ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਖੋਜਕਾਰਾਂ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ, ਛੋਹ–ਮੁਕਤ ਸਾਬਣ ਤੇ ਜਲ–ਡਿਸਪੈਂਸਰ, ਮਕੈਨੀਕਲ ਵੈਂਟੀਲੇਟਰ ਤੋਂ ਲੈ ਕੇ ਮੋਹਰੀ ਈ–ਕਲਾਸਰੂਮ ਸਾਫ਼ਟਵੇਅਰ ਜਾਂ ਘੱਟ–ਲਾਗਤ ਵਾਲੇ ਰੈਪਿਡ ਡਾਇਓਗਨੋਸਟਿਕ ਉਪਕਰਣ ਤੇ ਨਵੀਂ ਕਿਸਮ ਦੇ ਹਵਾ ਦੇਣ ਤੇ ਵਾਇਰਸ ਨਸ਼ਟ ਕਰਨ ਵਾਲੇ ਮਾਸਕ ਤੱਕ, ਕੋਵਿਡ–19 ਨੇ ਵਿਗਿਆਨੀਆਂ ਨੂੰ ਜਿਊਣ ਲਈ ਤੇਜ਼–ਰਫ਼ਤਾਰ ਨਾਲ ਨਵੀਆਂ ਖੋਜਾਂ ਕਰਨ ਲਈ ਮਜਬੂਰ ਕੀਤਾ

Posted On: 13 SEP 2020 6:10PM by PIB Chandigarh

ਕੁਮਾਰੀ ਦਿਗਅੰਤਿਕਾ ਬੋਸ ਬਰਦਵਾਨ ਸਥਿਤ ਮੇਮਾਰੀ ਵੀ ਐੱਮ ਸੰਸਥਾਨ ਇਕਾਈ II ’ਚ 12ਵੀਂ ਕਲਾਸ ਵਿੱਚ ਪੜ੍ਹਦੀ ਹੈ। ਪਰ ਇੰਨੀ ਨਿੱਕੀ ਜਿਹੀ ਉਮਰੇ ਵੀ ਉਹ ਥਾਮਸ ਅਲਵਾ ਐਡੀਸਨ ਦੇ ਇਸ ਸਿਧਾਂਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਕਿ ‘ਕੋਈ ਨਵੀਂ ਖੋਜ ਕਰਨ ਲਈ, ਤੁਹਾਨੂੰ ਇੱਕ ਵਧੀਆ ਕਲਪਨਾ ਤੇ ਕਬਾੜ ਦਾ ਇੱਕ ਵੱਡਾ ਢੇਰ ਚਾਹੀਦਾ ਹੈ।’ ਇੰਝ ਹੀ ਇੱਕ ਹੋਰ ਕਹਾਵਤ ਹੈ – ਕਾਢ ਆਵਸ਼ਕਤਾ ਦੀ ਜਣਨੀ ਹੈ; ਦਿਗਅੰਤਿਕਾ ਨੇ ਕੋਵਿਡ–19 ਮਹਾਮਾਰੀ ਦੇ ਚੱਲਦਿਆਂ ਆਮ ਲੋਕਾਂ ਦੀ ਬਹੁਤ ਜ਼ਿਆਦਾ ਮਜਬੂਰੀ ਨੂੰ ਮਹਿਸੂਸ ਕਰਦਿਆਂ ਦੇਖਿਆ ਕਿ ਕਿਵੇਂ ਉਨ੍ਹਾਂ ਨੂੰ ਜਿਊਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ – ਇਸੇ ਲਈ ਉਸ ਨੇ ਹਵਾ ਦੇਣ ਤੇ ਵਾਇਰਸ ਦਾ ਨਾਸ਼ ਕਰਨ ਵਾਲਾ ਮਾਸਕ ਤਿਆਰ ਕੀਤਾ ਹੈ ਜਿਸ ਨੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਤੋਂ ਡਾਢੀ ਸ਼ਲਾਘਾ ਖੱਟੀ ਹੈ। ਇੰਝ ਹੀ, ਆਈਆਈਟੀ ਖੜਗਪੁਰ ਨੇ ਵਿਦਿਅਕ ਸੰਸਥਾਨਾਂ ਵਾਸਤੇ ਈ–ਕਲਾਸਰੂਮ ਲਈ ਇੱਕ ਘੱਟ ਬੈਂਡ–ਵਿਡਥ ਵਾਲਾ ਸਾਫ਼ਟਵੇਅਰ ਉਪਕਰਦ ‘ਦੀਕਸ਼ਕ’ ਤਿਆਰ ਕੀਤਾ ਹੈ, ਜਿਸ ਦੁਆਰਾ ਇੱਕ ਅਧਿਆਪਕ ਆਪਣੀਆਂ ਅਧਿਆਪਨ–ਸਮੱਗਰੀਆਂ ਨਾਲ ਸਕ੍ਰੀਨ ਉੱਤੇ ਧਿਆਨ ਵੀ ਕੇਂਦ੍ਰਿਤ ਕਰ ਸਕਦਾ ਹੈ ਅਤੇ ਉਹ ਇੱਕ ਲਾਈਵ ਚੈਟ–ਬੌਕਸ ਉੱਤੇ ਆ ਰਹੇ ਪ੍ਰਸ਼ਨਾਂ ਉੱਤੇ ਨਜ਼ਰ ਵੀ ਰੱਖ ਸਕਦਾ ਹੈ, ਜਿਸ ਉੱਤੇ ਹਰੇਕ ਵਿਦਿਆਰਥੀ ਆਪਣੇ ਪ੍ਰਸ਼ਨ ਭੇਜ ਸਕਦਾ ਹੈ। ਵਿਦਿਆਰਥੀ ਦੀ ਪਹੁੰਚ ਵਿੱਚ ਇੱਕ ‘ਡਾਊਟ ਬੌਕਸ’ ਵੀ ਹੋਵੇਗਾ, ਜਿੱਥੇ ਕਲਿੱਕ ਕਰ ਕੇ ਉਹ ‘ਆਪਣੇ ਹੱਥ ਖੜ੍ਹੇ’ ਕਰਨ ਦਾ ਸੰਕੇਤ ਦੇ ਸਕਣਗੇ ਤੇ ਉਹ ਅਧਿਆਪਕ ਦਾ ਜਵਾਬ ਮਿਲਣ ਤੱਕ ਉਡੀਕ ਕਰਨਗੇ, ਜਿਵੇਂ ਕਿ ਇੱਕ ਅਸਲੀ ਕਲਾਸਰੂਮ ਵਿੱਚ ਹੁੰਦਾ ਹੈ। ਅਧਿਆਪਕ ਇਸ ਮੰਚ ਰਾਹੀਂ ਵਿਦਿਆਰਥੀਆਂ ਨਾਲ ਦਸਤਾਵੇਜ਼ ਵੀ ਸਾਂਝੇ ਕਰ ਸਕਣਗੇ ਅਤੇ ਤੁਰਤ–ਫ॥ਰਤ ਦਸਤਾਵੇਜ਼ਾਂ ਉੱਤੇ ਨੋਟਸ ਵੀ ਅਪਡੇਟ ਕਰ ਸਕਦਗੇ। ਇਸ ਸਭ ਬਾਰੇ ਅੱਜ ਪੱਤਰ ਸੂਚਨਾ ਦਫ਼ਤਰ ਤੇ ਰੀਜਨਲ ਆਊਟਰੀਚ ਬਿਊਰੋ, ਚੁਚੁਰਾ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਆਤਮਨਿਭਰਭਰ ਭਾਰਤ ਦੀ ਦੂਰ–ਦ੍ਰਿਸ਼ਟੀ ਅਧੀਨ’ ਸਾਂਝੇ ਤੌਰ ਉੱਤੇ ਆਯੋਜਿਤ ਇੱਕ ਵੈੱਬੀਨਾਰ ਦੌਰਾਨ ਵਿਚਾਰ–ਵਟਾਂਦਰਾ ਕੀਤਾ ਗਿਆ। ਇਸ ਵਿਚਾਰ–ਚਰਚਾ ਦੇ ਪੈਨਲ ਵਿੱਚ ਪ੍ਰੋਫ਼ੈਸਰ ਵੀ.ਕੇ. ਤਿਵਾਰੀ, ਡਾਇਰੈਕਟਰ, ਆਈਆਈਟੀ ਖੜਗਪੁਰ, ਪ੍ਰੋਫ਼ੈਸਰ (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, CSIR-CMERI, ਦੁਰਗਾਪੁਰ, ਸ਼੍ਰੀ ਵੀ.ਐੱਸ. ਰਾਮਾਚੰਦਰਨ, ਡਾਇਰੈਕਟਰ, ਬਿਰਲਾ ਉਦਯੋਗਿਕ ਤੇ ਟੈਕਨੋਲੋਜੀਕਲ ਅਜਾਇਬਘਰ, ਡਾ. ਬਿਵਰੂਪ ਨਿਓਗੀ, ਐਸੋਸੀਏਟ ਪ੍ਰੋਫ਼ੈਸਰ ਤੇ ਮੁਖੀ, ECE ਵਿਭਾਗ, JIS ਕਾਲੇਜ ਆਵ੍ ਇੰਜੀਨੀਅਰਿੰਗ, ਕਲਿਆਣੀ ਤੇ ਕੁਮਾਰੀ ਦਿਗਅੰਤਿਕਾ ਬੋਸ ਸ਼ਾਮਲ ਸਨ।

 

ਪ੍ਰੋਫ਼ੈਸਰ ਤਿਵਾਰੀ ਨੇ ਵੀ ਦੇਸ਼ ਦੇ ਹਾਸ਼ੀਏ ਉੱਤੇ ਜਾ ਚੁੱਕੇ ਲੋਕਾਂ ਲਈ ਸੰਸਥਾਨ ਵੱਲੋਂ ਤਿਆਰ ਕੀਤੇ ਕੋਵਿਡ–19 ਦੀ ਛੂਤ ਦਾ ਪਤਾ ਲਾਉਣ ਵਾਲੇ ਇੱਕ ਨਿਵੇਕਲੇ, ਸਸਤੇ ਤੇ ਪੋਰਟੇਬਲ ਰੈਪਿਡ ਡਾਇਓਗਨੌਸਟਿਕ ਉਪਕਰਣ ਬਾਰੇ ਵੀ ਜਾਣਕਾਰੀ ਦਿੱਤੀ।

 

ਪ੍ਰੋਫ਼ੈਸਰ ਡਾ.ਹੀਰਾਨੀ ਅਨੁਸਾਰ, CSIR-CMERI ਦੁਰਗਾਪੁਰ ਨੇ ਘੱਟ–ਲਾਗਤ ਤੇ ਉੱਚ ਕਾਰਜਕੁਸ਼ਲਤਾ ਵਾਲੇ ਤਿੰਨ–ਸਤਹੀ ਫ਼ੇਸ–ਮਾਸਕ ਦੇ ਨਾਲ–ਨਾਲ ਸੜਕ ਨੂੰ ਸੈਨੀਟਾਈਜ਼ ਕਰਨ ਵਾਲਾ ਟਰੈਕਟਰ, ਮਕੈਨੀਕਲ ਵੈਂਟੀਲੇਟਰ, ਸਾਬਣ, ਸੈਨੀਟਾਈਜ਼ਰ ਤੇ ਡਿਸਪੈਂਸਰ, ਹਸਪਤਾਲ ਦੀ ਮਦਦ ਕਰਨ ਵਾਲਾ ਰੋਬੋਟ, ਸੋਲਰ–ਅਧਾਰਿਤ ਇੰਟੈਲੀਮਾਸਟ (IntelliMAST), 360 ਡਿਗਰੀ ਕਾਰ ਫ਼ਲੱਸ਼ਰ ਤੇ ਜੁੱਤੀਆਂ ਨੂੰ ਡ੍ਰਾਈ ਫ਼ੌਗਿੰਗ ਜ਼ਰੀਏ ਕੀਟਾਣੂ–ਮੁਕਤ ਕਰਨ ਵਾਲਾ ਉਪਕਰਣ ਤਿਆਰ ਕਰਨ ਦੇ ਨਾਲ–ਨਾਲ ਮਸ਼ੀਨ ਨਾਲ ਗੰਦਗੀ ਸਾਫ਼ ਕਰਨ ਵਾਲੀ ਮਸ਼ੀਨੀਕ੍ਰਿਤ ਸੀਵੇਜ ਸਫ਼ਾਈ ਪ੍ਰਣਾਲੀ ਵੀ ਵਿਕਸਿਤ ਕੀਤੀ ਹੈ, ਜਿਸ ਨਾਲ ਹੱਥੀਂ ਸਫ਼ਾਈ ਕਰਨ ਦੀ ਲੋੜ ਨਹੀਂ ਰਹੇਗੀ ਅਤੇ ਗੰਦੇ ਪਾਣੀ ਰਾਹੀਂ ਦੂਸ਼ਣ ਦੀ ਲੜੀ ਰੋਕਣ ਵਿੱਚ ਮਦਦ ਵੀ ਮਿਲੇਗੀ ਤੇ ਉੱਚ–ਪਾਏਦਾਰ ਮਾਪਦੰਡ ਵੀ ਕਾਇਮ ਰਹਿ ਸਕਣਗੇ।

 

ਸ਼੍ਰੀ ਰਾਮਾਚੰਦਰਨ ਨੇ ਔਨਲਾਈਨ ਟਿਕਟਿੰਗ ਤੇ ਦਾਖ਼ਲਾ ਪ੍ਰਣਾਲੀ, ਅਲਕੋਹਲ–ਮੁਕਤ ਤੇ ਆਯੁਰਵੇਦਿਕ ਪ੍ਰਵੇਸ਼ ਸੁਰੰਗ, ਪ੍ਰਦਰਸ਼ਿਤ ਵਸਤਾਂ ਦੇ ਛੋਹ–ਮੁਕਤ ਸੰਚਾਲਨ, ਯੂਵੀ ਅਧਾਰਿਤ ਉਤਪਾਦ ਸੈਨੀਟਾਈਜ਼ਰ, ਵਰਚੁਅਲ ਟੂਰ ਤੇ ਕਲਾਸਾਂ, ਭੀੜ ਉੱਤੇ ਕਾਬੂ ਪਾਉਣ ਲਈ ਇਮੇਜ ਪ੍ਰੋਸੈੱਸਿੰਗ, ਮਨੁੱਖੀ ਹਿੱਲਜੁੱਲ ਉੱਤੇ ਅਧਾਰਿਤ ਸੈਨੀਟਾਈਜ਼ਰ ਡਿਸਪੈਂਸਰ ਨਾਲ ਸਬੰਧਤ ਤੇ ਅਜਿਹੇ ਹੋਰ ਉਪਕਰਣਾਂ ਬਾਰੇ ਆਪਣੇ ਟੈਕਨੋਲੋਜੀਕਲ ਦਖ਼ਲ ਤੇ ਯੋਗਦਾਨ ਪੇਸ਼ ਕੀਤੇ।

 

ਕੁਮਾਰੀ ਬੋਸ ਨੇ ਫ਼ੇਸ ਮਾਸਕ–ਕਮ ਵਾਇਰਸ ਨਾਸ਼ਕ ਤੋਂ ਇਲਾਵਾ ਘਰ ਵਿੱਚ ਤਿਆਰ ਕੀਤੀਆਂ ਪਾਰਦਰਸ਼ੀ ਫ਼ੇਸ–ਸ਼ੀਲਡਾਂ, ਪੁਲਿਸ ਲਈ ਦੂਰੋਂ ਗ੍ਰਿਫ਼ਤਾਰ ਕਰਨ ਵਾਲਾ ਉਪਕਰਣ, ਮਾਸਕਾਂ ਦੀ ਵਰਤੋਂ ਕਾਰਣ ਕੰਨ ਉੱਤੇ ਦਬਾਅ ਘਟਾਉਣ ਵਾਲਾ ਔਜ਼ਾਰ ਤੇ ਆਪਣੀਆਂ ਹੋਰ ਬਹੁਤ ਸਾਰੀਆਂ ਨਵੀਆਂ ਖੋਜਾਂ ਵਿਖਾਈਆਂ।

 

ਡਾ. ਨਿਓਗੀ ਨੇ ਆਪਣੀ ਟੀਮ ਵੱਲੋਂ ਕੋਰੋਨਾ ਜਿਹੀ ਮਹਾਮਾਰੀ ਨਾਲ ਨਿਪਟਣ ਲਈ ਵਿਕਸਿਤ ਕੀਤੇ ਦਸਤਾਨੇ ਜੋ ਅਲਕੋਹਲ ਨਾਲ ਆਪਣੇ–ਆਪ ਸੈਨੀਟਾਈਜ਼ੇਸ਼ਨ ਕਰਨ ਦੇ ਯੋਗ ਹਨ, ਕਰੰਸੀ ਤੇ ਸਿੱਕਿਆਂ ਨੂੰ ਕੀਟਾਣੂ–ਮੁਕਤ ਕਰਨ ਵਾਲੇ ਉਪਕਰਣ, ਪੀਪੀਈ ਕਿੱਟ ਵਿੱਚ ਤਬਦੀਲ ਹੋਣ ਵਾਲੇ ਰੇਨਕੋਟ ਤੇ ਫ਼ਾਲਤੂ ਵਸਤਾਂ ਤੋਂ ਮਾਸਕ ਬਣਾਉਣ ਜਿਹੀਆਂ ਨਵੀਆਂ ਖੋਜਾਂ ਬਾਰੇ ਆਪਣੀ ਪੇਸ਼ਕਾਰੀ ਦਿੱਤੀ।

 

ਵਧੀਕ ਡਾਇਰੈਕਟਰ ਜਨਰਲ (ਐੱਮ ਐਂਡ ਸੀ), ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਕੁਮਾਰੀ ਜੇਨ ਨਾਮਚੂ ਵੀ ਇਸ ਵੈੱਬੀਨਾਰ ਵਿੱਚ ਮੌਜੂਦ ਸਨ। ਇਸ ਵੈੱਬੀਨਾਰ ਦਾ ਸੰਚਾਲਨ ਸ਼੍ਰੀਮਤੀ ਸ੍ਰੀਜਤਾ ਸਾਹਾ ਸਾਹੂ, ਮੀਡੀਆ ਐਂਡ ਕਮਿਊਨੀਕੇਸ਼ਨ ਆਫ਼ੀਸਰ, ਪੱਤਰ ਸੂਚਨਾ ਦਫ਼ਤਰ, ਕੋਲਕਾਤਾ ਤੇ ਸ਼੍ਰੀ ਸੰਦੀਪਨ ਦਾਸਗੁਪਤਾ, ਫ਼ੀਲਡ ਪਬਲੀਸਿਟੀ ਆਫ਼ੀਸਰ, ਫ਼ੀਲਡ ਆਊਟਰੀਚ ਬਿਊਰੋ, ਚੁਚੁਰਾ ਨੇ ਕੀਤਾ।

 

 

****

 

ਐੱਸਐੱਸਐੱਸ



(Release ID: 1653897) Visitor Counter : 157


Read this release in: English , Hindi , Manipuri , Tamil