਦੇ ਇਲਾਵਾ ਭਾਰਤੀ ਖੇਡ ਅਥਾਰਿਟੀ (ਐੱਸਏਆਈ) ਵੱਲੋਂ ਰਾਸ਼ਟਰੀ ਖੇਡ ਫੈਡਰੇਸ਼ਨਾਂ (ਐੱਨਐੱਸਐੱਫ), ਕੋਚ ਅਤੇ ਹੋਰ ਹਿਤਧਾਰਕਾਂ ਨਾਲ ਕੀਤੇ ਗਏ ਪ੍ਰਮੁੱਖ ਪ੍ਰਦਰਸ਼ਨ ਸੰਕੇਤਾਂ ਦੇ ਅਧਾਰ ਤੇ ਇਸ ਯੋਜਨਾ ਤਹਿਤ ਸਾਰੇ ਅਥਲੀਟਾਂ ਲਈ ਅਪਰੋਡਿਕ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਜਾਂਦੀ ਹੈ।

 

ਇਹ ਜਾਣਕਾਰੀ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

*****

 

ਐੱਨਬੀ/ਓਜੇਏ/ਯੂਡੀ(Release ID: 1654307) Visitor Counter : 116


Read this release in: English , Manipuri