ਰਸਾਇਣ ਤੇ ਖਾਦ ਮੰਤਰਾਲਾ

ਐੱਨਐੱਫਐੱਲ ਵਿਜੈਪੁਰ ਯੂਨਿਟ ਬਾਇਓਡੀਗ੍ਰੇਡੇਬਲ ਕੂੜੇ ਤੋਂ ਕੰਪੋਸਟ ਤਿਆਰ ਕਰੇਗਾ

ਇਸ ਪ੍ਰਾਜੈਕਟ ਦਾ ਉਦੇਸ਼ ਬਾਗਬਾਨੀ ਕੂੜੇ ਸਮੇਤ ਸ਼ਹਿਰ ਵਿੱਚ ਪੈਦਾ ਹੋਣ ਵਾਲੇ ਪ੍ਰਤੀ ਦਿਨ 2000 ਕਿਲੋਗ੍ਰਾਮ ਬਾਇਓਡੀਗ੍ਰੇਡੇਬਲ ਕੂੜੇ ਨੂੰ ਸੋਧਣਾ ਹੈ

Posted On: 22 AUG 2020 12:47PM by PIB Chandigarh

ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨਐਫਐਲ) ਜੋ ਕਿ ਇੱਕ ਜਨਤਕ ਖੇਤਰ ਦੀ ਇਕਾਈ ਹੈ, ਦਾ ਵਿਜੈਪੁਰ (ਐਮਪੀ) ਯੂਨਿਟ ਜੈਵਿਕ ਕੂੜਾ ਕਨਵਰਟਰ (ਓਡਬਲਯੂਸੀ) ਪਲਾਂਟ ਸਥਾਪਤ ਕਰਨ ਜਾ ਰਿਹਾ ਹੈ। ਯੂਨਿਟ ਵਿੱਚ ਇਕੱਤਰ ਕੀਤੇ ਜਾਣ ਵਾਲੇ ਬਾਇਓਡੀਗ੍ਰੇਡੇਬਲ ਕੂੜੇ ਨੂੰ ਓਡਬਲਯੂਸੀ ਲਿਜਾਇਆ ਜਾਏਗਾ ਜਿਥੇ ਇਸ ਨੂੰ ਨਾਨ-ਡੀਗ੍ਰੇਡੇਬਲ ਹਿੱਸਿਆਂ ਤੋਂ ਵੱਖ ਕੀਤਾ ਜਾਏਗਾ।  ਇਸ ਨੂੰ ਕੰਪੋਸਟ ਨੂੰ ਵਰਤੋਂ ਲਈ ਤਿਆਰ ਕਰਨ ਵਿਚ ਲਗਭਗ 10 ਦਿਨ ਲੱਗਣਗੇ।

http://static.pib.gov.in/WriteReadData/userfiles/image/IMG-20200821-WA0086ANDM.jpg

 

http://static.pib.gov.in/WriteReadData/userfiles/image/IMG-20200821-WA0090DUGT.jpg

ਸਵੱਛ ਭਾਰਤਵੱਲ ਇੱਕ ਪਹਿਲਕਦਮੀ ਦੇ ਤੌਰ 'ਤੇ ਇਸ ਪ੍ਰਾਜੈਕਟ ਦਾ ਉਦੇਸ਼ ਬਾਗਬਾਨੀ ਦੇ ਕੂੜੇ ਸਮੇਤ ਸ਼ਹਿਰ ਵਿੱਚ ਪੈਦਾ ਹੁੰਦੇ ਬਾਇਓਡੀਗ੍ਰੇਡੇਬਲ ਕੂੜੇ ਨੂੰ ਪ੍ਰਤੀ ਦਿਨ ਲਗਭਗ 2000 ਕਿਲੋਗ੍ਰਾਮ ਦੀ ਸੁਧਾਈ ਕਰਨਾ ਅਤੇ ਇਸ ਨੂੰ ਖਾਦ ਦੇ ਤੌਰ 'ਤੇ ਵਰਤੋਂ ਲਈ ਤਬਦੀਲ ਕਰਨਾ ਹੈ।

ਯੂਨਿਟ ਨੇ ਇਸ ਕੰਪੋਸਟ ਨੂੰ ਖਾਦ ਵਜੋਂ ਵਰਤਣ ਦੀ ਯੋਜਨਾ ਬਣਾਈ ਹੈ, ਇਸ ਤਰ੍ਹਾਂ ਪਾਰਕਾਂ ਜਾਂ ਜਨਤਕ ਥਾਵਾਂ 'ਤੇ ਵਰਤੀਆਂ ਜਾਂਦੀਆਂ ਰਸਾਇਣਿਕ ਖਾਦਾਂ ਦੀ ਖਪਤ ਨੂੰ ਇਸ ਨਾਲ ਤਬਦੀਲ ਕੀਤਾ ਜਾਵੇਗਾ।ਲੋਕ ਇਸ ਕੰਪੋਸਟ ਨੂੰ ਆਪਣੇ ਪਾਰਕਾਂ ਅਤੇ ਰਸੋਈ ਬਗੀਚੀਆਂ ਵਿੱਚ ਵੀ ਇਸਤੇਮਾਲ ਕਰ ਸਕਦੇ ਹਨ।

ਵਿਜੈਪੁਰ ਯੂਨਿਟ ਦੇ ਸੀਜੀਐਮ ਸ਼੍ਰੀ ਜਗਦੀਪ ਸ਼ਾਹ ਸਿੰਘ ਨੇ ਇਸ ਯੂਨਿਟ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਆਗਾਮੀ ਜੈਵਿਕ ਕੂੜਾ ਬਦਲਣ ਵਾਲੇ ਪਲਾਂਟ ਦੇ ਭੂਮੀਪੂਜਨ ਦੀ ਰਸਮ ਅਦਾ ਕੀਤੀ ।

                                                                               *****

ਆਰਸੀਜੇ/ਆਰਕੇਐਮ


(Release ID: 1647863) Visitor Counter : 163