ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰੀ ਖੇਡ ਪੁਰਸਕਾਰ 2020 ਐਲਾਨੇ – ਰੋਹਿਤ ਸ਼ਰਮਾ, ਮਾਰੀਅੱਪਨ ਟੀ., ਮਾਣਿਕ ਬਤਰਾ, ਸੁਸ਼੍ਰੀ ਵਿਨੇਸ਼ ਅਤੇ ਸੁਸ਼੍ਰੀ ਰਾਣੀ ਨੂੰ ਮਿਲਿਆ ‘ਖੇਲ ਰਤਨ’

Posted On: 21 AUG 2020 5:21PM by PIB Chandigarh

ਖੇਡਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਨੂੰ ਮਾਨਤਾ ਤੇ ਪੁਰਸਕਾਰ ਦੇਣ ਲਈ ਹਰ ਸਾਲ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ ਚਾਰ ਸਾਲਾਂ ਦੇ ਸਮੇਂ ਅੰਦਰ ਖੇਡਾਂ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਅਤੇ ਬੇਹੱਦ ਵਿਲੱਖਣ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰਰਾਜੀਵ ਗਾਂਧੀ ਖੇਲ ਰਤਨਪੁਰਸਕਾਰ ਦਿੱਤਾ ਜਾਂਦਾ ਹੈ; ਅਰਜੁਨ ਐਵਾਰਡ ਚਾਰ ਸਾਲਾਂ ਲਈ ਨਿਰੰਤਰ ਵਿਲੱਖਣ ਕਾਰਗੁਜ਼ਾਰੀ ਲਈ ਦਿੱਤਾ ਜਾਂਦਾ ਹੈ; ਦ੍ਰੋਣਾਚਾਰੀਆ ਐਵਾਰਡ ਵੱਕਾਰੀ ਕੌਮਾਂਤਰੀ ਖੇਡ ਈਵੈਂਟਸ ਵਿੱਚ ਤਮਗ਼ਾਜੇਤੂ ਤਿਆਰ ਕਰਨ ਵਾਲੇ ਕੋਚਾਂ ਨੂੰ ਦਿੱਤਾ ਜਾਂਦਾ ਹੈ; ਖੇਡ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀ ਸ਼ਖ਼ਸੀਅਤ ਨੂੰ ਉਸ ਦੇ ਜੀਵਨ ਭਰ ਦੇ ਯੋਗਦਾਨ ਲਈ ਧਿਆਨ ਚੰਦ ਐਵਾਰਡ ਦਿੱਤਾ ਜਾਂਦਾ ਹੈ ਅਤੇਰਾਸ਼ਟਰੀਯਾ ਖੇਲ ਪ੍ਰੋਤਸਾਹਨ ਪੁਰਸਕਾਰਅਜਿਹੀਆਂ ਕਾਰਪੋਰੇਟ ਇਕਾਈਆਂ (ਨਿਜੀ ਤੇ ਜਨਤਕ ਖੇਤਰ ਦੋਵੇਂ) ਅਤੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਖੇਡ ਪ੍ਰੋਤਸਾਹਨ ਤੇ ਵਿਕਾਸ ਦੇ ਖੇਤਰ ਵਿੱਚ ਇੱਕ ਦ੍ਰਿਸ਼ਟਮਾਨ ਭੂਮਿਕਾ ਨਿਭਾਈ ਹੁੰਦੀ ਹੈ। ਅੰਤਰਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰਮੌਲਾਨਾ ਅਬੁਲ ਕਲਾਮ ਆਜ਼ਾਦ’ (MAKA) ਟ੍ਰਾਫ਼ੀ ਦਿੱਤੀ ਜਾਂਦੀ ਹੈ। ਇਨ੍ਹਾਂ ਖੇਡ ਪੁਰਸਕਾਰਾਂ ਤੋਂ ਇਲਾਵਾ, ਮੰਤਰਾਲਾ ਦੇਸ਼ ਦੇ ਲੋਕਾਂ ਵੱਲੋਂ ਦਰਸਾਈ ਜਾਣ ਵਾਲੀ ਸਾਹਸ ਦੀ ਭਾਵਨਾ ਨੂੰ ਵੀ ਮਾਨਤਾ ਦਿੰਦਾ ਹੈ ਤੇ ਇਸ ਲਈਤੇਨਜ਼ਿੰਗ ਨੌਰਗੇਅ ਨੈਸ਼ਨਲ ਐਡਵੈਂਚਰ ਐਵਾਰਡਦਿੱਤਾ ਜਾਂਦਾ ਹੈ।

ਇਸ ਵਰ੍ਹੇ ਖੇਡ ਪੁਰਸਕਾਰਾਂ ਲਈ ਵੱਡੀ ਗਿਣਤੀ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਉੱਤੇ ਜਸਟਿਸ (ਸੇਵਾਮੁਕਤ) ਮੁਕੰਦਕਮ ਸ਼ਰਮਾ (ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ) ਦੀ ਅਗਵਾਈ ਹੇਠਲੀ ਅਤੇ ਖੇਡ ਪੱਤਰਕਾਰੀ ਤੇ ਖੇਡ ਪ੍ਰਸ਼ਾਸਨ ਆਦਿ ਦੇ ਅਨੁਭਵਪ੍ਰਾਪਤ ਹੋਰ ਉੱਘੇ ਖਿਡਾਰੀ ਮੈਂਬਰਾਂ ਵਾਲੀ ਚੋਣ ਕਮੇਟੀ ਵੱਲੋਂ ਵਿਚਾਰ ਕੀਤਾ ਗਿਆ ਸੀ। ਪੂਰੀ ਜਾਂਚਪੜਤਾਲ ਤੋਂ ਬਾਅਦ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰਤੇ ਸਰਕਾਰ ਨੇ ਨਿਮਨਲਿਖਤ ਖਿਡਾਰੀਆਂ, ਕੋਚਾਂ ਤੇ ਇਕਾਈਆਂ ਨੂੰ ਵਿਭਿੰਨ ਵਰਗਾਂ ਅਧੀਨ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਪੁਰਸਕਾਰ ਜੇਤੂਆਂ ਨੂੰ 29 ਅਗਸਤ, 2020 ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਰਾਸ਼ਟਰਪਤੀ ਭਵਨ ਤੋਂ ਵਰਚੁਅਲ ਵਿਧੀ ਜ਼ਰੀਏ ਇੱਕ ਖ਼ਾਸ ਸਮਾਰੋਹ ਦੌਰਾਨ ਉਨ੍ਹਾਂ ਦੇ ਪੁਰਸਕਾਰ ਦਿੱਤੇ ਜਾਣਗੇ।

 1. ਰਾਜੀਵ ਗਾਂਧੀ ਖੇਲ ਰਤਨ ਐਵਾਰਡ

 

ਲੜੀ ਨੰ.

ਖਿਡਾਰੀ ਦਾ ਨਾਮ

ਅਨੁਸ਼ਾਸਨ

 1.  

ਸ੍ਰੀ ਰੋਹਿਤ ਸ਼ਰਮਾ

ਕ੍ਰਿਕੇਟ

 1.  

ਸ੍ਰੀ ਮਰੀਅੱਪਨ ਟੀ.

ਪੈਰਾ ਐਥਲੈਟਿਕਸ

 1.  

ਸੁਸ਼੍ਰੀ ਮਾਣਿਕਾ ਬਤਰਾ

ਟੇਬਲ ਟੈਨਿਸ

 1.  

ਸੁਸ਼੍ਰੀ ਵਿਨੇਸ਼

ਕੁਸ਼ਤੀ

 1.  

ਸੁਸ਼੍ਰੀ ਰਾਣੀ

ਹਾਕੀ

 

 1. ਦਰੋਣਾਚਾਰੀਆ ਐਵਾਰਡ

 

 1. ਲਾਈਫ਼–ਟਾਈਮ ਵਰਗ

 

ਲੜੀ ਨੰ.

ਕੋਚ ਦਾ ਨਾਮ

ਅਨੁਸ਼ਾਸਨ

 1.  

ਸ੍ਰੀ ਧਰਮੇਂਦਰ ਤਿਵਾਰੀ

ਤੀਰ–ਅੰਦਾਜ਼ੀ

 1.  

ਸ੍ਰੀ ਪੁਰੁਸ਼ੋਤਮ ਰਾਇ

ਐਥਲੈਟਿਕਸ

 1.  

ਸ੍ਰੀ ਸ਼ਿਵ ਸਿੰਘ

ਬੌਕਸਿੰਗ

 1.  

ਸ੍ਰੀ ਰੋਮੇਸ਼ ਪਠਾਨੀਆ

ਹਾਕੀ

 1.  

Shri Krishan Kumar Hooda

ਕਬੱਡੀ

 1.  

ਸ੍ਰੀ ਵਿਜੇ ਭਾਲਚੰਦਰਾ ਮੁਨੀਸ਼ਵਰ

ਪੈਰਾ ਪਾਵਰ–ਲਿਫ਼ਟਿੰਗ

 1.  

ਸ੍ਰੀ ਨਰੇਸ਼ ਕੁਮਾਰ

ਟੈਨਿਸ

 1.  

ਸ੍ਰੀ ਓਮ ਪ੍ਰਕਾਸ਼ ਦਾਹੀਆ

ਕੁਸ਼ਤੀ

 

 1. ਨਿਯਮਤ ਵਰਗ

 

ਲੜੀ ਨੰ.

ਕੋਚ ਦਾ ਨਾਮ

ਅਨੁਸ਼ਾਸਨ

 1.  

ਸ੍ਰੀ ਜਿਊਡ ਫ਼ੈਲਿਕਸ ਸੇਬਾਸਚੀਅਨ

ਹਾਕੀ

 1.  

ਸ੍ਰੀ ਯੋਗੇਸ਼ ਮਾਲਵੀਆ

ਮਾਲਖੈਂਬ

 1.  

ਸ੍ਰੀ ਜਸਪਾਲ ਰਾਣਾ

ਨਿਸ਼ਾਨੇਬਾਜ਼ੀ

 1.  

ਸ੍ਰੀ ਕੁਲਦੀਪ ਕੁਮਾਰ ਹਾਂਡੂ

ਵੁਸ਼ੂ

 1.  

ਸ੍ਰੀ ਗੌਰਵ ਖੰਨਾ

ਪੈਰਾ ਬੈਡਮਿੰਟਨ

 

 

 1. ਅਰਜੁਨ ਐਵਾਰਡ

 

ਲੜੀ ਨੰ.

ਖਿਡਾਰੀ ਦਾ ਨਾਮ (ਸ੍ਰੀ)

ਅਨੁਸ਼ਾਸਨ

 1.  

ਸ੍ਰੀ ਅਤਾਨੂ ਦਾਸ

ਤੀਰ–ਅੰਦਾਜ਼ੀ

 1.  

ਸੁਸ਼੍ਰੀ ਦੁੱਤੀ ਚੰਦ

ਐਥਲੈਟਿਕਸ

 1.  

ਸ੍ਰੀ ਸਾਤਵਿਕ ਸਾਈਰਾਜ ਰੈਂਕੀਰੈੱਡੀ

ਬੈਡਮਿੰਟਨ

 1.  

ਸ੍ਰੀ ਚਿਰਾਗ ਚੰਦਰਸੇਖਰ ਸ਼ੈੱਟੀ

ਬੈਡਮਿੰਟਨ

 1.  

ਸ੍ਰੀ ਵਿਸ਼ੇਸ਼ ਭ੍ਰਿਗੁਵੰਸ਼ੀ

ਬਾਸਕੇਟਬਾਲ

 1.  

ਸੂਬੇਦਾਰ ਮਨੀਸ਼ ਕੌਸ਼ਿਕ

ਬੌਕਸਿੰਗ

 1.  

ਸੁਸ਼੍ਰੀ ਲਵਲੀਨਾ ਬੋਰਗੋਹੇਨ

ਬੌਕਸਿੰਗ

 1.  

ਸ੍ਰੀ ਈਸ਼ਾਂਤ ਸ਼ਰਮਾ

ਕ੍ਰਿਕੇਟ

 1.  

ਸੁਸ਼੍ਰੀ ਦੀਪਤੀ ਸ਼ਰਮਾ

ਕ੍ਰਿਕੇਟ

 1.  

ਸ੍ਰੀ ਸਾਵੰਤ ਅਜੇ ਅਨੰਤ

ਘੁੜ–ਸਵਾਰੀ

 1.  

ਸ੍ਰੀ ਸੰਦੇਸ਼ ਝਿੰਗਨ

ਫ਼ੁੱਟਬਾਲ

 1.  

ਸੁਸ਼੍ਰੀ ਅਦਿਤੀ ਅਸ਼ੋਕ

ਗੌਲਫ਼

 1.  

ਸ੍ਰੀ ਆਕਾਸ਼ਦੀਪ ਸਿੰਘ

ਹਾਕੀ

 1.  

ਸੁਸ਼੍ਰੀ ਦੀਪਿਕਾ

ਹਾਕੀ

 1.  

ਸ੍ਰੀ ਦੀਪਕ

ਕਬੱਡੀ

 1.  

ਸ੍ਰੀ ਕਾਲੇ ਸਾਰਿਕਾ ਸੁਧਾਕਰ

ਖੋ ਖੋ

 1.  

ਸ੍ਰੀ ਦੱਤੂ ਬੱਬਨ ਭੋਕਾਨਲ

ਕਿਸ਼ਤੀ–ਚਾਲਨ

 1.  

ਸੁਸ਼੍ਰੀ ਮਨੂ ਭਾਕਰ

ਨਿਸ਼ਾਨੇਬਾਜ਼ੀ

 1.  

ਸ੍ਰੀ ਸੌਰਭ ਚੌਧਰੀ

ਨਿਸ਼ਾਨੇਬਾਜ਼ੀ

 1.  

ਸੁਸ਼੍ਰੀ ਮਧੁਰਿਕਾ ਸੁਹਾਸ ਪਾਟਕਰ

ਟੇਬਲ ਟੈਨਿਸ

 1.  

ਸ੍ਰੀ ਦਿਵਿਜ ਸ਼ਰਨ

ਟੈਨਿਸ

 1.  

ਸ੍ਰੀ ਸ਼ਿਵਾ ਕੇਸ਼ਵਨ

ਸਰਦ–ਰੁੱਤ ਦੀਆਂ ਖੇਡਾਂ

 1.  

ਸੁਸ਼੍ਰੀ ਦਿਵਯਾ ਕਾਕਰਨ

ਕੁਸ਼ਤੀ

 1.  

ਸ੍ਰੀ ਰਾਹੁਲ ਅਵਰੇ

ਕੁਸ਼ਤੀ

 1.  

ਸ੍ਰੀ ਸੁਯਸ਼ ਨਾਰਾਇਣ ਜਾਧਵ

ਪੈਰਾ ਤੈਰਾਕੀ

 1.  

ਸ੍ਰੀ ਸੰਦੀਪ

ਪੈਰਾ ਐਥਲੈਟਿਕਸ

 1.  

ਸ੍ਰੀ ਮਨੀਸ਼ ਨਰਵਾਲ

ਪੈਰਾ ਨਿਸ਼ਾਨੇਬਾਜ਼ੀ

 

 1. ਧਿਆਨ ਚੰਦ ਐਵਾਰਡ

ਲੜੀ ਨੰ.

ਖਿਡਾਰੀ ਦਾ ਨਾਮ

ਅਨੁਸ਼ਾਸਨ

 1.  

ਸ੍ਰੀ ਕੁਲਦੀਪ ਸਿੰਘ ਭੁੱਲਰ

ਐਥਲੈਟਿਕਸ

 1.  

ਸੁਸ਼੍ਰੀ ਜਿੰਸੀ ਫ਼ਿਲਿਪਸ

ਐਥਲੈਟਿਕਸ

 1.  

ਸ੍ਰੀ ਪ੍ਰਦੀਪ ਸ਼੍ਰੀਕ੍ਰਿਸ਼ਨਾ ਗੰਧੇ

ਬੈਡਮਿੰਟਨ

 1.  

ਸੁਸ਼੍ਰੀ ਤਰੁਪਤੀ ਮੁਰਗੁੰਦੇ

ਬੈਡਮਿੰਟਨ

 1.  

ਸੁਸ਼੍ਰੀ ਐੱਨ. ਊਸ਼ਾ

ਬੌਕਸਿੰਗ

 1.  

ਸ੍ਰੀ ਲੱਖਾ ਸਿੰਘ

ਬੌਕਸਿੰਗ

 1.  

ਸ੍ਰੀ ਸੁਖਵਿੰਦਰ ਸਿੰਘ ਸੰਧੂ

ਫ਼ੁੱਟਬਾਲ

 1.  

ਸ੍ਰੀ ਅਜੀਤ ਸਿੰਘ

ਹਾਕੀ

 1.  

ਸ੍ਰੀ ਮਨਪ੍ਰੀਤ ਸਿੰਘ

ਕਬੱਡੀ

 1.  

ਸ੍ਰੀ ਜੇ. ਰੰਜੀਥ ਕੁਮਾਰ

ਪੈਰਾ ਐਥਲੈਟਿਕਸ

 1.  

ਸ੍ਰੀ ਸੱਤਿਆਪ੍ਰਕਾਸ਼ ਤਿਵਾਰੀ

ਪੈਰਾ ਬੈਡਮਿੰਟਨ

 1.  

ਸ੍ਰੀ ਮਨਜੀਤ ਸਿੰਘ

ਕਿਸ਼ਤੀ–ਚਾਲਨ

 1.  

ਸਵਰਗੀ ਸ੍ਰੀ ਸਚਿਨ ਨਾਗ

ਤੈਰਾਕੀ

 1.  

ਸ੍ਰੀ ਨੰਦਨ ਪੀ ਬਾਲ

ਟੈਨਿਸ

 1.  

ਸ੍ਰੀ ਨੇਤਰਪਾਲ ਹੁੱਡਾ

ਕੁਸ਼ਤੀ

 

 1. ਤੇਨਜ਼ਿੰਗ ਨੌਰਗੇ ਨੈਸ਼ਨਲ ਐਡਵੈਂਚਰ ਐਵਾਰਡਜ਼ 2019

ਲੜੀ ਨੰ.

ਖਿਡਾਰੀ ਦਾ ਨਾਮ

ਵਰਗ

 1.  

ਸੁਸ਼੍ਰੀ ਅਨੀਤਾ ਦੇਵੀ

ਲੈਂਡ ਐਡਵੈਂਚਰ

 1.  

ਕਰਨਲ ਸਰਫ਼ਰਾਜ਼ ਸਿੰਘ

ਲੈਂਡ ਐਡਵੈਂਚਰ

 1.  

ਸ੍ਰੀ ਤਾਕਾ ਤਾਮੁਤ

ਲੈਂਡ ਐਡਵੈਂਚਰ

 1.  

ਸ੍ਰੀ ਨਰੇਂਦਰ ਸਿੰਘ

ਲੈਂਡ ਐਡਵੈਂਚਰ

 1.  

ਸ੍ਰੀ ਕੇਵਲ ਹਿਰੇਨ ਕੱਕਾ

ਲੈਂਡ ਐਡਵੈਂਚਰ

 1.  

ਸ੍ਰੀ ਸਤੇਂਦਰ ਸਿੰਘ

ਵਾਟਰ ਐਡਵੈਂਚਰ

 1.  

ਸ੍ਰੀ ਗਜਾਨੰਦ ਯਾਦਵ

ਏਅਰ ਐਡਵੈਂਚਰ

 1.  

ਸਵਰਗੀ ਸ੍ਰੀ ਮਗਨ ਬਿੱਸਾ

ਲਾਈਫ਼ ਟਾਈਮ ਐਚੀਵਮੈਂਟ

 

 1. ਮੌਲਾਨਾ ਅਬੁਲ ਕਲਾਮ ਆਜ਼ਾਦ (MAKA) ਟ੍ਰੌਫ਼ੀ

1.

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

 

 1. ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ

ਲੜੀ ਨੰਬਰ

ਵਰਗ

ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ, 2020 ਲਈ ਸਿਫ਼ਾਰਸ਼ ਕੀਤੀ ਇਕਾਈ

1.

ਪੁੰਗਰਦੀ ਤੇ ਯੁਵਾ ਪ੍ਰਤਿਭਾ ਦੀ ਪਛਾਣ ਤੇ ਉਨ੍ਹਾਂ ਨੂੰ ਵਿਕਸਤ ਕਰਨਾ

 1. ਲਕਸ਼ਯ ਇੰਸਟੀਚਿਊਟ
 2. ਆਰਮੀ ਸਪੋਰਟਸ ਇੰਸਟੀਚਿਊਟ

2.

ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਜ਼ਰੀਏ ਖੇਡਾਂ ਦਾ ਪ੍ਰੋਤਸਾਹਨ

ਤੇਲ ਤੇ ਕੁਦਰਤੀ ਗੈਸ ਨਿਗਮ (ONGC) ਲਿਮਿਟੇਡ

3.

ਖਿਡਾਰੀਆਂ ਦਾ ਰੋਜ਼ਗਾਰ ਅਤੇ ਖੇਡ ਭਲਾਈ ਕਦਮ

ਏਅਰ ਫ਼ੋਰਸ ਸਪੋਰਟਸ ਕੰਟਰੋਲ ਬੋਰਡ

4.

ਵਿਕਾਸ ਲਈ ਖੇਡ

 

ਇੰਟਰਨੈਸ਼ਨਲ ਇੰਸਟੀਚਿਊਟ ਆਵ੍ ਸਪੋਰਟਸ ਮੈਨੇਜਮੈਂਟ (IISM)

*****

ਐੱਨਬੀ/ਓਜੇਏ(Release ID: 1647783) Visitor Counter : 321