ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਸੱਭਿਆਚਾਰ,ਆਜੀਵਿਕਾ ਅਤੇ ਸਿੱਖਿਆ ਨੂੰ ਹੁਲਾਰਾ

Posted On: 14 SEP 2020 3:34PM by PIB Chandigarh

ਕਬਾਇਲੀ ਮਾਮਲੇ ਮੰਤਰਾਲਾ "ਕਬਾਇਲੀ ਖੋਜ ਦਾ ਸਮਰਥਨ" ਅਤੇ ਕਬਾਇਲੀ ਫੈਸਟੀਵਲ,ਖੋਜ,ਸੂਚਨਾ ਅਤੇ ਜਨ ਸਿੱਖਿਆ ਦੀਆਂ ਯੋਜਨਾਵਾਂ ਦਾ ਸੰਚਾਲਨ ਕਰ ਰਿਹਾ ਹੈ, ਜਿਸ ਦੇ ਤਹਿਤ ਖੋਜ ਅਧਿਐਨ/ਪੁਸਤਕਾਂ ਦੇ ਪ੍ਰਕਾਸ਼ਨ ਜਿਹੀਆਂ ਵਿਭਿੰਨ ਗਤੀਵਿਧੀਆਂ/ਖੋਜ ਦੇ ਅੰਤਰ ਨੂੰ ਭਰਨ ਦੇ ਲਈ ਆਡੀਓ ਵਿਜ਼ੂਅਲ ਡਾਕੂਮੈਂਟਰੀਆਂ ਸਹਿਤ ਪ੍ਰਕਾਸ਼ਨ /ਪ੍ਰਲੇਖਨ ਸ਼ਾਮਲ ਹਨ। ਕਬਾਇਲੀ ਮੁੱਦਿਆਂ ਅਤੇ ਸਮ੍ਰਿੱਧ ਕਬਾਇਲੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਬਾਇਲੀ ਵਿਅਕਤੀਆਂ/ਸੰਸਥਾਵਾਂ ਦੀ ਸਮਰੱਥਾ ਵਧਾਉਣ, ਕਬਾਇਲੀ ਮਾਮਲਿਆਂ ਨਾਲ ਜੁੜੀ ਜਾਣਕਾਰੀ ਅਤੇ ਜਾਗਰੂਕਤਾ ਪੈਦਾ ਕਰਨ ਅਤੇ ਉਤਕ੍ਰਿਸ਼ਟਤਾ ਕੇਂਦਰ (ਸੀਓਈ) ਦੇ ਰੂਪ ਵਿੱਚ ਸੰਸਥਾਨਾਂ/ਸੰਗਠਨਾਂ ਦੀ ਪਹਿਚਾਣ ਕਰਨ ਲਈ ਵੱਖ-ਵੱਖ ਖੋਜ ਅਧਿਐਨ/ਕਿਤਾਬਾਂ ਦੇ ਪ੍ਰਕਾਸ਼ਨ /ਦਸਤਾਵੇਜ਼ ਸ਼ਾਮਲ ਹਨ ਜਿਨ੍ਹਾਂ ਵਿੱਚ ਕਬਾਲਿਈ ਮੁੱਦਿਆਂ 'ਤੇ ਖੋਜ ਅਧਿਐਨ ਦੇ ਪਾੜੇ ਨੂੰ ਭਰਨ ਲਈ ਆਡੀਓ ਵਿਜ਼ੂਅਲ ਦਸਤਾਵੇਜ਼ ਸ਼ਾਮਲ ਹਨ।

ਸਰਕਾਰ ਨੇ ਝਾਰਖੰਡ ਰਾਜ ਸਰਕਾਰ ਦੇ ਰਾਂਚੀ ਵਿਖੇ ਇੱਕ ਕਬਾਇਲੀ ਸੁਤੰਰਤਾ ਸੈਲਾਨੀਆਂ ਦਾ ਅਜਾਇਬ ਘਰ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਝਾਰਖੰਡ ਲਈ 78 ਈਐੱਮਆਰਐੱਸ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਲਘੂ ਵਣ ਉਤਪਾਦ ਇੱਕਤਰ ਕਰਨ ਵਿੱਚ ਕਬਾਇਲੀ ਲਾਭਾਰਥੀਆਂ ਦੇ ਯਤਨਾਂ 'ਤੇ ਆਮਦਨ ਵਿੱਚ ਸੁਧਾਰ ਲਿਆਉਣ ਲਈ 39 ਵਣ ਧਨ ਵਿਕਾਸ ਕੇਂਦਰਾਂ (ਵੀਡੀਵੀਕੇ) ਨੂੰ ਝਾਰਖੰਡ ਦੇ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਵਿੱਚੋਂ 2 ਹਜ਼ਾਰੀਬਾਗ ਵਿੱਚ 1 ਰਾਮਗੜ ਜ਼ਿਲ੍ਹੇ ਵਿੱਚ ਹੈ।

ਇਹ ਜਾਣਕਾਰੀ ਕੇਂਦਰੀ ਕਬਾਇਲੀ ਮਾਮਲੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੁਤਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਨਬੀ/ਐੱਸਕੇ/ਜੇਕੇ/-ਐੱਲਐੱਸ-ਲਬਾਇਲੀ ਮਾਮਲੇ-1/14-09.2020



(Release ID: 1654120) Visitor Counter : 128